ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਕਬੀਰ ਨਉਬਤਿ ਆਪਨੀ
ਕਬੀਰ ਨਉਬਤਿ ਆਪਨੀ
Page Visitors: 2812

    ਕਬੀਰ ਨਉਬਤਿ ਆਪਨੀ
  ਕਬੀਰ ਨਉਬਤਿ ਆਪਨੀ ਦਿਨ ਦਸ ਲੇਹੁ ਬਜਾਇ॥ਪੰਨਾ 1368।
ਹੇ ਕਬੀਰ! ਜੇ ਤੂੰ ਨਹੀਂ ਸੁਣਦਾ ਤਾਂ ਨਾ ਸੁਣ, ਤੇਰੀ ਮਰਜ਼ੀ। ਪਰ ਇਹ ਮਨਮਾਨੀ ਕੁਝ ਹੀ ਦਿਨਾਂ ਦੀ ਹੈ। ਮੌਤ ਦੇ ਠੇਂਗੇ ਦਾ ਖ਼ਿਆਲ ਰੱਖ। ਗੁਣਾਂ ਨੂੰ ਅਪਣਾ।ਔਗਣਾਂ ਨੂੰ ਛੱਡ।ਪਰ ਗੁਣ ਅਪਣਾਉਣ ਲਈ ਆਪਾ ਭਾਵ ਵਲੋਂ ਮਰਨਾ ਪੈਂਦਾ ਹੈ।
 ਗੁਨ ਕਉ ਮਰੀਐ ਰੋਇ (ਪੰਨਾ 1368)।  
ਅਸੀਂ ਗੁਰਬਾਣੀ ਪੜ੍ਹਦੇ ਹਾਂ, ਅਰਥ ਵਿਆਖਿਆ ਵੀ ਕਰਦੇ ਹਾਂ।ਪਰਚਾਰ ਵੀ ਕਰਦੇ ਹਾਂ ਪਰ ਬੜੇ ਦੁਖ ਦੀ ਗੱਲ ਹੈ ਕਿ ਅਮਲੀ ਜਿੰਦਗੀ ਵਿੱਚ ਗੁਰਬਾਣੀ ਦੇ ਉਪਦੇਸ਼ ਨੂੰ ਕੁਝ ਗਿਣੇ ਚੁਣੇ ਪਰਚਾਰਕ ਹੀ ਖ਼ੁਦ ਅਪਣਾਉਂਦੇ ਹਨ। ਜ਼ਿਆਦਾ ਤਰ, ਪਰਚਾਰ ਕਰਨ ਵਾਲੇ ਇਹੋ ਸਮਝਦੇ ਹਨ ਕਿ ਇਨ੍ਹਾਂ ਦਾ ਕੰਮ ਦੂਜਿਆਂ ਨੂੰ ਸਮਝਾਉੈਂਣਾ ਹੈ (sermons are for others)।
ਅਵਰ ਉਪਦੇਸੈ ਆਪਿ ਨ ਕਰੈ॥ਆਵਤ ਜਾਵਤ ਜਨਮੈ ਮਰੈ॥(ਪੰਨਾ 269,ਗਉੜੀ ਸੁਖਮਨੀ)।
ਕਿੰਨਾ ਸਪਸ਼ਟ ਹੈ ਸੁਖਮਨੀ ਸਾਹਿਬ ਦਾ  ਉਪਦੇਸ਼। ਸੁਖਮਨੀ ਸਾਹਿਬ ਦਾ ਪਾਠ ਸਿੱਖ ਜਗਤ ਵਿੱਚ ਇੱਕ ਰਸਮ ਜਿਹੀ ਬਣ ਕੇ ਰਹਿ ਗਿਆ ਹੈ ਕਿਉਂਕਿ ਇਸ ਦਾ ਪਾਠ ਤਾਂ ਬਹੁਤ ਜਨਤਕ ਹੈ ਪਰ ਇਸ ਦੇ ਉਪਦੇਸ਼ ਨੂੰ ਕੋਈ ਕੋਈ ਸਿਖ ਹੀ ਅਮਲੀ  ਤੌਰ ਤੇ ਅਪਣਾ ਰਿਹਾ ਹੈ।                                                   
ਸਿੱਖ ਪਰਚਾਰਕਾਂ ਨੂੰ ਆਪਣੇ ਆਪ ਨੂੰ ਸਿੱਖ ਗੁਰੂ ਸਾਹਿਬਾਨ ਦੀ ਸਿਰਜੀ ਸਿੱਖੀ ਵਿੱਚ ਢਾਲਣ ਦੀ ਲੋੜ ਹੈ (ਬਾਹਰੀ ਪਹਿਰਾਵੇ ਦੇ ਨਾਲ-ਨਾਲ ਧੁਰ ਅੰਦਰੋਂ ਵੀ)। ਸਿੱਖ ਪਰਚਾਰਕ ਜੇ ਆਪਣੇ ਆਪ ਨੂੰ ਸਾਧ ਲੈਣ ਤਾਂ ਸਿੱਖ ਜਗਤ ’ਚ ਆ ਚੁਕੀ ਗਿਰਾਵਟ ਬਹੁਤ ਹੱਦ ਤਕ ਦੂਰ ਹੋ ਸਕਦੀ ਹੈ।
ਸੁਰਜਨ ਸਿੰਘ-9041409041, ਮੋਹਾਲੀ।   
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.