ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਗੁਰਬਾਣੀ ਦਾ ਨਿਰਾਦਰ ਕਰਨ ਵਾਲੇ ਰਾਗੀ ਬਲਬੀਰ ਸਿੰਘ ਨੂੰ ਤੁਰੰਤ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ- ਸਰਨਾ
ਗੁਰਬਾਣੀ ਦਾ ਨਿਰਾਦਰ ਕਰਨ ਵਾਲੇ ਰਾਗੀ ਬਲਬੀਰ ਸਿੰਘ ਨੂੰ ਤੁਰੰਤ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ- ਸਰਨਾ
Page Visitors: 2513

 ਗੁਰਬਾਣੀ ਦਾ ਨਿਰਾਦਰ ਕਰਨ ਵਾਲੇ ਰਾਗੀ ਬਲਬੀਰ ਸਿੰਘ ਨੂੰ ਤੁਰੰਤ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ- ਸਰਨਾ    
     ਨਵੀ ਦਿੱਲੀ 1 ਸਤੰਬਰ () ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਦਿੱਲੀ ਨੇ ਪੰਥ ਵਿਰੋਧੀ ਗਤੀਵਿਧੀਆ ਕਰਨ ਵਾਲੇ ਦਿਵਿਆ ਜੋਤੀ ਜਾਗਰਣ ਸੰਸਥਾ ਦੇ ਮੁੱਖੀ ਆਸ਼ੂਤੋਸ਼ ਦੇ ਪੈਰਾਂ ਵਿੱਚ ਬੈਠ ਕੇ ਗੁਰਬਾਣੀ ਦਾ ਗਾਇਨ ਕਰਨ ਵਾਲੇ ਸਾਬਕਾ ਹਜੂਰੀ ਰਾਗੀ ਰਾਗੀ ਬਲਬੀਰ ਸਿੰਘ ਦੇ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕਰਦਿਆ ਕਿਹਾ ਕਿ ਇਸ ਪੰਥ ਦੋਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਬਿਨਾਂ ਕਿਸੇ ਦੇਰੀ ਤੋ ਤਲਬ ਕੀਤਾ ਜਾਵੇ।
   ਜਾਰੀ ਇੱਕ ਬਿਆਨ ਰਾਹੀ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਗੁਰਬਾਣੀ ਸਿੱਖਾਂ ਲਈ ਬਹੁਤ ਹੀ ਕੀਮਤੀ ਤੇ ਅਨਮੋਲ ਖਜ਼ਾਨਾ ਹੈ ਜਿਹੜਾ ਸਮੁੱਚੀ ਮਾਨਵਤਾ ਲਈ ਰਾਹ ਦਸੇਰਾ ਹੈ, ਜਿਸ ਦਾ ਨਿਰਾਦਰ ਕੋਈ ਵੀ ਸਿੱਖ ਬਰਦਾਸ਼ਤ ਨਹੀ ਕਰ ਸਕਦਾ। ਉਹਨਾਂ ਕਿਹਾ ਕਿ ਝੂਠੇ ਤੇ ਮੱਕਾਰ ਬਲਬੀਰ ਸਿੰਘ ਨੇ ਜਿਸ ਤਰੀਕੇ ਨਾਲ ਆਸ਼ੂਤੋਸ਼ ਦੇ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਦਾ ਨਿਰਾਦਰ ਕੀਤਾ ਹੈ ਉਸ ਨੂੰ ਵੇਖ ਕੇ ਹਰੇਕ ਸਿੱਖ ਦਾ ਹਿਰਦਾ ਵਲੂੰਧਰਿਆ ਗਿਆ ਹੈ ਪਰ ਸਾਡੇ ਤਖਤਾਂ ਦੇ ਰਹਿਬਰ ਉਸ ਵਿਰੁੱਧ ਕਾਰਵਾਈ ਕਰਨ ਲਈ ਪਤਾ ਨਹੀ ਹੁਣ ਕਿਹੜੇ ਹੋਰ ਸਮੇਂ ਦੀ ਉਡੀਕ ਕਰ ਰਹੇ ਹਨ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ ਬਲਬੀਰ ਸਿੰਘ ਦੇ ਖਿਲਾਫ ਕਾਰਵਾਈ ਕਰਕੇ ਸੰਗਤਾਂ ਦੇ ਹਿਰਦਿਆ ਨੂੰ ਸ਼ਾਤ ਕਰਨ ਤੇ ਉਸ ਨੂੰ ਅਜਿਹੀ ਮਿਸਾਲੀ ਸਜ਼ਾ ਦਿੱਤੀ ਜਾਵੇ ਕਿ ਮੁੜ ਕੋਈ ਹੋਰ ਅਜਿਹੀ ਗਲਤੀ ਕਰਨ ਦੀ ਹਿੰਮਤ ਨਾ ਜੁਟਾ ਸਕੇ। ਉਹਨਾਂ ਕਿਹਾ ਕਿ ਬਲਬੀਰ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 35 ਸਾਲ ਲਗਾਤਾਰ ਕੀਰਤਨ ਦੀ ਹਾਜਰੀ ਭਰੀ ਅਤੇ ਦਿੱਲੀ ਵਿਖੇ ਵੀ ਵੱਖ ਵੱਖ ਗੁਰਦੁਆਰਿਆ ਵਿੱਚ ਕੀਤਰਨ ਕਰਦਾ ਰਿਹਾ ਪਰ ਕੀ ਉਸ ਨੂੰ ਹਾਲੇ ਤੱਕ ਪੰਥਕ ਮਰਿਆਦਾ ਤੇ ਪਰੰਪਰਾ ਦੀ ਜਾਣਕਾਰੀ ਨਹੀ ਜਾਂ ਫਿਰ ਕਿਸੇ ਲਾਲਚ ਵੱਸ ਉਸ ਨੇ ਗੁਰਬਾਣੀ ਦਾ ਨਿਰਾਦਰ ਕੀਤਾ ਹੈ? ਉਹਨਾਂ ਕਿਹਾ ਕਿ ਅੰਮ੍ਰਿਤ ਛਕਾਉਣ ਵੇਲੇ ਇਹ ਪਾਠ ਪੜਾ ਦਿੱਤਾ ਜਾਂਦਾ ਹੈ ਕਿ ਗੁਰੂ ਦਾ ਸਿੱਖ ਕਿਸੇ ਵਿਅਕਤੀ ਦੇ ਅੱਗ ਸਿਰ ਨਹੀ ਝੁਕਾਏਗਾ ਪਰ ਬਲਬੀਰ ਸਿੰਘ ਨੇ ਤਾਂ ਆਸ਼ੂਤੋਸ਼ ਦੇ ਚਰਨਾਂ ਵਿੱਚ ਬੈਠ ਕੇ ਸਿਰ ਹੀ ਨਹੀ ਝੁਕਾਇਆ ਸਗੋ ਉਸ ਦੇ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਦਾ ਨਿਰਾਦਰ ਕਰਕੇ ਨਾ ਮੁਆਫੀਯੋਗ ਬੱਜਰ ਗਲਤੀ ਕੀਤੀ ਜਿਸ ਲਈ ਉਹ ਮੁਆਫੀ ਦਾ ਹੱਕਦਾਰ ਨਹੀ ਹੈ ਤੇ ਉਸ ਵਿਰੁੱਧ ਬਿਨਾਂ ਕਿਸੇ ਦੇਰੀ ਤੋ ਮਿਸਾਲੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਵੀ ਬਲਬੀਰ ਸਿੰਘ ਨੂੰ ਵੱਖ ਵੱਖ ਗੁਰਪੁਰਬਾਂ ਤੇ ਕੀਤਰਨ ਕਰਨ ਲਈ ਬੁਲਾਉਦੇ ਰਹੇ ਹਨ ਤੇ ਉਹ ਵੀ ਆਪਣੀ ਸਥਿਤੀ ਸਪੱਸ਼ਟ ਕਰਨ ਕਿ ਉਹਨਾਂ ਦਾ ਬਲਬੀਰ ਸਿੰਘ ਵੱਲੋ ਕੀਤੀ ਬੱਜਰ ਗਲਤੀ ਬਾਰੀ ਕੀ ਵਿਚਾਰ ਹਨ?
    ਸ੍ਰ ਸਰਨਾ ਨੇ ਕਿਹਾ ਕਿ ਜੇਕਰ ਬਲਬੀਰ ਸਿੰਘ ਦੀ ਕਰਤੂਤ ਦੀ ਵੀਡੀਓ ਸੰਗਤਾਂ ਤੱਕ ਪੁੱਜ ਸਕਦੀ ਹੈ ਤਾਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਜਰੂਰ ਪੁੱਜ ਗਈ ਹੋਵੇਗੀ ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋ ਕੋਈ ਵੀ ਪ੍ਰਤੀਕਰਮ ਨਾ ਆਉਣਾ ਸਾਬਤ ਕਰਦਾ ਹੈ ਕਿ ਉਹ ਬਾਦਲ ਦਲ ਦੀਆ ਵੋਟਾਂ ਪੱਕੀਆ ਕਰਨ ਦੇ ਸਿਲਸਿਲੇ ਵਿੱਚ ਚੁੱਪ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਬਿਨਾਂ ਕਿਸੇ ਦੇਰੀ ਤੋ ਕਾਰਵਾਈ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਲਿਖਤੀ ਸ਼ਕਾਇਤ ਕਰਨੀ ਚਾਹੀਦੀ ਹੈ ਕਿ ਉਹ ਬਲਬੀਰ ਸਿੰਘ ਦੇ ਖਿਲਾਫ ਤੁਰੰਤ ਕਾਰਵਾਈ ਕਰਕੇ ਤੇ ਉਸ ਨੂੰ ਦਿੱਤਾ ਗਿਆ ਸ਼੍ਰੋਮਣੀ ਰਾਗੀ ਅਵਾਰਡ ਸਮੇਤ ਹੋਰ ਅਵਾਰਡ ਵੀ ਤੁਰੰਤ ਵਾਪਸ ਲੈ ਜਾਣ। ਉਹਨਾਂ ਕਿਹਾ ਕਿ ਬਲਬੀਰ ਸਿੰਘ ਦਾ ਲੜਕਾ ਜਿਹੜਾ ਇੱਕ ਰਾਗੀ ਨਾਲ ਕੀਰਤਨ ਕਰਦਾ ਦੀ ਵੀ ਪੁੱਛ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਕਿ ਉਸ ਦਾ ਆਪਣੇ ਬਾਪ ਵੱਲੋ ਕੀਤੀ ਗਈ ਬੱਜਰ ਗਲਤੀ ਸਬੰਧੀ ਕੀ ਵਿਚਾਰ ਹੈ?  

         

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.