ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਥਾਈਲੈਂਡ ‘ਚ ਅਣਪਛਾਤੇ ਹਮਲਾਵਰਾਂ ਵੱਲੋਂ ਬੌਧ ਮੰਦਰ ‘ਤੇ ਹਮਲਾ ‘ਚ ਦੋ ਭਿਕਸ਼ੂਆਂ ਦੀ ਮੌਤਥਾਈਲੈਂਡ ‘ਚ ਅਣਪਛਾਤੇ ਹਮਲਾਵਰਾਂ ਵੱਲੋਂ ਬੌਧ ਮੰਦਰ ‘ਤੇ ਹਮਲਾ ‘ਚ ਦੋ ਭਿਕਸ਼ੂਆਂ ਦੀ ਮੌਤ
ਥਾਈਲੈਂਡ ‘ਚ ਅਣਪਛਾਤੇ ਹਮਲਾਵਰਾਂ ਵੱਲੋਂ ਬੌਧ ਮੰਦਰ ‘ਤੇ ਹਮਲਾ ‘ਚ ਦੋ ਭਿਕਸ਼ੂਆਂ ਦੀ ਮੌਤਥਾਈਲੈਂਡ ‘ਚ ਅਣਪਛਾਤੇ ਹਮਲਾਵਰਾਂ ਵੱਲੋਂ ਬੌਧ ਮੰਦਰ ‘ਤੇ ਹਮਲਾ ‘ਚ ਦੋ ਭਿਕਸ਼ੂਆਂ ਦੀ ਮੌਤ
Page Visitors: 2341

ਥਾਈਲੈਂਡ ‘ਚ ਅਣਪਛਾਤੇ ਹਮਲਾਵਰਾਂ ਵੱਲੋਂ ਬੌਧ ਮੰਦਰ ‘ਤੇ ਹਮਲਾ ‘ਚ ਦੋ ਭਿਕਸ਼ੂਆਂ ਦੀ ਮੌਤਥਾਈਲੈਂਡ ‘ਚ ਅਣਪਛਾਤੇ ਹਮਲਾਵਰਾਂ ਵੱਲੋਂ ਬੌਧ ਮੰਦਰ ‘ਤੇ ਹਮਲਾ ‘ਚ ਦੋ ਭਿਕਸ਼ੂਆਂ ਦੀ ਮੌਤ

January 19
17:35 2019

ਬੈਂਕਾਕ, 19 ਜਨਵਰੀ (ਪੰਜਾਬ ਮੇਲ)-ਥਾਈਲੈਂਡ ‘ਚ ਸ਼ੁੱਕਰਵਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਇਕ ਮੰਦਰ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਦੋ ਬੌਧ ਭਿਕਸ਼ੂਆਂ ਦੀ ਮੌਤ ਹੋ ਗਈ ਤੇ ਦੋ ਹੋਰ ਇਸ ਦੌਰਾਨ ਜ਼ਖਮੀ ਹੋ ਗਏ। ਹਮਲਾ ਦੱਖਣੀ ਥਾਈਲੈਂਡ ‘ਚ ਹੋਇਆ, ਜਿਥੇ ਮੁਸਲਿਮ ਅਬਾਦੀ ਸਭ ਤੋਂ ਜ਼ਿਆਦਾ ਸੀ। ਦੇਸ਼ ਦੇ ਇਸ ਹਿੱਸੇ ‘ਚ ਪਿਛਲੇ ਤਿੰਨ ਸਾਲਾਂ ‘ਤੋਂ ਵੀ ਜ਼ਿਆਦਾ ਸਮੇਂ ਤੋਂ ਅਸ਼ਾਂਤੀ ਦਾ ਮਾਹੌਲ ਹੈ। ਪੁਲਿਸ ਵਲੋਂ ਦਿੱਤੀ ਗਾਈ ਜਾਣਕਾਰੀ ਮੁਤਾਬਕ ਘੱਟ ਤੋਂ ਘੱਟ 6 ਹਮਲਾਵਰ ਸਰਕਾਰੀ ਸੁਰੱਖਿਆ ਬਲ ਦੀ ਵਰਦੀ ‘ਚ ਰਾਟਾਨਯੂਪਾਪ ਮੰਦਰ ‘ਚ ਦਾਖਲ ਹੋਏ ਸਨ।
ਇਹ ਮੰਦਰ ਨਾਰਾਤਿਹੀਵਾਤ ਸੂਬੇ ‘ਚ ਹੈ। ਮੰਦਰ ‘ਚ ਦਾਖਲ ਹੁੰਦੇ ਹੀ ਹਮਲਾਵਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪ੍ਰਧਾਨ ਮੰਤਰੀ ਪ੍ਰਾਯੁਤ ਚਾਨ ਓਛਾ ਤੇ ਦੂਜੇ ਧਾਰਮਿਕ ਨੇਤਾਵਾਂ ਨੇ ਹਮਲੇ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਮਲਯਾ ਸੂਬੇ ‘ਚ ਹੋਏ ਇਸ ਹਮਲੇ ਨਾਲ ਕਈ ਸਵਾਲ ਖੜ੍ਹੇ ਹੋ ਗਏ ਹਨ। ਪ੍ਰਧਾਨ ਮੰਤਰੀ ਦਫਤਰ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਇਸ ਹਮਲੇ ਦੀ ਨਿੰਦਾ ਕਰਦੇ ਹਨ ਤੇ ਨਾਲ ਹੀ ਉਨ੍ਹਾਂ ਨੇ ਹਮਲੇ ਦੀ ਜਾਂਚ ਦੇ ਵੀ ਹੁਕਮ ਜਾਰੀ ਕੀਤੇ ਹਨ।
ਬਿਆਨ ‘ਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਹਮਲੇ ‘ਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ। ਥਾਈਲੈਂਡ ਦੇ ਮੁਸਲਿਮ ਨੇਤਾਵਾਂ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਧਰਮ ਦੇ ਨਾਂ ‘ਤੇ ਮਾਸੂਮ ਲੋਕਾਂ ਤੇ ਧਾਰਮਿਕ ਨੇਤਾਵਾਂ ਦੀ ਹੱਤਿਆ ਦੀ ਖੇਡ ਹੁਣ ਬੰਦ ਹੋਣੀ ਚਾਹੀਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਅਜੇ ਫਰਾਰ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.