ਕੈਟੇਗਰੀ

ਤੁਹਾਡੀ ਰਾਇ



ਹਰਜਿੰਦਰ ਸਿੰਘ ਦਿਲਗੀਰ (ਡਾਕਟਰ)
ਪੁਲਸ ਕੈਟਾਂ ਰਾਹੀਂ ਥਰਡ ਏਜੰਸੀ ਦਾ ਨਵਾਂ ਕੂੜ ਪ੍ਰਚਾਰ
ਪੁਲਸ ਕੈਟਾਂ ਰਾਹੀਂ ਥਰਡ ਏਜੰਸੀ ਦਾ ਨਵਾਂ ਕੂੜ ਪ੍ਰਚਾਰ
Page Visitors: 2813

           ਪੁਲਸ ਕੈਟਾਂ ਰਾਹੀਂ ਥਰਡ ਏਜੰਸੀ ਦਾ ਨਵਾਂ ਕੂੜ ਪ੍ਰਚਾਰ 
                      ਕਿ ਸ਼੍ਰੋਮਣੀ ਕਮੇਟੀ ਦੀ ਹਿੰਦੀ ਦੀ ਕੂੜ ਕਿਤਾਬ
           'ਸਿੱਖ ਇਤਹਾਸ' ਛਾਪਣ ਵਾਸਤੇ ਡਾ ਦਿਲਗੀਰ ਨੇ ਮਨਜ਼ੂਰੀ ਦਿੱਤੀ ਸੀ।
ਚਰਨਜੀਤ ਸੂਜੋਂ ਪੁਲਸ ਕੈਟ ਲਸ਼ਵਿੰਦਰ ਡਲੇਵਾਲ ਦਾ ਏਜੰਟ ਹੈ (ਯਾਨਿ ਪੁਲਸ ਕੈਟਾਂ ਦਾ ਕੈਟ)। 
ਲਸ਼ਵਿੰਦਰ ਡਲੇਵਾਲ ਇਹ ਪ੍ਰਚਾਰ ਕਰ ਰਿਹਾ ਹੈ ਕਿ ਉਹ ਬਲੈਕ ਲਿਸਟ ਵਿਚ ਹੈ। ਸਭ ਜਾਣਦੇ ਹਨ ਕਿ ਪੁਲਸ ਨੇ ਆਪਣੇ ਟਾੱਪ ਦੇ ਕਈ ਏਜੰਟ ਬਲੈਕ ਲਿਸਟ ਕਰ ਕੇ ਸਿੱਖਾਂ ਵਿਚ ਛੱਡੇ ਹੋਏ ਹਨ।
ਚਰਨਜੀਤ ਸੂਜੋਂ ਨੇ ਨਵਾਂ ਪ੍ਰਚਾਰ ਸ਼ੁਰੂ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਹਿੰਦੀ ਕਿਤਾਬ ਛਾਪਣ ਦਾ ਆਰਡਰ ਡਾ ਦਿਲਗੀਰ ਨੇ ਦਿੱਤਾ ਸੀ। 
ਉਸ ਦਾ ਨਿਸ਼ਾਨਾ ਇਕ ਪਾਸੇ ਤਾਂ ਸ਼੍ਰੋਮਣੀ ਕਮੇਟੀ ਦੀ ਉਦੋਂ ਦੀ ਪ੍ਰਧਾਨ ਜਗੀਰ ਕੌਰ ਤੇ ਹੁਣ ਦੇ ਮੁਖੀ ਮੱਕੜ ਵਗ਼ੈਰਾ ਨੂੰ ਡਿਫ਼ੈਂਡ ਕਰਨਾ ਤੇ ਇਸ ਦੋਸ਼ ਤੋਂ ਬਚਾਉਣਾ ਜਾਪਦਾ ਹੈ। ਦੂਜਾ ਉਸ ਦਾ ਨਿਸ਼ਾਨਾ ਸਿੱਖਾਂ ਵਿਚ ਅਫ਼ਵਾਹਾਂ ਫੈਲਾਉਣਾ ਵੀ ਹੋ ਸਕਦਾ ਹੈ।
ਉਸ ਦਾ ਇਹ ਨੀਚ ਪ੍ਰਾਪੇਗੰਡਾ ਇਕ ਅਕਲ ਦਾ ਖੋਤਾ ਵੀ ਨਹੀਂ ਮੰਨੇਗਾ। 
ਉਸ ਮੂਰਖ ਨੂੰ ਘਟੋ-ਘਟ ਹੋਮ ਵਰਕ ਤਾਂ ਕਰ ਲੈਣਾ ਚਾਹੀਦਾ ਸੀ। ਉਸ ਸਾਜ਼ਸ਼ੀ ਪ੍ਰਚਾਰ ਵਾਲੇ ਸੂਜੋਂ ਨੂੰ ਪਤਾ ਹੈ ਕਿ
1. ਦਿਲਗੀਰ ਨੇ ਮਾਰਚ 1999 ਵਿਚ ਸਿੱਖ ਇਤਿਹਾਸ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ ਤੇ ਹਿੰਦੀ ਦੀ ਸਿੱਖ ਇਤਿਹਾਸ ਨਾਂ ਦੀ ਕੂੜ ਕਿਤਾਬ 2000 ਦੇ ਅਖ਼ੀਰ ਵਿਚ ਛਪੀ ਸੀ।
2. ਇਹ ਕੂੜ ਕਿਤਾਬ 'ਧਰਮ ਪ੍ਰਚਾਰ ਕਮੇਟੀ' ਵੱਲੋਂ ਛਪੀ ਸੀ ਜਦ ਕਿ ਦਿਲਗੀਰ 'ਸਿੱਖ ਹਿਸਟਰੀ ਰੀਸਰਚ ਬੋਰਡ' ਦਾ ਡਾਇਰੈਕਟਰ ਸੀ।
3. ਫਿਰ, ਧਰਮ ਪ੍ਰਚਾਰ ਕਮੇਟੀ ਤਾਂ ਸ਼੍ਰੋਮਣੀ ਕਮੇਟੀ ਤੋਂ ਵੀ ਵਖਰਾ ਨਿਜ਼ਾਮ ਹੈ, ਵਖਰੇ ਅਕਾਊਂਟ ਹਨ, ਵਖਰਾ ਚੇਅਰਮੈਨ ਤੇ ਮੈਂਬਰ ਹਨ।
4. ਧਰਮ ਪ੍ਰਚਾਰ ਕਮੇਟੀ ਦੀ ਹਰ ਪ੍ਰਕਾਸ਼ਨਾ ਸਿਰਫ਼ ਸਕੱਤਰ ਦੀ ਪ੍ਰਵਾਨਗੀ ਅਤੇ ਅਾਰਡਰ ਨਾਲ ਛਪਦੀ ਹੈ; ਉਸ ਵਿਚ ਕਿਸੇ ਹੋਰ ਦਾ ਕੋਈ ਦਖ਼ਲ ਨਹੀਂ ਹੁੰਦਾ। 
ਫਿਰ ਸੱਚ ਕੀ ਹੈ?
ਸੱਚ ਇਹ ਹੈ ਕਿ 2008 ਵਿਚ ਥਰਡ ਏਜੰਸੀ ਨੇ ਲਵਸ਼ਿੰਦਰ ਡਲੇਵਾਲ ਦੀ ਇਹ ਡਿਊਟੀ ਲਾਈ ਸੀ ਕਿ ਉਹ ਪੰਥਕ ਜਥੇਬੰਦੀਆਂ ਵਿਚ ਘੁਸ ਕੇ ਸਿੱਖਾਂ ਵਿਚ ਭੁਲੇਖਾ-ਪਾਊ ਪਰਚਾਰ ਕਰੇ ਤੇ ਇਸੇ ਸਾਜ਼ਸ਼ ਹੇਠ ਉਹ ਉਦੋਂ ਤੋਂ ਹੀ ਡਾ ਦਿਲਗੀਰ ਦੇ ਖ਼ਿਲਾਫ਼ ਸਾਜ਼ਸ਼ੀ ਪ੍ਰਚਾਰ ਕਰ ਰਿਹਾ ਹੈ। ਚਰਨਜੀਤ ਸੂਜੋਂ ਬੇਸ਼ਕ ਪੰਚ ਪ੍ਰਧਾਨੀ ਅਕਾਲੀ ਦਲ ਦਾ ਮੈਂਬਰ ਹੈ ਪਰ ਉਹ ਲਸ਼ਵਿੰਦਰ ਡਲੇਵਾਲ ਦਾ ਏਜੰਟ ਹੈ। ਉਸ ਦਾ ਖਰਚਾ ਡਲੇਵਾਲ ਹੀ ਭੇਜਦਾ ਹੈ। ਪਿੱਛੇ ਜਿਹੇ ਲਸ਼ਵਿੰਦਰ ਡਲੇਵਾਲ ਨੇ ਸੂਜੋਂ ਨੂੰ ਇੰਗਲੈਂਡ ਦੀ ਸੈਰ ਵੀ ਕਰਵਾਈ ਸੀ ਤੇ ਹੁਣ ਵੀ ਲਗਾਤਾਰ ਖਰਚ ਦੇ ਰਿਹਾ ਹੈ।
ਪਰ ਹੈਰਾਨੀ ਦੀ ਗੱਲ ਇਹ ਹੈ ਕਿ 'ਪੰਜਾਬ ਸਪੈਕਟਰਮ' ਇਸ ਸਾਜ਼ਸ਼ੀ ਪ੍ਰਚਾਰ ਦਾ ਹਿੱਸਾ ਕਿਸ ਕਰ ਕੇ ਬਣਿਆ ਹੈ? ਕੀ ਪੰਜਾਬ ਸਪੈਕਟਰਮ ਦੇ ਕਿਸੇ 'ਮਾਲਕ' (ਸ਼ਾਇਦ ਸੁਖਪ੍ਰੀਤ ਸਿੰਘ ਊਦੋਕੇ) ਦਾ ਇਸ ਪ੍ਰਚਾਰ ਵਿਚ ਅਹਿਮ ਰੋਲ ਹੈ? ਕੀ ਰਾਗੀ ਦਰਸ਼ਨ ਸਿੰਘ ਦੇ ਗੜਵਈ ਬਖ਼ਸ਼ੀਸ਼ ਸਿੰਘ ਦੀ 'ਖਾਲਸਾ ਨਿਊਜ਼' ਵੀ ਇਸ ਸਾਜ਼ਿਸ਼ ਵਿਚ ਭਾਈਵਾਲ ਹੈ?
ਕਿਉਂ ਕਿ ਇਹ ਸਾਜ਼ਸ਼ੀ ਬਿਆਨ ਕਿਸੇ ਅਖ਼ਬਾਰ ਨੇ ਨਹੀਂ ਛਾਪਿਆ। ਅਖ਼ਬਾਰਾਂ ਵਾਲਿਆਂ ਨੂੰ ਸੱਚ ਦਾ ਪਤਾ ਹੈ ਤੇ ਇਹੋ ਜਿਹਾ ਬੇਬੁਨਿਆਦ, ਹਾਸੇ-ਵਾਲਾ ਬਿਆਨ ਕਿਸੇ ਅਖ਼ਬਾਰ ਨੇ ਮੰਨਣਾ ਤਾਂ ਕੀ ਪੜ੍ਹਨਾ ਵੀ ਨਹੀਂ ਸੀ।
ਉਂਞ ਇਸ ਤੋਂ ਇਹ ਵੀ ਸਾਬਿਤ ਹੁੰਦਾ ਹੈ ਕਿ ਪੁਲਸ, ਥਰਡ ਏਜੰਸੀ, ਸਿੱਖਾਂ ਦੇ ਖ਼ਿਲਾਫ਼ ਸਾਜ਼ਸ਼ਾ ਕਰਨ ਵਾਲੇ ਕਿਸ ਨੀਚ ਦਰਜੇ ਤਕ ਪੁੱਜ ਜਾਂਦੇ ਹਨ। ਹਾਂ, ਨੀਚਤਾ ਦੀ ਕੋਈ ਹੱਦ ਨਹੀਂ ਹੁੰਦੀ। ਨਾਲੇ ਪੁਲਸ ਟਾਊਟਾਂ ਤੇ ਉਨ੍ਹਾਂ ਦੇ ਏਜੰਟਾਂ, ਕੈਟਾਂ ਦੇ ਕੈਟਾਂ' ਤੋਂ ਹੋਰ ਆਸ ਵੀ ਕੀ ਹੋ ਸਕਦੀ ਹੈ।


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.