ਕੈਟੇਗਰੀ

ਤੁਹਾਡੀ ਰਾਇ



ਹਰਜਿੰਦਰ ਸਿੰਘ ਖਾਲਸਾ
ਕੀ ਗੁਰਬਾਣੀ ਨੂੰ ਬਿਨਾਂ ਵਿਚਾਰੇ ਪੜ੍ਹਨਾ ਲਾਭਦਾਇਕ ਹੋ ਸਕਦਾ ਹੈ ?
ਕੀ ਗੁਰਬਾਣੀ ਨੂੰ ਬਿਨਾਂ ਵਿਚਾਰੇ ਪੜ੍ਹਨਾ ਲਾਭਦਾਇਕ ਹੋ ਸਕਦਾ ਹੈ ?
Page Visitors: 2979

ਕੀ ਗੁਰਬਾਣੀ ਨੂੰ ਬਿਨਾਂ ਵਿਚਾਰੇ ਪੜ੍ਹਨਾ ਲਾਭਦਾਇਕ ਹੋ ਸਕਦਾ ਹੈ ?
-: ਹਰਜਿੰਦਰ ਸਿੰਘ ਖ਼ਾਲਸਾ:-
ਗੁਰਬਾਣੀ ਵਿੱਚ ਅਜਿਹੇ ਬੇਅੰਤ ਸ਼ਬਦ ਹਨ ਜਿਨ੍ਹਾਂ ਦੁਆਰਾ ਗੁਰੂ ਜੀ ਨੇ ਸਮਝ੍ਹਾਇਆ ਹੈ ਕਿ ਗੁਰਮਤਿ ਗਿਆਨ ਨੂੰ ਜਾਨਣ ਲਈ ਅਤੇ ਮਨ ਵਿੱਚ ਵਸਾਉਣ ਲਈ ਪਾਠ ਕਰਨਾ ਜਰੂਰੀ ਹੈਪਰ ਇਸ ਨੂੰ ਸਮਝ ਕੇ ਉਸ ਵਿੱਚ ਦੱਸੇ ਹੋਏ ਗਿਆਨ ਦੀ ਕਮਾਈ ਕਰਨੀ ਅਤੇ ਆਪਣੇ ਜੀਵਨ ਨੂੰ ਉਸ ਉਪਦੇਸ਼ ਅਨੁਸਾਰ ਢਾਲਣ ਦੀ  ਬਾਰ ਬਾਰ ਤਾਕੀਦ ਵੀ ਕੀਤੀ ਹੈ
ਤੰਤੁ ਮੰਤੁ ਪਾਖੰਡੁ ਜਾਣਾ ਰਾਮੁ ਰਿਦੈ ਮਨੁ ਮਾਨਿਆ
ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰ ਸਬਦੀ ਸਚੁ ਜਾਨਿਆ
ਇਹ ਬਾਣੀ ਸ੍ਰੀ ਗੁਰੂ ਨਾਨਕ ਜੀ ਦੀ ਹੈ ਜੋ ਕਿ ਆਦਿ ਸ੍ਰੀ ਗ਼ੁ ਗ੍ਰੰਥ ਸਾਹਿਬ ਦੇ ਅੰਕ ਨੰ. 766 ਉਤੇ ਦਰਜ ਹੈਇਸ ਦੇ ਅਰਥ ਪ੍ਰੋ. ਸਾਹਿਬ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਰਪਣਵਿੱਚ ਇਉਂ ਕੀਤੇ ਹਨ
ਮੈਂ ਕੋਈ ਜਾਦੂ ਟੂਣਾ, ਕੋਈ ਮੰਤ੍ਰ ਆਦਿਕ ਪਾਖੰਡ ਕਰਨਾ ਨਹੀਂ ਜਾਣਦਾਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਤੇ ਮੇਰਾ ਮਨ ਪਤੀਜ ਗਿਆ ਹੈਪ੍ਰਭੂ ਪਤੀ ਨੂੰ ਪ੍ਰਸੰਨ ਕਰਨ ਵਾਸਤੇ ਉਸ ਦਾ ਨਾਮ ਹੀ ਸੁਰਮਾ ਹੈ, ਉਸ ਸੁਰਮੇ ਦੀ ਸੂਝ ਬਖਸ਼ਣ ਵਾਲੇ ਪ੍ਰਭੂ ਦਾ ਪਤਾ ਗੁਰੂ ਦੀ ਕਿਰਪਾ ਨਾਲ ਲਗਦਾ ਹੈ
ਗੁਰਮਤਿ ਵਿੱਚ ਸ਼ਬਦ ਸੁਰਤ` ਦਾ ਮੇਲ ਹੀ ਭਵਸਾਗਰ ਤੋਂ ਪਾਰ ਤਰਨ ਦਾ ਸਿਧਾਂਤ ਹੈਧਿਆਨ ਤੋਂ ਬਿਨਾਂ ਧਾਰਮਕ ਗ੍ਰੰਥ, ਵੇਦ, ਸ਼ਾਸਤਰ ਲਾਭਦਾਇਕ ਸਿੱਧ ਨਹੀਂ ਹੋ ਸਕਦੇ ਜਦ ਤੱਕ ਅਸੀਂ ਪਾਠ ਵਿਚਾਰ ਨਾਲ ਨਹੀਂ ਕਰਾਂਗੇ ਤੇ ਉਸ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਘਟਾਵਾਂਗੇ ਨਹੀਂ, ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀਇਹੋ ਜਿਹੇ ਕੁੱਝ ਸ਼ਬਦਾਂ ਦਾ ਤਰਤੀਬਵਾਰ ਵੇਰਵਾ ਇਉਂ ਹੈ:-
ਗੁਰੂ ਨਾਨਕ ਸਾਹਿਬ ਜੀ: (ਮਹਲਾ 1)
* ਕਰਤਾ ਸਭੁ ਕੋ ਤੇਰੈ ਜੋਰਿ।। ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ।। (ਅੰਕ ੧੭)
* ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ।। (ਅੰਕ ੧੮)
* ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ।। (ਅੰਕ ੨੪)
* ਸਬਦੁ ਚੀਨੈ ਸਦਾ ਦੁਖੁ ਹਰਿ ਦਰਗਹਿ ਪਤਿ ਖੋਇ।। (ਅੰਕ ੨੯)
* ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਬੀਚਾਰਿ।।
 ਹਲਤਿ ਪਲਤਿ ਸੁਖੁ ਪਾਇਦੇ ਜਪਿ ਜਪਿ ਰਿਦੈ ਮੁਰਾਰਿ।।
 ਘਰ ਹੀ ਵਿਚਿ ਮਹਲੁ ਪਾਇਆ ਗੁਰ ਸਬਦੀ ਵੀਚਾਰਿ।। (ਅੰਕ ੩੦)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.