ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
*ਇਲੈਕਟ੍ਰੌਣਕ ਮੀਡੀਆ ਪੁਜਾਰੀ ਰਾਗੀ, ਪ੍ਰਚਾਰਕਾਂ ਦੇ ਗੁਰਮਤਿ ਵਿਰੋਧੀ ਕਾਰਨਾਮੇ ਜਗ ਜਾਹਿਰ ਕਰਨ ਲੱਗਾ*
*ਇਲੈਕਟ੍ਰੌਣਕ ਮੀਡੀਆ ਪੁਜਾਰੀ ਰਾਗੀ, ਪ੍ਰਚਾਰਕਾਂ ਦੇ ਗੁਰਮਤਿ ਵਿਰੋਧੀ ਕਾਰਨਾਮੇ ਜਗ ਜਾਹਿਰ ਕਰਨ ਲੱਗਾ*
Page Visitors: 2845

*ਇਲੈਕਟ੍ਰੌਣਕ ਮੀਡੀਆ ਪੁਜਾਰੀ ਰਾਗੀ, ਪ੍ਰਚਾਰਕਾਂ ਦੇ ਗੁਰਮਤਿ ਵਿਰੋਧੀ ਕਾਰਨਾਮੇ ਜਗ ਜਾਹਿਰ ਕਰਨ ਲੱਗਾ*
*ਅਵਤਾਰ ਸਿੰਘ ਮਿਸ਼ਨਰੀ (5104325827)*
ਇਸ ਮੋਮੋ ਠੱਗਣੇ ਰੰਗੀਲੇ ਨੇ ਤਾਂ ਪਹਿਲਾਂ ਹੀ ਮਨਘੜਤ ਸਾਖੀਆਂ ਸੁਣਾ ਸੁਣਾ ਸੰਗਤਾਂ ਨੂੰ ਲੁੱਟਿਆ ਹੈ ਤੇ ਹੁਣ ਸਿੱਖੀ ਦਾ ਬੇੜਾ ਗਰਕ ਕਰਨ ਦੇ ਰਾਹ ਤੁਰ ਪਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਅਜਿਹੇ ਹੀ ਪੁਜਾਰੀਆਂ ਨੂੰ *ਉਜਾੜੇ ਕਾ ਬੰਧ* ਕਿਹਾ ਸੀ। ਇਸ ਲਈ ਹੁਣ ਪੁਜਾਰੀ ਪ੍ਰਥਾ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਹੈ। ਜਿਸ ਦੀ ਗੁਰਮਤਿ ਦੀ ਸਿਖਲਾਈ ਨਹੀਂ ਜਾਂ ਗੁਰਮਤਿ ਮਰਯਾਦਾ ਦਾ ਘਾਣ ਕਰਦਾ ਹੈ ਉਸ ਨੂੰ ਕੀਰਤਨ, ਕਥਾ ਅਤੇ ਪ੍ਰਚਾਰ ਕਰਨ ਦਾ ਕੋਈ ਹੱਕ ਨਹੀਂ ਹੋਣਾਂ ਚਾਹੀਦਾ ਪਰ ਇਹ ਸਟੈਂਡ ਕੌਨ ਲਵੇਗਾ? ਕਿਉਂਕਿ ਪੁਜਾਰੀ ਹੀ ਧਰਮ ਅਸਥਾਨਾਂ ਤੇ ਕਾਬਜ ਅਤੇ ਹਾਵੀ ਹਨ। ਦਾਸ ਨੇ ਕਿਨੀ ਵਾਰ ਪਹਿਲਾਂ ਵੀ ਲਿ਼ਖਿਆ ਹੈ ਕਿ ਸਿੱਖਾਂ ਵਿੱਚ ਖੁੱਲ੍ਹ ਚੁੱਕੇ ਡੇਰੇ ਹੁਕਮਨ ਬੰਦ ਕਰ ਦੇਣੇ ਚਾਹੀਦੇ ਹਨ। ਦੇਖੋ ਹੁਣ ਬਿਪਰਵਾਦੀ ਪੁਜਾਰੀਆਂ ਦਾ ਨਵਾਂ ਹੁਕਮਨਾਮਾ ਜਾਂ ਫਤਵਾ ਕਿ ਸਾਡੀ ਇਜਾਜਤ ਤੋਂ ਬਿਨਾ ਦੇਸ਼ ਵਿਦੇਸ਼ ਵਿੱਚ ਗੁਰਦੁਆਰਾ ਨਹੀਂ ਖੁੱਲ੍ਹ ਸਕਦਾ ਪਰ ਸਿੱਖੀ ਵਿਰੋਧੀ ਡੇਰੇ ਜਿੰਨ੍ਹੇ ਮਰਜੀ ਖੁੱਲ੍ਹੀ ਜਾਣ। ਇਹ ਬਲਵਿੰਦਰ ਸਿੰਘ ਰੰਗੀਲੇ ਵਰਗੇ ਠੱਗ ਪੁਜਾਰੀ ਵੀ ਡੇਰਿਆਂ ਦੀ ਹੀ ਪਦਾਇਸ਼ ਹਨ। ਜਦ ਗੁਰੂ ਨੇ ਤਾਂ ਖਾਲਸਾ ਪੰਥ ਚਲਾਇਆ ਫਿਰ ਇਹ ਡੇਰੇ ਤੇ ਸੰਪ੍ਰਦਾਵਾਂ ਕਿਵੇਂ ਚੱਲ ਪਏ?
ਕੀ ਸ਼੍ਰੋਮਣੀ ਕਮੇਟੀ ਤੇ ਹੋਰ ਜਾਗਰੂਕ ਜਥੇਬੰਦੀਆਂ ਇੱਧਰ ਫੌਰੀ ਧਿਆਨ ਦੇਣਗੀਆਂ?

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.