ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਾਲੇ ਧਨ ਦੇ ਮਾਮਲੇ ‘ਚ ਸਖਤੀ ਨਾਲ ਕੀਤੀ ਜਾਵੇਗੀ ਕਾਰਵਾਈ: ਜਾਂਚ ਟੀਮ
ਕਾਲੇ ਧਨ ਦੇ ਮਾਮਲੇ ‘ਚ ਸਖਤੀ ਨਾਲ ਕੀਤੀ ਜਾਵੇਗੀ ਕਾਰਵਾਈ: ਜਾਂਚ ਟੀਮ
Page Visitors: 2448

ਕਾਲੇ ਧਨ ਦੇ ਮਾਮਲੇ ‘ਚ ਸਖਤੀ ਨਾਲ ਕੀਤੀ ਜਾਵੇਗੀ ਕਾਰਵਾਈ: ਜਾਂਚ ਟੀਮ
* ਨਾਂ ਫਿਲਹਾਲ ਗੁਪਤ ਰੱਖੇ ਜਾਣਗੇ * ਲੋਕਾਂ ਤੋਂ ਲਈ ਜਾਵੇਗੀ ਜਾਣਕਾਰੀ
ਨਵੀਂ ਦਿੱਲੀ, 30 ਅਕਤੂਬਰ (ਪੰਜਾਬ ਮੇਲ) – ਸੁਪਰੀਮ ਕੋਰਟ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਅੱਜ ਕਿਹਾ ਹੈ ਕਿ ਵਿਦੇਸ਼ਾਂ ’ਚ ਕਾਲਾ ਧਨ ਜਮ੍ਹਾਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਹੈ ਕਿ ਅਜਿਹੇ ਵਿਅਕਤੀਆਂ ਦਾ ਸਮਾਜ ’ਚ ਜਿੰਨਾ ਮਰਜ਼ੀ ਵੱਡਾ ਰੁਤਬਾ ਹੋਵੇ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਏਗੀ।
ਵਿਸ਼ੇਸ਼ ਜਾਂਚ ਟੀਮ ਦੇ ਚੇਅਰਮੈਨ ਐਮਬੀ ਸ਼ਾਹ ਅਤੇ ਉਪ ਚੇਅਰਮੈਨ ਅਰੀਜੀਤ ਪਸਾਇਅਤ ਨੇ ਕਿਹਾ ਕਿ 627 ਖਾਤਾਧਾਰਕਾਂ ਖਿਲਾਫ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਤੋਂ ਸੇਵਾਮੁਕਤ ਹੋਏ ਦੋਵੇਂ ਜੱਜਾਂ ਨੇ ਸਪਸ਼ਟ ਕੀਤਾ ਕਿ ਸਾਰੇ ਸ਼ੱਕੀ ਵਿਅਕਤੀਆਂ ਦੇ ਨਾਵਾਂ ਨੂੰ ਸਬੂਤ ਮਿਲਣ ਤੱਕ ਗੁਪਤ ਰੱਖਿਆ ਜਾਵੇਗਾ। ਭਾਰਤ ਵੱਲੋਂ ਵੱਖ-ਵੱਖ ਮੁਲਕਾਂ ਨਾਲ ਕੀਤੇ ਗਏ ਦੋਹਰੇ ਟੈਕਸ ਸਮਝੌਤੇ ਤਹਿਤ ਨਾਮ ਗੁਪਤ ਰੱਖਣ ਦੀ ਸ਼ਰਤ ਵੀ ਸ਼ਾਮਲ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਜੇਕਰ ਇਸ ਸ਼ਰਤ ਨੂੰ ਨਾ ਮੰਨਿਆ ਗਿਆ ਤਾਂ ਵਿਸ਼ੇਸ਼ ਜਾਂਚ ਟੀਮ ਨੂੰ ਮੁਲਕਾਂ ਤੋਂ ਕਾਲੇ ਧਨ ਬਾਰੇ ਹੋਰ ਜਾਣਕਾਰੀ ਹਾਸਲ ਕਰਨੀ ਮੁਸ਼ਕਲ ਹੋ ਜਾਏਗੀ। ਜਸਟਿਸ ਸ਼ਾਹ ਅਤੇ ਪਸਾਇਅਤ ਨੇ ਉਨ੍ਹਾਂ ਖਦਸ਼ਿਆਂ ਨੂੰ ਨਕਾਰਿਆ ਜਿਨ੍ਹਾਂ ’ਚ ਕਿਹਾ ਜਾ ਰਿਹਾ ਹੈ ਕਿ ਵਿਸ਼ੇਸ਼ ਜਾਂਚ ਟੀਮ ਕਾਲੇ ਧਨ ਦੇ ਮਾਮਲੇ ਦੀ ਜਾਂਚ ਹੌਲੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਪ੍ਰਭਾਵ ਇਸ ਲਈ ਗਿਆ ਹੈ ਕਿਉਂਕਿ ਟੈਕਸ ਅਧਿਕਰੀਆਂ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਅੱਗੇ ਵਧਣਾ ਪੈਂਦਾ ਹੈ। ਵਿਸ਼ੇਸ਼ ਜਾਂਚ ਟੀਮ ਨਵੰਬਰ ਦੇ ਅਖੀਰ ’ਚ ਸੁਪਰੀਮ ਕੋਰਟ ’ਚ ਪ੍ਰਗਤੀ ਰਿਪੋਰਟ ਦਾਖਲ ਕਰੇਗੀ। ਟੀਮ ਵੱਲੋਂ ਛੇਤੀ ਹੀ ਇਸ਼ਤਿਹਾਰ ਜਾਰੀ ਕਰਕੇ ਲੋਕਾਂ ਤੋਂ ਵਿਦੇਸ਼ੀ ਬੈਂਕਾਂ ’ਚ ਪੈਸਾ ਜਮ੍ਹਾਂ ਕਰਾਉਣ ਵਾਲੇ ਵਿਅਕਤੀਆਂ ਬਾਰੇ ਜਾਣਕਾਰੀ ਮੰਗੀ ਜਾਵੇਗੀ। 

 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.