ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪਿੰਡ ਨਵਾਂਗਰਾਂ ਦੇ ਲੰਬੜਦਾਰ ਪਰਿਵਾਰ ਦੀ ਸਰਬਜੀਤ ਕੌਰ ਜੱਜ ਬਣੀ
ਪਿੰਡ ਨਵਾਂਗਰਾਂ ਦੇ ਲੰਬੜਦਾਰ ਪਰਿਵਾਰ ਦੀ ਸਰਬਜੀਤ ਕੌਰ ਜੱਜ ਬਣੀ
Page Visitors: 2337

ਪਿੰਡ ਨਵਾਂਗਰਾਂ ਦੇ ਲੰਬੜਦਾਰ ਪਰਿਵਾਰ ਦੀ ਸਰਬਜੀਤ ਕੌਰ ਜੱਜ ਬਣੀ
By : ਰਜਨੀਸ਼ ਸਰੀਨ
Saturday, Dec 01, 2018 06:15 PM
ਨਵਾਂਸਹਿਰ 01 ਦਸੰਬਰ 2018
(ਰਜਨੀਸ਼ ਸਰੀਨ)
ਪੀ.ਸੀ.ਐਸ ਜੁਡੀਸ਼ੀਅਲ(ਜੱਜ ਦੀ ਪ੍ਰੀਖਿਆ) ਦੇ ਐਲਾਨੇ ਨਤੀਜੇ ਵਿੱਚ ਪਿੰਡ ਨਵਾਂਗਰਾਂ( ਹਾਲ ਨਿਵਾਸੀ ਆਸਰੋਂ )ਦੇ ਲੰਬੜਦਾਰ ਪਰਿਵਾਰ ਦੀ ਪੁੱਤਰੀ ਕੁਮਾਰੀ ਸਰਬਜੀਤ ਕੌਰ ਪੁੱਤਰੀ ਰਣਬੀਰ ਸਿੰਘ ਭਾਟੀਆ, ਨੇ ਇਸ ਪ੍ਰੀਖਿਆ ਵਿੱਚ ਬੀ.ਸੀ ਕੈਟਾਗਰੀ ਵਿੱਚੋਂ ਪੰਜਾਬ ਵਿੱਚ ਦੂਸਰਾ ਸਥਾਨ ਪਾ੍ਰਪਤ ਕਰਕੇ ਆਪਣੇ ਪਰਿਵਾਰ ਤੇ ਪਿੰਡ ਦਾ ਨਾਂ ਰੌਸਨ ਕੀਤਾ ਹੈ।
ਉਹਨਾਂ ਇਸ ਸਫਲਤਾ ਦਾ ਸਿਹਰਾ ਆਪਣੇ ਮਾਤਾ ਪਿਤਾ. ਪਰਿਵਾਰ ਤੇ ਆਪਣੇ ਅਧਿਆਪਕਾਂ ਦੇ ਸਿਰ ਬੰਨਦੇ ਹੋਏ ਕਿਹਾ ਕਿ ਇਹ ਸੱਭ ਇਹਨਾਂ ਦੀ ਪ੍ਰੇਰਨਾ ਸਦਕਾ ਹੀ ਹੋ ਸਕਿਆ ਹੈੈ।
ਸਰਬਜੀਤ ਕੌਰ ਦਾ ਜਨਮ 3 ਨਵੰਬਰ 1990 ਨੂੰ ਹੋਇਆ ਤੇ ਆਪ ਨੇ ਦਸਵੀਂ ਦੀ ਪ੍ਰੀਖਿਆ 2007 ਵਿੱਚ ਡੀ.ਸੀ.ਐਮ ਹਾਈ ਸਕੂਲ ਆਂਸਰੋਂ ਤੋਂ,10+2 ਦੀ ਪ੍ਰੀਖਿਆ ਨੈਸ਼ਨਲ ਅਕੈਡਮੀ ਰੋਪੜ ਤੋਂ, ਬੀ.ਸੀ.ਏ ਦੀ ਪੀ੍ਰਖਿਆ ਰਿਆਤਬਹਾਰਾ ਕਾਲਜ ਰੈਲਮਾਜਰਾ ਤੋਂ,2015 ਵਿੱਚ ਆਪ ਨੇ ਐਲ.ਐਲ.ਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ,2017 ਵਿੱਚ ਆਪ ਨੇ ਐਲ.ਐਲ.ਐਮ ਦੀ ਪ੍ਰੀਖਿਆ ਕੁਰੂਕਸ਼ੇਤਰ ਯੂਨੀਵਰਸਿਟੀ ਹਰਿਆਣਾ ਤੋਂ ਪਾਸ ਕੀਤੀ ਤੇ ,ਜੁਲਾਈ 2018 ਵਿੱਚ ਆਪ ਨੇ ਯੂ.ਜੀ.ਸੀ ਨੈਟ ਦੀ ਪ੍ਰੀਖਿਆ ਕਲੀਅਰ ਕੀਤੀ ਤੇ ਪੀ.ਸੀ.ਐਸ(ਜੇ) ਦੀ ਪ੍ਰੀਖਿਆ ਪਹਿਲੀ ਵਾਰ ਵਿੱਚ ਹੀ ਪਾਸ ਕੀਤੀ।
ਆਪ ਦਾ ਵੱਡਾ ਪਰਿਵਾਰ ਦਰਸਨ ਸਿੰਘ ਭਾਟੀਆ ਬਤੌਰ ਸ਼ੈਕਸਨ ਅਫਸਰ(ਗਰੁੱਪ ਏ)ਆਰ.ਟੀ.ਏ ਦਫਤਰ ਹੁਸ਼ਿਆਰਪੁਰ ਵਿੱਖੇ ਕੰਮ ਕਰ  ਰਿਹਾ ਹੈ।

ਇੱਥੇ ਵਰਨਣਯੋਗ ਹੈ ਕਿ ਆਪ ਦੇ ਪਰਿਵਾਰ ਦੇ ਬਾਕੀ ਸਾਰੇ ਬੱਚੇ ਵੀ ਹੋਣਹਾਰ ਤੇ ਉੱਚੇ ਰੁਤਬਿਆ ਤੇ ਕੰਮ ਰਕ ਰਹੇ ਹਨ।ਸਰਬਜੀਤ ਕੌਰ ਦੇ ਜੱਜ ਬਨਣ ਦੀ ਖੁਸੀ ਵਿੱਚ ਅੱਜ ਉਹਨਾਂ ਦੇ ਪਰਿਵਾਰ ਵਲੋਂ ਮੰਦਰ ਬਾਬਾ ਨਿਰਮਲ ਸ਼ਾਹ ਨਵਾਂਗਰਾਂ ਵਿਖੇ ਮੱਥਾ ਟੇਕ ਕੇ ਪ੍ਰਮਾਤਮਾ ਦਾ ਸੁਕਰਾਨਾ ਕੀਤਾ।ਪਰਿਵਾਰਕ ਮੈਂਬਰਾਂ ਵਿੱਚ ਬਾਬਾ ਨੰਦ ਸਿੰਘ ਭਾਟੀਆ ਨੰਬਰਦਾਰ, ਬਾਬਾ ਮਹਿੰਦਰ ਸਿੰਘ ਭਾਟੀਆ,ਤਾਇਆ ਬਲਵੀਰ ਸਿੰਘ ਭਾਟੀਆ,ਤਾਇਆ ਰਘਵੀਰ ਸਿੰਘ ਭਾਟੀਆ ਨੂੰ ਵਧਾਈ ਦੇਣ ਵਾਲ਼ਿਆ ਦਾ ਤਾਂਤਾ ਲੱਗਿਆ ਹੋਇਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.