ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਪੰਜਾਬ ‘ਚ ਗਰਮੀ ਦੇ ਕਹਿਰ ਨੇ ਲਈ ਤਿੰਨ ਦੀ ਜਾਨ
ਪੰਜਾਬ ‘ਚ ਗਰਮੀ ਦੇ ਕਹਿਰ ਨੇ ਲਈ ਤਿੰਨ ਦੀ ਜਾਨ
Page Visitors: 2448

ਪੰਜਾਬ ‘ਚ ਗਰਮੀ ਦੇ ਕਹਿਰ ਨੇ ਲਈ ਤਿੰਨ ਦੀ ਜਾਨ

ਪੰਜਾਬ ‘ਚ ਗਰਮੀ ਦੇ ਕਹਿਰ ਨੇ ਲਈ ਤਿੰਨ ਦੀ ਜਾਨ
June 05
21:38 2017


ਅੰਮ੍ਰਿਤਸਰ, 5 ਜੂਨ (ਪੰਜਾਬ ਮੇਲ)- ਅੰਮ੍ਰਿਤਸਰ ਵਿੱਚ ਤਾਪਮਾਨ 46 ਡਿਗਰੀ ਨੂੰ ਪੁੱਜਣ ਨਾਲ ਆਮ ਜਨਜੀਵਨ ਲੀਹੋਂ ਲੱਥਣ ਲੱਗਾ ਹੈ ਤੇ ਲੋਕਾਂ ਦਾ ਜਿਉਣਾ ਬੇਹਾਲ ਹੋ ਗਿਆ ਹੈ। ਵਧੇਰੇ ਗਰਮੀ ਕਰ ਕੇ ਪਿਛਲੇ 24 ਘੰਟਿਆਂ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ’ਚੋਂ ਦੋ ਦੀ ਸ਼ਨਾਖਤ ਨਹੀਂ ਹੋ ਸਕੀ। ਉਂਜ ਦੋਵੇਂ ਮੰਗਤੇ ਲਗਦੇ ਹਨ। ਤੀਜੇ ਵਿਅਕਤੀ ਦੀ ਸ਼ਨਾਖਤ ਪਾਲ ਸਿੰਘ ਉਰਫ ਬਾਬਾ ਵਜੋਂ ਹੋਈ ਹੈ। ਇਹ ਵਿਅਕਤੀ ਪ੍ਰਵਾਸੀ ਹੈ ਅਤੇ ਉੱਤਰ ਪ੍ਰਦੇਸ਼ ਦੇ ਬੋਹੜ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਸ ਦੀ ਲਾਸ਼ ਭਗਤਾਂਵਾਲਾ ਦਾਣਾ ਮੰਡੀ ਨੇੜਿਓਂ ਮਿਲੀ ਹੈ ਜਦੋਂਕਿ ਅਣਪਛਾਤੇ ਵਿਅਕਤੀਆਂ ਵਿੱਚੋਂ ਇਕ ਦੀ ਲਾਸ਼ ਅਮਨ ਐਵੇਨਿਊ ਕੋਲੋਂ ਮਿਲੀ ਹੈ।
ਪੁਲੀਸ ਰਿਪੋਰਟ ਮੁਤਾਬਕ ਇਨ੍ਹਾਂ ਦੀ ਮੌਤ ਵਧੇਰੇ ਤਾਪਮਾਨ ਕਾਰਨ ਹੋਈ ਹੈ। ਲਾਸ਼ਾਂ ਦਾ ਪੋਸਟ ਮਾਰਟਮ ਕਰਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਲੱਗੇਗਾ। ਤਾਪਮਾਨ ਵਧਣ ਕਰਕੇ ਕੰਮਕਾਜ ’ਤੇ ਵੀ ਅਸਰ ਪਿਆ ਹੈ। ਸ਼ਹਿਰ ਵਿਚ ਅੱਜ ਖਾਸ ਕਰਕੇ ਸਨਅਤੀ ਇਲਾਕੇ ਵਿਚ ਬਿਜਲੀ ਕੱਟ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆਈ। ਇਸ ਦੌਰਾਨ ਪੀਟੀਆਈ ਦੀ ਖ਼ਬਰ ਅਨੁਸਾਰ ਅੰਮ੍ਰਿਤਸਰ 46 ਡਿਗਰੀ ਤਾਪਮਾਨ ਨਾਲ ਪੰਜਾਬ ਤੇ ਹਰਿਆਣਾ ਵਿੱਚ ਸਭ ਤੋਂ ਗਰਮ ਰਿਹਾ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਇਥੇ ਉਪਰਲਾ ਤਾਪਮਾਨ 43 ਡਿਗਰੀ ਰਿਹਾ ਜੋ ਕਿ ਆਮ ਨਾਲੋਂ ਚਾਰ ਦਰਜੇ ਵੱਧ ਸੀ। ਸਨਅਤੀ ਹੱਬ ਕਹੇ ਜਾਂਦੇ ਲੁਧਿਆਣਾ ਵਿੱਚ 44.5 ਜਦਕਿ ਪਟਿਆਲਾ ਵਿੱਚ 44.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ, ਜੋ ਆਮ ਨਾਲੋਂ ਪੰਜ ਦਰਜੇ ਉਪਰ ਸੀ। ਹਰਿਆਣਾ ਵਿੱਚ ਹਿਸਾਰ ਸਭ ਤੋਂ ਗਰਮ ਰਿਹਾ। ਇਥੇ ਤਾਪਮਾਨ 44.2 ਡਿਗਰੀ ਰਿਹਾ। ਕਰਨਾਲ ਤੇ ਅੰਬਾਲਾ ਵਿੱਚ ਤਾਪਮਾਨ 43.8 ਡਿਗਰੀ ਰਿਹਾ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ’ਚ ਪੰਜਾਬ ਤੇ ਹਰਿਆਣਾ ਵਿੱਚ ਗਰਮੀ ਦਾ ਕਹਿਰ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.