ਖ਼ਬਰਾਂ
ਜੀ.ਐੱਸ.ਟੀ. ਕਾਰਨ ਵਪਾਰੀ ਵੱਲੋਂ ਜ਼ਹਿਰ ਖਾ ਕੇ ਖੁਦਕੁਸ਼ੀ
Page Visitors: 2430
ਜੀ.ਐੱਸ.ਟੀ. ਕਾਰਨ ਵਪਾਰੀ ਵੱਲੋਂ ਜ਼ਹਿਰ ਖਾ ਕੇ ਖੁਦਕੁਸ਼ੀ
July 27
07:30 2017
ਨਵੀਂ ਦਿੱਲੀ, 27 ਜੁਲਾਈ (ਪੰਜਾਬ ਮੇਲ)-ਪੱਛਮ ਬੰਗਾਲ ਦੇ ਵੀਰਭੂਮ ਜ਼ਿਲ੍ਹੇ ਦੇ ਇਕ ਸਾਮਾਨ ਵੇਚਣ ਵਾਲੇੇ ਹੋਲਸੇਲਰ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਅਤੇ ਇਸ ਦੇ ਲਈ ਜੀਐੱਸਟੀ ਨੂੰ ਜ਼ਿੰਮੇਵਾਰ ਮੰਨਿਆ ਹੈ। ਪੁਲਿਸ ਨੇ ਦੱਸਿਆ ਕਿ ਨਾਰਾਇਣਪੁਰ ਪਿੰਡ ਦੇ ਪਿਨਾਕੀ ਦੱਤਾ ਦੀ ਮਿ੍ਰਤਕ ਦੇਹ ਸੋਮਵਾਰ ਰਾਤ ਉਸ ਦੇ ਕਮਰੇ ਤੋਂ ਬਰਾਮਦ ਕੀਤਾ ਗਿਆ।
ਵਪਾਰੀ ਨੇ ਜ਼ਹਿਰ ਖਾ ਲਿਆ ਸੀ। ਇਕ ਨੋਟ ਮਿਲਿਆ ਹੈ ਜਿਸ ‘ਚ ਲਿਖਿਆ ਹੈ ਕਿ ਮੇਰੀ ਮੌਤ ਲਈ ਜੀਐੱਸਕਟੀ ਜਿੰਮੇਵਾਰ ਹੈ ਅਤੇ ਕੋਈ ਨਹੀਂ। ਵੀਰਭੂਮ ਦੇ ਪੁਲਿਸ ਅਧਿਕਾਰੀ ਐੱਨਐੱਸ ਕੁਮਾਰ ਨੇ ਕਿਹਾ ਕਿ ਮ੍ਰਿਤਕ ਸਰੀਰ ਕੋਲੋਂ ਸੁਸਾਈਡ ਨੋਟ ਮਿਲਿਆ ਹੈ ਅਤੇ ਇਹ ਸਚ ਹੈ ਕਿ ਉਸ ‘ਤੇ ਜੀਐੱਸਟੀ ਲਿਖਿਆ ਹੈ ਪਰ ਜਾਂਚ ਪੂਰੀ ਹੋਣ ਤਕ ਕਿਸੇ ਨਤੀਜੇ ‘ਤੇ ਨਹੀਂ ਪਹੁੰਚ ਸਕਦੇ। ਮ੍ਰਿਤਕ ਸਰੀਰ ਨੂੰ ਪੋਸਟਮਾਰਟਮ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਗਿਆ।