ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
*ਭਾਈ ਰਣਜੀਤ ਸਿੰਘ ਢੱਡਰੀਆਂ ਦੀ ਸ਼ਲਾਘਾ-ਡੇਰੇਦਾਰ ਨਿੰਦਕਾਂ ਦੀ ਨਿਖੇਧੀ*
*ਭਾਈ ਰਣਜੀਤ ਸਿੰਘ ਢੱਡਰੀਆਂ ਦੀ ਸ਼ਲਾਘਾ-ਡੇਰੇਦਾਰ ਨਿੰਦਕਾਂ ਦੀ ਨਿਖੇਧੀ*
Page Visitors: 2651

*ਭਾਈ ਰਣਜੀਤ ਸਿੰਘ ਢੱਡਰੀਆਂ ਦੀ ਸ਼ਲਾਘਾ-ਡੇਰੇਦਾਰ ਨਿੰਦਕਾਂ ਦੀ ਨਿਖੇਧੀ*
*(ਅਵਤਾਰ ਸਿੰਘ ਮਿਸ਼ਨਰੀ)
* ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ. ਯੂ.ਐੱਸ.ਏ.,
 ਮਿਸ਼ਨਰੀ ਸਰਕਲ ਅਮਰੀਕਾ ਅਤੇ ਹਮ ਖ਼ਿਆਲੀ ਸਜਨਾਂ ਨੇ ਵਿਚਾਰਾਂ ਕੀਤੀਆਂ ਕਿ ਸੰਤ ਤੋਂ ਭਾਈ ਬਣੇ, ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ, ਜੋ ਹੁਣ ਕੱਚੀਆਂ ਧਾਰਨਾਂ ਅਤੇ ਮਨ-ਘੜਤ ਸਾਖੀਆਂ ਛੱਡ ਕੇ, ਤੱਤ ਗੁਰਮਤਿ ਦਾ ਪ੍ਰਚਾਰ ਬੜੀ ਦ੍ਰਿੜ੍ਹਤਾ ਨਾਲ ਕਰਨ ਲੱਗ ਪਏ ਹਨ। ਜਿਸ ਸਦਕਾ ਕਰਮਕਾਂਡੀ, ਅੰਧਵਿਸ਼ਵਾਸ਼ੀ, ਡੇਰੇਦਾਰ, ਸੰਪ੍ਰਦਾਈ, ਕੱਟੜਪੰਥੀ ਅਤੇ ਬਾਬੇ ਧੁੰਮੇ ਵਰਗੇ ਅਖੌਤੀ ਟਕਸਾਲੀ ਦੇ ਸਾਥੀ ਉਨਾਂ ਨੂੰ ਜਾਨੋ ਮਾਰਨ ਦਾ ਹਮਲਾ, ਸ਼ਬੀਲ ਲਾ ਕੇ ਕਰ ਚੁੱਕੇ ਹਨ ਜਿਸ ਵਿੱਚ ਭਾਈ ਸਾਹਿਬ ਵਾਲ ਵਾਲ ਬਚ ਗਏ ਅਤੇ ਉਂਨਾਂ ਦਾ ਸਾਥੀ ਭਾਈ ਭੁਪਿੰਦਰ ਸਿੰਘ ਮਾਰਿਆ ਗਿਆ।
ਹੁਣ ਜਾਗੋ ਵਾਲੇ ਜਥੇ ਅਤੇ ਦਮਦਮੀ ਟਕਸਾਲ ਦੇ ਕੁਝ ਪ੍ਰਚਾਰਕਾਂ ਨੇ ਭਾਈ ਰਣਜੀਤ ਸਿੰਘ ਜੀ ਦੇ, ਪਾਠਾਂ ਦੀਆਂ ਇਕੋਤਰੀਆਂ, ਤੀਰਥਾਂ, ਸਰੋਵਰਾਂ ਬਾਰੇ ਸਹੀ ਪ੍ਰਚਾਰ ਨੂੰ ਗਲਤ ਕਹਿ ਕੇ, ਧਮਕੀਆਂ ਦਿੰਦੇ, ਸਰੋਵਰਾਂ, ਤੀਰਥਾਂ, ਜਲ ਅਤੇ ਬਿਲਡਿੰਗਾਂ ਨੂੰ ਮਹਾਨ ਪੂਜਨਯੋਗ ਦੱਸ ਕੇ, *ਭਾਈ ਸਾਹਿਬ* ਦੀ ਅਹਿਮਦਸ਼ਾਹ ਅਬਦਾਲੀ ਨਾਲ ਤੁਲਨਾ ਕੀਤੀ ਹੈ। ਕੁਝ ਉਨ੍ਹਾਂ ਨੂੰ ਪੰਥ ਚੋਂ ਛੇਕਣ ਦੀਆਂ ਗੱਲਾਂ ਵੀ ਕਰ ਰਹੇ ਹਨ।
ਅਸੀਂ ਸਾਰੇ ਉਨਾਂ ਗੁਰਮਤਿ ਵਿਰੋਧੀ ਧੱਮਕੀਆਂ ਦੀ ਪੁਰ-ਜ਼ੋਰ ਨਿਖੇਧੀ ਕਰਦੇ ਹੋਏ,ਇੰਨ੍ਹਾਂ ਸੱਜਨਾਂ ਨੂੰ, ਗੁਰਮਤਿ ਪ੍ਰਚਾਰਕਾਂ ਦੇ ਰਾਹ ਵਿੱਚ ਰੋੜਾ ਨਾ ਬਣਨ ਦੀ ਅਪੀਲ ਅਤੇ ਭਾਈ ਢੱਡਰੀਆਂ ਵਾਲੇ ਦੇ ਗੁਰਮਤਿ ਪ੍ਰਚਾਰ ਦੀ ਸ਼ਲਾਘਾ ਕਰਦੇ ਹਾਂ। ਯਾਦ ਰਹੇ ਇਹ ਪਹਿਲਾਂ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ-ਪ੍ਰੋ. ਦਰਸ਼ਨ ਸਿੰਘ ਖਾਲਸਾ, ਸ੍ਰ. ਇੰਦਰ ਸਿੰਘ ਘੱਘਾ, ਭਾਈ ਪੰਥਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਧੂੰਦਾ ਮਿਸ਼ਨਰੀ ਆਦਿਕਾਂ ਨੂੰ ਧਮਕੀਆ ਦੇ ਚੁੱਕੇ ਹਨ ਪਰ ਗੁਰਮਤਿ ਲਿਟ੍ਰੇਚਰ ਨੂੰ ਪੜ੍ਹ ਅਤੇ ਇਲੈਕਟ੍ਰੌਣਿਕ ਮੀਡੀਏ ਨੂੰ ਵਾਚ ਕੇ, ਸੰਗਤਾਂ ਸੁਚੇਤ ਹੋ ਰਹੀਆਂ ਹਨ। ਹੁਣ ਇਨ੍ਹਾਂ ਬਚਿਤ੍ਰ ਨਾਟਕ ਦੇ ਪੁਜਾਰੀਆਂ ਅਤੇ ਪ੍ਰਚਾਰਕਾਂ ਨੂੰ ਫੇਸ ਬੁੱਕ, ਰੇਡੀਓ, ਵੈਬਸਾਈਟਾਂ ਅਤੇ ਅਖਬਾਰਾਂ ‘ਤੇ ਦਲੀਲਾਂ ਨਾਲ, ਮੂੰਹ ਤੋੜਵੇਂ ਜਵਾਬ ਦੇ ਰਹੀਆਂ ਹਨ।
ਗਿਆਨ ਦੀ ਹਨੇਰੀ ਆ ਚੁੱਕੀ ਹੈ, ਹੁਣ ਡੇਰੇਦਾਰ ਪੁਜਾਰੀਆਂ ਦੇ ਹਲਵੇ ਮੰਡੇ ਬੰਦ ਹੋ ਰਹੇ ਹਨ।
*ਵਾਹਿਗੁਰੂ ਜੀ ਕਾ ਖਾਲਸਾ**॥** ਵਾਹਿਗੁਰੂ ਜੀ ਕੀ ਫ਼ਤਿਹ**॥*
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.