ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਰੁੱਖ ਦਾ ਦੁੱਖ ....
ਰੁੱਖ ਦਾ ਦੁੱਖ ....
Page Visitors: 2636

ਰੁੱਖ ਦਾ ਦੁੱਖ ....

ਬੜਾ ਹੀ ਦੁਖਦਾਈ ਹੁੰਦੈ
ਰੁੱਖ ਦੇ ਮਜ਼ਬੂਤ ਤਣੇ ਦਾ
ਟਾਹਣੀਆਂ ਨਾਲੋਂ ਵਿਛੜਨਾ,

ਤਣਾ ਜੀਹਨੇ ਖਾਧ-ਖ਼ੁਰਾਕ ਪਹੁੰਚਾ ਕੇ
ਉਨ੍ਹਾਂ ਨੂੰ ਠੰਢੀਆਂ ਛਾਵਾਂ ਦੇਣ ਦੇ
ਯੋਗ ਬਣਾਇਆ ਹੁੰਦੈ।

ਪਰ ਸਮੇਂ ਦਾ ਅਦਿੱਖ-ਕੀੜਾ
ਜਦ ਉਸ ਨੂੰ ਖੋਖਲਾ ਕਰ ਦਿੰਦੈ
ਤਾਂ ਓਹੀ ਮਜ਼ਬੂਤ ਤਣਾ

ਮਜਬੂਰਨ ਢਹਿ-ਢੇਰੀ ਹੋ ਜਾਂਦੈ,
ਟਾਹਣੀਆਂ ਨੂੰ ਵਿਲਕਦੀਆਂ ਛੱਡ ਕੇ।
ਇਹ ਸਮੇਂ ਦੀ ਤ੍ਰਾਸਦੀ ਨਹੀਂ ਤਾਂ ਹੋਰ ਕੀ ਏ ?

ਸਾਲ ਪਹਿਲਾਂ ਉਹ ਰੁੱਖ ਹਰਾ-ਭਰਾ ਸੀ
ਸਾਥੀ-ਰੁੱਖ ਦੇ ਡਿੱਗਣ ਪਿੱਛੋਂ,ਲੜਖੜਾਉਣ ਲੱਗਾ,
ਬੇ-ਆਸਰਾ ਜਿਹਾ ਹੋ ਗਿਆ।

ਤੇ ਹੌਲੀ-ਹੌਲੀ ਸਮੇਂ ਨੇ
ਆਪਣਾ ਰੰਗ ਵਿਖਾਇਆ
ਤਾਂ ਉਹ ਢਹਿ -ਢੇਰੀ ਹੋ ਗਿਆ।

ਸਮਾਂ ਸੱਚਮੁੱਚ ਬੜਾ ਬਲਵਾਨ ਏ
ਜੋ ਮਜ਼ਬੂਤ ਰੁੱਖਾਂ ਨੂੰ ਵੀ ਨਹੀਂ ਬਖ਼ਸ਼ਦਾ
ਤੇ ਆਪਣੇ ਕਲਾਵੇ ਵਿੱਚ ਲੈ ਲੈਂਦਾ ਏ,
ਹੌਲੀ-ਹੌਲੀ, .......ਹੌਲੀ-ਹੌਲੀ।

ਡਾ. ਸੁਖਦੇਵ ਸਿੰਘ ਝੰਡ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.