ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪਿਛਲੇ ਕੁਝ ਮਹੀਨਿਆਂ ਦੌਰਾਨ ਗਿਰਜਿਆਂ ‘ਚ ਭੰਨ-ਤੋੜ ਦੀਆਂ ਘਟਨਾਵਾਂ ਵਧੀਆਂ
ਪਿਛਲੇ ਕੁਝ ਮਹੀਨਿਆਂ ਦੌਰਾਨ ਗਿਰਜਿਆਂ ‘ਚ ਭੰਨ-ਤੋੜ ਦੀਆਂ ਘਟਨਾਵਾਂ ਵਧੀਆਂ
Page Visitors: 2376

ਪਿਛਲੇ ਕੁਝ ਮਹੀਨਿਆਂ ਦੌਰਾਨ ਗਿਰਜਿਆਂ ‘ਚ ਭੰਨ-ਤੋੜ ਦੀਆਂ ਘਟਨਾਵਾਂ ਵਧੀਆਂ
ਆਗਰਾ ਚਰਚ ‘ਚ ਭੰਨ-ਤੋੜ, ਈਸਾ ਦੀ ਮੂਰਤੀ ਦਾ ਸਿਰ ਤੋੜਿਆ
ਆਗਰਾ, 16 ਅਪ੍ਰੈਲ : ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਇਥੋਂ ਦੇ ਛਾਉਣੀ ਇਲਾਕੇ ਵਿਚ ਬੀਤੀ ਦੇਰ ਰਾਤ ਇਕ ਚਰਚ ਵਿਚ ਭੰਨ-ਤੋੜ ਕੀਤੀ ਜਿਸ ਕਾਰਨ ਈਸਾਈਆਂ ਅੰਦਰ ਭਾਰੀ ਗੁੱਸਾ ਹੈ। ਪੁਲਿਸ ਅਨੁਸਾਰ ਸ਼ਰਾਰਤੀ ਅਨਸਰਾਂ ਨੇ ਆਗਰਾ ਛਾਉਣੀ ਦੇ ਪ੍ਰਤਾਬਪੁਰ ਇਲਾਕੇ ਵਿਚ ਪੈਂਦੀ ਸੇਂਟ ਮੈਰੀ ਚਰਚ ਵਿਚ ਭੰਨ-ਤੋੜ ਕੀਤੀ। ਘਟਨਾ ਬੀਤੀ ਰਾਤ ਢਾਈ ਵਜੇ ਦੀ ਹੈ। ਸ਼ਰਾਰਤੀ ਅਨਸਰਾਂ ਨੇ ਈਸਾ ਮਸੀਹ ਦੀ ਮੂਰਤੀ ਦਾ ਸਿਰ ਤੋੜ ਦਿਤਾ ਅਤੇ ਮਰੀਅਮ ਦੀ ਮੂਰਤੀ ਦੇ ਗਲ ਵਿਚ ਕੁੱਤੇ ਦਾ ਪਟਾ ਪਾ ਦਿਤਾ। ਘੱਟ-ਗਿਣਤੀ ਕਮਿਸ਼ਨ ਨੇ ਆਗਰਾ ਦੇ ਅਧਿਕਾਰੀਆਂ ਕੋਲੋਂ ਰੀਪੋਰਟ ਮੰਗ ਲਈ ਹੈ।
ਪੁਲਿਸ ਨੇ ਦਸਿਆ ਕਿ ਚਰਚ ਕੰਪਲੈਕਸ ਵਿਚ ਸਥਿਤ ਦੋ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਅਤੇ ਪੁਲਿਸ ਅਧਿਕਾਰੀ ਸੁਰੱਖਿਆ ਵਿਵਸਥਾ ਦੀ ਸਮੀਖਿਆ ਕਰਨ ਲਈ ਅੱਜ ਸਵੇਰੇ ਚਰਚ ਵਿਚ ਪਹੁੰਚੇ ਸਨ। ਉਧਰ ਆਗਰਾ ਵਿਚ ਈਸਾਈ ਤਬਕੇ ਦੇ ਆਗੂ ਇਸ ਘਟਨਾ ਕਾਰਨ ਗੁੱਸੇ ਵਿਚ ਹਨ ਅਤੇ 24 ਘੰਟੇ ਅੰਦਰ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਮੰਗ ਕੀਤੀ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁਧ ਰਕਾਬਗੰਜ ਪੁਲਿਸ ਥਾਣੇ ਵਿਚ ਇਕ ਐਫ਼.ਆਈ.ਆਰ ਦਰਜ ਕੀਤੀ ਹੈ। ਇਸੇ ਦੌਰਾਨ ਆਗਰਾ ਦੇ ਈਸਾਈ ਆਗੂਆਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ 24 ਘੰਟਿਆਂ ਦੇ ਅੰਦਰ-ਅੰਦਰ ਦੋਸ਼ੀਆਂ ਵਿਰੁਧ ਕਾਰਵਾਈ ਕੀਤੀ ਜਾਵੇ।
ਬੀਤੇ ਕੁੱਝ ਮਹੀਨਿਆਂ ਦੌਰਾਨ ਦੇਸ਼ ਦੇ ਕਈ ਹਿੱਸਿਆਂ ਵਿਚ ਗਿਰਜਿਆਂ 'ਤੇ ਹਮਲੇ ਹੋਏ ਹਨ। ਪਛਮੀ ਬੰਗਾਲ ਵਿਚ ਤਾਂ ਈਸਾਈ ਸਕੂਲ ਦੀ ਬਜ਼ੁਰਗ ਪ੍ਰਿੰਸੀਪਲ ਨਾਲ ਬਲਾਤਕਾਰ ਕਰ ਦਿਤਾ ਗਿਆ ਸੀ। 

With thanks from Khalsa News
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.