ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਚੰਡੀਗੜ੍ਹ ਦੀ ਹਿਨਾ ਜਸਵਾਲ ਭਾਰਤੀ ਹਵਾਈ ਸੈਨਾ ‘ਚ ਪਹਿਲੀ ਮਹਿਲਾ ਫਲਾਈਟ ਲੈਫਟੀਨੈਂਟ ਦੇ ਤੌਰ ‘ਤੇ ਸ਼ਾਮਲ
ਚੰਡੀਗੜ੍ਹ ਦੀ ਹਿਨਾ ਜਸਵਾਲ ਭਾਰਤੀ ਹਵਾਈ ਸੈਨਾ ‘ਚ ਪਹਿਲੀ ਮਹਿਲਾ ਫਲਾਈਟ ਲੈਫਟੀਨੈਂਟ ਦੇ ਤੌਰ ‘ਤੇ ਸ਼ਾਮਲ
Page Visitors: 2328

ਚੰਡੀਗੜ੍ਹ ਦੀ ਹਿਨਾ ਜਸਵਾਲ ਭਾਰਤੀ ਹਵਾਈ ਸੈਨਾ ‘ਚ ਪਹਿਲੀ ਮਹਿਲਾ ਫਲਾਈਟ ਲੈਫਟੀਨੈਂਟ ਦੇ ਤੌਰ ‘ਤੇ ਸ਼ਾਮਲਚੰਡੀਗੜ੍ਹ ਦੀ ਹਿਨਾ ਜਸਵਾਲ ਭਾਰਤੀ ਹਵਾਈ ਸੈਨਾ ‘ਚ ਪਹਿਲੀ ਮਹਿਲਾ ਫਲਾਈਟ ਲੈਫਟੀਨੈਂਟ ਦੇ ਤੌਰ ‘ਤੇ ਸ਼ਾਮਲ

February 16
15:38 2019

ਬੇਂਗਲੁਰੂ, 16 ਫਰਵਰੀ (ਪੰਜਾਬ ਮੇਲ)-ਭਾਰਤੀ ਹਵਾਈ ਸੈਨਾ ਨੇ ਹਿਨਾ ਜਾਸਵਾਲ ਨੂੰ ਆਪਣੀ ਪਹਿਲੀ ਮਹਿਲਾ ਫਲਾਈਟ ਲੈਫਟੀਨੈਂਟ ਦੇ ਤੌਰ ਉਤੇ ਸ਼ਾਮਲ ਕੀਤਾ ਹੈ। ਉਹ ਬੇਂਗਲੁਰੂ ਦੇ ਉਤਰੀ ਉਪ ਨਗਰ ਵਿਚ ਸਥਿਤ ਯੇਲਾਹਾਂਕਾ ਏਅਰ ਬੇਸ ਦੀ 112ਵੀਂ ਹੈਲੀਕਾਪਟਰ ਯੂਨਿਟ ਦੀ ਫਲਾਈਟ ਲੈਫਟੀਨੈਟ ਸਨ। ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਬਿਆਨ ਵਿਚ ਕਿਹਾ ਕਿ ਫਲਾਈਟ ਲੈਫਟੀਨੈਟ ਹਿਨਾ ਜਸਵਾਲ ਹਵਾਈ ਸੈਨਾ ਸਟੇਸ਼ਨ ਵਿਚ ਕੋਰਸ ਪੂਰਾ ਕਰਨ ਦੇ ਬਾਅਦ ਪਹਿਲੀ ਮਹਿਲਾ ਫਲਾਈ ਇੰਜਨੀਅਰ ਬਣਕੇ ਇਤਿਹਾਸ ਰਚ ਦਿੱਤਾ ਹੈ।
ਹਿਨਾ ਹਵਾਈ ਸੈਨਾ ਦੀ ਇੰਜਨੀਅਰਿੰਗ ਸ਼ਾਖਾ ਵਿਚ 5 ਜਨਵਰੀ 2015 ਨੂੰ ਸੈਨਿਕ ਦੇ ਰੂਪ ਵਿਚ ਭਰਤੀ ਹੋਈ ਸੀ। ਉਨ੍ਹਾਂ ਫਲਾਈਟ ਇੰਜਨੀਅਰਿੰਗ ਪਾਠਕ੍ਰਮ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਫਰੰਟਲਾਈਨ ਸਤਹ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਇਲ ਦਸਤੇ ਵਿਚ ਫਾਈਰਿੰਗ ਟੀਮ ਦੇ ਪ੍ਰਮੁੱਖ ਅਤੇ ਬੈਟਰੀ ਕਮਾਂਡਰ ਤੌਰ ਉਤੇ ਕੰਮ ਕੀਤਾ। ਹਿਨਾ ਦਾ ਫਲਾਈਟ ਇੰਜਨੀਅਰਿੰਗ ਦਾ ਕੋਰਸ 15 ਫਰਵਰੀ ਨੂੰ ਪੂਰਾ ਹੋਇਆ।
ਬਿਆਨ ਅਨੁਸਾਰ ਛੇ ਮਹੀਨਿਆਂ ਦੇ ਪਾਠਕ੍ਰਮ ਦੌਰਾਨ ਹਿਨਾ ਨੇ ਆਪਣੇ ਪੁਰਸ਼ ਵਿਰੋਧੀਆਂ ਨਾਲ ਟ੍ਰੇਨਿੰਗ ਲੈਂਦੇ ਹੋਏ ਆਪਣੀ ਪ੍ਰਤੀਬੱਧਤਾ, ਸਮਰਪਣ ਅਤੇ ਦ੍ਰਿੜਤਾ ਦਾ ਪ੍ਰਦਰਸ਼ਨ ਕੀਤਾ।
ਮੂਲ ਰੂਪ ਵਿਚ ਚੰਡੀਗੜ੍ਹ ਦੀ ਹਿਨਾ ਨੇ ਪੰਜਾਬ ਯੂਨੀਵਰਸਿਟੀ ਤੋਂ ਇੰਜਨੀਅਰਿੰਗ ਵਿਚ ਗ੍ਰੇਜੂਏਸ਼ਨ ਕੀਤੀ ਹੈ।
ਫਲਾਈਟ ਇੰਜਨੀਅਰਿੰਗ ਤੌਰ ਉਤੇ ਹਿਨਾ ਜ਼ਰੂਰਤ ਪੈਣ ਉਤੇ ਸਿਆਚਿਨ ਗਲੇਸ਼ੀਅਰ ਦੀ ਬਰਫੀਲੀਆਂ ਉਚਾਈਆਂ ਤੋਂ ਅੰਡੋਮਾਨ ਦੇ ਸਾਗਰ ਵਿਚ ਹਵਾਈ ਸੈਨਾ ਦੀ ਆਪਰੇਸ਼ਨ ਹੈਲੀਕਾਪਟਰ ਯੂਨਿਟ ’ਤੇ ਆਪਣੀ ਸੇਵਾ ਦੇਵੇਗੀ।
ਹਿਨਾ ਨੇ ਕਿਹਾ ਕਿ ਮੈਂ ਜਹਾਜ਼ ਵਿਚ ਆਪਣੇ ਕੰਮ ਨੂੰ ਲੈ ਕੇ ਉਤਸਾਹਤ ਹਾਂ ਅਤੇ ਕੰਮ ਦੌਰਾਨ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਾਂ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.