ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਸਿੱਖ ਮਿਸ਼ਨਰੀ ਕਾਲਜਾਂ ਅੱਗੇ ਨਵੀਂ ਚੁਨੌਤੀ !
ਸਿੱਖ ਮਿਸ਼ਨਰੀ ਕਾਲਜਾਂ ਅੱਗੇ ਨਵੀਂ ਚੁਨੌਤੀ !
Page Visitors: 2697

ਸਿੱਖ ਮਿਸ਼ਨਰੀ ਕਾਲਜਾਂ ਅੱਗੇ ਨਵੀਂ ਚੁਨੌਤੀ !
ਸਿੱਖ ਮਿਸ਼ਨਰੀ ਕਾਲਜ ਗੁਰਮਤਿ ਦਾ ਪ੍ਰਚਾਰ ਬਾਕਾਯਦਗੀ ਨਾਲ ਕਰਦੇ ਆ ਰਹੇ ਹਨ।ਉਹ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ਦਾ ਪ੍ਰਬਲ ਪ੍ਰਚਾਰ ਵੀ ਕਰਦੇ ਰਹੇ ਹਨ ਜਿਸਦਾ ਸਵਰ ਕੁੱਝ ਸਮੇਂ ਤੋਂ ਕਮਜੋਰ ਜਿਹਾ ਪ੍ਰਤੀਤ ਹੋਣ ਲੱਗਾ ਸੀ।ਸ਼ਾਯਦ ਸਿੱਖ ਰਹਿਤ ਮਰਿਆਦਾ ਦੇ ਵਿਰੌਧ ਵਿਚ ਚਲੇ ਬੇਢੰਗੇ ਫ਼ੈਸ਼ਨ ਨੇ ਅੰਦਰਥਾਤੇ ਉਨ੍ਹਾਂ ਨੂੰ ਵੀ ਪ੍ਰਭਾਵਤ ਕੀਤਾ ਹੋਵੇ।ਮੈਨੂੰ ਲੁਧਿਆਣਾ ਸ਼ਹਿਰ ਤੋਂ ਬਾਹਰ ਦੇ ਇਕ ਮਿਸ਼ਨਰੀ ਕਾਲੇਜ ਵਲੋਂ ਕੱਢੇ,ਜਾਂਦੇ ਮਾਸਕ ਰਸਾਲੇ ਦੇ ਸੰਪਾਦਕ ਜੀ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਵਿਦੇਸ਼ ਤੋਂ ਵਿਸ਼ੇਸ਼ ਮਾਸਕ ਰਕਮ ਦੀ ਆਫ਼ਰ ਸੀ ਕਿ ਉਹ ਅਪਣੇ ਮਾਸਕ ਰਸਾਲੇ ਵਿਚ ਇਕ ਲੇਖ ਉਨ੍ਹਾਂ ਦੀ ਮਰਜੀ ਦਾ ਛਾਪਣ। ਆਫਰ ਦਾ ਭਾਵ ਦਸਮ ਗ੍ਰੰਥ ਦੀ ਆੜ ਵਿਚ ਨਿਤਨੇਮ ਦਾ ਵਿਰੌਧ ਹੀ ਸੀ।
 ਜ਼ਾਹਰ ਹੈ ਕਿ ਅਜਿਹੀ ਸੋਚ ਅਤੇ ਆਫਰ ਸਿੱਖ ਮਿਸ਼ਨਰੀ ਪ੍ਰਚਾਰਕਾਂ ਸਾ੍ਹਮਣੇ ਇਕ ਅਜਿਹੀ ਚੁਨੋਤੀ ਹੈ ਕਿ ਜਿਸ ਦੇ ਅੱਗੇ ‘ਡਾਲਰ’ ਜਾਂ ਫਿਰ ‘ਵਿਦੇਸ਼ ਫ਼ੇਰੀ’ ਦੇ ਚਸਕੇ ਕਾਰਣ ਜਾਂ ਤਾਂ ਗੋਡੇ ਟੇਕ ਦਿੱਤੇ ਜਾਣ, ਜਾਂ ਫਿਰ ਡੱਟ ਕੇ ਉਸਦੇ ਸਾ੍ਹਮਣੇ ਖੜਾ ਹੋਇਆ ਜਾਏ।
 ਇਕ ਤੀਸਰਾ ਆਪਸ਼ਨ ਇਹ ਵੀ ਹੋ ਸਕਦਾ ਸੀ ਕਿ ‘ਦੋਵੇਂ ਪਾਸੇ’ ਰੱਖ ਲਏ ਜਾਣ। ਯਾਨੀ ਕਿ ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ!
ਖ਼ੈਰ ਸਿੱਖ ਨਿਸ਼ਨਰੀ ਕਾਲੇਜ ਲੁਧਿਆਣਾ ਦੀ ਮਾਸਕ ਪਤ੍ਰਿਕਾ 'ਸਿੱਖ ਫ਼ੁਲਵਾੜੀ' ਦੇ ਅਕਤੂਬਰ ੨੦੧੬ ਅੰਕ ਦੀ ਸੰਪਾਦਕੀ ਦੇ ਨਿਸ਼ਕਰਸ਼ ਨੂੰ ਪੜ ਕੇ ਜਾਪਦਾ ਹੈ ਕਿ  ਇਸ ਕਾਲੇਜ ਨੇ ਸਿੱਖ ਰਹਿਤ ਮਰਿਆਦਾ ਦੇ ਹੱਕ ਵਿਚ ਡੱਟ ਕੇ ਖੜੇ ਹੋਣ ਦਾ ਆਪਸ਼ਨ ਚੁਣਦੇ ਹੋਏ ਬਗਲ ਮੈਂ ਛੁਰੀ ਮੁੰਹ ਮੈਂ ਰਾਮ-ਰਾਮ ਵਾਲੇ ਰਸਤੇ ਤੋਂ ਆਪਣੇ ਆਪ ਨੂੰ ਵੱਖਰਾ ਸਿੱਧ ਕੀਤਾ ਹੈ।ਇਹ ਇਕ  ਸਵਾਗਤ ਯੋਗ ਕਦਮ ਹੈ!
 ਦੂਜੇ ਪਾਸੇ ਇਕ ਹੋਰ ਕਾਲੇਜ ਦੀ ਪ੍ਰਤਿਕਾ ਦੇ ਸੰਪਾਦਕ ਜੀ ਅਪਣੇ ਵਿਆਕਰਣ ਗਿਆਨ ਦੀ ਧੋਂਸ ਜਤਾਉਣ ਦੇ ਚੱਕਰ ਵਿਚ ਗੁਰਬਾਣੀ ਨੂੰ ਬਦਲ ਕੇ ਲਿਖਣ ਦੀ ਨਵੀਂਆਂ ਹੱਦਾ ਟੱਪ ਰਹੇ ਹਨ। ਮੇਰੇ ਵੱਲੋਂ "ਧੋਂਸ" ਸ਼ਬਦ ਵਰਤਨ ਦੇ ਕੁੱਝ ਕਾਰਣ ਹਨ। ਪਹਿਲਾਂ ਤਾਂ ਇਹ ਕਿ ਉਨ੍ਹਾਂ ਨੇ ਆਪਣੀ ਵੈਬਸਾਈਟ ਦੇ ਹੋਮ ਪੇਜ ਤੇ ਆਪਣੇ ਵਲੋਂ ਕੁੱਝ ਪੰਗਤਿਆਂ ਲਿਖ ਕੇ ਪੰਗਤਿਆਂ ਦਾ ਸਿਰਲੇਖ "ਅੰਮ੍ਰਿਤਮਈ ਬਚਨ" ਲਿਖਿਆ ਹੋਇਆ ਸੀ ਜਦ ਕਿ ‘ਅੰਮ੍ਰਿਤ ਮਈ ਬਚਨ’ ਤਾਂ ਕੇਵਲ ਗੁਰੂ ਸਾਹਿਬਾਨ ਦੇ ਹੀ ਹੋ ਸਕਦੇ ਹਨ।ਮੈਂ ਅੱਸਿਧੇ ਜਿਹੇ ਢੰਗ ਨਾਲ ਇਸ ਵਿਸ਼ੇ ਬਾਰੇ ਲਿਖਿਆ ਤਾਂ ਸੰਪਾਦਕ ਜੀ ਨੂੰ ਹੋਸ਼  ਆਈ, ਪਰ ਪੁਰੀ ਨਹੀਂ! ਉਨ੍ਹਾਂ "ਅੰਮ੍ਰਿਤਮਈ ਬਚਨ" ਸਿਰਲੇਖ ਨੂੰ ਬਦਲ ਕੇ "ਉਪਦੇਸ਼ਮਈ ਬਚਨ" ਲਿਖ ਦਿੱਤਾ।ਮੈਂ ਇਕ ਵਾਰ ਫਿਰ ਅਸਿੱਧੇ ਸਵਾਲ ਕੀਤਾ ਕਿ ਸਿੱਖਾਂ ਨੂੰ ਉਪਦੇਸ਼ਮਈ ਬਚਨ" ਦੇਣ ਦਾ ਅਧਿਕਾਰ ਕਿਸ ਨੂੰ ਹੈ? ਤਾਂ ਉਨ੍ਹਾਂ ਨੂੰ ਥੋੜੀ ਜਿਹੀ ਹੋਰ ਹੋਸ਼ ਆਈ। ਫਿਰ ਉਨ੍ਹਾਂ ਆਪਣੀ ਗਲਤੀ ਨੂੰ ਠੀਕ ਕੀਤਾ, ਪਰ ਹਉਮੇ ਚੀਜ਼ ਐਸੀ ਹੈ ਕਿ ਜਲਦੀ ਖਲਾਸੀ ਨਹੀਂ ਕਰਦੀ।
ਇਸ ਤੋਂ ਇਲਾਵਾ ਉਨ੍ਹਾਂ ਆਪਣੀ ਵੈਬਸਾਈਟ ਦੇ ‘ਹੋਮ ਪੇਜ’ ਤੇ ਮੁਲਮੰਤਰ ਦਾ ਉਹ ਸਰੂਪ ਲਿਖਿਆ ਹੋਇਆ ਸੀ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿੱਧਰੇ ਵੀ ਲਿਖਿਆ ਨਹੀਂ ਮਿਲਦਾ। ਉਨ੍ਹਾਂ ਮੂਲਮੰਤਰ ਵਿਚੋਂ 'ਸਤਿ' ਸ਼ਬਦ ਹਟਾ ਦਿੱਤਾ ਹੋਇਆ ਸੀ।ਮੈਂ ਇਸ ਬਾਬਤ ਅਸਿੱਧਾ ਇਤਰਾਜ ਦਰਸਾਇਆ ਤਾਂ ਕੁੱਝ ਸਮੇਂ ਉਪਰੰਤ ਹੁਣ ਮੂਲਮੰਤਰ ਦਾ ਗਲਤ ਸਰੂਪ ਹਟਾ ਦਿੱਤਾ ਗਿਆ ਨਜ਼ਰ ਆਉਂਦਾ ਹੈ। ਪਰ ਵਿਆਕਰਣ ਗਿਆਨ ਦੀ ਹਉਮੇ ਵਿਚ ਗੁਰਬਾਣੀ ਨੂੰ ਗਲਤ ਲਿਖਣ ਬਾਰੇ ਉਨ੍ਹਾਂ ਦਾ ਸੱਟਕਾ ਅਜੇ ਤਕ ਵੀ ਨਹੀਂ ਗਿਆ। ਉਹ ਪਹਿਲਾਂ ਬਾਣੀ ਵਿਚ ਮਨਮਾਨੇ ਢੰਗ ਨਾਲ ਵਾਧੂ ਵਿਸ਼ਰਾਮ ਚਿੰਨ ਲਗਾਉਂਦੇ ਰਹੇ। ਮੈਂ ਅਸਹਿਮਤੀ ਜਤਾਈ ਤਾਂ ਸੰਪਾਦਕ ਜੀ ਨੇ ਆਰ.ਐਸ. ਐਸ ਦਾ ਝੰਡਾ ਚੁੱਕ ਲਿਆ।ਹੁਣ  ਉਹ  ਬਾਣੀ ਪੰਗਤਿਆਂ ਨੂੰ ਇਨਵੈਂਟਡ ਕਾਮਿਆਂ ਵਿਚ ਮਨਮਾਨੇ ਢੰਗ ਨਾਲ ਬਦਲ ਕੇ ਲਿਖ ਰਹੇ ਜੋ ਕਿ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹਨ।ਮਿਸਾਲ ਵੱਜੋ ਸੰਪਾਦਕ ਜੀ ਵੱਲੋਂ ਇਕੋ ਹੀ ਲੇਖ ਵਿਚ ਬਾਣੀ ਨੂੰ ਗਲਤ ਢੰਗ ਨਾਲ ਲਿਖਣ ਦੇ ਦੱਸ ਪ੍ਰਮਾਣ ਇਸ ਪ੍ਰਕਾਰ ਹਨ:-
1.    ‘‘ਨ ਭੀਜੈ (ਰੱਬ ਨਾ ਪ੍ਰਸੰਨ ਹੁੰਦਾ); ਤੀਰਥਿ+ਭਵਿਐ ਨੰਗਿ (ਨੰਗੇ ਹੋ ਕੇ)॥ ਨ ਭੀਜੈ; ਦਾਤਂੀ ਕੀਤੈ ਪੁੰਨਿ (ਪੁੰਨ ਦਾਨ ਕੀਤਿਆਂ)॥ ….. (ਕਿਉਂਕਿ) ਲੇਖਾ ਲਿਖੀਐ; ਮਨ ਕੈ ਭਾਇ (ਸੂਖਮ ਸਰੀਰ ਦੀ ਬਣਤਰ ਮੁਤਾਬਕ) ॥ ਨਾਨਕ  ! ਭੀਜੈ ਸਾਚੈ ਨਾਇ (ਰਾਹੀਂ) ॥’’ (ਮ: ੧/੧੨੩੭)
2.        ‘‘ਜਉ ਤੁਮ, ਅਪਨੇ ਜਨ ਸੌ (ਨਾਲ਼) ਕਾਮੁ ॥੧॥ ਰਹਾਉ ॥’’
3.        ਮਨ ਕਾਮਨਾ ‘ਤੀਰਥ’ ਜਾਇ ਬਸਿਓ; ਸਿਰਿ ਕਰਵਤ (ਸਥੂਲ ਸਿਰ ਉੱਤੇ ਆਰਾ) ਧਰਾਏ ॥ ਮਨ (ਸੂਖਮ ਸਰੀਰ) ਕੀ ਮੈਲੁ ਨ ਉਤਰੈ ਇਹ ਬਿਧਿ; ਜੇ (ਬੇਸ਼ੱਕ) ਲਖ ਜਤਨ ਕਰਾਏ ॥ (ਮ: ੫/੬੪੨)
4.        ਕਹਾ ਭਇਓ (ਕੀ ਹੋਇਆ) ‘ਤੀਰਥ’ ਬ੍ਰਤ ਕੀਏ  ? ਰਾਮ ਸਰਨਿ ਨਹੀ ਆਵੈ ॥ (ਮ: ੯/੮੩੦)
5.        ਤੀਰਥੁ ਹਮਰਾ; ਹਰਿ ਕੋ ਨਾਮੁ (ਭਾਵ ‘ਅੰਮ੍ਰਿਤ+ਸਰੋਵਰੁ’) ॥ (ਮ: ੫/੧੧੪੨)
6.        ਗੁਰ ਸਮਾਨਿ; ਤੀਰਥੁ (ਭਾਵ ‘ਅੰਮ੍ਰਿਤ+ਸਰੋਵਰੁ’) ਨਹੀ ਕੋਇ ॥ (ਮ: ੧/੧੩੨੮)
7.        ‘‘ਜਲ ਕੈ ਮਜਨਿ (ਸਥੂਲ ਸਰੀਰ ਦੇ ਇਸ਼ਨਾਨ ਨਾਲ਼) ਜੇ ਗਤਿ (ਮੁਕਤੀ) ਹੋਵੈ; ਨਿਤ ਨਿਤ ਮੇਂਡੁਕ (ਡੱਡੂ) ਨਾਵਹਿ ॥ ਜੈਸੇ ਮੇਂਡੁਕ, ਤੈਸੇ ਓਇ ਨਰ (ਤੀਰਥ ਯਾਤ੍ਰੀ, ਮੁਕਤੀ ਵਿਹੂਣੇ); ਫਿਰਿ ਫਿਰਿ ਜੋਨੀ ਆਵਹਿ ॥’’
(ਭਗਤ ਕਬੀਰ/੪੮੪)
8.        ‘‘ਜਨਮ ਜਨਮ ਕੀ ਇਸੁ ‘ਮਨ’ (ਸੂਖਮ ਸਰੀਰ) ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥’’ (ਮ: ੩/੬੫੧)
9.        ‘‘ਕਬੀਰ ! ਰਾਮੈ ਰਾਮ ਕਹੁ; (ਪਰ) ਕਹਿਬੇ ਮਾਹਿ ਬਿਬੇਕ ॥ ਏਕੁ (ਰਾਮ) ਅਨੇਕਹਿ (’ਚ) ਮਿਲਿ ਗਇਆ (ਸਰਬ ਵਿਆਪਕ); ਏਕ (ਰਾਮ) ਸਮਾਨਾ ਏਕ (ਕੇਵਲ ਦਸ਼ਰਥ ਪੁੱਤਰ)॥’’ ੧੩੭੪),
10.        ‘‘ਜਿਤਨੇ ਤੀਰਥ ਦੇਵੀ ਥਾਪੇ; ਸਭਿ ਤਿਤਨੇ ਲੋਚਹਿ, ਧੂਰਿ ਸਾਧੂ (ਭਗਤ) ਕੀ ਤਾਈ (ਲਈ)॥’’ (ਮ: ੪/੧੨੬੩)
ਕੋਈ ਵੀ ਪਾਠਕ ਉਪਰੋਕਤ ਕਿਸੇ ਵੀ  ਬਾਣੀ ਪੰਗਤੀ ਨੂੰ ਹੁ-ਬਾ-ਹੂ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਲੱਭ ਸਕਦਾ ਕਿਉਂਕਿ ਸੰਪਾਦਕ ਜੀ ਨੇ  ਬਾਣੀ ਦੀਆਂ ਪੰਗਤਿਆਂ ਨੂੰ ਬਦਲ ਕੇ ਲਿਖਿਆ ਹੋਇਆ ਹੈ।ਉਹ ਭਾਰੀ ਹੁਉਮੇ ਦੇ ਸ਼ਿਕਾਰ ਹਨ ਅਤੇ ਇਸ ਬਾਰੇ ਨੁੱਕਤਾ ਚੀਨੀ ਨੂੰ ਬਰਦਾਸ਼ਤ ਨਾ ਕਰਦੇ ਹੋਏ ਆਪਣੇ  ਅਜਿਹੇ ਕਾਰੇ ਤੋਂ ਅਸਹਮਤ ਮੇਰੇ ਵਰਗੇ ਸੱਜਣ ਤੇ ਖਿਆਲੀ ਇਲਜ਼ਾਮ ਤਰਾਸ਼ੀ ਕਰਦੇ ਹਨ ਤਾਂ ਕਿ ਅਪਣੀ ਇਸ ਬੇ ਅਦਬੀ ਨੂੰ ਜਾਇਜ਼ ਕਰਾਰ ਦਿੱਤਾ ਜਾਏ।
ਮਿਸ਼ਨਰੀ ਕਾਲੇਜਾਂ ਦੇ ਪ੍ਰਬੰਧਕ ਸੱਜਣਾ ਨੂੰ, ਇਸ ਵਿਸ਼ੇ ਬਾਰੇ, ਸਬੰਧਤ ਕਾਲਜ ਦੇ ਪ੍ਰਬੰਧਕਾਂ ਨਾਲ ਗਲਬਾਤ ਕਰਕੇ ਸੰਪਾਦਕ ਜੀ ਨੂੰ ਗੁਰਬਾਣੀ ਨੂੰ ਬਦਲ ਕੇ ਨਾ ਲਿਖਣ ਬਾਰੇ ਬੇਨਤੀ ਕਰਨੀ ਚਾਹੀਦੀ ਹੈ ਕਿਉਂਕਿ ਸੰਪਾਦਕ ਜੀ ਦੀ ਅਜਿਹੀ ਹਉਮੇ, ਮਿਸ਼ਨਰੀ ਕਾਲਜਾਂ ਅੱਗੇ ਇਕ ਅਜਿਹੀ ਨਵੀਂ ਚੂਨੌਤੀ ਹੈ, ਜੋ ਕਿ ਗੁਰਬਾਣੀ ਨੂੰ ਬਦਲ ਕੇ ਲਿਖਣ ਦੀ ਬਜਰ ਕੋਤਾਹੀ ਹੋਣ ਦੇ ਨਾਲ-ਨਾਲ ਸਾਰੇ ਮਿਸ਼ਨਰੀ ਕਾਲੇਜਾਂ ਦਾ ਅਕਸ ਵਿਗਾੜਨ ਦੀ ਸਮਰਥਾ  ਰੱਖਦੀ ਹੈ।
ਹਰਦੇਵ ਸਿੰਘ, ਜੰਮੂ-੧੭.੧੦.੨੦੧੬
 



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.