ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਕਵਿਤਾ , ਹੱਲੀ ਵੀ ਤੂੰ ਮੌਨ ਕਿਉ ਹੈ ?
ਕਵਿਤਾ , ਹੱਲੀ ਵੀ ਤੂੰ ਮੌਨ ਕਿਉ ਹੈ ?
Page Visitors: 2709

                    (ਸਮਰੱਥ ਗੁਰੂ ਅਗੇ ਮੇਰੀ ਫਰਿਆਦ )        
                         ਹੱਲੀ ਵੀ ਤੂੰ ਮੌਨ ਕਿਉ ਹੈ ?

                                    ਕੌਮ ਹੈ ਤੇਰੀ ਡੁਬਦੀ ਜਾਂਦੀ ,ਵੇਖ ਕੇ ਤੇਰੇ ਪੰਥ ਦੀ ਹਾਲਤ, ਹਸਦੀ ਪਈ ਏ ਦੁਨੀਆਂ ਸਾਰੀ?

                                                  ਗੁਰੂ ਗ੍ਰੰਥ ਨੂੰ ਪਾਸੇ ਕਰਕੇ  ,ਦਸਮ ਗ੍ਰੰਥ ਬਣ ਗਇਆ ਗੁਰੂ ਹੈ , ਹੱਲੀ ਵੀ ਤੂੰ ਮੌਨ ਕਿਊਂ ਹੈ  ?

                                   ਤਖਤਾਂ ਤੇ ਬਹਿ ਗਏ ਨਰੈਣੂ ,  ਗੁਰੂ ਦੀ ਗੋਲਕ ਲੁਟਦੇ ਗੰਗੂ, ਪੀਰੀ ਤੇ ਕਾਬਿਜ ਹੈ ਮੀਰੀ,

                                                           ਡੇਰੇ ਬਾਬੇ ਸੱਪ ਬਣ ਗਏ  ,ਅਸੰਤ ਬਣ ਗਏ ਸੰਤ ਸਮਾਜੀ, ਹੱਲੀ ਵੀ ਤੂੰ ਮੌਨ ਕਿਉਂ ਹੈ ?

                                    ਤੇਰਾ ਵਿਰਸਾ ਲੁੱਟ ਰਿਹਾ ਈ, ਨਾਨਕ ਸ਼ਾਹੀ ਕਤਲ ਹੋ ਗਇਆ, ਆਗੂ ਬਿਪਰ ਬਣੇਂ ਨੇ ਬੈਠੇ  ,

                                                        ਸਿੱਖ ਇਤਿਹਾਸ ਬਦਲ ਰਹੇ ਨੇ , ਇਕ ਵਾਰ ਤਾਂ ਵੇਖ ਆਣ ਕੇ, ਹੱਲੀ ਵੀ ਤੂੰ ਮੌਨ ਕਿਊਂ ਹੈ ?

                                     ਗੁਰੂ ਗ੍ਰੰਥ ਨੂੰ ਪਾਸੇ ਕਰਕੇ, ਆਨੰਦ ਨੂੰ ਪਾਖੰਡ ਕਹਿ ਰਹੇ  , ਕਕਾਰਾਂ ਨੂੰ ਹੁਣ ਰੋਲ ਰਹੇ ਨੇ,

                                                                ਤੇਰੇ ਨਾਲੋਂ ਅਗੇ ਲੰਘ ਗਏ ,ਤੇਰੇ ਸਿੱਖ ਵਿਦਵਾਨ ਵੱਡੇ ਨੇ,  ਹੱਲੀ ਵੀ ਤੂੰ ਮੌਨ ਕਿਊਂ ਹੈ ?

                                      ਸਿੱਖਾ ਦੇ ਸਿਰ ਵਿੱਕ ਰਹੇ ਨੇ, ਬੇ ਦੋਸੇ ਫਾਂਸੀ ਪਏ ਚੜ੍ਹਦੇ, ਜੇਲਾਂ ਵਿੱਚ ਰੁਲ ਰਹੀ ਜਵਾਨੀ,

                                                       ਪੰਥ ਦਰਦੀ ਬੋਲਣ ਤੋਂ ਡਰਦੇ,ਸਿੱਖ ਨੇ ਆਪਸ ਵਿੱਚ ਪਏ ਲੜਦੇ , ਹੱਲੀ ਵੀ ਤੂੰ ਮੌਨ ਕਿਉ ਹੈ ?

                                       ਸਿੱਖੀ ਨੂੰ ਹੁਣ ਕੌਨ ਬਚਾਏ, ਦਿੱਤ ਸਿੰਘ ਹੁਣ ਕਿਥੋਂ ਆਏ, ਬੰਦਾ ਸਿੰਘ ਵੀ ਕੋਈ ਨਹੀ ਹੈ,

                                                                 ਬੋਤਾ , ਗਰਜਾ ਕਿਥੋਂ ਆਵਣ , ਮੱਸੇ ਰੰਗੜ ਨਿੱਤ ਨੇ ਮੱਚਦੇ, ਹੱਲੀ ਵੀ ਤੂੰ ਮੌਨ ਕਿਉ ਹੈ?

                      ਇੰਦਰਜੀਤ ਸਿੰਘ, ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.