ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸੱਤ ਰਾਜਾਂ ਦੇ ਬਦਲੇ ਰਾਜਪਾਲ, ਲਾਲ ਜੀ ਟੰਡਨ ਭੇਜੇ ਬਿਹਾਰ
ਸੱਤ ਰਾਜਾਂ ਦੇ ਬਦਲੇ ਰਾਜਪਾਲ, ਲਾਲ ਜੀ ਟੰਡਨ ਭੇਜੇ ਬਿਹਾਰ
Page Visitors: 2334

ਸੱਤ ਰਾਜਾਂ ਦੇ ਬਦਲੇ ਰਾਜਪਾਲ, ਲਾਲ ਜੀ ਟੰਡਨ ਭੇਜੇ ਬਿਹਾਰ
By : ਬਾਬੂਸ਼ਾਹੀ ਬਿਊਰੋ
Wednesday, Aug 22, 2018 06:51 AMਚੰਡੀਗੜ੍ਹ, 22 ਅਗਸਤ 2018 -
ਸੱਤ ਰਾਜਾਂ ਦੇ ਰਾਜਪਾਲ ਬਦਲ ਦਿੱਤੇ ਗਏ ਨੇ ਜਿੰਨ੍ਹਾਂ 'ਚੋਂ ਬਿਹਾਰ ਦੇ ਰਾਜਪਾਲ ਸਤਿਆਪਾਲ ਮਲਿਕ ਨੂੰ ਜੰਮੂ-ਕਸ਼ਮੀਰ ਦਾ ਨਵਾਂ ਰਾਜਪਾਲ ਬਣਾਇਆ ਗਿਆ ਹੈ।  ਉਹ ਮੌਜੂਦਾ ਰਾਜਪਾਲ ਐਨ. ਐਨ. ਵੋਹਰਾ ਦੀ ਜਗ੍ਹਾ ਲੈਣਗੇ।  ਜੂਨ ਵਿੱਚ ਜੰਮੂ ਅਤੇ ਕਸ਼ਮੀਰ ਸਰਕਾਰ ਦੇ ਪਤਨ ਤੋਂ ਬਾਅਦ ਉੱਥੇ ਰਾਜਪਾਲ ਸ਼ਾਸਨ ਹੈ।

ਵੋਹਰਾ ਨੂੰ ਅਮਰਨਾਥ ਯਾਤਰਾ ਦੇ ਅੰਤ ਤਕ ਪਦ 'ਤੇ ਰਹਿਣ ਲਈ ਕਿਹਾ ਗਿਆ ਸੀ। 
ਲਖਨਊ ਤੋਂ ਭਾਜਪਾ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਲਾਲ ਜੀ ਟੰਡਨ ਨੂੰ ਬਿਹਾਰ ਦਾ ਰਾਜਪਾਲ ਬਣਾਇਆ ਗਿਆ ਹੈ। ਇਸ ਤੋਂ ਇਲਾਵਾ, ਸਤਿਆਦੇਵ ਨਾਰਾਇਣ ਆਰਿਆ ਨੂੰ ਹਰਿਆਣਾ, ਬੇਬੀ ਰਾਣੀ ਮੌਰਯੇ ਨੂੰ ਉਤਰਾਖੰਡ ਅਤੇ ਗੰਗਾ ਪ੍ਰਸਾਦ ਨੂੰ ਸਿੱਕਮਦਾ ਰਾਜਪਾਲ ਬਣਾਇਆ ਗਿਆ ਹੈ।
ਹਰਿਆਣਾ ਦੇ ਮੌਜੂਦਾ ਰਾਜਪਾਲ  ਕਪਤਾਨ ਸਿੰਘ ਸੋਲੰਕੀ ਨੂੰ ਤ੍ਰਿਪੁਰਾ ਭੇਜਿਆ ਗਿਆ ਹੈ। 
ਸਿੱਕਮ ਦੇ ਮੌਜੂਦਾ ਗਵਰਨਰ ਤਥਾਗਤ ਰਾਏ ਨੂੰ ਮੇਘਾਲਿਆ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.