ਕੈਟੇਗਰੀ

ਤੁਹਾਡੀ ਰਾਇ



ਗੁਰਸੇਵਕ ਸਿੰਘ ਧੋਲਾ
ਰਾਜਦੇਵ ਸਿੰਘ (ਖਾਲਸਾ) ਨੇ ਆਰ.ਐਸ.ਐਸ. ਛੱਡੀ
ਰਾਜਦੇਵ ਸਿੰਘ (ਖਾਲਸਾ) ਨੇ ਆਰ.ਐਸ.ਐਸ. ਛੱਡੀ
Page Visitors: 2797

ਰਾਜਦੇਵ ਸਿੰਘ (ਖਾਲਸਾ) ਨੇ ਆਰ.ਐਸ.ਐਸ. ਛੱਡੀ
ਗੁਰਸੇਵਕ ਸਿੰਘ ਧੌਲਾ
  ਬਰਨਾਲਾ ਦੇ ਪ੍ਰਸਿੱਧ ਫੌਜਦਾਰੀ ਵਕੀਲ ਰਾਜਦੇਵ ਸਿੰਘ (ਖਾਲਸਾ) ਨੇ ਆਰ.ਐਸ.ਐਸ. RSS ਛੱਡ ਦਿੱਤੀ ਹੈ। ਹੁਣ ਰਾਜਦੇਵ ਸਿੰਘ ਨੇ ਕਿਹਾ ਹੈ ਕਿ ਆਰ.ਐਸ.ਐਸ. ਸਿੱਖਾਂ ਲਾਈ ਖਤਰਨਾਕ ਜਥੇਬੰਦੀ ਹੈ। ਜਦ ਆਰ.ਐਸ.ਐਸ. ਉਹਨਾਂ ਨੂੰ ਮਾਲਵਾ ਦਾ ਇੰਨਚਾਰਜ ਲਾਇਆ ਸੀ, ਤਾਂ ਭਾਈ (ਖਾਲਸਾ) ਨੇ ਆਰ.ਐਸ.ਐਸ. ਦੀਆਂ ਤਰੀਫਾਂ ਦੇ ਪੁਲ਼ ਬੰਨ੍ਹੇ ਸੀ।
ਹੁਣ ਕੋਈ ਕਿਹੜੀ ਗੱਲ ਨੂੰ ਸੱਚ ਮੰਨੇ ?
ਪੰਜਾਬ ਵਿੱਚ ਭਾਜਪਾ ਦੇ ਪੈਰ ਪੱਕੇ ਕਰਨ ਲਈ ਅਤੇ 2017 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਚੰਗੀ ਮੱਲ ਮਾਰਨ ਲਈ ਇਸ ਦੀਆਂ ਸਹਿਯੋਗੀ ਜੱਥੇਬੰਦੀਆਂ ਨੇ ਪੂਰੀ ਸਰਗਰਮੀ ਨਾਲ ਕੰਮ ਸ਼ੁਰੂ ਕੀਤਾ ਹੋਇਆ ਹੈ।
ਰਾਸ਼ਟਰੀਯ ਸਿੱਖ ਸੰਗਤ ਨੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ (ਖਾਲਸਾ ?) ਨੂੰ ਮਾਲਵਾ ਖੇਤਰ ਦੀ ਜ਼ਿਮੇਵਾਰੀ ਸੌਂਪੀ।
ਰਾਸ਼ਟਰੀਯ ਸਿੱਖ ਸੰਗਤ ਜੋ ਕਿ ਆਰ. ਐੱਸ. ਐੱਸ ਦਾ ਇੱਕ ਵਿੰਗ ਹੈ, (ਇਹ ਰਾਸ਼ਟਰੀਯ ਸਿੱਖ ਸੰਗਤ, ਛੋਟੀ ਆਰ.ਐਸ.ਐਸ. ਕੀ ਹੈ ? ਇਕ ਦੋਸਤ ਦੇ ਦੱਸੇ ਅਨੁਸਾਰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਦੋਸਤ ਨੇ ਇਕ ਘਟਨਾ ਬਾਰੇ ਕਿਸੇ ਵੇਲੇ ਦੱਸਿਆ ਸੀ ਕਿ ਮੈਂ ਅਤੇ ਮੇਰਾ ਸਾਥੀ ਹਾਟ(ਬਾਜ਼ਾਰ) ਗਏ, ਓਥੇ ਇਕ ਬੰਦਾ ਉਲੂ ਵੇਚ ਰਿਹਾ ਸੀ, ਮੇਰੇ ਦੋਸਤ ਨੇ ਕਿਹਾ ‘ ਯਾਰ ਲੋਕੀਂ, ਹੋਰ ਤਾਂ ਬਹੁਤ ਕੁਝ ਪਾਲਦੇ ਹਨ, ਪਰ ਉਲੂ ਕੋਈ ਨਹੀਂ ਪਾਲਦਾ, ਆਪਾਂ ਇਸ ਕੋਲੋਂ ਉਲੂ ਲੈ ਕੇ ਪਾਲੀਏ। ਉਸ ਕੋਲ ਦੋ ਉਲੂ ਸਨ, ਇਕ ਵੱਡਾ ਅਤੇ ਇਕ ਛੋਟਾ, ਮੇਰੇ ਦੋਸਤ ਨੇ ਉਸ ਨੂੰ ਵੱਡੇ ਉਲੂ ਦੇ ਪੈਸੇ ਪੁੱਛੇ, ਤਾਂ ਵੇਚਣ ਵਾਲੇ ਨੇ ਉਸ ਦੇ 25 ਰੁਪਏ ਦੱਸੇ, ਸਾਥੀ ਨੇ ਕਿਹਾ ਇਹ ਮਹਿੰਘਾ ਹੈ, ਛੋਟਾ ਲੈ ਲੈਂਦੇ ਹਾਂ। ਜਦ ਉਸ ਨੂੰ ਛੋਟੇ ਉਲੂ ਦੇ ਪੈਸੇ ਪੁੱਛੇ ਤਾਂ ਉਸ ਨੇ ਉਸ ਦੇ 75 ਰੁਪਏ ਦੱਸੇ, ਮੇਰਾ ਸਾਥੀ ਗਰਮ ਹੋ ਗਿਆ, ਏਡੇ ਵੱਡੇ ਦੇ 25 ਰੁਪਏ ਅਤੇ ਏਨੇ ਛੋਟੇ ਜਿਹੇ ਦੇ 75 ਰੁਪਏ ? ਵੇਚਣ ਵਾਲਾ ਬੜੇ ਠਰਮੇ ਨਾਲ ਬੋਲਿਆ ‘ ਬਾਬੂ ਜੀ ਨਾਰਾਜ਼ ਕਿਉਂ ਹੋ ਰਹੇ ਹੋ ? ਉਸ ਛੋਟੇ ਦੇ ਗੋਣਾਂ ਬਾਰੇ ਵੀ ਤੇ ਜਾਣ ਲਵੋ ?   ਸਾਥੀ ਨੇ ਕਿਹਾ ‘ ਹਾਂ ਦੱਸ ?’  ਵੇਚਣ ਵਾਲੇ ਨੇ ਕਿਹਾ ‘ ਬਾਬੂ ਜੀ, ਉਹ ਵੱਡਾ ਵਾਲਾ ‘ਉਲੂ’ ਹੈ, ਪਰ ਇਹ ਛੋਟੇ ਵਾਲਾ ‘ਉਲੂ ਦਾ ਪੱਠਾ’ ਹੈ ।  (ਏਨੇ ਨਾਲ ਕੁੜੱਤਣ ਦਾ ਮਾਹੌਲ ਖਤਮ ਹੋ ਗਿਆ ਅਤੇ ਅਸੀਂ ਅਗਾਂਹ ਵੱਧ ਗਏ, A.J.S.Chandi)    ਨੇ ਸਿੱਖ ਸਫਾਂ ਵਿੱਚ ਸੰਨ ਲਾਉਣ ਦੀ ਨੀਤੀ ਅਪਨਾਈ ਹੋਈ ਹੈ ਅਤੇ ਇਸੇ ਕੜੀ ਤਹਿਤ ਹੀ ਰਾਜਦੇਵ ਸਿੰਘ (ਖਾਲਸਾ) ਨੂੰ ਅੱਜ ਰਾਸ਼ਟਰੀ ਸਿੱਖ ਸੰਗਤ ਦਾ ਮੈਂਬਰ ਬਣਾ ਕੇ ਮਾਲਵਾ ਖੇਤਰ ਦੀ ਜਿਮੇਵਾਰੀ ਉਸਨੂੰ ਸੌਂਪ ਦਿੱਤੀ ਹੈ।
ਦਿੱਲੀ ਸਥਿਤ ਦਫ਼ਤਰ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਸ. ਗੁਰਚਰਨ ਸਿੰਘ ਗਿੱਲ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ, ਸਰਪ੍ਰਸਤ ਚਿਰੰਜੀਵ ਸਿੰਘ ਤੇ ਪੰਜਾਬ ਦੇ ਪ੍ਰਧਾਨ ਗੁਰਬਚਨ ਸਿੰਘ ਮੋਖਾ ਨੇ ਉਨ੍ਹਾਂ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਸੰਗਠਨ ਦੇ ਰਾਸ਼ਟਰੀ ਸਕੱਤਰ ਸ੍ਰੀ ਅਵਿਨਾਸ਼ ਜਾਇਸਵਾਲ ਤੇ ਸ੍ਰੀ ਦੀਪਕ ਵੀ ਮੌਜੂਦ ਸਨ। ਰਾਜਦੇਵ ਸਿੰਘ ਖ਼ਾਲਸਾ ਨੇ ਕਿਹਾ ਕਿ ਮੈਂ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ ।
ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ ਖ਼ਾਸ ਕਰਕੇ ਸਿੱਖਾਂ ਵਿੱਚ ਆਪਣਾ ਆਧਾਰ ਬਣਾਉਣ ਲਈ ਆਪਣੀਆਂ ਸਾਰੀਆਂ ਸ਼ਾਖਾਵਾਂ ਨੂੰ ਪੂਰੀ ਤਰਾਂ ਸਰਗਰਮ ਕੀਤਾ ਹੋਇਆ ਹੈ।ਆਰ. ਐੱਸ. ਐੱਸ ਦੀ ਸਾਖਾ ਰਾਸ਼ਟਰੀਯ ਸਿੱਖ ਸੰਗਤ ਇਸ ਪਾਸੇ ਵਿਸ਼ੇਸ਼ ਸਰਗਰਮੀ ਨਾਲ ਕੰਮ ਕਰ ਰਹੀ ਹੈ ਅਤੇ ਸਿੱਖ ਚਿਹਰੇ ਮੋਹਰੇ ਵਾਲੇ ਆਗੂਆਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ।
………………………………
ਟਿੱਪਣੀ:-  ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਇਹ ਹੁਣ ਸਿੱਖਾਂ ਤੇ ਹੈ ਕਿ ਉਹ ਕਦ ਤੱਕ ਧੋਖਾ ਖਾਂਦੇ ਹਨ ?
             ਅਮਰ ਜੀਤ ਸਿੰਘ ਚੰਦੀ
        With thanks from “Khalsa News”     
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.