ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਗਿਆਨ-ਅੰਮ੍ਰਿਤ!
ਗਿਆਨ-ਅੰਮ੍ਰਿਤ!
Page Visitors: 2559

ਗਿਆਨ-ਅੰਮ੍ਰਿਤ!

ਅੰਮ੍ਰਿਤ ਖਾਓ, ਅੰਮ੍ਰਿਤ ਪੀਓ,ਅੰਮ੍ਰਿਤ ਨੂੰ ਹੀ ਧਾਰੋ ।
ਅੰਮ੍ਰਿਤ ਸੁਣਕੇ ਅੰਮ੍ਰਿਤ ਬੋਲੋ,ਅੰਮ੍ਰਿਤ ਬੈਠ ਵਿਚਾਰੋ ।

ਹਰ ਪਲ ਅੰਮ੍ਰਿਤ ਪੀਕੇ ਸੱਜਣੋ,ਅੰਮ੍ਰਿਤ ਹੀ ਬਣ ਜਾਓ ।
ਬਾਣੀ ਅੰਮ੍ਰਿਤ ਦੇ ਨਾਲ ਰੱਜਕੇ,ਮਿੱਠੇ ਬਚਨ ਉਚਾਰੋ ।

ਗੁਰਬਾਣੀ ਵਿੱਚ ਅੰਮ੍ਰਿਤ ਸਾਰੇ,ਗੁਰਬਾਣੀ ਹੀ ਕਹਿੰਦੀ ।
ਹਰ ਇੱਕ ਸ਼ਬਦ ਅੰਮ੍ਰਿਤ ਦਾ ਚਸ਼ਮਾ,ਪੀ ਕੇ ਅੰਦਰ ਠਾਰੋ ।

ਜਿਸ ਮੁੱਖ ਅੰਦਰ ਅਮ੍ਰਿਤ ਹੁੰਦਾ,ਅੰਮ੍ਰਿਤ ਹੀ ਹੈ ਝਰਦਾ ।
ਅੰਮ੍ਰਿਤ ਦੇ ਵਿਓਪਾਰੀ ਬਣਕੇ,ਅੰਮ੍ਰਿਤ ਹੀ ਪਰਚਾਰੋ ।

ਦੋ ਘੁੱਟ ਪੀਕੇ ਜਿੰਦਾ ਹੋਵਣ,ਮਰੀਆਂ ਹੋਈਆਂ ਜਮੀਰਾਂ ।
ਐਸੇ ਨਾਮ ਅੰਮ੍ਰਿਤ ਦੀਆਂ ਕੁੰਢਾਂ,ਸੰਗਤ ਵਿੱਚ ਉਸਾਰੋ ।

ਮੁੱਖੋਂ ਅੰਮ੍ਰਿਤ,ਦ੍ਰਿਸ਼ਟੀ ਅੰਮ੍ਰਿਤ,ਕਿਰਤੋਂ ਅੰਮ੍ਰਿਤ ਬਰਸੇ ।
ਗੁਰੂ-ਗਿਆਨ ਦਾ ਅੰਮ੍ਰਿਤ ਲੈਕੇ,ਸਭ ਤੇ ਛਿੱਟੇ ਮਾਰੋ ।

ਡਾ ਗੁਰਮੀਤ  ਸਿੰਘ ਬਰਸਾਲ (ਸੈਨਹੋਜੇ) 


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.