ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸੋਸ਼ਲ ਮੀਡੀਆ ‘ਤੇ ਵਾਇਰਲ ਖਾਲਿਸਤਾਨ ਸੰਗਠਨ ਦੀ ਚਿੱਠੀ ਨੂੰ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਸਿਰੇ ਤੋਂ ਨਕਾਰਿਆ
ਸੋਸ਼ਲ ਮੀਡੀਆ ‘ਤੇ ਵਾਇਰਲ ਖਾਲਿਸਤਾਨ ਸੰਗਠਨ ਦੀ ਚਿੱਠੀ ਨੂੰ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਸਿਰੇ ਤੋਂ ਨਕਾਰਿਆ
Page Visitors: 2366

ਸੋਸ਼ਲ ਮੀਡੀਆ ‘ਤੇ ਵਾਇਰਲ ਖਾਲਿਸਤਾਨ ਸੰਗਠਨ ਦੀ ਚਿੱਠੀ ਨੂੰ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਸਿਰੇ ਤੋਂ ਨਕਾਰਿਆਸੋਸ਼ਲ ਮੀਡੀਆ ‘ਤੇ ਵਾਇਰਲ ਖਾਲਿਸਤਾਨ ਸੰਗਠਨ ਦੀ ਚਿੱਠੀ ਨੂੰ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਸਿਰੇ ਤੋਂ ਨਕਾਰਿਆSeptember 17
17:28 2018
Print This Article
Share it With Friends

ਜਲੰਧਰ, 17 ਸਤੰਬਰ (ਪੰਜਾਬ ਮੇਲ)-
  ਮਕਸੂਦਾਂ ਥਾਣੇ ‘ਚ ਹੋਏ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲੈਣ ਵਾਲੇ ‘ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ’ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਚਿੱਠੀ ਨੂੰ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਸਿਰੇ ਤੋਂ ਨਕਾਰ ਦਿੱਤਾ ਹੈ। ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਹਮਲਾ ਅਜੇ ਕਿਸੇ ਹੋਰ ਸ਼ਹਿਰ ਅਤੇ ਜਗ੍ਹਾ ‘ਤੇ ਨਹੀਂ ਹੋਇਆ ਹੈ ਪਰ ਫਿਰ ਵੀ ਪੁਲਿਸ ਪੱਤਰ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ‘ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ’ ਦੇ ਨਾਂ ਦੇ ਪੱਤਰ ‘ਚ ਮਕਸੂਦਾਂ ਥਾਣੇ ‘ਚ ਹੋਏ ਬਲਾਸਟ ਦੀ ਜ਼ਿੰਮੇਵਾਰੀ ਲੈਣ ਦੇ ਨਾਲ-ਨਾਲ ਐੱਸ. ਐੱਸ. ਪੀ. ਦਫਤਰ ਨਵਾਂਸ਼ਹਿਰ ਅਤੇ ਦਰਿਆ ਪੁਲਿਸ ਸਟੇਸ਼ਨ ਚੰਡੀਗੜ੍ਹ ‘ਤੇ ਹਮਲੇ ਕਰਨ ਦੀ ਵੀ ਕਥਿਤ ਤੌਰ ‘ਤੇ ਜ਼ਿੰਮੇਵਾਰੀ ਲਈ ਗਈ ਹੈ।
ਦੱਸਣਯੋਗ ਹੈ ਕਿ ਥਾਣਾ ਮਕਸੂਦਾਂ ‘ਚ ਸੀਰੀਅਲ ਬੰਬ ਕਾਂਡ ਤੋਂ ਬਾਅਦ ਜਾਂਚ ਕਰਨ ਲਈ ਪਹੁੰਚੀ ਐੱਨ. ਐੱਸ. ਜੀ. ਅਤੇ ਐੱਫ. ਐੱਸ. ਐੱਲ. ਨੇ ਜਾਂਚ ਮੁਕੰਮਲ ਕਰ ਲਈ ਹੈ ਪਰ ਇਸ ਗੱਲ ਦਾ ਕੋਈ ਸਬੂਤ ਪੁਲਿਸ ਨੂੰ ਨਹੀਂ ਮਿਲਿਆ ਕਿ ਆਖਿਰ ਬੰਬ ਬਲਾਸਟ ਕਿਸ ਮਕਸਦ ਨਾਲ ਅਤੇ ਕਿਸ ਨੇ ਕੀਤੇ। ਐਤਵਾਰ ਸਵੇਰੇ 10 ਵਜੇ ਤੋਂ ਦੁਪਹਿਰ ਇਕ ਵਜੇ ਤੱਕ ਐੱਨ. ਸੀ. ਜੀ. ਦੀ ਟੀਮ ਨੇ ਹਰ ਜਾਣਕਾਰੀ ਜੁਟਾਈ ਜੋ ਬੰਬ ਧਮਾਕਿਆਂ ਦੀ ਗੁੱਥੀ ਨੂੰ ਹਲ ਕਰਨ ‘ਚ ਫਾਇਦੇਮੰਦ ਹੋਵੇ। ਉਥੇ ਹੀ ਦੂਜੇ ਪਾਸੇ ਇਕ ਪਹਿਲੂ ਇਹ ਵੀ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਐੈੱਸ. ਐੱਚ. ਓ. ਰਮਨਦੀਪ ਟੀਮ ਦੇ 15 ਮੁਲਾਜ਼ਮਾਂ ਨਾਲ ਮੀਟਿੰਗ ਕਰ ਰਹੇ ਸਨ। ਥਾਣੇ ‘ਚ ਚਾਰੋਂ ਪਾਸੇ ਰੋਸ਼ਨੀ ਦਾ ਇੰਤਜ਼ਾਮ ਵੀ ਨਹੀਂ ਸੀ। ਹਮਲਾਵਰਾਂ ਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਜ਼ਿਆਦਾਤਰ ਮੁਲਾਜ਼ਮ ਇਕ ਕਮਰੇ ‘ਚ ਐੱਸ. ਐੱਚ. ਓ. ਦੇ ਨਾਲ ਹਨ। ਇਸੇ ਗੱਲ ਦਾ ਫਾਇਦਾ ਉਠਾ ਕੇ ਸਾਢੇ 7 ਦੇ ਕਰੀਬ 4 ਬੰਬ ਸੁੱਟ ਦਿੱਤੇ।

ਮੁਲਾਜ਼ਮਾਂ ਨੂੰ ਵੀ ਲੈਣਗੇ ਜਾਂਚ ਦੇ ਦਾਇਰੇ ‘ਚ : ਪੁਲਿਸ ਕਮਿਸ਼ਨਰ

ਪੁਲਿਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ ਨੇ ਕਿਹਾ ਕਿ ਉਹ ਆਪਣੀ ਜਾਂਚ ਦੇ ਦਾਇਰੇ ‘ਚ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਵੀ ਲੈ ਸਕਦੇ ਹਨ। ਉਨ੍ਹਾਂ ਨੇ ਮੰਨਿਆ ਹੈ ਕਿ ਇਸ ‘ਚ ਸ਼ੱਕ ਨਹੀਂ ਕੀਤਾ ਜਾ ਸਕਦਾ ਕਿ ਕਿਸੇ ਵੀ ਮੁਲਾਜ਼ਮ ਨੇ ਬੰਬ ਧਮਾਕਿਆਂ ਨੂੰ ਅੰਜਾਮ ਦੇਣ ਲਈ ਹਮਲਾਵਰਾਂ ਦੀ ਮਦਦ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਪੁਲਿਸ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਜਦਕਿ ਐੱਨ. ਐੱਸ. ਜੀ. ਐੱਫ. ਐੱਸ. ਐੱਲ. ਨੇ ਆਪਣੀ ਜਾਂਚ ਮੁਕੰਮਲ ਕਰ ਲਈ ਹੈ। ਵਾਰਦਾਤ ਦੀ ਜਗ੍ਹਾ ਤੋਂ ਜੁਟਾਈ ਸਾਰੀਆਂ ਜਾਣਕਾਰੀਆਂ ਨੂੰ ਕੰਪਾਇਲ ਕਰਕੇ ਰਿਪੋਰਟ ਤਿਆਰ ਕਰ ਲਈ ਗਈ ਹੈ, ਜਿਸ ਦਾ ਐਨਾਲਿਸਿਸ ਅਤੇ ਟੈਸਟਿੰਗ ਤੋਂ ਬਾਅਦ ਹੀ ਅੱਗੇ ਕੁਝ ਕਿਹ ਜਾਵੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.