ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਅਕਾਲ ਤਖ਼ਤ ਬਾਰੇ ਕੁਝ ਜਾਣਕਾਰੀ
ਅਕਾਲ ਤਖ਼ਤ ਬਾਰੇ ਕੁਝ ਜਾਣਕਾਰੀ
Page Visitors: 2721

ਅਕਾਲ ਤਖ਼ਤ ਬਾਰੇ ਕੁਝ ਜਾਣਕਾਰੀ
ਅਕਾਲ ਦਾ ਅਰਥ ਹੈ ਸਮਾ ਸੀਮਾਂ ਰਹਿਤ ਭਾਵ ਅਕਾਲ ਪੁਰਖ ਤੇ ਉਸ ਦਾ ਤਖਤ ਵੀ ਇਟਾਂ, ਗਾਰੇ ਜਾਂ ਸੀਮਿੰਟ ਵਾਲਾ ਹੀ ਨਹੀਂ ਸਗੋਂ ਉਸ ਦਾ ਸਿਧਾਂਤ ਹੈ ਜਿੱਥੋਂ ਉਹ ਲਾਗੂ ਹੁੰਦਾ ਤੇ ਜਿੱਥੇ ਵੀ ਉਸ ਦੀ ਪਾਲਨਾ ਹੁੰਦੀ ਹੈ ਉਹ ਹੀ ਅਕਾਲ ਤਖਤ ਹੈ।
ਛੇਵੇਂ ਪਾਤਸ਼ਹ ਹੀ ਕੁਝ ਸਮਾਂ ਅੰਮ੍ਰਿਤਸਰ ਰਹੇ ਤੇ ਮੀਰੀ ਪੀਰੀ ਦੇ ਸਿਧਾਂਤ ਦਾ ਫੁਰਮਾਨ ਕੀਤਾ। ਛੇਵੇਂ ਗੁਰੂ ਤੋਂ ਬਾਅਦ ਬਾਕੀ ਗੁਰੂ ਸਹਿਬਾਨ ਓਥੇ ਨਹੀਂ ਰਹੇ ਗੁਰੂ ਤੇਗ ਬਹਾਦਰ ਜੀ ਨੂੰ ਤਾਂ ਮਸੰਦਾਂ ਨੇ ਅੰਦਰ ਵੀ ਨਹੀਂ ਸੀ ਜਾਣ ਦਿੱਤਾ ਦਰਵਾਜੇ ਬੰਦ ਕਰ ਲਏ ਸਨ ਫਿਰ ਜਿੱਥੇ ਵੀ ਗੁਰੂ ਸਾਹਿਬ ਵਿਚਰੇ ਓਥੇ ਹੀ ਉਹ ਲੋਕ ਭਲਾਈ ਵਾਲੇ ਗੁਰਮਤਿ ਫੁਰਮਾਨ ਹੁਕਮਨਾਮੇ ਵੀ ਜਾਰੀ ਕਰਦੇ ਰਹੇ।
ਗੁਰੂ ਸਾਹਿਬ ਅਕਾਲੀ ਸਿਧਾਂਤ ਦੇ ਪ੍ਰਚਾਕ ਤੇ ਧਾਰਕ ਸਨ ਨਾਂ ਕਿ ਬਿਲਡਿੰਗਾਂ ਦੇ ਪੁਜਾਰੀ ਸਨ*-"ਪੂਜਾ ਅਕਾਲ ਕੀ**, **ਪਰਚਾ
ਸ਼ਬਦ ਕਾ**, **ਦਿਦਾਰ ਖਾਲਸੇ ਕਾ"* ਜਿਸ ਦਿਨ ਇਸ ਸਿਧਾਂਤ ਨੂੰ ਸਿੱਖ ਕੌਮ ਨੇ ਅਪਨਾ ਲਿਆ ਸਾਰੀ ਦੁਨੀਆਂ ਵਿੱਚ ਵਿਚਰਦੇ ਅਕਾਲ ਤਖਤ ਵਾਲੇ ਰੱਬੀ ਸਿਧਾਂਤ ਪ੍ਰਗਟ ਕਰ ਲੈਣਗੇ ਅਤੇ ਚਾਰ ਪੰਜ ਕਿਸੇ ਪਾਰਟੀ ਦੇ ਪੁਜਾਰੀਆਂ ਦੇ ਫਤਵਿਆਂ ਰੂਪ ਕੁਹਾੜੇ ਤੋਂ ਵੀ ਬਚੇ ਰਹਿਣਗੇ ਜੋ *"ਗੁਰੂ ਗ੍ਰੰਥ ਸਾਹਿਬ ਜੀ"* ਨੂੰ ਪ੍ਰਣਾਏ ਸਿੱਖਾਂ ਤੇ ਹੀ ਚੱਲ ਰਿਹਾ ਹੈ।
ਗੁਰੂ ਭਲੀ ਕਰੇ ਸਾਨੂੰ ਸਮੂੰਹ ਸਿੱਖਾਂ ਨੂੰ ਸੁਮੱਤਿ ਬਖਸ਼ੇ ਤਾਂ ਕਿ ਅਸੀਂ ਇੱਕ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ, ਰਹਿਨਮਾਈ ਅਤੇ ਜਥੇਦਾਰੀ ਹੇਠ ਚਲਦੇ ਹੋਏ ਵਿਅਕਤੀਗਤ ਪੁਜਾਰੀ ਇੱਕਪਾਸੜ ਅਖੌਤੀ ਜਥੇਦਾਰਾਂ ਤੋਂ ਸਿੱਖ ਕੌਮ ਨੂੰ ਬਚਾ ਸੱਕੀਏ।
*ਅਵਤਾਰ ਸਿੰਘ ਮਿਸ਼ਨਰੀ **(5104325827)*

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.