ਕੈਟੇਗਰੀ

ਤੁਹਾਡੀ ਰਾਇ



ਗੁਰਮੀਤ ਸਿੰਘ ਸਿਡਨੀ ਆਸਟਰੇਲੀਆ
ਕੇਸਾਂ ਅਤੇ ਦਸਤਾਰ ਦੀ ਸੰਭਾਲ (ਭਾਗ ੨ )
ਕੇਸਾਂ ਅਤੇ ਦਸਤਾਰ ਦੀ ਸੰਭਾਲ (ਭਾਗ ੨ )
Page Visitors: 3066

ਕੇਸਾਂ ਅਤੇ ਦਸਤਾਰ ਦੀ ਸੰਭਾਲ   (ਭਾਗ ੨ )   
ਗੁਰੂ ਸਾਹਿਬਾਨ ਦਾ ਫੁਰਮਾਨ ਹੈ :
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ 
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ 
ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ
1॥ 
ਹਰਿ ਕੇ ਦਾਸ ਸੁਹੇਲੇ ਭਾਈ ॥ 
ਜਨਮ ਜਨਮ ਕੇ ਕਿਲਬਿਖ ਦੁਖ ਕਾਟੇ ਆਪੇ ਮੇਲਿ ਮਿਲਾਈ
ਰਹਾਉ ॥ 
ਇਹੁ ਕੁਟੰਬੁ ਸਭੁ ਜੀਅ ਕੇ ਬੰਧਨ ਭਾਈ ਭਰਮਿ ਭੁਲਾ ਸੈਂਸਾਰਾ ॥ 
ਬਿਨੁ ਗੁਰ ਬੰਧਨ ਟੂਟਹਿ ਨਾਹੀ ਗੁਰਮੁਖਿ ਮੋਖ ਦੁਆਰਾ ॥ 
ਕਰਮ ਕਰਹਿ ਗੁਰ ਸਬਦੁ ਨ ਪਛਾਣਹਿ ਮਰਿ ਜਨਮਹਿ ਵਾਰੋ ਵਾਰਾ
          (੬੦੧-੨)
ਆਓ, ਅਸੀਂ ਸਾਰੇ ਪਹਿਲਾਂ ਪੂਰਨ ਗੁਰਸਿੱਖ ਬਣ ਕੇ ਅਰਦਾਸ ਕਰੀਏ ਕਿ ਦਾਤਾ, ਹੁਣ ਸਾਨੂੰ ਵੀ ਅੰਮ੍ਰਿਤ ਦੀ ਦਾਤਿ ਬਖ਼ਸ਼ ਕੇ ਕ੍ਰਿਤਾਰਥ ਕਰੋ ਇਸ ਤਰ੍ਹਾਂ ਸਾਡੇ ਗੁਰਪੁਰਬ ਤੇ ਖ਼ਾਲਸਾ ਸਾਜਨਾ ਦਿਵਸ ਮਨਾਉਂਣੇ ਸਫਲ ਹਨ ਜੇ ਸਾਡਾ ਆਪਣਾ ਹੀ ਸਿੱਖੀ ਦਾ ਨਿਸ਼ਾਨ ਗ਼ਾਇਬ ਹੈ, ਤਾਂ ਫਿਰ ਗੁਰਦੁਆਰੇ ਨਿਸ਼ਾਨ ਸਾਹਿਬ ਤੋਂ ਕੀ ਪ੍ਰੇਰਣਾ ਲੈ ਸਕਦੇ ਹਾਂ ! ਸਿੱਖੀ ਸਰੂਪ ਰੱਖਣਾ ਕੋਈ ਔਖੀ ਗੱਲ ਨਹੀਂ, ਹਿੰਮਤ ਕਰੋ, ਗੁਰਸਿੱਖ ਪਰਿਵਾਰਾਂ ਨਾਲ ਸੰਬੰਧ ਰੱਖੋ, ਹਰ ਰੋਜ਼ ਗੁਰਦੁਆਰੇ ਜਾ ਕੇ ਸੰਗਤ ਕਰੋ, ਨਾਮ ਜਪੋ, ਧਰਮ ਦੀ ਕਿਰਤ ਕਰੋ, ਵੰਡ ਛਕੋ ਅਤੇ ਹਰ ਸਮੇਂ ਗੁਰਬਾਣੀ ਦਾ ਹੀ ਓਟ-ਆਸਰਾ ਲਵੋ : -
 ਗੁਰੂ ਸਾਹਿਬਾਨ ਦਾ ਫੁਰਮਾਨ ਹੈ :
 ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ 
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ 
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ 
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ 
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ 
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ 
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ
2॥  (ਗੁਰੂ ਗ੍ਰੰਥ ਸਾਹਿਬ - ਪੰਨਾ 305-6)
ਗੁਰੂ-ਉਪਦੇਸ਼ ਅਨੁਸਾਰ ਜਦੋਂ ਅਸੀਂ ਸਵੇਰੇ ਜਲਦੀ ਉਠ ਕੇ ਇਸ਼ਨਾਨ ਕਰਕੇ, ਕੇਸਾਂ ਦੀ ਸੰਭਾਲ ਕਰਕੇ, ਦਸਤਾਰ ਸਜਾ ਕੇ, ਹਰ ਰੋਜ਼ ਨਿੱਤ-ਨੇਮ ਦੇ ਪਾਠ ਕਰਾਂਗੇ, ਗੁਰਦੁਆਰੇ ਜਾ ਕੇ ਗੁਰਬਾਣੀ, ਕੀਰਤਨ, ਕਥਾ ਸੁਣਾਂਗੇ, ਆਪਣੇ ਹੱਥੀਂ ਸੇਵਾ ਕਰਾਂਗੇ ਅਤੇ ਅਕਾਲ ਪੁਰਖ ਦਾ ਓਟ-ਆਸਰਾ ਲੈ ਕੇ ਆਪਣੀ ਪੜ੍ਹਾਈ, ਨੌਕਰੀ, ਕਾਰੋਵਾਰ, ਮੇਹਨਤ ਤੇ ਈਮਾਨਦਾਰੀ ਨਾਲ ਕਰਾਂਗੇ ਤਾਂ : -
ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ਸੇਵਕ ਕਉ ਗੁਰੁ ਸਦਾ ਦਇਆਲ ॥ 
ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ਗੁਰ ਬਚਨੀ ਹਰਿ ਨਾਮੁ ਉਚਰੈ ॥ 
ਸਤਿਗੁਰੁ ਸਿਖ ਕੇ ਬੰਧਨ ਕਾਟੈ ਗੁਰ ਕਾ ਸਿਖੁ ਬਿਕਾਰ ਤੇ ਹਾਟੈ
 ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ਗੁਰ ਕਾ ਸਿਖੁ ਵਡਭਾਗੀ ਹੇ ॥ 
ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ
 ਨਾਨਕ ਸਤਿਗੁਰੁ ਸਿਖ ਕਉ  ਜੀਅ ਨਾਲਿ ਸਮਾਰੈ
1ਗਉੜੀ ਸੁਖਮਨੀ ਮਹਲਾ 5 ਅਸਟਪਦੀ 18 (ਪੰਨਾ 286)ਅਤੇ 
ਸਿਖਹੁ ਸਬਦੁ ਪਿਆਰਿਹੋ  ਜਨਮ ਮਰਨ ਕੀ ਟੇਕ ॥ 
ਮੁਖੁ ਊਜਲੁ ਸਦਾ ਸੁਖੀ  ਨਾਨਕ ਸਿਮਰਤ ਏਕ
(ਰਾਮਕਲੀ ਮਹਲਾ 5 ਪੰਨਾ 916)

ਅਸੀਂ ਆਪਣੇ ਆਪ ਨੂੰ ਸਿੱਖ ਕਹਿੰਦੇ ਹਾਂ, ਮਰਦਮਸ਼ੁਮਾਰੀ (ਛੲਨਸੁਸ) ਸਮੇਂ ਆਪਣਾ ਧਰਮ ਸ਼ੀਖ੍ਹਦੲਚਲੳਰੲ ਕਰਦੇ ਹਾਂ ਅਤੇ ਸਵੇਰੇ-ਸ਼ਾਮ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਅਰਦਾਸ ਕਰਦੇ ਹਾਂ:

ਜਿਨ੍ਹਾਂ ਸਿੰਘਾਂ ਸਿੰਘਣੀਆ ਨੇ ਧਰਮ ਹੇਤ ਸੀਸ ਦਿੱਤੇ, ਬੰਦ - ਬੰਦ ਕਟਾਏ, ਖੋਪਰੀਆਂ

ਲੁਹਾਈਆਂ, ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ  ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ, ਖ਼ਾਲਸਾ ਜੀ, ਬੋਲੋ ਜੀ ਵਾਹਿਗੁਰੂ ਅਤੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ, ਨਾਮ ਦਾਨ, ਸ੍ਰੀ  ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ, ਜਗੋ ਜੁਗ ਅਟੱਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ! ਇਸ ਲਈ, ਸਾਡੀ ਸੋਚਣੀ ਅਤੇ ਕਰਣੀ ਭੀ ਐਸੀ ਹੀ ਹੋਣੀ ਚਾਹੀਦੀ ਹੈ ਗੁਰੂ ਬਖਸ਼ਿਸ਼ ਕਰਨ ਕਿ ਪ੍ਰਾਇਮਰੀ (ਫਰਮਿੳਰੇ) ਸਕੂਲ ਤੱਕ ਬੱਚੇ ਦੇ ਕੇਸਾਂ ਦੀ ਸੰਭਾਲ ਮਾਤਾ-ਪਿਤਾ ਕਰਨ ਅਤੇ ਫਿਰ ਬੱਚਾ ਆਪ ਹੀ ਦਸਤਾਰ ਸਜਾ ਕੇ ਸਕੂਲ ਜਾਵੇ ਕਿੰਨਾ ਚੰਗਾ ਹੋਵੇ ਜੇ ਗੁਰਦੁਆਰਿਆਂ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਨਿਸ਼ਕਾਮ ਪ੍ਰਬੰਧਕ, ਖ਼ਾਲਸਾ ਸਕੂਲ-ਕਾਲਜਾਂ ਦੇ ਅਧਿਆਪਕ ਆਪ ਸਿੱਖੀ ਸਰੂਪ ਵਿਚ ਰਹਿ ਕੇ, ਆਪ ਭੀ ਗੁਰਮਤਿ ਪ੍ਰਚਾਰ ਕਰਨ, ਤਾਂ ਹੀ ਪਤਿਤਪੁਣਾ ਖ਼ੱਤਮ ਹੋ ਸਕਦਾ ਹੈ ਜਿਹੜੇ ਪ੍ਰਾਣੀ / ਪਰਿਵਾਰ ਕੇਸਾਂ ਦੀ ਸੰਭਾਲ ਨਹੀਂ ਕਰਦੇ, ਉਹ ਸਮਝੋ ਗੁਰੂ ਸਾਹਿਬਾਨ ਤੋਂ ਮੁੱਖ ਮੋੜ ਕੇ ਸਿੱਖ ਧਰਮ ਤੋਂ ਦੂਰ ਚਲੇ ਗਏ ਹਨ ਐਸੇ ਪ੍ਰਾਣੀਆਂ / ਪਰਿਵਾਰਾਂ ਉੱਪਰ, ਗੁਰੂ ਸਾਹਿਬ ਬਖਸ਼ਿਸ਼ ਕਰਨ : ਭੂਲੇ ਸਿਖ  ਗੁਰੂ ਸਮਝਾਏ
ਉਝੜਿ ਜਾਦੇ  ਮਾਰਗਿ ਪਾਇ
ਮਾਰੂ ਮਹਲਾ 1 - ਪੰਨਾ 1032

 

 ਗੁਰਮੀਤ ਸਿੰਘ ਆਸਟ੍ਰੇਲੀਆ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.