ਕੈਟੇਗਰੀ

ਤੁਹਾਡੀ ਰਾਇ

New Directory Entries


ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸ੍ਰੀ ਦਰਬਾਰ ਸਾਹਿਬ ਦੀ ਖੂਬਸੂਰਤੀ ਨੂੰ ਹੁਣ ਲੱਗਣਗੇ ਚਾਰ ਚੰਨ
ਸ੍ਰੀ ਦਰਬਾਰ ਸਾਹਿਬ ਦੀ ਖੂਬਸੂਰਤੀ ਨੂੰ ਹੁਣ ਲੱਗਣਗੇ ਚਾਰ ਚੰਨ
Page Visitors: 39

ਸ੍ਰੀ ਦਰਬਾਰ ਸਾਹਿਬ ਦੀ ਖੂਬਸੂਰਤੀ ਨੂੰ ਹੁਣ ਲੱਗਣਗੇ ਚਾਰ ਚੰਨਸ੍ਰੀ ਦਰਬਾਰ ਸਾਹਿਬ ਦੀ ਖੂਬਸੂਰਤੀ ਨੂੰ ਹੁਣ ਲੱਗਣਗੇ ਚਾਰ ਚੰਨ

June 11
15:50 2018
ਅੰਮ੍ਰਿਤਸਰ, 11 ਜੂਨ (ਪੰਜਾਬ ਮੇਲ)- ਸਿੱਖਾਂ ਦਾ ਸਭ ਤੋਂ ਮਸ਼ਹੂਰ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਦੀ ਖੂਬਸੂਰਤੀ ਤੋਂ ਹੁਣ ਚਾਰ ਚੰਨ ਲੱਗ ਜਾਣਗੇ ਅਤੇ ਇਸ ਦੇ ਚਾਰੋਂ ਪ੍ਰਵੇਸ਼ ਦੁਆਰ 40 ਕਿਲੋ ਸੋਨੇ ਨਾਲ ਚਮਕਣਗੇ। ਇਨ੍ਹਾਂ ਨੂੰ ਸੋਨੇ ਦੇ ਪੱਤਰਾਂ ਨਾਲ ਸਜਾਇਆ ਜਾਵੇਗਾ। ਇਸ ਦੇ ਪਹਿਲੇ ਪੱਧਰ ਤਹਿਤ ਘੰਟਾ ਘਰ ਸਾਈਡ ਦੇ ਪ੍ਰਵੇਸ਼ ਦੁਆਰ ਦੀ ਦਰਸ਼ਨੀ ਡਿਊਢੀ ਦੇ ਗੁਬੰਦਾਂ ‘ਤੇ ਪੱਤਰੇ ਚੜ੍ਹਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਪੱਤਰੇ ਲਾਉਣ ਦੀ ਕਾਰ ਸੇਵਾ ਦਾ ਜ਼ਿੰਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਨੂੰ ਸੌਂਪਿਆ ਹੈ। ਬਾਬਾ ਭੂਰੀ ਵਾਲੇ ਦੇ ਬੁਲਾਰੇ ਰਾਮ ਸਿੰਘ ਮੁਤਾਬਕ ਮੁੱਖ ਦੁਆਰਾਂ ਦੇ ਚਾਰੇ ਗੁਬੰਦਾਂ ਤੋਂ ਇਲਾਵਾ 4 ਛੋਟੇ ਗੁਬੰਦ, 50 ਛੋਟੀਆਂ ਗੁਬੰਦੀਆਂ ਅਤੇ 2 ਪਾਲਕੀਆਂ ਹਨ। ਸਾਰਿਆਂ ‘ਤੇ ਸੋਨਾ ਲਾਉਣ ਦਾ ਕੰਮ ਅਗਲੇ ਸਾਲ ਦੀ ਵਿਸਾਖੀ ਤੱਕ ਪੂਰਾ ਹੋ ਜਾਵੇਗਾ। ਇਸ ਕੰਮ ‘ਤੇ 40 ਕਿਲੋ ਤੋਂ ਜ਼ਿਆਦਾ ਸੋਨਾ ਲੱਗੇਗਾ। ਜ਼ਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ 4 ਪ੍ਰਵੇਸ਼ ਦੁਆਰ ਹਨ। ਘੰਟਾ ਘਰ ਵਾਲੀ ਸਾਈਡ ਦੇ ਪ੍ਰਵੇਸ਼ ਦੁਆਰ ਦੇ ਗੁਬੰਦਾਂ ਦੀ ਕਾਰ ਸੇਵਾ ਮੁਕੰਮਲ ਹੋਣ ਤੋਂ ਬਾਅਦ ਦੂਜੇ ਪ੍ਰਵੇਸ਼ ਦੁਆਰ ਵੀ ਸੋਨੇ ਨਾਲ ਸਜਾਏ ਜਾਣਗੇ।
..............................
ਟਿੱਪਣੀ:- ਕੀ ਸਿੱਖਾਂ ਨੂੰ ਕਦੇ ਅਕਲ ਆਵੇਗੀ ਕਿ ਸੋਨਾ ਦੁਨੀਆ ਦੀ ਆਰਥਿਕਤਾ ਦੀ ਜੜ੍ਹ ਹੈ, ਦਰਵਾਜਿਆਂ ਜਾਂ ਗੁੰਬਦਾਂ, ਖੰਡਿਆਂ ਤੇ ਲਾਉਣ ਵਾਲੀ ਚੀਜ਼ ਨਹੀਂ ਹੈ। ਕਾਸ਼ ਦਸਵੰਧ ਦਾ ਇਹ ਪੈਸਾ ਬੱਚਿਆਂ ਦੀ ਪੜ੍ਹਾਈ ਅਤੇ ਗਰੀਬਾਂ ਲਈ ਕਮਾਈ ਦੇ ਸਾਧਨਾਂ ਤੇ ਲਾਇਆ ਜਾਂਦਾ ।  ਦਰਬਾਰ ਸਾਹਿਬ ਲੋਕਾਂ ਨੂੰ ਗੁਰਮਤਿ ਸਿਧਾਂਤ ਨਾਲ ਜੋੜਕੇ ਮਾਇਆ ਦੀ ਚਮਕ-ਦਮਕ ਤੋਂ ਬਚਾਉਣ ਦਾ ਸਥਾਨ ਹੈ ਨਾ ਕਿ ਦਰਬਾਰ ਸਾਹਿਬ ਆਏ ਲੋਕਾਂ ਨੂੰ ਮਾਇਆ ਦੀ ਚਮਕ-ਦਮਕ ਵਿਚ ਫਸਾਉਣ ਦਾ ਅੱਡਾ।             ਅਮਰ ਜੀਤ ਸਿੰਘ ਚੰਦੀ

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.