ਕਵਿਤਾਵਾਂ
ਵਾਹ ਨੀ ਸਰਕਾਰੇ ਤੇਰੇ ਝੂਠੇ ਲਾਰੇ,
Page Visitors: 2577
ਵਾਹ ਨੀ ਸਰਕਾਰੇ ਤੇਰੇ ਝੂਠੇ ਲਾਰੇ,
ਵਾਹ ਨੀ ਸਰਕਾਰੇ ਤੇਰੇ ਝੂਠੇ ਲਾਰੇ,
ਅੱਜ ਤੂੰ ਉਸ ਆਸ਼ਿਕ ਵਾਂਗ ਲੱਗੇ,
ਜੋ ਭੁੱਲ ਗਿਆ ਕੀਤੇ ਵਾਅਦੇ ਸਾਰੇ,
ਵਾਹ ਨੀ ਸਰਕਾਰੇ.........
ਬੰਦੀ ਛੋੜ ਦਿਵਸ ਮਨਾਉਂਦੇ ,
ਅਜ਼ਾਦ ਦੇਸ਼ ਦੇ ਗੁਲਾਮ ਬਸ਼ਿੰਦੇ,
ਆਪਣੀਆਂ ਗਰਜਾਂ ਲਈ ਤੇਰੇ ਸੋਹਲੇ ਗਾਉਦੇ,
ਭੁੱਲਕੇ ਫਰਕ ਗਰਜ ਤੇ ਫ਼ਰਜ ਦਾ ,
ਫਿਰ ਤੋਂ ਫਿਰਕਾਪ੍ਰਸਤੀ ਦਾ ਰੋਲਾ ਪਾਉਂਦੇ,
ਸੋਚ ਤੇ ਪਹਿਰਾ ਲਾ ,
ਤੂੰ ਢਹਿ ਢੇਰੀ ਕਰ ਦਿੱਤੇ ਸਾਰੇ ,
ਵਾਹ ਨੀ ਸਰਕਾਰੇ ...........
ਗੁਰੂ ਦਾ ਸ਼ਬਦ ਵਿਸਾਰ ,
ਧਰਮ ਦੇ ਨਾਂ ਤੇ ਮਨੁੱਖੀ ਘਾਣ ਕਰਾਵੇਂ,
ਹਿੰਦੂ ਤੋਂ ਸਿੱਖ ਤੇ ਕਦੇ ਮੁਸਲਮਾਨ ਮਾਰਨ ਦਾ ਖੇਡ ਰਚਾਵੇਂ,
ਅਸਲੀ ਮੁੱਦਿਆ ਤੋ ਕਿਵੇਂ ਧਿਆਨ ਹਟਾਵੇਂ ,
ਦੇਸ਼ ਦੀ ਬੋਲੀ ਲਾ ,ਉੱਚੀ ਲਗਵਾ ਜੈਕਾਰੇ
ਵਾਹ ਨੀ ਸਰਕਾਰੇ.......
By. ~ Kamal Sooch