ਕੈਟੇਗਰੀ

ਤੁਹਾਡੀ ਰਾਇ



ਸੁਰਿੰਦਰ ਸਿੰਘ ਸੋਨੀ
ਪ੍ਰਸਿੱਧ ਰਾਗੀ ਦੀ ਇੰਟਰਨੈਟ ਤੇ ਪਈ ਵੀਡੀਉ ਵਿਚਲੀ ਇਕ ਹੋਰ ਗੱਪ
ਪ੍ਰਸਿੱਧ ਰਾਗੀ ਦੀ ਇੰਟਰਨੈਟ ਤੇ ਪਈ ਵੀਡੀਉ ਵਿਚਲੀ ਇਕ ਹੋਰ ਗੱਪ
Page Visitors: 2850

  ਪ੍ਰਸਿੱਧ ਰਾਗੀ ਦੀ ਇੰਟਰਨੈਟ ਤੇ ਪਈ ਵੀਡੀਉ ਵਿਚਲੀ ਇਕ ਹੋਰ ਗੱਪ ਦੇ ਕਰੋ ਦਰਸ਼
                ਅਖੇ 'ਰਾਮ ਰਾਮ ਕਹਿੰਦੀ ਹੋਈ ਗੁੱਜਰੀ ਪਾਣੀ ਤੇ ਤੁਰ ਪਈ ਤੇ ਨਦੀ ਪਾਰ ਕਰ ਗਈ'
    ਇਸ ਤਰਾਂ ਦੀਆਂ ਕਹਾਣੀਆਂ  ਸੁਣਾ ਕੇ ਹਾਸੇ ਦਾ ਮਹੋਲ ਸਿਰਜਣਾ ਕੀਰਤਨ ਵਿਚ  ਪ੍ਰਵਾਨ ਨਹੀ-ਪਿੰ:ਸੁਰਿੰਦਰ ਸਿੰਘ
 ਸਤਿਗੁਰੂ ਜੀ ਦੀ ਪਾਵਨ ਬਾਣੀ ਸੁਚੱਜੀ ਜੀਵਨ ਜਾਂਚ ਹੈ ਜਿਸਨੂੰ ਧਾਰਨ ਕਰਕੇ ਕੋਈ ਵੀ ਇਨਸਾਨ ਆਪਣੀ ਜਿੰਦਗੀ ਵਧੀਆ ਢੰਗ ਨਾਲ ਗੁਜਾਰ ਸਕਦਾ ਹੈ ਪਰ ਸਾਡੀ ਕੌਮ ਦੇ ਕੁੱਝ ਇਕ ਰਾਗੀ ਇਸ ਪਾਵਨ ਬਾਣੀ ਦੇ ਮਨਭਾਉਂਦੇ ਅਰਥ ਕਰਕੇ ਇਸਨੂੰ ਲੋਕਾਂ ਵਿਚ ਹੱਸੇ ਠੱਠੇ ਦਾ ਕਾਰਨ ਬਣਾ ਦਿੰਦੇ ਹਨਅਨੰਦਪੁਰ ਸਾਹਿਬ ਦੇ ਨੇੜੇ ਸੰਗੀਤ ਅਕੈਡਮੀ ਚਲਾ ਰਹੇ ਕੌਮ ਵਿਚ ਪ੍ਰਸਿੱਧੀ ਪ੍ਰਾਪਤ ਇਕ ਰਾਗੀ ਦੀ ਇੰਟਰਨੈਟ ਵਿਚ ਪਈ ਇਕ ਵੀਡੀਉ ਮੁਤਾਬਕ ਗੁਰਬਾਣੀ ਦੇ ਪਾਵਨ ਸ਼ਬਦ ‘‘ ਰਾਮ ਰਾਮ ਕਰਤਾ ਸਭਿ ਜਗਿ ਫਿਰਹਿ,ਰਾਮ ਨਾ ਪਾਇਆ ਜਾਇ ’’ ਦੀ ਵਿਆਖਿਆ ਕਰਦਿਆਂ ਰਾਗੀ ਨੇ ਕਿਹਾ ਕਿ ਇਕ ਗੁੱਜਰੀ ਦੁੱਧ ਦੇਣ ਆਉਂਦੀ ਸੀ ਤੇ ਰਸਤੇ ਵਿਚ ਉਸਨੂੰ ਇਕ ਨਦੀ ਪੈਂਦੀ ਸੀਉਸ ਗੁੱਜਰੀ ਨੇ ਸੁਣਿਆ ਸੀ ਕਿ ਰਾਮ ਰਾਮ ਕਹਿੰਦਿਆਂ ਸਮੁੰਦਰ ਤੋ ਪਾਰ ਹੋ ਜਾਈਦਾ ਹੈਇਸ ਲਈ ਉਹ ਨਦੀ ਪਾਰ ਕਰਨ ਲੱਗਿਆਂ ਰਾਮ ਰਾਮ ਕਹਿੰਦੀ ਪਾਣੀ ਤੇ ਤੁਰਨ ਲਗ ਪੈਂਦੀ ਤੇ ਪਾਰ ਹੋ ਜਾਂਦੀਉਸਨੂੰ ਇਸ ਤਰਾਂ ਨਦੀ ਪਾਰ ਕਰਦਿਆਂ ਦੇਖ ਕੇ ਇਕ ਦਿਨ ਪੰਡਿਤ ਜੀ ਵੀ ਨਦੀ ਪਾਰ ਕਰਨ ਲੱਗੇ ਪਰ ਉਸ ਦੇ ਮਨ ਵਿਚ ਸ਼ਰਧਾ ਨਹੀ ਸੀ ਇਸ ਲਈ ਉਹ ਡੁੱਬਕੀਆਂ ਮਾਰਨ ਲੱਗ ਪਿਆ
 ਅੱਗੇ ਰਾਗੀ ਜੀ ਨੇ ਹੋਰ ਵਿਆਖਿਆ ਕਰਦਿਆਂ ਕਿਹਾ ਕਿ ਇਕ ਗੁਰੂ ਨੇ ਆਪਣੇ ਚੇਲੇ ਨੂੰ ਕਿਹਾ ਕਿ ਅੱਜ ਬਰਸਾਤ ਬਹੁਤ ਪੈ ਰਹੀ ਹੈ,ਛੱਤ ਚੋਣ ਦਾ ਡਰ ਹੈ
ਇਸ ਲਈ ਛੱਤ ਤੇ ਚੜ ਕੇ ਛੱਪਰ ਠੀਕ ਕਰ ਦੇਚੇਲੇ ਨੇ ਉਸਦਾ ਕਹਿਣਾ ਨਾ ਮੰਨਿਆ ਤੇ ਬਹਾਨੇ ਲਾਉਣ ਲੱਗ ਪਿਆਗੁਰੂ ਨੇ ਆਪ ਹੀ ਛੱਤ ਠੀਕ ਕਰ ਦਿੱਤੀਮੀਂਹ ਹਟ ਗਿਆ ਤਾਂ ਗੁਰੂ ਨੇ ਕਿਹਾ ਕਿ ਜੰਗਲ ਵਿਚ ਜਾ ਕੇ ਲੱਕੜਾਂ ਲੈ ਆ ਤੇ ਲੰਗਰ ਤਿਆਰ ਕਰ ਲੈ, ਚੇਲੇ ਨੇ ਇਹ ਕਹਿਣਾ ਵੀ ਨਾ ਮੰਨਿਆਗੁਰੂ ਨੇ ਆਪ ਹੀ ਜੰਗਲ ਚੋ ਲੱਕੜਾਂ ਲੈ ਆਉਂਦੀਆਂ ਤੇ ਲੰਗਰ ਤਿਆਰ ਕਰ ਦਿਤਾਤੀਸਰੀ ਵਾਰ ਗੁਰੂ ਨੇ ਚੇਲੇ ਨੂੰ ਕਿਹਾ ਕਿ ਹੁਣ ਲੰਗਰ ਛਕ ਲੈਇਸ ਤੇ ਚੇਲੇ ਨੇ ਕਿਹਾ ਕਿ 2 ਵਾਰ ਤੁਹਾਡਾ ਕਹਿਣਾ ਮੋੜ ਦਿਤਾ ਹੈ ਜੇ ਤੀਜੀ ਵਾਰ ਕਹਿਣਾ ਨਾ ਮੰਨਿਆ ਤਾਂ ਘੋਰ ਪਾਪ ਹੋ ਜਾਵੇਗਾਇਸ ਲਈ ਕਹਿਣਾ ਮੰਨਦੇ ਹੋਏ ਉਹ ਰੋਟੀ ਖਾਣ ਲਗ ਪਿਆਇਸ ਤਰਾਂ ਦੀਆਂ ਕਹਾਣੀਆਂ ਸੁਣਾ ਕੇ ਕੌਮ ਦੇ ਇਹ ਰਾਗੀ ਕਿਸ ਤਰਾਂ ਦਾ ‘‘ਧਰਮ ਪ੍ਰਚਾਰ’’ ਕਰ ਰਹੇ ਹਨ ਇਸ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ
ਇਸ ਬਾਰੇ ਹਲਕਾ ਅਨੰਦਪੁਰ ਸਾਹਿਬ ਦੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕਿਹਾ ਕਿ ਪਾਵਨ ਗੁਰਬਾਣੀ ਦੇ ਇਸ ਤਰਾਂ ਦੇ ਅਰਥ ਕਰਨੇ ਕਿਸੇ ਵੀ ਤਰਾਂ ਜਾਇਜ ਨਹੀ ਮੰਨੇ ਜਾ ਸਕਦੇਉਨਾਂ ਕਿਹਾ ਕਿ ਸਿੱਖ ਧਰਮ ਇਕ ਵਿਗਿਆਨਕ ਧਰਮ ਹੈ ਤੇ ਇਸ ਤਰਾਂ ਦੀਆਂ ਮਨਘੜਤ ਕਹਾਣੀਆਂ ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਉਨਾਂ ਕਿਹਾ ਕਿ ਸਿੱਖ ਇਤਹਾਸ ਤੇ ਸ਼ਬਦ ਗੁਰੂ ਦੀ ਪਾਵਨ ਵਿਚਾਰਧਾਰਾ ਦੇ ਮੁਤਾਬਿਕ ਕੋਈ ਦਲੀਲ ਜਾਂ ਉਦਾਹਰਣ ਦਿਤੀ ਜਾ ਸਕਦੀ ਹੈ ਪਰ ਇਸ ਤਰਾਂ ਦੀਆਂ ਕਹਾਣੀਆਂ ਸੁਣਾ ਕੇ ਹਾਸੇ ਠੱਠੇ ਵਾਲਾ ਮਹੋਲ ਸਿਰਜਣਾ ਕੀਰਤਨ ਵਿਚ ਪ੍ਰਵਾਨ ਨਹੀ ਹੈ
ਸੁਰਿੰਦਰ ਸਿੰਘ ਸੋਨੀ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.