ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਅਮਰੀਕਾ ਦੀਆਂ ਯੂਨੀਵਰਸਿਟੀਆਂ ਵੱਲੋਂ ਪੰਜਾਬ ਦੀਆਂ ਦੋ ਵਿਦਿਆਰਥਣਾਂ ਦੀ ਚੋਣ
ਅਮਰੀਕਾ ਦੀਆਂ ਯੂਨੀਵਰਸਿਟੀਆਂ ਵੱਲੋਂ ਪੰਜਾਬ ਦੀਆਂ ਦੋ ਵਿਦਿਆਰਥਣਾਂ ਦੀ ਚੋਣ
Page Visitors: 2449

ਅਮਰੀਕਾ ਦੀਆਂ ਯੂਨੀਵਰਸਿਟੀਆਂ ਵੱਲੋਂ ਪੰਜਾਬ ਦੀਆਂ ਦੋ ਵਿਦਿਆਰਥਣਾਂ ਦੀ ਚੋਣ

ਅਮਰੀਕਾ ਦੀਆਂ ਯੂਨੀਵਰਸਿਟੀਆਂ ਵੱਲੋਂ ਪੰਜਾਬ ਦੀਆਂ ਦੋ ਵਿਦਿਆਰਥਣਾਂ ਦੀ ਚੋਣ
July 28
02:58 2017

ਫਤਹਿਗੜ੍ਹ ਸਾਹਿਬ, 27 ਜੁਲਾਈ (ਪੰਜਾਬ ਮੇਲ)- ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਬਾਇਉਟੈਕਨਾਲੋਜੀ ਵਿਭਾਗ ਦੀਆਂ ਦੋ ਵਿਦਿਆਰਥਣਾਂ ਪ੍ਰਿਤਪਾਲ ਕੌਰ ਅਤੇ ਜਸਲੀਨ ਕੌਰ ਅਮਰੀਕਾ ਦੀਆਂ ਨਾਮਵਰ ਯੂਨੀਵਰਸਿਟੀਆਂ ਵਿੱਚ ਪੂਰੀ ਸਕਾਲਰਸ਼ਿਪ ਅਤੇ ਫ਼ੀਸ ਦੀ ਛੋਟ ਨਾਲ ਆਪਣਾ ਪੀ.ਐੱਚ. ਡੀ. ਦਾ ਖੋਜ ਕਾਰਜ ਕਰਨ ਲਈ ਚੁਣੀਆਂ ਗਈਆਂ ਹਨ। ਵਿਦਿਆਰਥਣ ਪ੍ਰਿਤਪਾਲ ਕੌਰ ਜਿੱਥੇ ਆਪਣੀ ਪੀਐੱਚ. ਡੀ. ਦਾ ਖੋਜ ਕਾਰਜ ਨਿਊਯਾਰਕ ਦੀ ਸੇਂਟ ਜੋਹਨ ਯੂਨੀਵਰਸਿਟੀ ਦੇ ਬਾਇਓਲਾਜੀਕਲ ਸਾਇੰਸਿਜ਼ ਵਿਭਾਗ ਵਿੱਚ ਪੂਰਾ ਕਰੇਗੀ ਉੱਥੇ ਵਿਦਿਆਰਥਣ ਜਸਲੀਨ ਕੌਰ ਯੂਨੀਵਰਸਿਟੀ ਆਫ਼ ਅਰਕਾਨਸਾਜ਼ ਦੇ ਸੈੱਲ ਅਤੇ ਮੌਲੀਕਿਊਲਰ ਬਾਇਓਲਾਜੀ ਵਿਭਾਗ ਵਿੱਚ ਆਪਣਾ ਖੋਜ ਕਾਰਜ ਪੂਰਾ ਕਰੇਗੀ। ਦੱਸਣਯੋਗ ਹੈ ਕਿ ਪ੍ਰਿਤਪਾਲ ਕੌਰ ਨੇ ਆਪਣੇ ਡਿਜ਼ਰਟੇਸ਼ਨ ਦੇ ਅਖੀਰਲੇ ਸਾਲ ਵਰਲਡ ਯੂਨੀਵਰਸਿਟੀ ਦੇ ਬਾਇਉਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਸੀ. ਰਾਜੇਸ਼ ਦੀ ਨਿਗਰਾਨੀ ਹੇਠ ‘ਅੰਡਰ ਸਟੈਂਡਿੰਗ ਰੋਲ ਆਫ਼ ਨੌਵਲ ਪਰੋਟੀਨਜ਼ ਇਨ ਡੀਐਨਏ ਰਿਪੇਅਰ ਪਾਥਵੇਜ਼’ ਪ੍ਰਾਜੈਕਟ ਉੱਤੇ ਕੰਮ ਕੀਤਾ ਸੀ। ਜਸਲੀਨ ਕੌਰ ਨੇ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਪੁਸ਼ਪੇਂਦਰ ਕੁਮਾਰ ਸ਼ਰਮਾ ਦੀ ਨਿਗਰਾਨੀ ਹੇਠ ਖੇਤਰ ਦੇ ਮੇਟਾਜੇਨੋਮਿਕ ਸੈਂਪਲਾਂ ਦੇ ਵਿਸ਼ਲੇਸ਼ਣ ਸਬੰਧੀ ਆਪਣੀ ਡਿਜ਼ਰਟੇਸ਼ਨ ਦਾ ਕਾਰਜ ਕੀਤਾ ਸੀ। ਇਸ ਮੌਕੇ ਵਰਲਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸੁਖਦਰਸ਼ਨ ਸਿੰਘ ਖਹਿਰਾ ਅਤੇ ਬਾਇਉਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਸੀ. ਰਾਜੇਸ਼ ਨੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਆਸ ਪ੍ਰਗਟਾਈ ਕਿ ਵਿਦਿਆਰਥਣਾਂ ਵੱਲੋਂ ਕੀਤੇ ਜਾ ਰਹੇ ਖੋਜ ਕਾਰਜ ਨਾ ਕੇਵਲ ਯੂਨੀਵਰਸਿਟੀ ਬਲਕਿ ਸਾਡੇ ਸਮਾਜ, ਦੇਸ਼ ਅਤੇ ਸਮੁੱਚੇ ਵਿਸ਼ਵ ਲਈ ਲਾਹੇਵੰਦ ਸਿੱਧ ਹੋਣਗੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.