ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਰੱਬ ਦੇ ਦਾਸ !
ਰੱਬ ਦੇ ਦਾਸ !
Page Visitors: 2497

ਰੱਬ  ਦੇ  ਦਾਸ  !
ਹੁਕਮ-ਨਿਯਮ ਦੀ ਸਿੱਖਿਆ ਪੜ੍ਹਕੇ,
ਬਦਲਨ ਦੀ ਕਰਦੇ ਅਰਦਾਸ ।
ਫਿਰ ਅਖਵਾਉਂਦੇ ਰੱਬ ਦੇ ਦਾਸ ।

'ਇਕਾ ਬਾਣੀ ਇਕੁ ਗੁਰੁ' ਕਹਿਕੇ,
ਸੋਚ ਨਾ ਛੱਡਣ ਬਿਪਰੀ ।
ਬਚਿੱਤਰੀ ਬੜੇ ਚਲਿੱਤਰੀ ।

ਗੁਰ ਸਿੱਖਿਆ ਨੂੰ ਬੇਚਣ ਖਾਤਿਰ,
ਧਰਮ ਬਣਾਇਆ ਧੰਦਾ ।
ਪੁਜਾਰੀ ਸਦਾ ਹੀ ਗੰਦਾ ।

ਸਿੱਖ ਇਤਿਹਾਸਿਕ ਯਾਦਾਂ ਢਾਹਕੇ,
ਉੱਪਰ ਲਾਤਾ ਸੰਗਮਰਮਰ ।
ਦੁਸ਼ਮਣ ਦਾ ਹੁਣ ਕੀ ਏ ਡਰ ।

ਗੁਰਮਤਿ ਦੇ ਸਕੂਲ ਬਣਾਤੇ,
ਬਿਪਰੀ ਪੂਜਾ-ਘਰ ।
ਕਿੰਝ ਆਖੀਏ ਗੁਰੂ ਦੇ ਦਰ ।

ਹਨੂਮਾਨ ਦੇ ਆਖ ਕਛਹਿਰੇ,
ਵਾਂਗ ਜਨੇਊਆਂ ਪਾਏ ।
ਗੁਰ ਸਿੱਖਿਆ ਨੂੰ ਬਾਏ-ਬਾਏ ।

ਬਿਪਰ ਨੂੰ ਇਹ ਸਿੱਖ ਨੇ ਕਹਿੰਦੇ,
ਸਿੱਖ ਨੂੰ ਕਾਮਰੇਡ ।
ਬਿੱਜੂ-ਬੂਝੜ-ਧੂਤੇ-ਭੇਡ ।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ )
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.