ਕੈਟੇਗਰੀ

ਤੁਹਾਡੀ ਰਾਇ



ਗੁਰਪ੍ਰੀਤ ਕੌਰ ਖਾਲਸਾ
ਭਾਈ ਸੁਬੇਗ ਸਿੰਘ ਜੀ ਅਤੇ ਭਾਈ ਸ਼ਾਹਬਾਜ਼ ਸਿੰਘ ਜੀ ਦੀ ਸ਼ਹੀਦੀ
ਭਾਈ ਸੁਬੇਗ ਸਿੰਘ ਜੀ ਅਤੇ ਭਾਈ ਸ਼ਾਹਬਾਜ਼ ਸਿੰਘ ਜੀ ਦੀ ਸ਼ਹੀਦੀ
Page Visitors: 4795

ਭਾਈ ਸੁਬੇਗ ਸਿੰਘ ਜੀ ਅਤੇ ਭਾਈ ਸ਼ਾਹਬਾਜ਼ ਸਿੰਘ ਜੀ ਦੀ ਸ਼ਹੀਦੀ

ਭਾਈ ਸੁਬੇਗ ਸਿੰਘ ਪਿੰਡ ਜੰਬਰ ਜਿ਼ਲਾ ਲਾਹੌਰ ਦੇ ਰਹਿਣ ਵਾਲੇ ਸਨ ਉਹ ਬਹੁਤ ਪੜੇ ਲਿਖੇ ਅਤੇ ਵਿਦਵਾਨ ਸਨ ਭਾਈ ਸ਼ਾਹਬਾਜ਼ ਸਿੰਘ ਉਹਨਾਂ ਦਾ ਪੁੱਤਰ ਸੀ ਸ਼ਹੀਦੀ ਸਮੇ ਭਾਈ ਸ਼ਾਹਬਾਜ਼ ਦੀ ਉਮਰ 18 ਸਾਲ ਦੀ ਸੀ ਭਾਈ ਸੁਬੇਗ ਸਿੰਘ ਸੂਬੇਦਾਰ ਜ਼ਕਰੀਆ ਖਾਂ ਪਾਸ ਸਰਕਾਰੀ ਨੌਕਰੀ ਕਰਦੇ ਸਨ ਅਤੇ ਨਾਲ ਨਾਲ ਠੇਕੇਦਾਰੀ ਵੀ ਕਰਦੇ ਸਨ ਜ਼ਕਰੀਆ ਖਾਂ ਜਦੋਂ ਸਿਖਾਂ ਦਾ ਮਲੀਆਮੇਟ ਕਰਨ ਵਿੱਚ ਕਾਮਯਾਬ ਨਾ ਹੋਇਆ ਤਾਂ ਉਸ ਨੇ ਸੰਨ 1733 ਈ .ਵਿੱਚ ਵਿਸਾਖੀ ਵਾਲੇ ਦਿਨ ਭਾਈ ਸੁਬੇਗ ਸਿੰਘ ਦੇ ਹੱਥ " ਨਵਾਬ ਦਾ ਖਿ਼ਤਾਬ " ਅਤੇ ਜਾਗੀਰ ਦੇ ਕੇ ਸਿੱਖਾਂ ਨਾਲ ਸਮਝੌਤੇ ਲਈ ਅੰਮਿ੍ਤਸਰ ਭੇਜਿਆ ਉਹ ਜ਼ਕਰੀਆ ਖਾਂ ਅਤੇ ਸਿੱਖਾਂ ਦੇ ਵਿਚਕਾਰ ਸਮਝੌਤਾ ਕਰਾਉਣ ਵਿੱਚ ਕਾਮਯਾਬ ਰਹੇ | ਜਨਵਰੀ 1746 ਈ . ਨੂੰ ਯਹੀਆ ਖਾਂ ਲਾਹੌਰ ਦਾ ਸੂਬੇਦਾਰ ਬਣਿਆ ਉਸ ਸਮੇਂ ਭਾਈ ਸੁਬੇਗ ਸਿੰਘ ਤੇ ਸਰਕਾਰੀ ਭੇਦ ਸਿੰਘਾਂ ਨੂੰ ਪਹੁੰਚਾਉਣ ਦਾ ਇਲਜ਼ਾਮ ਲਾ ਦਿੱਤਾ ਗਿਆ ਇਸ ਮਾਮਲੇ ਵਿਚ ਉਹਨਾਂ ਦੇ 18 ਸਾਲ ਦੇ ਜਵਾਨ ਪੁੱਤਰ ਸ਼ਾਹਬਾਜ਼ ਸਿੰਘ ਨੂੰ ਵੀ ਲਪੇਟ ਵਿੱਚ ਲੈ ਲਿਆ ਗਿਆ ਅਤੇ ਉਹਨਾਂ ਨੂੰ ਫੜ ਕੇ ਲਾਹੌਰ ਜੇਲ ਵਿੱਚ ਬੰਦ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਦਲ ਖਾਲਸਾ ਦੇ ਜੰਗੀ ਸਿੰਘ ਹੀ ਕਤਲ ਹੁੰਦੇ ਸਨ ਅਤੇ ਉਹਨਾਂ ਨੂੰ ਸਰਕਾਰ ਵਲੋ ਬਾਗ਼ੀ ਸਮਝੇ ਜਾਂਦੇ ਸਨ ਪਰ ਇਸ ਵੇਲੇ ਸਿੱਖ ਹੋਣਾ ਹੀ ਜੁਰਮ ਕਰਾਰ ਦਿੱਤਾ ਗਿਆ ਜਾਨ ਬਚਾਉਣ ਦਾ ਢੰਗ ਇੱਕੋ ਸੀ ਕਿ ਇਸਲਾਮ ਧਾਰਨ ਕਰਨਾ ਜਿਹੜੇ ਲਾਹੌਰ ਵਿੱਚ ਸ਼ਹਿਰੀ ਜਾ ਸਰਕਾਰੀ ਸਿੱਖ ਫੜੇ ਗਏ , ਉਹਨਾਂ ਦੇ ਕਤਲ ਦਾ ਹੁਕਮ ਲਖਪਤ ਰਾਏ ਵੱਲੋ ਦਿੱਤਾ ਗਿਆ ਇਹ ਸੁਣ ਕੇ ਸਾਰੇ ਸ਼ਹਿਰ ਵਿਚ ਹਾਹਾਕਾਰ ਮੱਚ ਗਈ  
ਸ਼ਹਿਰ ਦੇ ਪਤਵੰਤੇ ਸੱਜਣ , ਜਿਨਾਂ ਵਿੱਚ ਨਾਮਵਰ : ਦੀਵਾਨ ਕੌੜਾ ਮਲ , ਕੁੰਜਾਹੀ ਮੱਲ , ਕਸ਼ਮੀਰੀ ਮੱਲ ਖੁਰਾਣਾ , ਦੀਵਾਨ ਲੱਛੀ ਰਾਮ , ਦੀਵਾਨ ਸੂਰਤ ਸਿੰਘ ,ਦਿਲੇ ਰਾਮ ,ਹਰੀ ਮੱਲ , ਹਰੀ ਸਿੰਘ , ਗੁਲਜ਼ਾਰ ਸਿੰਘ ਤੇ ਭਾਈ ਦੇਸ ਰਾਜ ਸਨ , ਰਲ ਕੇ , ਮੇਲਾ ਬਣ ਕੇ ਲਖਪਤ ਕੋਲ ਆਏ ਤੇ ਬੇਨਤੀ ਕਿੱਤੀ , ਕਿ ਇਹਨਾ ਅਮਨ ਪਸੰਦ ਬੇਗੁਨਾਹਾ ਸਿੱਖਾਂ ਨੂੰ ਕਤਲ ਨਾ ਕਿੱਤਾ ਜਾਵੇਉਹਨਾਂ ਲਖਪਤ ਦੇ ਗੁਰੂ ਜਗਤ ਭਗਤ ਮਾਣਕ ਵਾਲੇ ਤੋਂ ਵੀ ਇਹ ਅਖਵਾਇਆ , ਪਰ ਲਖਪਤ ਕਿਸੇ ਦੀ ਨਾ ਮੰਨਿਆ ਲਖਪਤ ਨੇ ਸਾਰੇ ਸ਼ਹਿਰ ਤੇ ਇਲਾਕੇ ਵਿੱਚ ਇਸ਼ਤਿਹਾਰ ਫੇਰ ਦਿੱਤਾ , ਕਿ " ਕੋਈ ਆਦਮੀ ਗੁਰੂ ਗਰੰਥ ਸਾਹਿਬ ਨਾ ਪੜੇ ,ਆਮ ਗਰੰਥ ਨੂੰ ਪੋਥੀ ਕਿਹਾ ਜਾਵੇ ,ਕਿਉਂਕੀ ਗਰੰਥ ਕਹਿਣ ਤੋਂ ਸਿੱਖਾਂ ਦੇ ਧਾਰਮਿਕ ਗਰੰਥ ( ਗੁਰੂ ਗਰੰਥ ਸਾਹਿਬ ) ਦੇ ਅਰਥ ਨਿਕਲਦੇ ਹਨ ਗੁੜ ਨੂੰ ਰੋੜੀ ਜਾ ਭੇਲੀ ਕਿਹਾ ਜਾਵੇ ,ਕਿਉਂਕੀ ਗੁੜ ਕਹਿਣ ਨਾਲ "ਗੁਰੂ" ਦਾ ਚੇਤਾ ਆਉਂਦਾ ਹੈ ' ਵਾਹਿਗੁਰੂ ' ਸ਼ਬਦ ਦਾ ਜਾਪ ਕੋਈ ਨਾ ਕਰੇ ਹੁਕਮ ਅਦੂਲੀ ਕਰਨ ਵਾਲੇ ਨੂੰ ਕਤਲ ਕਿੱਤਾ ਜਾਵੇਗਾ ਜਾਂ ਮੁਸਲਮਾਨ ਕੀਤਾ ਜਾਵੇਗਾ** (** ਭੰਗੂ ,ਪੰਨਾ ੨੯੪)
ਭਾਈ ਸੁਬੇਗ ਸਿੰਘ ਤੇ ਉਹਨਾਂ ਦੇ ਪੁੱਤਰ ਭਾਈ ਸ਼ਾਹਬਾਜ਼ ਸਿੰਘ ਨੂੰ ਇਸਲਾਮ ਕਬੂਲ ਕਰਨ ਲਈ ਬਾਰ ਬਾਰ ਕਿਹਾ ਗਿਆ ,,,ਪਰ ਉਹਨਾਂ ਨੇ ਇਸਲਾਮ ਕਬੂਲ ਕਰਨ ਤੋ ਇਨਕਾਰ ਦਿੱਤਾ , ਅਤੇ ਸੰਨ 1746 ਈ . ਵਿੱਚ ਦੋਨਾ ਗੁਰੂ ਕੇ ਲਾਲਾਂ ਨੂੰ ਚਰਖੜੀਆਂ 'ਤੇ ਚਾੜ ਕੇ ਸ਼ਹੀਦ ਕਰ ਦਿੱਤਾ ਗਿਆ
ਇਤਿਹਾਸ ਦੀ ਸਾਝ ਤੁਹਾਡੇ ਨਾਲ ਪਾਉਦੇ ਹੋਏ ਕਿਸੇ ਵੀ ਤਰਾਂ ਦੀ ਭੁਲ ਜਾਂ ਕਮੀ ਰਹਿ ਗਈ ਹੋਵੇ ਤਾਂ ਗੁਰੂ ਸਾਹਿਬ ਅਤੇ ਸਿੱਖ ਸੰਗਤਾਂ ਬਖਸ਼ਣ ਜੋਗ ਹਨ ਜੀ |
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ 
ਗੁਰਪ੍ਰੀਤ ਕੌਰ ਖਾਲਸਾ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.