ਕੈਟੇਗਰੀ

ਤੁਹਾਡੀ ਰਾਇਸੰਪਾਦਕੀ ਸੁਨੇਹਾ
ਆਓ ! ਆਪਣਾ ਮੀਡਿਆ ਤਿਆਰ ਕਰੀਏ
ਆਓ ! ਆਪਣਾ ਮੀਡਿਆ ਤਿਆਰ ਕਰੀਏ
Page Visitors: 560

ਆਓ ! ਆਪਣਾ ਮੀਡਿਆ ਤਿਆਰ ਕਰੀਏ   

ਹਾਲਾਤ ਨੂੰ ਵੇਖਦੇ ਹੋਏ , ਜਿਵੇਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ , ਸਿੱਖਾਂ ਨਾਲ ਹੋਈਆਂ ਵਧੀਕੀਆਂ ਲਈ ਉਨ੍ਹਾਂ ਨੂੰ ਇੰਸਾਫ ਤਾਂ ਕੀ ਦੇਣਾ ਸੀ ? (ਕਿਉਂਕਿ ਇਹ ਸਾਰੀਆਂ ਵਧੀਕੀਆਂ , ਹਾਕਮਾਂ ਦੀ ਸ਼ਹਿ ਨਾਲ ਹੀ ਹੋਈਆਂ ਸਨ) ਉਲਟਾ ਸਿੱਖਾਂ ਦੀ ਨਸਲ-ਕੁਸ਼ੀ ਕਰਨ ਲਈ , ਸਿੱਖਾਂ ਦੀਆਂ ਜਾਇਦਾਦਾਂ ਲੁੱਟਣ ਲਈ , ਧੀਆਂ-ਭੈਣਾਂ ਦੀ ਬੇ-ਪਤੀ ਕਰਨ ਲਈ , ਅਸਮਾਜਿਕ ਤੱਤਾਂ ਨੂੰ ਉਕਸਾਉਣ ਵਾਲੇ ਨੇਤਿਆਂ ਨੂੰ ਵਜ਼ੀਰੀਆਂ ਨਾਲ ਨਿਵਾਜਿਆ ਹੈ । ਸਿੱਖਾਂ ਨੂੰ ਹੈਵਾਨਾਂ ਵਾਙ ਮਾਰਨ ਵਾਲੇ ਪੁਲਸੀਆਂ ਨੂੰ ਉੱਚੇ ਓੁਹਦਿਆਂ ਤੇ ਬਿਠਾਇਆ ਹੈ ।
         ਉਸ ਤੋਂ ਸਾਫ ਜ਼ਾਹਰ ਹੈ ਕਿ ਸਿੱਖਾਂ ਨੂੰ ਭਾਰਤ ਵਿਚ ਕਦੀ , ਕੋਈ ਇੰਸਾਫ ਨਹੀਂ ਮਿਲਣ ਵਾਲਾ ।
     ਹੁਣ ਸਿੱਖਾਂ ਸਾਹਵੇਂ ਦੋ ਰਾਹ ਹਨ , ਸਿੱਖਾਂ ਨੇ ਉਨ੍ਹਾਂ ਵਿਚੋਂ ਹੀ ਇਕ ਚੁਣਨਾ ਹੈ ।
(ੳ)  ਅਣਖ-ਗੈਰਤ ਨੂੰ ਤਿਆਗ ਕੇ , ਹਮੇਸ਼ਾ ਲਈ ਬ੍ਰਾਹਮਣ ਦੀ ਗੁਲਾਮੀ ਆਪਣੇ ਗੱਲ ਵਿਚ ਪਾ ਲੈਣ । ਇਸ ਨਾਲ ਏਨਾ ਹੀ ਫਰਕ ਪਵੇਗਾ ਕਿ , ਜਿਨ੍ਹਾਂ ਸ਼ੂਦਰਾਂ ਨੂੰ ਗੁਰੂ ਨਾਨਕ ਜੀ ਨੇ  “ ਸਰਦਾਰ ਜੀ ”  ਬਣਾਇਆ ਸੀ , ਉਹ ਆਰਾਮ ਨਾਲ ਮੁੜ ਸ਼ੂਦਰ ਬਣ ਜਾਣਗੇ , ਜਿਨ੍ਹਾਂ ਦੇ ਪਰਛਾਵੇਂ ਤੋਂ ਵੀ ਬ੍ਰਾਹਮਣ ਦੇਵਤਾ ਜੀ ਭਿੱਟੇ ਜਾਣਗੇ ।
(ਅ)  ਜੇ ਅਣਖ-ਗੈਰਤ ਨਾਲ ਜੀਣਾ ਹੈ ਤਾਂ , ਆਪਣੇ ਹੱਕਾਂ ਦੀ ਰਖਵਾਲੀ ਕਰਨੀ ਹੀ ਪਵੇਗੀ । ਜੋ ਭਾਰਤ ਦੇ ਅੱਜ ਦੇ ਹਾਲਾਤ ਵਿਚ , ਹੌਲੀ-ਹੌਲੀ ਮੁਸ਼ਕਿਲ ਹੁੰਦਾ ਜਾਵੇਗਾ , ਅਜਿਹੀ ਹਾਲਤ ਵਿਚ ਟਕਰਾਅ ਦੀ ਸੰਭਾਵਨਾ ਹਮੇਸ਼ਾ ਬਣੀ ਰਹੇਗੀ ।

     ਇਸ ਹਾਲਤ ਨੂੰ ਧਿਆਨ ਵਿਚ ਰਖਦੇ , ਅਸੀਂ ਇਕ ਪ੍ਰੋਗ੍ਰਾਮ ਉਲੀਕਿਆ ਹੈ , ਜਿਸ ਦੇ ਤਹਿਤ ਸਾਨੂੰ , ਇਕ ਦੂਸਰੇ ਨਾਲ ਹਮੇਸ਼ਾ ਨਜ਼ਦੀਕੀ ਸਬੰਧ ਬਣਾ ਕੇ ਰੱਖਣੇ ਪੈਣਗੇ । ਇਕ ਕੰਮ (ਵੈਬਸਾਈਟ ਦਾ) ਤਾਂ ਅਸੀਂ ਕਰ ਹੀ ਰਹੇ ਹਾਂ , ਜਿਸ ਰਾਹੀਂ ਅਸੀਂ ਹਰ ਸਿੱਖ ਵੀਰ-ਭੈਣ ਨੂੰ ਸੰਪਰਕ ਵਿਚ ਰਖਦੇ ਹੋਏ , ਦੁਨੀਆਂ ਭਰ ਦੀਆਂ ਸਿੱਖਾਂ ਨਾਲ ਸਬੰਧਿਤ ਖਬਰਾਂ ਉਨ੍ਹਾਂ ਤਕ ਪਹੁੰਚਾਉਂਦੇ ਹਾਂ ਅਤੇ ਗੁਰਬਾਣੀ ਸਿਧਾਂਤ ਤੋਂ ਉਨ੍ਹਾਂ ਨੂੰ ਜਾਣੂ ਕਰਵਾਉਂਦੇ ਹਾਂ ।
     (ਸਾਰੇ ਵੀਰਾਂ-ਭੈਣਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਆਪਣੇ ਇਲਾਕੇ ਵਿਚ , ਵਾਪਰਦੀਆਂ ਘਟਨਾਵਾਂ ਤੋਂ ਸਾਨੂੰ ਜਾਣੂ ਕਰਵਾਉਣ , ਤਾਂ ਜੋ ਉਨ੍ਹਾਂ ਦੀ ਪੀੜਾ ਸਾਰੇ ਜਗਤ ਦੇ ਸਿੱਖਾਂ ਨਾਲ ਸਾਂਝੀ ਹੋ ਸਕੇ , ਅਸੀਂ ਉਨ੍ਹਾਂ ਖਬਰਾਂ ਨੂੰ ਪਰਮੁਖਤਾ ਦੇ ਆਧਾਰ ਤੇ ਪਹਿਲ ਦੇਵਾਂਗੇ)   

     ਪਰ ਇਸ ਵਿਚ ਇਕ ਅੜਚਣ ਹੈ , ਇਕ ਤਾਂ ਸਭ ਕੋਲ ਲੈਪ-ਟਾਪ ਜਾਂ ਕੰਪਿਊਟਰ ਨਹੀਂ ਹਨ , ਦੂਸਰਾ ਕੋਈ ,  ਹਰ ਵੇਲੇ ਇੰਟਰ ਨੈਟ ਦੇ ਸੰਪਰਕ ਵਿਚ ਨਹੀਂ ਰਹਿ ਸਕਦਾ ।  ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ , ਅਸੀਂ ਇਹ ਫੈਸਲਾ ਲਿਆ ਹੈ ਕਿ ਇਹ ਕੰਮ ਮੋਬਾਇਲ-ਫੋਨ ਰਾਹੀਂ ਸੌਖਿਆਂ ਹੀ ਕੀਤਾ ਜਾ ਸਕਦਾ ਹੈ । ਅਸੀਂ ਪਹਿਲਾਂ ਵੀ ਮੋਬਾਇਲ ਰਾਹੀਂ ਸੰਗਤਾਂ ਨੂੰ ਸੰਦੇਸ਼(SMS) ਭੇਜਦੇ ਰਹੇ ਹਾਂ । ਪਰ ਇਸ ਵਿਚ , ਇਸ ਵਾਰ ਇਕ ਅੜਚਣ ਹੈ , ਕਿ ਇੰਟਰਨੇਟ ਰਾਹੀਂ  ਐਸ. ਐਮ. ਐਸ. (SMS) ਦੇ ਰੇਟ ਬਹੁਤ ਵੱਧ ਗਏ ਹਨ । ਇਸ ਖਰਚੇ ਨੂੰ ਪੂਰਾ ਕਰਨ ਲਈ , ਜੇ ਹਰ ਕਿਸੇ ਕੋਲੋਂ ਵੀਹ ਰੁਪਏ ਮਹੀਨਾ ਵੀ ਲਈਏ , ਤਾਂ ਉਹ ਪੈਸੇ ਇਕੱਠੇ ਕਰਨ ਵਿਚ ਵੀ ਬਹੁਤ ਸਾਰੀਆਂ ਮੁਸ਼ਕਲਾਂ ਆਉਦੀਆਂ ਹਨ । ਇਸ ਲਈ ਇਹੀ ਨਿਸਚਾ ਕੀਤਾ ਗਿਆ ਹੈ ਕਿ ਇਸ ਸੇਵਾ ਦਾ ਲਾਭ ਉਠਾਉਣ ਵਾਲਿਆਂ ਕੋਲੋਂ , ਸਾਰੀ ਉਮਰ ਲਈ , ਇਕੋ ਵਾਰੀ  ਇਕ ਹਜ਼ਾਰ ਰੁਪਏ ਲਏ ਜਾਣ ।

ਇਵੇਂ ਤੁਹਾਨੂੰ , (ਭਾਵੇਂ ਤੁਸੀਂ ਕਿਤੇ ਵੀ ਹੋਵੋ) ਹਰ ਵੇਲੇ ਆਪਣੇ ਆਂਢ-ਗੁਆਂਢ ਦੇ , ਆਪਣੇ ਇਲਾਕੇ ਦੇ , ਆਪਣੇ ਸਕੇ-ਸਬੰਧੀਆਂ ਦੇ ਇਲਾਕੇ ਦੇ ਹਾਲਾਤ ਦੀ ਜਾਣਕਾਰੀ ਹਰ ਰੋਜ਼ ਤੁਹਾਡੇ ਮੋਬਾਇਲ ਤੇ ਨਿਰ-ਵਿਘਨ ਮਿਲਦੀ ਰਹੇਗੀ ।

     ਅਣਖ ਨਾਲ ਜੀਣਾ ਹੀ ਸਿੱਖ ਦੀ ਜ਼ਿੰਦਗੀ ਹੈ , ਜੋ ਸਿਰਫ ਆਪਸੀ ਸਹਿਯੋਗ ਨਾਲ ਹੀ ਸੰਭਵ ਹੈ , ਜਿਸ ਲਈ ਤੁਹਾਨੂੰ ਆਪਣੀ ਪੁਰੀ ਜ਼ਿੰਦਗੀ ਵਿਚ ਸਿਰਫ ਇਕ ਵਾਰ ਹੀ , ਇਕ ਹਜ਼ਾਰ ਰੁਪਏ ਦੇਣੇ ਪੈਣਗੇ । (ਵੈਬਸਾਈਟ ਤੇ ਹੋਣ ਵਾਲਾ ਖਰਚਾ ਅਸੀਂ , ਬਿਨਾ ਕਿਸੇ ਤੋਂ ਮਦਦ ਲਿਆਂ , ਆਪਣੀ ਜੇਬ  ਵਿਚੋਂ ਹੀ ਕਰ ਰਹੇ ਹਾਂ । ਜੇ ਇਹ ਖਰਚਾ ਵੀ ਸਾਡੇ ਵੱਸ ਦਾ ਹੁੰਦਾ ਤਾਂ ਅਸੀਂ ਇਸ ਬਾਰੇ ਵੀ ਤੁਹਾਨੂੰ ਕਦੇ ਖੇਚਲ ਨਾ ਦੇਂਦੇ ।
   ਤੁਸੀਂ ਆਪਣੇ ਯਾਰਾਂ-ਦੋਸਤਾਂ ਨਾਲ ਹੋਟਲ ਵਿਚ ਚਾਹ ਪੀਣ ਲਗਿਆਂ ਹੀ ਇਸ ਤੋਂ ਵੱਧ ਪੈਸੇ ਖਰਚ ਲੈਂਦੇ ਹੋ , ਪਰ ਇਸ , ਪੰਥ ਦੀ ਸਾਂਝੀ ਅਣਖ ਦੇ ਕੰਮ ਨੂੰ ਕੌਣ ਮਹੱਤਤਾ ਦੇਂਦਾ ਹੈ ? ਇਹ ਤਾਂ ਸਮਾ ਹੀ ਦੱਸੇਗਾ ।

     ਜੋ ਵੀਰ-ਭੈਣਾਂ ਇਸ ਅੱਤ-ਲੋੜੀਂਦੇ ਉਪ੍ਰਾਲੇ ਵਿਚ ਭਾਈਵਾਲ ਬਣਨਾ ਚਾਹੁਣ , ਉਹ ਹੇਠ ਲਿਖੇ ਮੋਬਾਇਲ ਨੰਬਰ ਜਾਂ ਈ-ਮੇਲ ਤੇ ਸੰਪਰਕ ਕਰਨ ।

07500414243

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.