ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਵਰਲਡ ਸਿੱਖ ਪਾਰਲੀਮੈਂਟ ਦੀ ਯੂ.ਕੇ.ਇਕਾਈ ਹੋਈ ਸੰਪੰਨ
ਵਰਲਡ ਸਿੱਖ ਪਾਰਲੀਮੈਂਟ ਦੀ ਯੂ.ਕੇ.ਇਕਾਈ ਹੋਈ ਸੰਪੰਨ
Page Visitors: 2327

ਵਰਲਡ ਸਿੱਖ ਪਾਰਲੀਮੈਂਟ ਦੀ ਯੂ.ਕੇ. ਇਕਾਈ ਹੋਈ ਸੰਪੰਨ – ਪਾਰਲੀਮੈਂਟ ਵੱਲੋਂ ਭਵਿੱਖ 'ਚ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਹੋਇਆ ਵਿਚਾਰ ਵਟਾਂਦਰਾਵਰਲਡ ਸਿੱਖ ਪਾਰਲੀਮੈਂਟ ਦੀ ਯੂ.ਕੇ. ਇਕਾਈ ਹੋਈ ਸੰਪੰਨ – ਪਾਰਲੀਮੈਂਟ ਵੱਲੋਂ ਭਵਿੱਖ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਹੋਇਆ ਵਿਚਾਰ ਵਟਾਂਦਰਾ

March 20
03:03 2019

ਕਵੈਂਟਰੀ (ਯੂ.ਕੇ), 20 ਮਾਰਚ (ਪੰਜਾਬ ਮੇਲ)- ਵਰਲਡ ਸਿੱਖ ਪਾਰਲੀਮੈਂਟ ਦੀ ਯੂ.ਕੇ ਇਕਾਈ ਦੀ ਇੱਕ ਮੀਟਿੰਗ ਐਤਵਾਰ ਨੂੰ ਗੁਰਦੁਅਰਾ ਸ੍ਰੀ ਗੁਰੂ ਸਿੰਘ ਸਭਾ ਕਵੈਂਟਰੀ ਯੂ.ਕੇ ਵਿੱਚ ਆਯੋਜਿਤ ਕੀਤੀ ਗਈ।
ਇਸ ਮੀਟਿੰਗ ਵਿੱਚ ਵਰਲਡ ਸਿੱਖ ਪਾਰਲੀਮੈਂਟ ਅਧੀਨ ਵੱਖ ਵੱਖ ਕੌਂਸਲਾ ਬਾਰੇ ਵਿਚਾਰ ਚਰਚਾ ਕੀਤੀ ਗਈ। ਕੌਂਸਲਾਂ ਦੀ ਬਣਤਰ, ਕੰਮ ਢੰਗ ਅਤੇ ਉਦੇਸ਼ਾਂ ਬਾਰੇ ਬਹੁਤ ਹੀ ਹਾਂ ਪੱਖੀ ਅਤੇ ਉਸਾਰੂ ਵਿਚਾਰ ਵਟਾਂਦਰਾ ਕੀਤਾ ਗਿਆ।
ਵਰਲਡ ਸਿੱਖ ਪਾਰਲੀਮੈਂਟ ਦੀ ਯੂ.ਕੇ. ਦੀ ਇਕਾਈ ਦੇ ਮੈਂਬਰਾਂ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਉਦੇਸ਼ਾਂ ਤਹਿਤ ਸਿੱਖ ਕੌਮ ਲਈ ਸਵੈ ਨਿਰਣੈ ਦੇ ਹੱਕ ਦੀ ਪ੍ਰਾਪਤੀ ਲਈ ਲਗਾਤਾਰ ਕੰਮ ਕਰਦੇ ਰਹਿਣ ਦਾ ਸੰਕਲਪ ਲਿਆ। ਇਹ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਸਿੱਖਾਂ ਦੇ ਕੌਮੀ ਹੱਕਾਂ ਦੀ ਪ੍ਰਾਪਤੀ ਵਰਲਡ ਸਿੱਖ ਪਾਰਲੀਮੈਂਟ ਰਾਹੀਂ ਕਿਸ ਤਰਾਂ ਕੀਤੀ ਜਾ ਸਕਦੀ ਹੈ।
ਮੀਟਿੰਗ ਵਿੱਚ 30 ਮੈਂਬਰਾਂ ਵਿਚੋਂ 16 ਮੈਂਬਰਾਂ ਦੀ ਦਫਤਰੀ ਅਹੁਦੇਦਾਰਾਂ ਵਜੋਂ ਚੋਣ ਕੀਤੀ ਗਈ ਜੋ ਕਿ ਕੇਂਦਰੀ, ਇਲਾਕਾਈ ਤੇ ਕੌਂਸਲ ਪੱਧਰ ਤੇ ਯੂ.ਕੇ. ਦੀ ਨੁੰਮਾਇੰਦਗੀ ਕਰਨਗੇ। ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਦੀ ਯੂ.ਕੇ. ਦੀ ਇਕਾਈ ਵੱਲੋਂ ਭਵਿੱਖ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਹਨਾਂ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਕਰਕੇ ਆਮ ਸਹਿਮਤੀ ਬਣਾਈ ਗਈ।
ਇਸ ਮਿਟੰਗ ਵਿੱਚ ਡਰਬੀ, ਬਰੈਡਫੋਰਡ, ਬਰਮਿੰਘਮ, ਕਵੈਂਟਰੀ ਅਤੇ ਲੰਡਨ ਤੋਂ ਪ੍ਰਤੀਨਿਧੀ ਸ਼ਾਮਲ ਸਨ। ਪ੍ਰਤੀਨਿਧੀਆਂ ਵਿੱਚ ਹਰ ਉਮਰ ਦੀ ਨੁੰਮਾਇੰਦਗੀ ਅਤੇ ਬੀਬੀਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ।
ਮੀਟਿੰਗ ਦੌਰਾਨ ਇਸ ਸਾਲ ਯੂ.ਕੇ ਵਿੱਚ ਆਯੋਜਿਤ ਹੋਣ ਵਾਲੇ ਵਰਲਡ ਸਿੱਖ ਪਾਰਲੀਮੈਂਟ ਦੇ ਵਿਸ਼ਵ ਸੰਮੇਲਨ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ ਗਈ ਅਤੇ ਸੰਮੇਲਨ ਨੂਮ ਸਫਲ ਬਨਾਉਣ ਲਈ ਹਰ ਸੰਭਵ ਉਪਰਾਲਾ ਕਰਨ ਦਾ ਪ੍ਰਣ ਲਿਆ ਗਿਆ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.