ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਨਵਜੋਤ ਸਿੱਧੂ ਦੇ ਹੱਕ ‘ਚ ਉਤਰੇ ਸੁਨੀਲ ਜਾਖੜ
ਨਵਜੋਤ ਸਿੱਧੂ ਦੇ ਹੱਕ ‘ਚ ਉਤਰੇ ਸੁਨੀਲ ਜਾਖੜ
Page Visitors: 2414

ਨਵਜੋਤ ਸਿੱਧੂ ਦੇ ਹੱਕ ‘ਚ ਉਤਰੇ ਸੁਨੀਲ ਜਾਖੜਨਵਜੋਤ ਸਿੱਧੂ ਦੇ ਹੱਕ ‘ਚ ਉਤਰੇ ਸੁਨੀਲ ਜਾਖੜ

November 29
16:55 2018

ਜਲੰਧਰ, 29 ਨਵੰਬਰ (ਪੰਜਾਬ ਮੇਲ)- ਖਾਲਿਸਤਾਨ ਸਮਰਥਕ ਨਾਲ ਸਿੱਧੂ ਦੀ ਵਾਇਰਲ ਹੋਈ ਤਸਵੀਰ ਨੂੰ ਲੈ ਕੇ ਉੱਠੇ ਵਿਵਾਦ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਵਜੋਤ ਸਿੰਘ ਸਿੱਧੂ ਦੇ ਹੱਕ ‘ਚ ਉਤਰ ਆਏ ਹਨ। ਸਿੱਧੂ ਦੇ ਹੱਕ ‘ਚ ਵੱਡਾ ਬਿਆਨ ਦਿੰਦੇ ਹੋਏ ਜਾਖੜ ਨੇ ਕਿਹਾ ਕਿ ਪਾਕਿਸਤਾਨ ‘ਚ ਸਿੱਧੂ ਦੇ ਨਾਲ ਹਰ ਕੋਈ ਤਸਵੀਰ ਖਿੱਚਵਾਉਣਾ ਚਾਹੁੰਦਾ ਹੈ। ਉਨ੍ਹਾਂ ਨੇ ਅਕਾਲੀ ਦਲ ‘ਤੇ ਵਾਰ ਕਰਦੇ ਹੋਏ ਕਿਹਾ ਕਿ ਜੇਕਰ ਅਕਾਲੀ ਦਲ, ਸਿੱਧੂ ‘ਤੇ ਸਵਾਲ ਚੁੱਕ ਰਹੇ ਹਨ ਤਾਂ ਉਹ ਵੀ ਗੋਬਿੰਦ ਸਿੰਘ ਲੌਂਗੋਵਾਲ ਤੋਂ ਜਵਾਬ ਮੰਗਣ। ਉਨ੍ਹਾਂ ਨੇ ਕਿਹਾ ਕਿ ਸਿੱਧੂ ਨੂੰ ਗੱਦਾਰ ਕਹਿਣ ਵਾਲੇ ਉਹ ਖੁਦ ਕਿਵੇਂ ਪਾਕਿਸਤਾਨ ਚਲੇ ਗਏ? ਸਿੱਧੂ ਦੇ ਅਸਤੀਫੇ ਦੀ ਮੰਗ ‘ਤੇ ਬੋਲਦੇ ਹੋਏ ਜਾਖੜ ਨੇ ਕਿਹਾ ਕਿ ਕੀ ਅਕਾਲੀ ਦਲ ਵੀ ਗੋਬਿੰਦ ਸਿੰਘ ਲੌਂਗੋਵਾਲ ਕੋਲੋਂ ਅਸਤੀਫਾ ਲਵੇਗਾ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਿ ਸਿੱਧੂ ਨੇ ਗੋਪਾਲ ਚਾਵਲਾ ਨਾਲ ਤਸਵੀਰ ਖਿੱਚਵਾਈ ਹੈ। ਜਾਖੜ ਨੇ ਕਿਹਾ ਕਿ ਅਕਾਲੀ ਸਿਰਫ ਸਿੱਧੂ ‘ਤੇ ਉਂਗਲੀ ਚੁੱਕਣ ਦੇ ਬਹਾਨੇ ਭਾਲਦੇ ਹਨ ਅਤੇ ਇਹ ਗਿਰਗਿਟ ਵਾਂਗ ਰੰਗ ਬਦਲਦੇ ਰਹਿੰਦੇ ਹਨ। ਸਿੱਧੂ ‘ਤੇ ਸ਼ੱਕ ਕਰਨਾ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇ ਮੈਨੂੰ ਪਾਕਿਸਤਾਨ ਤੋਂ ਕੋਈ ਸੱਦਾ ਆਉਂਦਾ ਤਾਂ ਮੈਂ ਜ਼ਰੂਰ ਪਾਕਿਸਤਾਨ ਜਾਣਾ ਸੀ।
ਉਥੇ ਹੀ ਜਾਖੜ ਨੇ ਸੁਖਬੀਰ ਬਾਦਲ ਨੇ ਚੈਲੇਂਜ ਦਿੰਦੇ ਹੋਏ ਕਿਹਾ ਕਿ ਉਹ ਸੁਖਬੀਰ ਬਾਦਲ ਸਿੱਧੂ ਦੇ ਖਿਲਾਫ ਕਿਸੇ ਵੀ ਸੂਬੇ ‘ਚ ਚੋਣਾਂ ਲੜ ਕੇ ਦਿਖਾ ਦੇਣ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.