ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਅਖ਼ਬਾਰਾਂ ਬਨਾਮ ਸਰਕਾਰਾਂ
ਅਖ਼ਬਾਰਾਂ ਬਨਾਮ ਸਰਕਾਰਾਂ
Page Visitors: 2488

ਅਖ਼ਬਾਰਾਂ ਬਨਾਮ ਸਰਕਾਰਾਂ
 ਮੂੰਹ ਆਈ ਬਾਤ: ਸ਼ਮਸ਼ੇਰ ਸਿੰਘ ਸੰਧੂ

ਕਈ ਵਾਰ ਹੱਥ ਮਿਲਾ ਲੈਣ ਅਖ਼ਬਾਰਾਂ ਤੇ ਸਰਕਾਰਾਂ
ਕਈ ਵਾਰ ਮੱਥਾ ਲਾ ਲੈਣ ਅਖ਼ਬਾਰਾਂ ਤੇ ਸਰਕਾਰਾਂ 

ਕਦੇ ਕਦੇ ਸਰਕਾਰਾਂ ਅੱਗੇ ਝੁਕ ਜਾਵਣ ਅਖ਼ਬਾਰਾਂ
ਕਦੇ ਕਦੇ ਅਖ਼ਬਾਰਾਂ ਹੱਥੋਂ ਠੁਕ ਜਾਵਣ ਸਰਕਾਰਾਂ  

ਕਿਸੇ ਕਿਸੇ ’ਤੇ ਬਿਜਲੀ ਬਣ ਕੇ ਡਿਗਦੀਆਂ ਨੇ ਅਖ਼ਬਾਰਾਂ
ਕਿਸੇ ਕਿਸੇ ’ਤੇ ਐਵੇਂ ਹੀ ਬੱਸ ਧਿਜਦੀਆਂ ਨੇ ਅਖ਼ਬਾਰਾਂ  

ਕਦੇ ਕਦੇ ਅਖ਼ਬਾਰਾਂ ਹੀ ਬਣ ਬਹਿੰਦੀਆਂ ਨੇ ਸਰਕਾਰਾਂ
ਪਤਾ ਨਹੀਂ ਕਿਉਂ ਇਹ ਕਮਜ਼ੋਰੀ ਸਹਿੰਦੀਆਂ ਨੇ ਅਖ਼ਬਾਰਾਂ

ਕਈ ਵਾਰੀ ਅਖ਼ਬਾਰਾਂ ਹੱਥੋਂ ਢਹਿ ਜਾਵਣ ਸਰਕਾਰਾਂ
ਕਦੇ ਕਦੇ ਸਰਕਾਰਾਂ ਦੇ ਨਾਲ ਖਹਿ ਜਾਵਣ ਅਖ਼ਬਾਰਾਂ 

ਕਈ ਵਾਰੀ ਸਰਕਾਰਾਂ ਕੋਲੋਂ ਡਰਦੀਆਂ ਨੇ ਅਖ਼ਬਾਰਾਂ
ਕਈ ਵਾਰੀ ਅਖ਼ਬਾਰਾਂ ਕੋਲੋਂ ਠਰਦੀਆਂ ਨੇ ਸਰਕਾਰਾਂ 

ਕਈ ਵਾਰੀ ਤਾਂ ਸੱਚ ਦੇ ਅੱਗੇ ਡਟਦੀਆਂ ਨੇ ਅਖ਼ਬਾਰਾਂ
ਕਈ ਵਾਰੀ ਪਰ ਸੱਚ ਤੋਂ ਪਾਸਾ ਵਟਦੀਆਂ ਨੇ ਅਖ਼ਬਾਰਾਂ 

ਕਦੇ ਤਾਂ ਹੱਸ ਕੇ ਅੱਗ ਦਾ ਦਰਿਆ ਤਰਦੀਆਂ ਨੇ ਅਖ਼ਬਾਰ
ਕਈ ਵਾਰੀ ਫਿਰ ਚੌਂਕਾਂ ਦੇ ਵਿੱਚ ਸੜਦੀਆਂ ਨੇ ਅਖ਼ਬਾਰਾਂ 

ਸ਼ਾਬਾਸ਼ੇ ਜੋ ਸਿਸਟਮ ਅੱਗੇ ਅੜਦੀਆਂ ਨੇ ਅਖ਼ਬਾਰਾਂ
ਕੀ ਕਹੀਏ ਜੋ ਸਿਸਟਮ ਕੋਲੋਂ ਡਰਦੀਆਂ ਨੇ ਅਖ਼ਬਾਰਾਂ 

ਉੱਚੀਆਂ ਤਿੱਖੀਆਂ ਤਾਰਾਂ ਵੀ ਟੱਪ ਜਾਂਦੀਆਂ ਨੇ ਅਖ਼ਬਾਰਾਂ
ਪਰ ਕਈ ਵਾਰੀ ਤਾਰਾਂ ਵਿੱਚ ਫਸ ਜਾਂਦੀਆਂ ਨੇ ਅਖ਼ਬਾਰਾਂ 

ਕਈ ਅਖ਼ਬਾਰਾਂ ਟੀਚਾ ਮਿਥ ਕੇ ਪਾੜਦੀਆਂ ਸਰਕਾਰਾਂ
ਕਈ ਸਰਕਾਰਾਂ ਅੱਗਾਂ ਲਾ ਕੇ ਸਾੜਦੀਆਂ ਅਖ਼ਬਾਰਾਂ  

ਆਮ ਲੋਕ ਸੱਚ ਮੰਨ ਲੈਂਦੇ ਜੋ ਛਾਪਦੀਆਂ ਅਖ਼ਬਾਰਾਂ
ਉਨ੍ਹਾਂ ਨੂੰ ਕੀ ਪਤਾ ਕਿਉਂ ਕੀ ਛਾਪਦੀਆਂ ਅਖ਼ਬਾਰਾਂ 

ਬਹੁਤੀ ਵਾਰੀ ਸੱਚੀ ਗੱਲ ਨੂੰ ਲੱਭਦੀਆਂ ਨੇ ਅਖ਼ਬਾਰਾਂ
ਕਦੇ ਕਦੇ ਪਰ ਸੱਚੀ ਗੱਲ ਨੂੰ ਦੱਬਦੀਆਂ ਨੇ ਅਖ਼ਬਾਰਾਂ 

ਕਈ ਹੁੰਦੇ ਨੇ ਮੌਸਮੀ ਲੇਖਕ ਮਿਥ ਕੇ ਨੇ ਉਹ ਲਿਖਦੇ
ਚੇਤੇ ਰੱਖਦੇ ਕਿਉਂ ਤੇ ਕੀ ਨੇ ਛਾਪਦੀਆਂ ਅਖ਼ਬਾਰਾਂ 

ਜਿਹੋ ਜਿਹਾ ਅਖ਼ਬਾਰਾਂ ਛਾਪਣ ਕਈ ਓਹੋ ਜਿਹਾ ਲਿਖਦੇ
ਕਈ ਜਿਹੋ ਜਿਹਾ ਲਿਖਦੇ ਓਹੀ ਛਾਪ ਦੇਣ ਅਖ਼ਬਾਰਾਂ 

ਕੋਈ ਵੇਲਾ ਸੀ ਇੱਕ ਅਖ਼ਬਾਰ ਹੀ ਪੰਜ ਛੇ ਘਰ ਪੜ੍ਹ ਲੈਂਦੇ
ਹੁਣ ਤਾਂ ਇੱਕੋ ਬੰਦਾ ਪੜ੍ਹਦਾ ਪੰਜ ਛੇ ਨਿੱਤ ਅਖ਼ਬਾਰਾਂ

ਕਈ ਅਖ਼ਬਾਰਾਂ ਇੱਕ ਇੱਕ ਖ਼ਬਰ ਨੂੰ ਸੋਚ ਬੋਚ ਕੇ ਛਾਪਣ
ਮਿਰਚ ਮਸਾਲੇ ਲਾ ਕੇ ਖ਼ਬਰ ਨੂੰ ਛਾਪਣ ਕੁਝ ਅਖ਼ਬਾਰਾਂ

ਜ਼ਿੰਮੇਵਾਰੀ ਹੈ ਹੁੰਦੀ ਜੋ ਵੀ ਕਹਿੰਦੀਆਂ ਨੇ ਅਖ਼ਬਾਰਾਂ
ਕਦੇ ਕਦੇ ਪਰ ਮਿਥ ਕੇ ਪੰਗੇ ਲੈਂਦੀਆਂ ਕੁਝ ਅਖ਼ਬਾਰਾਂ 

ਮੈਗਜ਼ੀਨ ਵਿੱਚ ਓਹੀ ਰਚਨਾ ਪੰਜ ਸੱਤ ਸੌ ਨੇ ਪੜ੍ਹਦੇ
ਅਖ਼ਬਾਰਾਂ ਵਿੱਚ ਓਹੀ ਰਚਨਾ ਪੜ੍ਹਦੇ ਲੱਖ ਹਜ਼ਾਰਾਂ

ਕਈ ਨੇ ਪੱਤਰਕਾਰ ਸਿਆਣੇ, ਸਾਊ ਅਤੇ ਸੰਜੀਦਾ
ਕਈ ਤਾਂ ਕਲਮ ਨੂੰ ਇੰਜ ਚਲਾਉਂਦੇ ਚੱਲਣ ਜਿਉਂ ਤਲਵਾਰਾਂ 

ਸਿੱਧੀ ਖ਼ਬਰ ਵੀ ਕਦੇ ਕਦੇ ਉਲਝਾਉਂਦੀਆਂ ਨੇ ਅਖ਼ਬਾਰਾਂ
ਵਿੰਗੀ ਖ਼ਬਰ ਨੂੰ ਕਈ ਵਾਰੀ ਸੁਲਝਾਉਂਦੀਆਂ ਨੇ ਅਖ਼ਬਾਰਾਂ 

ਬਹੁਤੀ ਵਾਰੀ ਵਧੀਆ ਖ਼ਬਰਾਂ ਲਾ ਜਾਵਣ ਅਖ਼ਬਾਰਾਂ
ਕਦੇ ਕਦੇ ਪਰ ਵਧੀਆ ਖ਼ਬਰਾਂ ਖਾ ਜਾਵਣ ਅਖ਼ਬਾਰਾਂ।


ਸੰਪਰਕ: 98763-12860  
Posted On February - 11 – 2018: Punjabi Tribune, Chandigarh 
…….
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਆਪਣੀਆਂ ਗ਼ਜ਼ਲਾਂ ਦੇ ਸਮੁੱਚੇ ਪਾਸਾਰ ਵਿੱਚ ਲੁੱਟੀ ਜਾ ਰਹੀ ਧਿਰ ਦੇ ਪੱਖ ਵਿੱਚ ਅਤੇ ਲੁਟੇਰਿਆਂ ਦੇ ਵਿਰੋਧ ਵਿੱਚ ਖਲੋਂਦਾ ਹੈ।  

ਮੌਸਮਾਂ ਦੇ ਰਹਿਮ ਨੂੰ ਪਰਵਾਨ ਨਾ ਕਰਦੀ ਕਦੇ
ਜੋ ਹਵਾਵਾਂ ਚੀਰਦੀ ਉਹ ਹੀ ਕਹਾਉਂਦੀ ਜਿੰਦਗੀ।

 ਮੰਦਰ ਮਸਜਦ ਮੱਲੀ ਬੈਠੈ, ਹਰ ਥਾਂ ਟੋਲੇ ਠੱਗਾਂ ਦੇ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.