ਕੈਟੇਗਰੀ

ਤੁਹਾਡੀ ਰਾਇ

New Directory Entries


ਖ਼ਬਰਾਂ
ਸਾਬਕਾ ਅਕਾਲੀ ਵਿਧਾਇਕ ਦੀ ਸ਼ਰਾਬ ਦੀ ਫੈਕਟਰੀ ‘ਚ ਲੱਗੀ ਅੱਗ
ਸਾਬਕਾ ਅਕਾਲੀ ਵਿਧਾਇਕ ਦੀ ਸ਼ਰਾਬ ਦੀ ਫੈਕਟਰੀ ‘ਚ ਲੱਗੀ ਅੱਗ
Page Visitors: 22

ਸਾਬਕਾ ਅਕਾਲੀ ਵਿਧਾਇਕ ਦੀ ਸ਼ਰਾਬ ਦੀ ਫੈਕਟਰੀ ‘ਚ ਲੱਗੀ ਅੱਗ
By : ਬਾਬੂਸ਼ਾਹੀ ਬਿਊਰੋ
Tuesday, Jun 05, 2018 10:07 PM

ਸਾਬਕਾ ਅਕਾਲੀ ਵਿਧਾਇਕ ਦੀ  ਸ਼ਰਾਬ ਦੀ ਫੈਕਟਰੀ 'ਚ ਲੱਗੀ ਅੱਗ

-ਲੱਖਾਂ ਦੇ ਨੁਕਸਾਨ ਦਾ ਖਦਸਾ
ਸੰਗਤ ਮੰਡੀ, 5 ਜੂਨ, 2018 :
ਸੰਗਤ-ਮਛਾਣਾ ਰੋਡ 'ਤੇ ਬਣੀ ਸਾਬਕਾ ਅਕਾਲੀ ਵਿਧਾਇਕ ਦੀਪ ਮਲਹੋਤਰਾ ਦੀ ਸ਼ਰਾਬ ਦੀ ਫੈਕਟਰੀ ਓਮ ਸੰਨਜ਼ ਪ੍ਰਾਈਵੇਟ ਲਿਮ. 'ਚ ਸ਼ਾਮ ਸਮੇਂ ਅਚਾਨਕ ਭਿਆਨਕ ਅੱਗ ਲੱਗ ਗਈ। ਸ਼ਾਮ ਸਮੇਂ ਫੈਕਟਰੀ ਦੇ ਗੱਤਾ ਸਟੋਰ ਨੂੰ ਅੱਗ ਲੱਗ ਗਈ, ਅੱਗ ਫੈਲਦੀ-ਫੈਲਦੀ ਸ਼ਰਾਬ ਤਿਆਰ ਕਰਕੇ ਰੱਖੇ ਗੋਦਾਮ ਤੱਕ ਪਹੁੰਚ ਗਈ।
ਅੱਗ ਬੁਝਾਉਣ ਲਈ ਬਠਿੰਡਾ ਤੋਂ ਚਾਰ ਫਾਇਰ ਬਰਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਮੌਕੇ 'ਤੇ ਪਹੁੰਚ ਗਈਆਂ ਪ੍ਰੰਤੂ ਅੱਗ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਫੈਕਟਰੀ 'ਚ ਸ਼ਰਾਬ ਦੇ ਕੰਨਟੇਨਰ ਵੀ ਭਰੇ ਹਨ ਜੇਕਰ ਅੱਗ ਤੱਕ ਪਹੁੰਚ ਗਈ ਤਾਂ ਵੱਡਾ ਧਮਾਕਾ ਹੋ ਸਕਦਾ ਹੈ। ਅੱਗ ਕਿਸ ਤਰ੍ਹਾਂ ਲੱਗੀ ਇਸ ਦੇ ਕਾਰਨਾ ਦਾ ਪਤਾ ਨਹੀਂ ਲੱਗ ਸਕਿਆ।
ਜਾਣੀ ਨੁਕਸਾਨ ਤੋਂ ਇਸ ਲਈ ਬਚਾਅ ਹੋ ਗਿਆ ਕਿ ਅੱਗ ਜਿਸ ਪਾਸੇ ਲੱਗੀ,  ਫੈਕਟਰੀ ਦੇ ਸਾਰੇ ਮੁਲਾਜ਼ਮ ਉਸ ਤੋਂ ਦੂਸਰੇ ਪਾਸੇ ਸਨ। 
ਬਠਿੰਡਾ ਦਿਹਾਤੀ ਦੇ ਡੀ.ਐੱਸ.ਪੀ ਗੋਪਾਲ ਚੰਦ ਭੰਡਾਰੀ 'ਤੇ ਥਾਣਾ ਸੰਗਤ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਅੱਗ ਕਾਰਨ ਲੱਖਾਂ ਦੇ ਨੁਕਸਾਨ ਦਾ ਖਦਸਾ ਜਾਹਰ ਕੀਤਾ ਜਾ ਰਿਹਾ ਹੈ। ਰਾਤੀਂ ਪੌਣੇ 10 ਵਜੇ  ਖ਼ਬਰ ਲਿਖੇ ਜਾਣ ਤੱਕ ਅੱਗ ਫਾਇਰ ਬਰਗੇਡ ਦੇ ਕਰਮਚਾਰੀ ਅੱਗ ਬੁਝਾਉਣ 'ਚ ਲੱਗੇ ਹੋਏ ਹਨ  ਪਰ  ਹਾਲੇ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.