ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਇਕ ਬਹੁਤ ਹੀ ਸ਼ਲਾਘਾ ਯੋਗ ਕਦਮ: ਅਮਰਜੀਤ ਸਿੰਘ ਚੰਦੀ
ਇਕ ਬਹੁਤ ਹੀ ਸ਼ਲਾਘਾ ਯੋਗ ਕਦਮ: ਅਮਰਜੀਤ ਸਿੰਘ ਚੰਦੀ
Page Visitors: 2805

ਇਸਤਰੀ ਜਾਗ੍ਰਿਤੀ ਮੰਚ (ਜਲੰਧਰ) ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਵਲੋਂ , ਗਾਣਿਆਂ ਦੇ ਰੂਪ ਵਿਚ ਪਰੋਸੀ ਜਾ ਰਹੀ ਅਸ਼ਲੀਲਤਾ ਵਿਰੁੱਧ , ਕੀਤਾ ਠੋਸ ਉਪਰਾਲਾ , ਵਾਕਿਆ ਹੀ ਬਹੁਤ ਸ਼ਲਾਘਾ ਯੋਗ ਹੈ । ਸਾਰੇ ਪੰਜਾਬੀਆਂ ਨੂੰ ਹੀ ਨਹੀਂ , ਪੂਰੀ ਦੁਨੀਆ ਦੇ ਲੋਕਾਂ ਨੂੰ , ਉਨ੍ਹਾਂ ਦੀ ਹਮਾਇਤ ਕਰ ਕੇ ਇਸ ਗੰਦ ਨੂੰ ਸਾਫ ਕਰਨਾ ਚਾਹੀਦਾ ਹੈ । ਇਹ ਮਾਨਵਤਾ ਦੇ ਉਸ ਅੱਧ ਦੀ ਇੱਜ਼ਤ ਦਾ ਸਵਾਲ ਹੈ , ਜੋ ਇੰਸ਼ਾਨੀ ਨਸਲ ਨੂੰ ਚਲਦਾ ਰੱਖਣ ਲਈ , ਆਪਣਾ ਸਭ ਕੁਝ ਨਿਛਾਵਰ ਕਰਦੀ ਹੈ । ਜਿਸ ਤੋਂ ਬਗੈਰ ਮਾਨਵਤਾ ਇਕ ਸਦੀ ਵੀ ਨਹੀਂ ਵਲ ਸਕਦੀ ।

ਖਾਸ ਤੌਰ ਤੇ ਇਨ੍ਹਾਂ ਗਾਇਕਾਂ ਦੀਆਂ ਮਾਵਾਂ-ਭੈਣਾਂ ਨੂੰ , ਇਸ ਕੰਮ ਵਿਚ ਸਭ ਤੋਂ ਅੱਗੇ ਆਉਣਾ ਚਾਹੀਦਾ ਹੈ , ਕੀ ਉਨ੍ਹਾਂ ਦੇ ਇਹ ਗਾਣੇ , ਉਨ੍ਹਾਂ ਦੀਆਂ ਮਾਵਾਂ-ਭੈਣਾਂ ਲਈ ਅਸ਼ਲੀਲ ਨਹੀਂ ਹਨ ? ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ , ਕੀ ਇਨ੍ਹਾਂ (ਇਸ ਬਾਰੇ ਏਨੇ ਨੀਚਤਾ ਭਰੇ ਲਫਜ਼ਾਂ ਦੀ ਲੋੜ ਹੈ , ਜੋ ਮੇਰੀ ਡਿਕਸ਼ਨਰੀ ਵਿਚ ਨਹੀਂ ਹਨ) ………….  ਨੂੰ ਨਹੀਂ ਪਤਾ ਕਿ ਇਨ੍ਹਾਂ ਦੀ ਜ਼ਿੰਦਗੀ ਵੀ , ਇਸਤਰੀ ਦੇ ਓਸੇ ਭਾਗ ਵਿਚੋਂ ਸ਼ੁਰੂ ਹੋਈ ਹੈ , ਜਿਸ ਨੂੰ ਇਹ ਏਨੇ ਗੰਦੇ ਲਫਜ਼ਾਂ ਵਿਚ ਪੇਸ਼ ਕਰਦੇ ਹਨ ? ਇਨ੍ਹਾਂ ਨੂੰ ਤਾਂ ਆਪਣੇ ਜੰਮਣ ਅਤੇ ਜੀਉਣ ਤੇ ਸ਼ਰਮ ਆਉਣੀ ਚਾਹੀਦੀ ਹੈ , ਸ਼ਰਮ ਨਾਲ ਹੀ ਡੁੱਬ ਮਰਨਾ ਚਾਹੀਦਾ ਹੈ । ਜੇ ਇਹ ਅਜਿਹਾ ਨਹੀਂ ਕਰਦੇ ਤਾਂ , ਜਿਸ ਸਟੇਜ ਤੇ ਵੀ ਇਹ ਜਾਣ , ਓਥੋਂ ਹੀ ਇਨ੍ਹਾਂ ਨੂੰ ਜੁੱਤੀਆਂ ਮਾਰ ਕੇ ਭਜਾਉਣਾ ਚਾਹੀਦਾ ਹੈ ।

ਦਾ ਖਾਲਸਾ ਪਰਿਵਾਰ , ਹਰ ਤਰ੍ਹਾਂ ਉਨ੍ਹਾਂ ਸੰਸਥਾਵਾਂ ਦੇ ਨਾਲ ਖੜਾ ਹੈ , ਜੋ ਇਸ ਗੰਦ ਨੂੰ ਸਾਫ ਕਰਨ ਲੲੈ ਹੰਭਲਾ ਮਾਰ ਰਹੀਆਂ ਹਨ । ਸਾਡੀ ਵੈਬਸਾਈਟ (thekhalsa.org) ਹਰ ਪੱਖੋਂ ਉਨ੍ਹਾਂ ਦਾ ਸਾਥ ਦੇਵੇਗੀ । ਸਾਨੂੰ ਇਸ ਬਾਰੇ ਕੋਈ ਵੀ ਖਬਰ info@thekhalsa.org) ਭੇਜੀ ਜਾ ਸਕਦੀ ਹੈ , ਸਾਨੂੰ ਉਸ ਖਬਰ ਨੂੰ ਦੁਨੀਆ ਤਕ ਅਪੜਾਉਣ ਵਿਚ ਮਾਣ ਮਹਿਸੂਸ ਹੋਵੇਗਾ । 

                                    ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.