ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਸਾਬਕਾ ਵਿਧਾਇਕ ਦੀ ਨਾਬਾਲਿਗ ਬੇਟੀ ਨਾਲ ਬਲਾਤਕਾਰ ਦਾ ਦੋਸ਼, ਪੁਲਸ ਨੇ ਪਿਓ-ਪੁੱਤਾਂ ਤੇ ਕੀਤਾ ਮਾਮਲਾ ਦਰਜ
ਸਾਬਕਾ ਵਿਧਾਇਕ ਦੀ ਨਾਬਾਲਿਗ ਬੇਟੀ ਨਾਲ ਬਲਾਤਕਾਰ ਦਾ ਦੋਸ਼, ਪੁਲਸ ਨੇ ਪਿਓ-ਪੁੱਤਾਂ ਤੇ ਕੀਤਾ ਮਾਮਲਾ ਦਰਜ
Page Visitors: 2350

ਸਾਬਕਾ ਵਿਧਾਇਕ ਦੀ ਨਾਬਾਲਿਗ ਬੇਟੀ ਨਾਲ ਬਲਾਤਕਾਰ ਦਾ ਦੋਸ਼, ਪੁਲਸ ਨੇ ਪਿਓ-ਪੁੱਤਾਂ ਤੇ ਕੀਤਾ ਮਾਮਲਾ ਦਰਜ  
By : ਬਾਬੂਸ਼ਾਹੀ ਬਿਊਰੋ
Tuesday, Apr 03, 2018 11:47 PM
 ਸਾਬਕਾ ਵਿਧਾਇਕ ਦੀ ਨਾਬਾਲਿਗ ਬੇਟੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ
    ਪੁਲੀਸ ਨੇ ਪਿਓ-ਪੁੱਤਾਂ 'ਤੇ ਕੀਤਾ ਮਾਮਲਾ ਦਰਜ
    ਮਾਨਸਾ, 3 ਅਪਰੈਲ, 2018 :
    ਸਾਬਕਾ ਵਿਧਾਇਕ ਸੁਰਜਨ ਸਿੰਘ ਜੋਗਾ ਦੀ ਨਾਬਾਲਿਗ ਧੀ ਨਾਲ ਬਲਾਤਕਾਰ ਹੋਣ ਦੇ ਦੋਸ਼ ਹੇਠ ਪੁਲੀਸ ਵੱਲੋਂ ਪਿਓ-ਪੁੱਤਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦਲਿਤ ਆਗੂ ਸੁਰਜਨ ਸਿੰਘ ਜੋਗਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਉਹ ਜੋਗਾ ਵਿਧਾਨ ਸਭਾ ਹਲਕੇ ਤੋਂ 1992 ਤੋਂ 1997 ਤੱਕ ਇੰਡੀਅਨ ਪੀਪਲਜ਼ ਫਰੰਟ ਵੱਲੋਂ ਵਿਧਾਇਕ ਰਹੇ ਸਨ, ਹਾਲਾਂਕਿ ਬਾਅਦ ਵਿਚ ਉਹ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਸਨ।
    ਥਾਣਾ ਜੋਗਾ ਦੇ ਪੁਲੀਸ ਮੁਖੀ ਜਸਵੀਰ ਸਿੰਘ ਭਗਵਾਨਪੁਰ ਹੀਂਗਣਾ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਪੁਲੀਸ ਵੱਲੋਂ ਇਸ ਮਾਮਲੇ ਵਿਚ 376 ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੁਲਜਮਾਂ ਨੂੰ ਛੇਤੀ ਹੀ ਹਿਰਾਸਤ ਵਿਚ ਲੈ ਲਿਆ ਜਾਵੇਗਾ।
    ਪੁਲੀਸ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਮਰਹੂਮ ਵਿਧਾਇਕ ਸੁਰਜਨ ਸਿੰਘ ਜੋਗਾ ਦੀ ਨਾਬਾਲਿਗ ਧੀ ਲੋਕਾਂ ਦੇ ਘਰਾਂ ਵਿਚ ਝਾੜੂ ਪੋਚੇ ਦਾ ਕੰਮ ਕਰਦੀ ਹੈ। ਘਰ ਦੀ ਮਾੜੀ ਹਾਲਤ ਹੋਣ ਕਰਕੇ ਇਹ ਪਰਿਵਾਰ ਘਰਾਂ ਵਿਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ, ਇਸ ਕਰਕੇ ਇਹ ਲੜਕੀ ਅਕਸਰ ਲੋਕਾਂ ਦੇ ਘਰਾਂ ਵਿਚ ਕੰਮ ਕਰਨ ਜਾਂਦੀ-ਆਉਂਦੀ ਸੀ। ਉਸਦੇ ਘਰ ਦੇ ਗੁਆਂਢੀ ਘਰ ਜਦੋਂ ਉਹ ਕੰਮ ਕਰਨ ਜਾਂਦੀ ਸੀ ਤਾਂ ਇਕ ਨੌਜਵਾਨ ਨੇ ਉਸਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਉਹ ਕਾਫੀ ਦੇਰ ਤੋਂ ਇਹ ਕਾਰਾ ਕਰਦਾ ਰਿਹਾ, ਜਦੋਂ ਕਿ ਬਾਅਦ ਵਿਚ ਨੌਜਵਾਨ ਦੇ ਪਿਤਾ ਨੇ ਵੀ ਉਸ ਨਾਲ ਜਬਰ ਜਿਨਾਹ ਕੀਤਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਲੈਕੇ ਅਸ਼ਲੀਲ ਫਿਲਮਾਂ ਲੜਕੀ ਨੂੰ ਦਿਖਾਈਆਂ ਗਈਆਂ, ਜਿਸ ਦੀ ਪੁਲੀਸ ਪੜਤਾਲ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨਾਬਾਲਿਗ ਲੜਕੀ ਨੇ ਇਹ ਗੱਲ ਡਰ ਦੇ ਮਾਰੇ ਕਿਸੇ ਨੂੰ ਨਾ ਦੱਸੀ, ਪਰ ਹੁਣ ਰੌਲਾ ਪੈਣ 'ਤੇ ਇਸ ਦਾ ਖੁਲਾਸਾ ਹੋਇਆ ਹੈ।
    ਥਾਣਾ ਜੋਗਾ ਦੇ ਮੁਖੀ ਜਸਵੀਰ ਸਿੰਘ ਭਗਵਾਨਪੁਰ ਹੀਂਗਣਾ ਨੇ ਦੱਸਿਆ ਕਿ ਸਾਬਕਾ ਵਿਧਾਇਕ ਦੀ ਧੀ ਨਾਲ ਉਸਦੇ ਗੁਆਂਢੀ ਪਿੳ-ਪੁੱਤ ਜਬਰ ਜਿਨਾਹ ਕਰਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਪੀੜਤ ਲੜਕੀ ਦੀ ਡਾਕਟਰੀ ਜਾਂਚ ਕਰਵਾਉਣ ਤੋਂ ਬਾਅਦ ਜੋਗਾ ਪੁਲੀਸ ਨੇ ਆਤਮਾ ਸਿੰਘ ਤੇ ਉਸਦੇ ਪੁੱਤਰ ਅਮਨਦੀਪ ਸਿੰਘ ਵਾਸੀ ਜੋਗਾ ਦੇ ਖਿਲਾਫ ਜਬਰ ਜਿਨਾਹ ਦਾ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.