ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਅਜ਼ਗਰ ਨੀਤੀ !!
ਅਜ਼ਗਰ ਨੀਤੀ !!
Page Visitors: 2563

ਅਜ਼ਗਰ ਨੀਤੀ !! 

ਗੁਰੂ ਗ੍ਰੰਥ ਦੀ ਸਰਬ ਉੱਚਤਾ, ਪੂਰਨਤਾ ਦੀ ਹਾਣੀ ।
ਬਾਣੀ ਤੇ ਗੁਰਬਾਣੀ ਦਸਦੀ
, ਗੁਰ ਕਸਵੱਟੀ ਥਾਣੀਂ ।।

ਜਿਸ ਬਾਣੀ ਨੂੰ ਗੁਰੂ ਹੋਣ ਦਾ, ਦਰਜਾ ਮਿਲਿਆ ਹੋਇਆ ।
ਉਹੀਓ ਹੀ ਤਾਂ ਗੁਰਬਾਣੀ ਹੈ
, ਬਾਕੀ ਕੇਵਲ ਬਾਣੀ ।। 

ਗਿਆਨ ਰੂਪ ਨੇ ਨਾਨਕ ਹੋਕੇ, ਐਸੇ ਸ਼ਬਦ ਉਚਾਰੇ ।
ਸਭ ਪਾਸੇ ਗੋਬਿੰਦ ਹੀ ਗੋਬਿੰਦ
, ਦੱਸਣ ਸ਼ਬਦ ਕਹਾਣੀ ।।

ਗੁਰਬਾਣੀ ਖੁਦ ਗੁਰੂ ਹੋਣ ਦੇ, ਆਪੇ ਕਰੇ ਇਸ਼ਾਰੇ ।
ਜੋ ਗੁਰਬਾਣੀਂ ਨੂੰ ਨਾਂ ਸਮਝਣ
, ਰਹਿਣ ਰਿੜਕਦੇ ਪਾਣੀ ।। 

ਏਕਾ ਬਾਣੀ ਇਕ ਗੁਰ ਵਾਲੇ, ਪਾਕਿ ਫਲਸਫੇ ਅੰਦਰ ।
ਡੇਰੇਦਾਰਾਂ ਸੰਪਰਦਾਈਆਂ
, ਘੋਰ ਮਿਲਾਵਟ ਠਾਣੀ ।।
ਦੁੱਧ `ਚ ਕਾਂਜੀ ਪਾਈ ਬੈਠੀ, ਬਿਪਰ ਦੀ ਚੱਲੀ ਚਾਲੇ ।

ਝਾਕ ਖਿਆਲੀ ਰੱਖਣ ਵਾਲੀ, ਅੰਧ ਵਿਸ਼ਵਾਸੀ ਢਾਣੀ ।।

ਜਾਣੇ ਜਾਂ ਅਣਜਾਣੇ ਬਣਕੇ, ਸਮਝਣ ਗੁਰੂ ਅਧੂਰਾ ।
ਪੂਰੇ ਗੁਰ ਲਈ ਗੁਰੂ ਬਰਾਬਰ
, ਜੋੜਨ ਮੱਤ ਇਆਣੀ ।।

ਗੁਰਬਾਣੀ ਵਿੱਚ ਕੱਚੀ ਬਾਣੀ, ਨਾਲ ਮਿਲਾਵਟ ਵਾਲੀ ।
ਹਰ ਖੇਤਰ ਸੰਸਕਾਰ
`ਚ ਪੈਂਦੀ, ਬਿਪਰੀ ਰੀਤ ਨਿਭਾਣੀ ।। 

ਦੁਸ਼ਮਣ ਵਰਗਾ ਬਣਕੇ ਉਹ ਤਾਂ, ਦੁਸ਼ਮਣ ਵਿੱਚ ਹੀ ਰਹਿੰਦਾ ।
ਬੰਦਿਆਂ ਨਾਲੋਂ ਸੋਚ
`ਚ ਰਹਿਣਾ, ਨੀਤੀ ਬਿਪਰ ਪੁਰਾਣੀ ।।

ਆਪਣੇ ਹੀ ਸੰਸਕਾਰਾਂ ਨੂੰ ਉਹ,ਦੂਜੇ ਦੇ ਸਿਰ ਪਾਉਂਦੀ ।
ਚਾਣਕੀਆ ਦੀ ਅਜਗਰ ਨੀਤੀ, ਸੱਚ-ਧਰਮ ਨੂੰ ਖਾਣੀ ।। 

 

ਗੁਰਮੀਤ ਸਿੰਘ ਬਰਸਾਲ’ (ਕੈਲੇਫੋਰਨੀਆਂ)

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.