ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਅੰਮ੍ਰਿਤਸਰ ‘ਚ ਪੈਦਾ ਹੋਏ ਜਾਨ ਨਾਥ ਕਪੂਰ ਅਮਰੀਕਾ ਵਿੱਚ ਧੋਖਾਧੜੀ ਦੇ ਦੋਸ਼ ਵਿੱਚ ਫਸੇ
ਅੰਮ੍ਰਿਤਸਰ ‘ਚ ਪੈਦਾ ਹੋਏ ਜਾਨ ਨਾਥ ਕਪੂਰ ਅਮਰੀਕਾ ਵਿੱਚ ਧੋਖਾਧੜੀ ਦੇ ਦੋਸ਼ ਵਿੱਚ ਫਸੇ
Page Visitors: 2377

ਅੰਮ੍ਰਿਤਸਰ ‘ਚ ਪੈਦਾ ਹੋਏ ਜਾਨ ਨਾਥ ਕਪੂਰ ਅਮਰੀਕਾ ਵਿੱਚ ਧੋਖਾਧੜੀ ਦੇ ਦੋਸ਼ ਵਿੱਚ ਫਸੇਅੰਮ੍ਰਿਤਸਰ ‘ਚ ਪੈਦਾ ਹੋਏ ਜਾਨ ਨਾਥ ਕਪੂਰ ਅਮਰੀਕਾ ਵਿੱਚ ਧੋਖਾਧੜੀ ਦੇ ਦੋਸ਼ ਵਿੱਚ ਫਸੇ

October 29
20:53 2017
ਵਾਸ਼ਿੰਗਟਨ, 29 ਅਕਤੂਬਰ (ਪੰਜਾਬ ਮੇਲ)- ਅਮਰੀਕਾ ਵਿੱਚ ਭਾਰਤੀ ਮੂਲ ਦੇ 74 ਸਾਲ ਦੇ ਅਰਬਪਤੀ ਜਾਨ ਨਾਥ ਕਪੂਰ ਨੂੰ ਆਪਣੇ ਫਾਇਦੇ ਲਈ ਬੀਮਾ ਕੰਪਨੀਆਂ ਨਾਲ ਮਿਲ ਕੇ ਧੋਖਾਧੜੀ ਕਰਨ ਦੇ ਦੋਸ਼ ਵਿੱਚ ਕਾਬੂ ਕੀਤਾ ਗਿਆ ਹੈ। ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਮਰੀਜ਼ਾਂ ਨੂੰ ਓਪਾਇਡ (ਦਰਦ ਰੋਕੂ ਨਸ਼ੀਲੀਆਂ ਦਵਾਈਆਂ) ਦੀ ਵੱਧ ਖੁਰਾਕ ਲੈਣ ਦੀ ਸਲਾਹ ਦੇਣ ਲਈ ਡਾਕਟਰਾਂ ਨੂੰ ਰਿਸ਼ਵਤ ਦਿੱਤੀ ਸੀ।

ਅੰਮ੍ਰਿਤਸਰ ਵਿੱਚ ਪੈਦਾ ਹੋਏ ਜਾਨ ਨਾਥ ਕਪੂਰ ਨੂੰ ਸਮਾਜ ਸੇਵੀ ਕੰਮਾਂ ਲਈ ਜਾਣਿਆ ਜਾਂਦਾ ਹੈ। ਉਹ ਪਿਛਲੀ ਸਦੀ ਦੇ ਛੇਵੇਂ ਦਹਾਕੇ ਤੋਂ ਅਮਰੀਕਾ ਜਾ ਕੇ ਵਸ ਗਏ ਸਨ। ਉਹ ਇਸ ਸਮੇਂ ਦਵਾਈ ਕੰਪਨੀ ਇੰਸਿਸ ਥੈਰੇਯੂਟਿਕਸ ਦੇ ਡਾਇਰੈਕਟਰਾਂ ਵਿੱਚ ਸ਼ਾਮਲ ਹਨ। ਕਪੂਰ ਦੇ ਖਿਲਾਫ ਕੇਸ ਬਾਰੇ ਅਟਾਰਨੀ ਜਨਰਲ ਜੈਫ ਸੈਸ਼ੰਸ ਨੇ ਕਿਹਾ ਕਿ ਪਿਛਲੇ ਸਾਲ ਸਿੰਥੇਟਿਕ ਓਪਾਇਡ ਦੀ ਵੱਧ ਮਾਤਰਾ ਖੁਰਾਕ ਲੈਣ ਨਾਲ 20 ਹਜ਼ਾਰ ਤੋਂ ਵੱਧ ਅਮਰੀਕੀਆਂ ਦੀ ਮੌਤ ਹੋ ਗਈ ਸੀ ਜਦੋਂ ਕਿ ਲੱਖਾਂ ਲੋਕਾਂ ਨੂੰ ਓਪਾਇਡ ਦੀ ਆਦਤ ਪੈ ਗਈ ਸੀ।
ਕਈ ਡਾਕਟਰ ਇਨ੍ਹਾਂ ਲੋਕਾਂ ਦੀ ਮਦਦ ਕਰਨ ਦੀ ਥਾਂ ਹੁਣ ਵੀ ਇਸ ਤੋਂ ਜ਼ਿਆਦਾ ਫਾਇਦਾ ਲੈ ਰਹੇ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.