ਕੈਟੇਗਰੀ

ਤੁਹਾਡੀ ਰਾਇ



ਇਤਹਾਸਕ ਝਰੋਖਾ
ਮਾਈ ਭਾਗੋ ਦੁਨੀਆਂ ਦੀਆਂ ਤਿੰਨ ਮਹਾਨ ਔਰਤਾਂ ‘ਚ ਸ਼ਾਮਲ
ਮਾਈ ਭਾਗੋ ਦੁਨੀਆਂ ਦੀਆਂ ਤਿੰਨ ਮਹਾਨ ਔਰਤਾਂ ‘ਚ ਸ਼ਾਮਲ
Page Visitors: 2531

ਮਾਈ ਭਾਗੋ ਦੁਨੀਆਂ ਦੀਆਂ ਤਿੰਨ ਮਹਾਨ ਔਰਤਾਂ ‘ਚ ਸ਼ਾਮਲ

Posted On 11 Mar 2016

mai
ਲੰਡਨ, 11 ਮਾਰਚ (ਪੰਜਾਬ ਮੇਲ)- ਲੰਘੇ ਮਹਿਲਾ ਦਿਵਸ ਮੌਕੇ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ( ਬੀ.ਬੀ.ਸੀ.) ਨੇ ਦੁਨੀਆ ਦੀਆਂ ਤਿੰਨ ਬਹੁਤ ਮਹਾਨ ਔਰਤਾਂ ਦੀ ਸੂਚੀ ਵਿੱਚ ਮਾਈ ਭਾਗੋ ਦਾ ਵਿਸ਼ੇਸ਼ ਤੌਰ ‘ਤੇ ਨਾਂ ਦਰਜ ਕੀਤਾ ਹੈ। ਇਹ ਖਾਸ ਤੇ ਮਹਾਨ ਔਰਤਾਂ ਦੇ ਜਾਰੀ ਕੀਤੇ ਨਾਂਵਾਂ ‘ਚ ਬੀ.ਬੀ.ਸੀ. ਨੇ 1600 ਦੇ ਆਖ਼ਰ ਤੇ 1700 ਦੇ ਸ਼ੁਰੂਆਤੀ ਸਮੇਂ ਦੌਰਾਨ ਦਾ ਜ਼ਿਕਰ ਕਰਦਿਆਂ ਮਾਈ ਭਾਗੋ ਨੂੰ ‘ਮੋਸਟ ਬਾਦਾਸ’ ਔਰਤ ਕਿਹਾ ਹੈ।
ਬੀ.ਬੀ.ਸੀ. ਅਨੁਸਾਰ ਜਦੋਂ ਸਿੱਖਾਂ ਤੇ ਮੁਗ਼ਲਾਂ ਵਿਚਕਾਰ ਲਗਾਤਾਰ ਜੰਗ ਹੁੰਦੀ ਸੀ ਤਾਂ ਮਾਈ ਭਾਗੋ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਆਉਣ ਵਾਲੇ 40 ਸਿੰਘਾਂ ਨੂੰ ਜਦੋਂ ਤਾਹਨੇ ਮਾਰੇ ਤਾਂ ਉਨ੍ਹਾਂ ਦੀ ਸੋਚ ਮੁੜ ਬਦਲੀ ਤੇ ਉਹ ਮੁੜ ਜੰਗ ਦੇ ਮੈਦਾਨ ਪਹੁੰਚੇ। ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਨੂੰ ਜੰਗ ਦੇ ਮੈਦਾਨ ਵਿੱਚ ਹੀ ਮੁਆਫ਼ ਕੀਤਾ ਤੇ ਟੁੱਟੀ-ਗੰਢੀ ਮੈਦਾਨੇ ਜੰਗ ਵਿੱਚ ਮਾਤਾ ਭਾਗੋ ਵੀ ਬਹਾਦਰੀ ਨਾਲ ਲੜੀ ਤੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਅੰਗ ਰੱਖਿਅਕ ਬਣੀ।
ਇਸ ਸੂਚੀ ਵਿੱਚ 1775-1844 ਚੀਨ ਦੀ ਜੰਮਪਲ ਚਿੰਗ ਸ਼ੀਹ ਦਾ ਨਾਂ ਹੈ, ਜਿਸ ਨੇ ਸਮੁੰਦਰੀ ਡਾਕੂ ਕੈਪਟਨ ਪਤੀ ਦੀ ਮੌਤ ਤੋਂ ਬਾਅਦ 1807 ਵਿੱਚ ਰੈੱਡ ਫਲੈਗ ਫਲੀਟ ‘ਤੇ ਕੰਟਰੋਲ ਕੀਤਾ ਤੇ ਖੁਦ ਦਾ ਸ਼ਾਸਨ ਕਾਇਮ ਕੀਤਾ। ਉਸ ਨੇ ਹੁਕਮ ਦਿੱਤਾ ਕਿ ਕਿਸੇ ਵੀ ਸਹਾਇਤਾ ਕਰਨ ਵਾਲੇ ਸ਼ਹਿਰ ਵਿੱਚ ਲੁੱਟ ਨਹੀਂ ਕਰਨੀ ਤੇ ਨਾ ਹੀ ਕਿਸੇ ਔਰਤ ਨਾਲ ਜਬਰ-ਜਨਾਹ ਕਰਨਾ ਹੈ। ਅਜਿਹਾ ਕਰਨ ਵਾਲੇ ਦਾ ਉਹ ਸਿਰ ਕਲਮ ਕਰ ਦੇਵੇਗੀ, ਜਿਸ ਨੂੰ ਖ਼ਤਮ ਕਰਨ ਲਈ ਚੀਨ ਦੀ ਸਰਕਾਰ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ, ਪਰ ਆਖ਼ਰ ਉਸ ਨੇ ਖੁਦ ਆਪਣੀ ਤਲਵਾਰ ਨੀਵੀਂ ਕਰ ਦਿੱਤੀ।
ਇਸ ਸੂਚੀ ਵਿਚ 1880-1973 ਦੀ ਜੈਨੇਟ ਰੈਂਕਿੰਨ ਦਾ ਨਾਂ ਵੀ ਸ਼ਾਮਲ ਹੈ, ਜਿਸ ਨੇ ਅਮੀਰਕਾ ਦੀ ਜਾਪਾਨ ਨਾਲ ਪਹਿਲੀ ਸੰਸਾਰ ਜੰਗ ਵਿੱਚ ਹਿੱਸਾ ਲੈਣ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕੀਤੀ ਸੀ। 1916 ਵਿੱਚ ਉਹ ਯੂ.ਐਸ. ਕਾਂਗਰਸ ‘ਚ ਚੁਣੀ ਜਾਣ ਵਾਲੀ ਪਹਿਲੀ ਔਰਤ ਸੀ, ਜਦ ਕਿ ਇਸ ਤੋਂ ਚਾਰ ਸਾਲ ਪਹਿਲਾਂ ਹੀ ਅਮਰੀਕਾ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ ਸੀ। ਉਹ ਔਰਤਾਂ ਦੇ ਹੱਕਾਂ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦੀ ਰਹੀ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.