ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਗੱਲ ਤਾਂ ਬਹੁਤ ਕੌੜੀ ਜੇ ! ਲੇਕਿਨ ਕੌਮ ਦੇ ਭਲੇ ਲਈ ਇਸ ਨੂੰ ਘੁੱਟ ਭਰਕੇ ਲੰਘਾ ਲਿਆ ਜੇ ।
ਗੱਲ ਤਾਂ ਬਹੁਤ ਕੌੜੀ ਜੇ ! ਲੇਕਿਨ ਕੌਮ ਦੇ ਭਲੇ ਲਈ ਇਸ ਨੂੰ ਘੁੱਟ ਭਰਕੇ ਲੰਘਾ ਲਿਆ ਜੇ ।
Page Visitors: 2723

ਗੱਲ ਤਾਂ ਬਹੁਤ ਕੌੜੀ ਜੇ ! ਲੇਕਿਨ ਕੌਮ ਦੇ ਭਲੇ ਲਈ ਇਸ ਨੂੰ ਘੁੱਟ ਭਰਕੇ ਲੰਘਾ ਲਿਆ ਜੇ ।
   ਅਸੀ ਇਹ ਕਹਿ ਕਹਿ ਕੇ ਨਹੀਂ ਥਕਦੇ ਕਿ ‘ਸ਼ਰਮ ਸੀ ਆਤੀ ਹੈ ਇਸੇ ਵਤਨ ਕਹਿਤੇ ਹੁਏ’। ਉਹ ਤਾਂ ਚਾਂਉਦੇ ਹੀ ਇਹ ਹੀ ਹਨ ਕਿ ਤੁਸੀ ਸਾਰੀ ਉਮਰ ਇਹ ਹੀ ਕਹਿੰਦੇ ਰਹੋ ! ਉਨਾਂ ਕਹਿਆ , ਜੇ ਤੁਹਾਨੂੰ ਸ਼ਰਮ ਆਉਦੀ ਹੈ, ਤਾਂ ਫਿਰ ਲਾਂਬ੍ਹੇ ਹੋ ਜਾਉ ! ਸਾਡੀ ਤੇ ਇਹ ‘ਭਾਰਤ ਮਾਤਾ’ ਹੈ, ਤੁਸੀਂ ਤੇ ਪਾਕਿਸਤਾਨ ਤੋਂ ਆਏ ਰਿਫੂਜੀ ਹੋ।ਉਹ ਤਾਂ ਇਹ ਹੀ ਚਾਂਉਦੇ ਹਨ , ਕਿ ਤੁਸੀ ਸਾਰੀ ਉਮਰ ਇਹ ਹੀ ਕਹਿੰਦੇ ਰਹੋ ! ਕਿ ਇਹ ਸਾਡਾ ਵਤਨ ਨਹੀ !
  ਅਸੀਂ ਕਦੀ ਵੀ ਇਹ ਸੁਨੇਹਾ ਨਹੀਂ ਦੇ ਸਕੇ ਕੇ ਸਿੱਖ ਕੌਮ ਦੇ ਵਡਮੁੱਲੇ ਯੋਗਦਾਨ ਨਾਲ ਹੀ ਇਨ੍ਹਾਂ ਗੁਲਾਮਾਂ ਨੂੰ ਆਜ਼ਾਦੀ ਦੀ ਖੁੱਲੀ ਹਵਾ ਵਿੱਚ ਸਾਹ ਲੈਣ ਨੂੰ ਮਿਲਿਆ, ਵਰਨਾ ਹਿੰਦੁਸਤਾਨ ਤੇ ਹਕੂਮਤ ਕਰਨ ਵਾਲੀ ਹਰ ਸਲਤਨਤ ਇਨਾਂ ਦੀ ਬੇਪਤੀ ਕਰਦੀ ਰਹੀ ਤੇ ਇਹ ਸਦੀਆਂ ਗੁਲਾਮੀ ਦਾ ਜੀਵਨ ਜੀਂਦੇ ਰਹੇ । ਕੁਲਬੀਰ ਸਿੰਘ ਕੌੜਾ ਨੇ ਇਕ ਥਾਂ ਤੇ ਲਿਖਿਆ ਹੈ ਕਿ, "ਜਦੋਂ ਇਨਾਂ ਨੂੰ ਅਪਣੀ ਸੁਰਖਿਆ ਲਈ ਤਾਕਤ ਦੀ ਜਰੂਰਤ ਪਈ ਤੇ ਇਨ੍ਹਾਂ ਸਾਨੂੰ ਅਪਣੀ ‘ਖੜਗਧਾਰੀ’ ਬਾਹ ਬਣਾ ਲਿਆ, ਜਦੋਂ ਸਾਡੀ ਵਖਰੀ ਪਛਾਣ ਤੇ ਹੋਂਦ ਸਾਹਮਣੇ ਆਉਣ ਲਗੀ ਤੇ ਇਨਾਂ ਸਾਨੂੰ ‘ਵਖਵਾਦੀ’ ਕਹਿਣਾਂ ਸ਼ੁਰੂ ਕਰ ਦਿੱਤਾ ।"
   ਜਿਸ ਚੀਜ ਨੂੰ ਪਰਾਇਆ ਪਰਾਇਆ ਕਹਿੰਦੇ ਰਹੋ, ਉਹ ਚੀਜ ਪਰਾਈ ਹੋ ਜਾਂਦੀ ਹੈ ਤੇ ਜਿਸ ਚੀਜ ਨੂੰ ਆਪਣਾ ਆਪਣਾ ਕਹਿੰਦੇ ਰਹੋ ਉਸ ਤੇ ਕੋਈ ਦੂਜਾ ਛੇਤੀ ਹੱਕ ਨਹੀਂ ਜਤਾ ਸਕਦਾ । ਉਨ੍ਹਾਂ ਚਾਣਕਿਆ ਦੇ ਚੇਲਿਆਂ ਨੇ ਇਹ ਸਿੱਖਿਆ ਅਪਣੇ ਚਾਲਾਕ ਗੁਰੂ ਕੋਲੋਂ ਪ੍ਰਾਪਤ ਕੀਤੀ ਸੀ। ਜੇ ਸਾਡੀ ਵਖਰੀ ਹੋਂਦ ਤੇ ਆਜ਼ਾਦ ਹਸਤੀ ਦੀ ਇੱਕ ਨਿਸ਼ਾਨੀ ‘ਨਾਨਕਸ਼ਾਹੀ ਕੈਲੰਡਰ’ ਹੋਂਦ ਵਿੱਚ ਆਇਆ, ਜੋ ਇਨ੍ਹਾਂ ਦੀ ਛਾਤੀ ਤੇ ਚੱਕੀ ਦੇ ਪੁੜ ਵਾਂਗ ਭਾਰ ਬਣ ਕੇ ਪੈ ਗਇਆ। ਪਹਿਲੇ ਦਿਨ ਤੋਂ ਹੀ ਇਨਾਂ ਦੇ ਲੀਡਰ ਇਸ ਦੇ ਬਾਰੇ ਜ਼ਹਿਰ ਘੋਲਣ ਲਗੇ ਤੇ ਇਸ ਨੂੰ ਰੱਦ ਕਰਾਉਣ ਵਿੱਚ ਆਪਣੀ ਸਾਰੀ ਜੁਗਤ ਤੇ ਉਪਰਾਲੇ ਵਰਤਨ ਲਗੇ, ਉਹ ਇਸ ਵਿਚ ਵੀ ਕਾਮਯਾਬ ਰਹੇ। ਸਾਡੇ ਸਿਆਸੀ ਤੇ ਧਾਰਮਿਕ ਆਗੂ ਖਰੀਦੇ ਤੇ ਵਰਤੇ ਗਏ, ਅਸੀਂ ਆਪਣੇ ਕੈਲੰਡਰ ਦੇ ਦੁਸ਼ਮਣ ਆਪ ਹੀ ਬਣੇ ਰਹੇ, ਤੇ ਉਨ੍ਹਾਂ ਨੇ ਉਲਟਾ ਸਾਡੇ ਤੇ ਹੀ ਆਪਣੀ ਬ੍ਰਾਹਮਣੀ ਜੰਤਰੀ ਲਾਗੂ ਕਰ ਦਿਤੀ।
   ਉਨ੍ਹਾਂ ਨੇ ਤਾਂ ਦੂਜੇ ਦੇਸ਼ ਸ਼੍ਰੀ ਲੰਕਾ ਦੇ "ਏਡਮ ਬ੍ਰਿਜ" ਨੂੰ ਅਪਣਾਂ ਅਪਣਾਂ ਕਹਿਕੇ "ਰਾਮ ਸੇਤੂ" ਬਣਾਂ ਲਿਆ ਤੇ " ਤੁਹਾਡੇ ਮੂਹੋ ਇਹ ਅਖਵਾਂਦੇ ਰਹੇ ਕਿ " ਇਹ ਸਾਡਾ ਦੇਸ਼ ਹੀ ਨਹੀ ।" ਭਲਿਉ ! ਅਸੀ ਤਾਂ ਇਸ ਦੇਸ਼ ਨੂੰ ਅਪਣਾਂ ਖੂਨ ਦੇ ਕੇ ਆਜਾਦ ਕਰਵਾਇਆ ਸਾਡੇ ਗੁਰੂ ਇਸ ਦੇਸ਼ ਦੀ ਧਰਤੀ ਤੇ ਜੱਮੇ । ਤੁਹਾਡੀ ਮਤਿ ਨੂੰ ਕੀ ਹੋ ਗਿਆ ? ਸਾਡੀ ਕੁਝ ਮਤਿ ਤਾਂ ਇਨ੍ਤੁਹਾਂ ਨੇ ਮਾਰ ਦਿੱਤੀ, ਤੇ ਕੁਝ ਮਤਿ ਅਖੌਤੀ ਖਾਲਿਸਤਾਨੀਆਂ ਨੇ ਮਾਰ ਦਿੱਤੀ । 60 ਵਰ੍ਹਿਆਂ ਤੋਂ ਇਹ ਸਾਡੇ ਜਜਬਾਤਾਂ ਨਾਲ ਖੇਡ ਰਹੇ ਨੇ । ਖਾਲਿਸਤਾਨ ਤਾਂ ਦੂਰ ਦੀ ਗੱਲ , ਅੱਜ ਤਕ ਇਹ ਖਾਲਿਸਤਾਨ ਦਾ ਰੋਡ ਮੈਪ ਵੀ ਬਣਾਂ ਕੇ ਕੌਮ ਦੇ ਅੱਗੇ ਨਹੀ ਰੱਖ ਸਕੇ ! ਜਰਨੈਲ ਸਿੰਘ ਭਿੰਡਰਵਾਲਿਆਂ ਦੀ ਸ਼ਹਾਦਤ ਨੂੰ ਇਨ੍ਹਾਂ ਦੇ ਅਜੈੰਟਾਂ ਨੇ 20 ਵਰ੍ਹੇ ਇਹ ਕਹਿ ਕੇ ਰੋਲਿਆ ਕਿ ਉਹ ਹੱਲੀ ਜਿੰਦਾ ਹਨ । ਹੁਣ ਭਿੰਡਰਵਾਲਿਆਂ ਦੀਆਂ ਤਸਵੀਰਾਂ ਲਾਅ ਕੇ ਦੋ ਚਾਰ ਦਮਗੱਜੇ ਛੱਡ ਦੇਣ ਨਾਲ ਖਾਲਿਸਤਾਨ ਨਹੀ ਜੇ ਬਣ ਜਾਂਣਾਂ , ਇਹ ਗੱਲ ਇਹ ਵੀ ਜਾਂਣਦੇ ਹਨ । ਲੇਕਿਨ ਇਸ ਨਾਲ ਹੀ ਤਾਂ ਇਨ੍ਹਾਂ ਦੀ ਚੌਧਰ ਚਲਦੀ ਹੈ ! ਅਸੀ ਇਹ ਤਾਂ ਦੁਨੀਆਂ ਨੂੰ ਸਮਝਾ ਨਾਂ ਸਕੇ ਕਿ ਇਹ ਦੇਸ਼ ਸਾਡੇ ਗੁਰੂਆਂ ਤੇ ਕੌਮ ਦੀ ਵਜ੍ਹਾਂ ਨਾਲ ਅੱਜ ਆਜਾਦ ਹੈ, ਇਸਤੇ ਸਭ ਤੋਂ ਵੱਧ ਹੱਕ ਸਾਡਾ ਹੈ । ਬਲਕਿ ਅਸੀ ਤਾਂ  ਇਸਤੋਂ ਇਹ ਕਹਿ ਕੇ ਹੀ ਇਸ ਤੇ ਅਪਣਾਂ ਹੱਕ ਗਵਾ ਬੈਠੇ ਕਿ "ਸ਼ਰਮ ਸੀ ਆਤੀ ਹੈ ਇਸਕੋ ਵਤਨ ਕਹਤੇ ਹੁਏ ।
ਇੰਦਰਜੀਤ ਸਿੰਘ , ਕਾਨਪੁਰ
....................................
ਟਿੱਪਣੀ:-  ਗੁਰਮਤਿ ਵਿਚ ਕਿਤੇ ਵੀ ਅਜਿਹਾ ਸਿਧਾਂਤ ਨਹੀਂ ਹੈ ਕਿ,  ‘ ਸਿੱਖ ਇਕ ਹੋਰ ਨਵਾਂ ਮੁਲਕ, ਖਾਲਿਸਤਾਨ ਬਣਾ ਕੇ ਦੁਨੀਆਂ ਦੀਆਂ ਵੰਡੀਆਂ ਵਿਚ ਹੋਰ ਵਾਧਾ ਕਰਨ ’ ਜਦ ਤੱਕ ਸਿੱਖ ਗੁਰਮਤਿ ਦੇ ਸਿਧਾਂਤਾਂ ਨੂੰ ਨਹੀਂ ਸਮਝਦੇ, ਤਦ ਤੱਕ ਅਖੌਤੀ ਲੀਡਰ ਇਨ੍ਹਾਂ ਨੂੰ ਇਵੇਂ ਹੀ ਕੁਰਾਹੇ ਪਾਉਂਦੇ ਰਹਣਗੇ ।
                     ਅਮਰ ਜੀਤ ਸਿੰਘ ਚੰਦੀ
                   



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.