ਕੈਟੇਗਰੀ

ਤੁਹਾਡੀ ਰਾਇ



ਰਾਜਿੰਦਰ ਸਿੰਘ , ਖਾਲਸਾ ਪੰਚਾਇਤ
ਦਰਸ਼ਨੀ ਮੀਡੀਏ ਦਾ ਸਮਾਜ ਤੇ ਪ੍ਰਭਾਵ (ਭਾਗ ਤੀਜਾ, ਆਖਰੀ)
ਦਰਸ਼ਨੀ ਮੀਡੀਏ ਦਾ ਸਮਾਜ ਤੇ ਪ੍ਰਭਾਵ (ਭਾਗ ਤੀਜਾ, ਆਖਰੀ)
Page Visitors: 2893

 

ੴਸਤਿਗੁਰਪ੍ਰਸਾਦਿ ॥
ਦਰਸ਼ਨੀ ਮੀਡੀਏ ਦਾ ਸਮਾਜ ਤੇ ਪ੍ਰਭਾਵ (ਭਾਗ ਤੀਜਾ, ਆਖਰੀ) 
ਇਹ ਹੈ ਸਾਡੀਆਂ ਫਿਲਮਾਂ ਅਤੇ ਟੀ. ਵੀ. ਮੀਡੀਏ ਦੀ ਦੇਣ। ਇਥੇ ਫੇਰ ਮੇਰੇ ਤੇ ਇਤਰਾਜ਼ ਕੀਤਾ ਜਾਵੇਗਾ ਕਿ ਮੈਂ ਇਸ ਸਭ ਵਾਸਤੇ ਇਸ ਮੀਡੀਏ ਨੂੰ ਕਿਉਂ ਦੋਸ਼ੀ ਠਹਿਰਾ ਰਿਹਾ ਹਾਂ? ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਸਮਾਜਿਕ ਗਿਰਾਵਟ ਦਾ ਦੋਸ਼ੀ ਬਹੁਤੇ ਤੌਰ ਤੇ ਇਹ ਮੀਡੀਆਂ ਹੀ ਹੈ। ਪਹਿਲਾਂ ਇਹ ਵੇਖ ਲਈਏ ਕਿ ਇਹ ਮੀਡੀਆ ਆਪ ਕਿਥੋਂ ਦਾ ਕਿਥੇ ਪਹੁੰਚ ਗਿਆ ਹੈ ?  ਜਦੋਂ ਨਵੀਆਂ ਨਵੀਆਂ ਫਿਲਮਾਂ ਬਨਣੀਆਂ ਸ਼ੁਰੂ ਹੋਈਆਂ, ਕੋਈ ਸ਼ਰੀਫ ਘਰ ਦੀ ਲੜਕੀ ਫਿਲਮਾਂ ਵਿੱਚ ਨਹੀਂ ਸੀ ਆਉਂਦੀ ਅਤੇ ਸ਼ੁਰੂ ਸ਼ੁਰੂ ਵਿੱਚ ਇਹ ਘਾਟ ਪੂਰੀ ਕਰਨ ਲਈ ਵੇਸ਼ਵਾ ਯਾ ਨਾਚ-ਗਾਣੇ ਦੇ ਪੇਸ਼ੇ ਵਾਲੀਆਂ ਕੁਝ ਲੜਕੀਆਂ ਲਿਆਂਦੀਆਂ ਗਈਆਂ ਪਹਿਲਾਂ ਤਾਂ ਫਿਲਮਾਂ ਵਿੱਚ ਜੁਆਨ ਲੜਕੇ-ਲੜਕੀ ਦਾ ਆਪਸ ਵਿੱਚ ਕਲਾਵੇ ਵਿੱਚ ਲੈਣ ਦਾ ਦ੍ਰਿਸ਼ ਹੀ ਕੋਈ ਵਿਰਲਾ ਹੁੰਦਾ, ਫੇਰ ਇਨ੍ਹਾਂ ਵੇਸ਼ਵਾਵਾਂ ਵਿੱਚ ਵੀ ਇਤਨੀ ਸ਼ਰਮ ਹੁੰਦੀ ਸੀ ਕਿ ਜਦੋਂ ਕੋਈ ਕਲਾਵੇ ਵਿੱਚ ਲੈਣ ਦਾ ਦ੍ਰਿਸ਼ ਵਿਖਾਣਾ ਹੀ ਹੋਵੇ ਤਾਂ ਲੜਕੀ ਆਪਣੀਆਂ ਬਾਹਵਾਂ ਆਪਣੀ ਛਾਤੀ ਅੱਗੇ ਕਰ ਲੈਂਦੀ ਤੇ ਲੜਕਾ ਉਤੋਂ ਕਲਾਵੇ ਵਿੱਚ ਲੈ ਲੈਂਦਾ
ਅੱਜ ਜਿਥੇ ਬਹੁਤੀਆਂ ਫਿਲਮਾਂ ਵਿੱਚ ਇਨ੍ਹਾਂ ਦ੍ਰਿਸ਼ਾਂ ਦੀ ਭਰਮਾਰ ਹੁੰਦੀ ਹੈ, ਉਥੇ ਦੋਵੇਂ ਪੂਰੀਆਂ ਬਾਹਵਾਂ ਖੋਲ੍ਹਕੇ ਦੋਵੇਂ ਇਕ ਦੂਜੇ ਨੂੰ ਇੰਝ ਕਲਾਵੇ ਵਿੱਚ ਲੈਂਦੇ ਹਨ ਜਿਵੇਂ ਇਸੇ ਤਰ੍ਹਾਂ ਇਕ ਦੂਸਰੇ ਦੇ ਵਿੱਚ ਵੜ ਜਾਣਾ ਹੋਵੇ। ਇਸ ਨੂੰ ਵਧੀਆ ਅਤੇ ਸੁਭਾਵਕ ਐਕਟਿੰਗ ਆਖਿਆ ਜਾਂਦਾ ਹੈ ਇਹ ਬੇਹਿਯਾਈ ਇਸ ਕਦਰ ਵੱਧ ਗਈ ਹੈ ਕਿ ਅੱਜਕਲ ਟੀ.ਵੀ. ਵਿੱਚ ਜੋ ਗਾਣੇ ਦੇ ਜਾਂ ਡਾਂਸ ਆਦਿ ਦੇ ਪ੍ਰੋਗਰਾਮ ਵਿਖਾਏ ਜਾਂਦੇ ਹਨ, ਉਨ੍ਹਾਂ ਵਿੱਚ ਜਦੋਂ ਕੋਈ ਲੜਕਾ-ਲੜਕੀ ਇਕੱਠੇ ਕੋਈ ਪ੍ਰੋਗਰਾਮ ਪੇਸ਼ ਕਰਦੇ ਹਨ ਅਤੇ ਉਨ੍ਹਾਂ ਦੇ ਕੰਮ ਦੀ ਜੱਜਾਂ ਵਲੋਂ ਜਾਂ ਉਥੇ ਬੈਠੇ ਦਰਸ਼ਕਾਂ ਵਲੋਂ ਤਾਰੀਫ਼ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦਾ ਖੁਸ਼ੀ ਪ੍ਰਗਟ ਕਰਨ ਦਾ ਤਰੀਕਾ ਇਹੀ ਹੈ ਕਿ ਉਹ ਛੇਤੀ ਨਾਲ ਇਕ ਦੂਸਰੇ ਨਾਲ ਲਿਪਟ ਜਾਂਦੇ ਹਨ ਜੇ ਲੜਕੀ ਇਕੱਲੀ ਪ੍ਰੋਗਰਾਮ ਦੇ ਰਹੀ ਹੋਵੇ ਤਾਂ ਪ੍ਰੋਗਰਾਮ ਚਲਾਉਣ ਵਾਲਾ ਹੀ ਉਸ ਨਾਲ ਲਿਪਟੀ ਜਾਂਦਾ ਹੈ ਜ਼ਰਾ ਕੁ ਧਿਆਨ ਦੇਵੋ ਤਾਂ ਇੰਝ ਲਗਦਾ ਹੈ ਜਿਵੇਂ ਸਟੇਜ ਉਤੇ ਲੜਕੇ-ਲੜਕੀਆਂ ਇਕ ਦੂਸਰੇ ਨਾਲ ਲਿਪਟਣ ਦਾ ਬਹਾਨਾ ਲੱਭ ਰਹੇ ਹੋਣ ਫਿਲਮਾਂ ਵਿੱਚ ਤਾਂ ਹੁਣ ਇਹ ਕਲਾਵੇ ਵਿੱਚ ਲੈਣ ਦਾ ਕੰਮ ਬਹੁਤ ਪਿੱਛੇ ਰਹ ਗਿਆ ਹੈ ਅਤੇ ਉਸ ਦੀ ਜਗ੍ਹਾ ਚੁੰਬਨ ਵਧੇਰੇ ਭਾਰੀ ਹੁੰਦੇ ਜਾ ਰਹੇ ਹਨ ਤੇ ਅੱਗੋਂ ਹੁਣ ਇਹ ਟੈਲੀਵਿਜ਼ਨ ਵਿੱਚ ਵੀ ਆਪਣਾ ਸਥਾਨ ਬਣਾ ਰਹੇ ਹਨ ਇਹ ਵੇਖ ਕੇ ਤਾਂ ਇੰਝ ਜਾਪਦਾ ਹੈ ਕਿ ਵੇਸ਼ਵਾ ਤੋ ਫਿਲਮੀ ਕਲਾਕਾਰ ਬਣੀਆਂ ਉਹ ਪੁਰਾਣੀਆਂ ਹਿਰੋਇਨਾਂ ਅੱਜ ਦੀਆਂ ਸ਼ਰੀਫਜ਼ਾਦੀਆਂ ਨਾਲੋਂ ਕਿਤੇ ਵਧੇਰੇ ਸ਼ਰਮ, ਅਣਖ ਅਤੇ ਇਜ਼ਤ ਵਾਲੀਆਂ ਸਨ।
ਪਹਿਲਾਂ ਪਹਿਲ ਬਹੁਤੀਆਂ ਸਮਾਜਿਕ ਅਤੇ ਪਰਿਵਾਰਕ ਜੀਵਨ ਨਾਲ ਸਬੰਧਤ ਫਿਲਮਾਂ ਬਣਦੀਆਂ ਸਨ ਜਾਂ ਫਿਰ ਇਤਹਾਸਿਕ ਬੇਸ਼ਕ ਇਨ੍ਹਾਂ ਫਿਲਮਾਂ ਵਿੱਚ ਰੋਮਾਂਟਕ ਕਣ ਵੀ ਹੁੰਦਾ ਪਰ ਉਹ ਇਕ ਸੀਮਾਂ ਤੱਕ ਹੁੰਦਾ ਅਤੇ ਉਸ ਵਿੱਚ ਵੀ ਸਮਾਜਿਕ ਕਦਰਾਂ ਕੀਮਤਾਂ ਬਣਾ ਕੇ ਰਖੀਆਂ ਜਾਂਦੀਆਂ ਬਹੁਤੀ ਕਹਾਣੀ ਇਕ ਵਧੀਆਂ ਸੇਧ ਦੇਣ ਵਾਲੀ ਹੁੰਦੀ ਕਈ ਫਿਲਮਾਂ ਨਿਰੋਲ ਰੋਮਾਂਟਿਕ ਵੀ ਬਣਦੀਆਂ ਪਰ ਉਨ੍ਹਾਂ ਵਿੱਚ ਵੀ ਸਮਾਜਿਕ ਕਦਰਾਂ ਕੀਮਤਾਂ ਨਾਲ ਖਿਲਵਾੜ ਨਾ ਕੀਤਾ ਜਾਂਦਾ ਹੋਲੀ ਹੋਲੀ ਫਿਲਮਾਂ ਵਿੱਚੋਂ ਸਮਾਜਿਕ ਅਤੇ ਪਰਿਵਾਰਕ ਤੱਤ ਘਟਦਾ ਗਿਆ ਅਤੇ ਰੋਮਾਂਸ ਦੇ ਨਾਲ ਮਾਰ ਧਾੜ ਵਧਣੀ ਸ਼ੁਰੁ ਹੋ ਗਈ ਇਸ ਦੇ ਨਾਲ ਸਮਾਜਿਕ ਕਦਰਾਂ ਕੀਮਤਾਂ ਬਿਲਕੁਲ ਘੱਟ ਗਈਆਂ ਅਤੇ ਰੋਮਾਂਸ ਦੇ ਨਾਂਅ ਤੇ ਅਸ਼ਲੀਲਤਾ ਅਤੇ ਲਚਰਪੁਣਾ ਵਧਣਾ ਸ਼ੁਰੂ ਹੋ ਗਿਆ ਅੱਜ ਰੋਮਾਂਟਿਕ ਲਚਰਪੁਣੇ ਅਤੇ ਮਾਰਧਾੜ ਤੋਂ ਸਿਵਾ ਕੁੱਝ ਵੀ ਨਹੀਂ ਬਚਿਆ ਲਚਰਪੁਣਾ ਵੀ ਇਸ ਹੱਦ ਤੇ ਪਹੁੰਚ ਗਿਆ ਹੈ ਕਿ ਲੜਕੀਆਂ ਨੂੰ ਹੌਟ(ਗਰਮ) ਕਹਿਣਾ ਇਕ ਆਮ ਜਿਹੀ ਗੱਲ ਬਣ ਗਈ ਹੈ ਭਾਵੇਂ ਮਜਨੂੰ ਕਿਸਮ ਦੇ ਨੌਜੁਆਨਾਂ ਵਲੋਂ, ਆਪਸ ਵਿੱਚ ਗੱਲ ਕਰਦਿਆਂ, ਲੜਕੀਆਂ ਨੂੰ ਕਈ ਨਾਵਾਂ ਨਾਲ ਬੁਲਾਉਣਾ ਪੁਰਾਣੇ ਸਮੇਂ ਤੋਂ ਇਕ ਆਮ ਜਿਹੀ ਗੱਲ ਰਹੀ ਹੈ ਪਰ ਇਹੋ ਜਿਹਾ ਲਚਰ ਸ਼ਬਦ ਕਦੇ ਨਹੀਂ ਸੀ ਸੁਣਿਆਂ, ਇਹ ਤਾਂ ਰੁੱਤ ਆਉਣ ਤੇ ਕੇਵਲ ਜਾਨਵਰਾਂ ਵਾਸਤੇ ਵਰਤਿਆ ਜਾਂਦਾ ਸੀ ਹੁਣ ਤਾਂ ਲੜਕਾ ਕੀ ਤੇ ਲੜਕੀ ਕੀ ? ਸਭ ਦੇ ਗਰਮ ਹੋਣ ਦੀਆਂ ਗੱਲਾਂ ਹੀ ਕੀਤੀਆਂ ਜਾਂਦੀਆਂ ਹਨ ਗਿਰਾਵਟ ਇਸ ਪੱਧਰ ਤੇ ਹੈ ਕਿ ਹੁਣੇ ਪਿੱਛੇ ਜਿਹੇ ਇਕ ਫਿਲਮ ਵਿੱਚ ਵਿਖਾਇਆ ਗਿਆ ਕਿ ਇਕ ਫਿਲਮੀ ਹੀਰੋ ਵਲੋਂ ਕੁਝ ਟਿੱਪਣੀ ਕੀਤੇ ਜਾਣ ਤੇ ਲੜਕੀ ਆਪਣੇ ਮਾਂ-ਬਾਪ ਦੇ ਸਾਹਮਣੇ, ਛੇਤੀ ਨਾਲ ਆਪਣੇ ਉਪਰਲੇ ਕਪੜੇ ਉਤਾਰ ਕੇ ਪੁਛਦੀ ਹੈ ਕਿ ਦੱਸ ਮੈਂ ਹੌਟ ਹਾਂ ਕਿ ਨਹੀਂ ? ਹੋਰ ਤਾਂ ਹੋਰ ਕੋਲੋਂ ਪਿਤਾ ਵੀ ਕਹਿੰਦਾ ਹੈ, “ਹਾਂ ਦਸ! ਮੇਰੀ ਧੀ ਹੌਟ ਹੈ ਕਿ ਨਹੀਂ ?” ਜਿਸ ਵੇਲੇ ਕੋਈ ਬਾਪ ਆਪਣੀ ਧੀ ਨੂੰ ਇਸ ਨਜ਼ਰ ਨਾਲ ਵੇਖੇ ਕਿ ਉਹ ਹੌਟ ਹੈ ਕਿ ਨਹੀਂ, ਉਹ ਨਜ਼ਰ ਕੈਸੀ ਹੋਵੇਗੀ ਕਦੇ ਸੋਚਿਆ ਹੈ ? ਹੁਣ ਜੁਆਨ ਲੜਕੀਆਂ ਗਰਮ (Hot) ਹੋ ਕੇ ਸੜਕਾਂ ਤੇ ਫਿਰਨਗੀਆਂ ਤਾਂ ਸਮਾਜ ਕਿਥੇ ਜਾਵੇਗਾ, ਇਹ ਅਸੀਂ ਆਪ ਹੀ ਸੋਚ ਲਈਏ ? ਸਮਾਜ ਨੇ ਤਾਂ ਉਹੀ ਸਿੱਖਣਾ ਹੈ ਜੋ ਉਸ ਨੇ ਰੋਜ਼ ਵੇਖਣਾ ਹੈ
ਇਥੇ ਇਹ ਦਲੀਲ ਦਿੱਤੀ ਜਾਵੇਗੀ ਕਿ ਦੂਸਰੇ ਕੁਝ ਦੇਸ਼ਾਂ ਵਿੱਚ ਤਾਂ ਇਸ ਤੋਂ ਬਹੁਤ ਵਧੇਰੇ ਕੁਝ ਵਿਖਾਇਆ ਜਾਂਦਾ ਹੈ। ਮੇਰੀ ਸੋਚ ਪਿਛਾਂਹ ਖਿਚੂ ਅਤੇ ਰੂੜਵਾਦੀ ਹੈ, ਇਸ ਲਈ ਮੈਂ ਇਤਰਾਜ਼ ਕਰ ਰਿਹਾ ਹਾਂ ਮੈਂ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਹਾਂ ਕਿ ਕੁਝ ਦੇਸ਼ਾਂ ਵਿੱਚ ਇਸ ਤੋਂ ਬਹਤ ਅੱਗੇ ਤੱਕ ਵਿਖਾਇਆ ਜਾਂਦਾ ਹੈ ਪਰ ਹਰ ਦੇਸ਼ ਦੀ, ਕੌਮ ਦੀ ਆਪਣੀ ਇਕ ਸਭਿਅਤਾ ਹੁੰਦੀ ਹੈ ਉਸ ਸਭਿਅਤਾ ਦੀਆਂ ਲੀਹਾਂ ਉਸ ਦਾ ਦਾਇਰਾ ਹੁੰਦੀਆਂ ਹਨ ਉਸ ਵਿੱਚ ਅਗਰ ਕੁਝ ਅੰਧਵਸ਼ਵਾਸੀ ਜਾਂ ਗਲਤ ਰਿਵਾਇਤਾਂ ਹੋਣ ਤਾਂ ਬੇਸ਼ਕ ਉਨ੍ਹਾਂ ਵਿੱਚ ਸੁਧਾਰ ਕੀਤਾ ਜਾ ਸਕਦਾ ਹਾਂ ਜਾਂ ਉਨ੍ਹਾਂ ਨੂੰ ਤੋੜਿਆ ਵੀ ਜਾ ਸਕਦਾ ਹੈ ਪਰ ਦੂਸਰੇ ਦੇਸ਼ਾਂ ਜਾਂ ਕੌਮਾਂ ਦੀ ਨਕਲ ਕਰ ਕੇ ਆਪਣੀ ਸਭਿਅਤਾ ਅਤੇ ਕਦਰਾਂ ਕੀਮਤਾਂ ਦਾ ਨਾਸ ਕਰ ਦੇਣਾ, ਕਿਸੇ ਤਰ੍ਹਾਂ ਵੀ ਅਗਾਂਹ ਵਧੂ ਸੋਚ ਨਹੀਂ ਬਲਕਿ ਇਕ ਕੌਮੀ ਵਿਨਾਸ਼ ਹੈ ਆਪਣੀ ਕੌਮ ਨੂੰ ਦੂਜੀ ਸਭਿਅਤਾ ਦਾ ਗ਼ੁਲਾਮ ਬਨਾਉਣਾ ਹੈ ਜਿਨ੍ਹਾਂ ਦੇਸ਼ਾਂ ਵਿੱਚ ਇਹ ਆਮ ਗੱਲ ਹੈ, ਉਥੇ ਵੀ ਇਹ ਨੰਗੇਜ ਅਤੇ ਅਸ਼ਲੀਲਤਾ ਕੋਈ ਉਸਾਰੂ ਨਤੀਜੇ ਨਹੀਂ ਦੇ ਰਹੀ ਬਲਕਿ ਵਿਨਾਸ਼ ਹੀ ਕਰ ਰਹੀ ਹੈ
ਪਹਿਰਾਵੇ ਦੀ ਗੱਲ ਕਰੀਏ ਤਾਂ, ਸਾਬਤ ਪਰਿਵਾਰਕ ਪਹਿਰਾਵੇ ਤੋਂ ਫਿਲਮਾਂ ਦੀ ਕਿਰਪਾ ਨਾਲ ਬਗੈਰ ਬਾਜ਼ੂ(Sleave Less) ਕਮੀਜ਼ਾਂ ਦਾ ਰਿਵਾਜ਼ ਸ਼ੁਰੂ ਹੋਇਆ ਫਿਰ ਕਮੀਜ਼ ਜਾਂ ਬਲਾਉਜ਼ ਦੇ ਗਲੇ ਦਾ ਸਾਇਜ਼ ਵੱਡਾ ਹੋਣਾ ਸ਼ੁਰੂ ਹੋਇਆ ਉਸ ਤੋਂ ਬਾਅਦ ਲੱਤਾਂ ਦਾ ਪਹਿਰਾਵਾ ਥੱਲੇ ਵਾਲੇ ਪਾਸਿਓਂ, ਉਪਰ ਵੱਲ ਖਿਸਕਣਾ ਸ਼ੁਰੂ ਹੋਇਆ। ਖਿਸਕਦਾ ਖਿਸਕਦਾ ਇਤਨਾ ਛੋਟਾ ਹੋਇਆ ਕਿ ਬਸ ਲੱਕ ਦਾ ਕੁਝ ਹਿੱਸਾ ਢੱਕਿਆ ਰਹਿ ਗਿਆ ਅਤੇ ਲੱਤਾਂ ਸਾਰੀਆਂ ਨੰਗੀਆਂ ਹੋ ਗਈਆਂ ਉਪਰਲਾ ਤਨ ਢਕਣ ਵਾਲੇ ਪਹਿਰਾਵੇ ਵਿੱਚ ਵੀ ਗਲਾ ਤਾਂ ਤਕਰੀਬਨ ਗਾਇਬ ਹੋ ਕੇ ਸਿੱਧਾ ਛਾਤੀ ਤੇ ਪਹੁੰਚ ਗਿਆ ਹੈ ਅਤੇ ਢਿਡ ਵੀ ਨੰਗਾ ਹੋ ਕੇ ਕਪੜਾ ਕੇਵਲ ਛਾਤੀ ਤੱਕ ਸਿੰਗੁੜ ਗਿਆ ਹੈ। ਜੇ ਕਿਸੇ ਨੇ ਗਲੇ ਵਾਲਾ ਬਲਾਉਜ਼ ਪਾਇਆ ਵੀ ਹੁੰਦਾ ਹੈ ਤਾਂ ਪਿੱਠ ਤਕਰੀਬਨ ਨੰਗੀ ਹੁੰਦੀ ਹੈ ਜਿਥੇ ਅੱਜ ਕੰਮ ਪਹੁੰਚ ਗਿਆ ਹੈ, ਉਸ ਤੋਂ ਅੱਗੇ ਕਿਥੇ ਜਾਵੇਗਾ ਇਹ ਸੋਚ ਕੇ ਰੂਹ ਕੰਬ ਜਾਂਦੀ ਹੈ।
ਸ਼ਾਇਦ ਇਸ ਫਿਲਮੀ ਮਾਹੌਲ ਨੂੰ ਵੇਖ ਕੇ ਹੀ ਪੁਰਾਣੇ ਕਲਾਕਾਰ ਆਪਣੀਆਂ ਧੀਆਂ ਭੈਣਾਂ ਨੂੰ ਫਿਲਮਾਂ ਵਿੱਚ ਨਹੀਂ ਸਨ ਲਿਆਉਂਦੇ ਜੇ ਕਿਸੇ ਕਲਾਕਾਰਾਂ ਦੇ ਆਪਸੀ ਪ੍ਰੇਮ ਸਬੰਧ ਬਣ ਜਾਂਦੇ ਤਾਂ ਅਕਸਰ ਵਿਆਹ ਤੋਂ ਬਾਅਦ ਲੜਕੀ ਦੇ ਫਿਲਮਾਂ ਵਿੱਚ ਆਉਣ ਤੇ ਪਾਬੰਦੀ ਲਗ ਜਾਂਦੀ ਇਸ ਦੇ ਇਕ ਨਹੀਂ ਦਰਜਨਾਂ ਪ੍ਰਮਾਣ ਦਿੱਤੇ ਜਾ ਸਕਦੇ ਹਨ ਪਰ ਇਨ੍ਹਾਂ ਨਾਵਾਂ ਦੇ ਚੱਕਰ ਵਿੱਚ ਪੈਕੇ ਮੈਂ ਆਪਣਾ ਅਤੇ ਪਾਠਕਾਂ ਦਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ ਪਰ ਅੱਜ ਦੇ ਕਲਾਕਾਰ ਮਾਂ-ਬਾਪ ਆਪਣੀਆਂ ਧੀਆਂ ਨੂੰ ਫਿਲਮਾਂ ਵਿੱਚ ਲਿਆਉਣ ਲਈ ਜਿਵੇਂ ਉਤਾਵਲੇ ਹਨ, ਇਹ ਵੇਖ ਕੇ ਹੈਰਾਨਗੀ ਜ਼ਰੂਰ ਹੁੰਦੀ ਹੈ ਇਹ ਉਤਾਵਲਾਪਨ ਕੇਵਲ ਫਿਲਮੀ ਕਲਾਕਾਰਾਂ ਜਾਂ ਉਸ ਸਨਅਤ ਨਾਲ ਸਬੰਧਤ ਲੋਕਾਂ ਤੱਕ ਸੀਮਤ ਨਹੀਂ ਬਲਕਿ ਹਰ ਪਰਿਵਾਰ ਇਸ ਵਿੱਚ ਫ਼ਖਰ ਮਹਿਸੂਸ ਕਰਦਾ ਹੈ ਕਾਰਨ ਸਿਰਫ ਇਕੋ ਹੈ ਕਿ ਇਸ ਫਿਲਮੀ ਪ੍ਰਭਾਵ ਨੇ ਸਾਡੇ ਅੰਦਰੋਂ ਸ਼ਰਮ-ਹਯਾ ਜਾਂ ਮਨੁੱਖੀ ਕਦਰਾਂ ਕੀਮਤਾਂ ਦੀ ਮਹਤੱਤਾ ਹੀ ਖ਼ਤਮ ਕਰ ਦਿੱਤੀ ਹੈ ਇਹ ਗੱਲਾਂ ਹੁਣ ਫਾਲਤੂ ਦੀਆਂ, ਬੇਅਰਥ, ਰੂੜਵਾਦੀ ਅਤੇ ਪਿਛਾਹ ਖਿੱਚੂ ਜਾਪਦੀਆਂ ਹਨ ਕੇਵਲ ਪੈਸਾ ਹੀ ਪਰਧਾਨ ਰਹਿ ਗਿਆ ਹੈ ਉਹ ਜਿਹੜੇ ਰਾਹ ਮਰਜ਼ੀ ਆਵੇ। ਸਮਾਜਿਕ ਨਿਘਾਰ ਦਾ ਸਭ ਤੋਂ ਵੱਡਾ ਪ੍ਰਮਾਣ ਹੀ ਇਹੀ ਹੁੰਦਾ ਹੈ ਕਿ ਮਨੁੱਖ ਨੂੰ ਠੀਕ ਤੇ ਗਲਤ ਦੇ ਵਿੱਚ ਫਰਕ ਦਾ ਅਹਿਸਾਸ ਹੀ ਨਾ ਰਹੇ
ਮੇਰੀਆਂ ਗੱਲਾਂ ਨੂੰ ਰੱਦ ਕਰਨ ਲਈ ਆਖਿਆ ਜਾਵੇਗਾ ਕਿ ਇਹ ਤਾਂ ਯੁੱਗ ਬਦਲ ਰਿਹਾ ਹੈ, ਭਾਰਤੀ ਸਮਾਜ ਪੁਰਾਣੇ ਯੁੱਗ ਚੋਂ ਨਿਕਲ ਕੇ ਨਵੇਂ ਯੁੱਗ ਦਾ ਬਣ ਰਿਹਾ ਹੈ। ਮੇਰੇ ਤੇ ਪਿਛਾਂਹ ਖਿਚੂ ਵਿਚਾਰਾਂ ਦਾ ਹੋਣ ਦਾ ਦੋਸ਼ ਲਾਇਆ ਜਾਵੇਗਾ ਇਹ ਵੀ ਆਖਿਆ ਜਾਵੇਗਾ ਕਿ ਮੈਂ ਔਰਤ ਦੀ ਅਜ਼ਾਦੀ ਦੇ ਖਿਲਾਫ ਹਾਂ ਨਾ ਤਾਂ ਮੈਂ ਪਿਛਾਹ ਖਿੱਚੂ ਵਿਚਾਰਾਂ ਦਾ ਹਾਂ ਅਤੇ ਨਾ ਹੀ ਔਰਤ ਦੀ ਅਜ਼ਾਦੀ ਦੇ ਖਿਲਾਫ ਹਾਂ ਬਲਕਿ ਔਰਤ ਨੂੰ ਮਨੁੱਖੀ ਸਮਾਜ ਦਾ ਬਰਾਬਰ ਦਾ ਅੰਗ ਸਮਝਦਾ ਹਾਂ ਘਰ ਵਿੱਚ ਔਰਤ ਨੂੰ ਬਰਾਬਰ ਦੇ ਸਤਿਕਾਰ ਅਤੇ ਸਮਾਜ ਵਿੱਚ ਬਰਾਬਰ ਦੇ ਅਧਿਕਾਰਾਂ ਦਾ ਮੁਦਈ ਹਾਂ ਉਹ ਭਾਵੇਂ ਪੜ੍ਹਾਈ ਵਿੱਚ ਹੋਵੇ ਜਾਂ ਨੌਕਰੀਆਂ ਵਿੱਚ, ਸਿਆਸਤ ਵਿੱਚ ਹੋਵੇ ਜਾਂ ਸਮਾਜ ਦੇ ਹੋਰ ਕਿਸੇ ਵੀ ਪੱਖ ਵਿੱਚ ਭਰੂਣ ਹੱਤਿਆ, ਦਹੇਜ, ਘਰੇਲੂ ਤਸ਼ੱਦਦ, ਸਮਾਜਿਕ ਪੱਖਪਾਤ ਜਾਂ ਕਿਸੇ ਕਿਸਮ ਦੇ ਵੀ ਸੋਸ਼ਨ ਨੂੰ ਅਤਿਆਚਾਰ, ਗੈਰ ਮਨੁੱਖੀ ਕਾਰਾ ਅਤੇ ਵੱਡੀ ਸਜ਼ਾ ਦਾ ਭਾਗੀ ਸਮਝਦਾ ਹਾਂ ਲੇਕਿਨ ਜਿਤਨਾ ਔਰਤ ਦੇ ਪੜਦੇ ਦਾ ਵਿਰੋਧੀ ਹਾਂ ਉਤਨਾ ਹੀ ਔਰਤ ਦੇ ਨੰਗੇਜ਼ ਦੇ ਖ਼ਿਲਾਫ ਹਾਂ ਨੰਗੇਜ ਔਰਤ ਦੀ ਤਰੱਕੀ ਦਾ ਨਹੀਂ, ਸੋਸ਼ਨ ਦਾ ਪ੍ਰਤੀਕ ਹੈ ਆਪ ਹੀ ਸੋਚੀਏ ਜੇ ਕਿਸੇ ਔਰਤ ਨੂੰ ਜ਼ਬਰਦਸਤੀ ਨੰਗਾ ਕਰਨਾ ਸੋਸ਼ਨ ਹੈ ਤਾਂ ਐਸਾ ਮਹੌਲ ਪੈਦਾ ਕਰ ਦੇਣਾ ਕਿ ਔਰਤ ਆਪੇ ਆਪਣੇ ਕਪੜੇ ਉਤਾਰ ਦੇਵੇ, ਇਹ ਸੋਸ਼ਨ ਕਿਵੇਂ ਨਹੀਂ ? ਜ਼ਰਾ ਸੋਚੋ ਜੋ ਫਿਲਮਾਂ ਸਿਰਫ ਇਸ ਲਈ ਵਧੇਰੇ ਚਲਦੀਆਂ ਹਨ ਕਿ ਉਨ੍ਹਾਂ ਵਿੱਚ ਨੰਗੇਜ਼ ਵਧੇਰੇ ਵਿਖਾਇਆ ਗਿਆ ਹੁੰਦਾ ਹੈ, ਉਨ੍ਹਾਂ ਵਿੱਚ ਦਰਸ਼ਕ ਵਧੇਰੇ ਕਿਉਂ ਜਾਂਦੇ ਹਨ ਉਹ ਉਸ ਸਮੇਂ ਉਨ੍ਹਾਂ ਨੰਗੇਜ਼ ਵਾਲੀ ਅਵਸਥਾ ਵਿੱਚ ਕਾਮੁਕ ਦ੍ਰਿਸ਼ ਕਰ ਰਹੀਆਂ ਔਰਤਾਂ ਨੂੰ ਕਿਸ ਅੱਖ ਨਾਲ ਵੇਖ ਰਹੇ ਹੁੰਦੇ ਹਨ ? ਜੇ ਉਨ੍ਹਾਂ ਦੀ ਨਜ਼ਰ ਵਿੱਚ ਮੈਲ ਹੁੰਦੀ ਹੈ ਤਾਂ ਇਹ ਸੋਸ਼ਨ ਕਿਵੇਂ ਨਹੀਂ ? ਜੇ ਉਹ ਫਿਲਮਾਂ ਜਾਂ ਟੀ ਵੀ ਸੀਰੀਅਲਾਂ ਵਿੱਚ ਨੰਗੇਜ਼ ਵਾਲਾ ਪਹਿਰਾਵਾ ਪਾਈ ਔਰਤਾਂ ਨੂੰ ਕਾਮੁਕ ਦ੍ਰਿਸ਼ਟੀ ਨਾਲ ਵੇਖਦੇ ਹਨ ਤਾਂ ਸਮਾਜ ਵਿੱਚ ਐਸਾ ਪਹਿਰਾਵਾ ਪਾਈ ਔਰਤਾਂ ਨੂੰ ਕਿਸ ਨਜ਼ਰ ਨਾਲ ਵੇਖਦੇ ਹੋਣਗੇ ? ਇਹੀ ਕਾਰਨ ਹੈ ਕਿ ਅੱਜ ਦੇ ਭਾਰਤੀ ਸਮਾਜ ਵਿੱਚ ਜ਼ਬਰ-ਜਨਾਹ ਦੀਆਂ ਵਾਰਦਾਤਾਂ ਇਤਨੀਆਂ ਵੱਧ ਗਈਆਂ ਹਨ
ਸਮਝਿਆ ਜਾਂਦਾ ਹੈ ਕਿ ਪਹਿਲਾਂ ਪਹਿਲ ਮਨੁੱਖ ਨੰਗਾ ਰਹਿੰਦਾ ਸੀ, ਫਿਰ ਉਸ ਨੇ ਲੋੜ ਅਨੁਸਾਰ ਦਰੱਖਤਾਂ ਦੇ ਪੱਤਿਆਂ ਆਦਿ ਨਾਲ ਜਿਸਮ ਨੂੰ ਢਕਣਾ ਸ਼ੁਰੂ ਕੀਤਾ ਮਨੁੱਖੀ ਲੋੜ ਵਿੱਚੋਂ ਹੀ ਕਪੜਾ ਬਨਾਉਣ ਦੀ ਤਕਨੀਕ ਨੇ ਜਨਮ ਲਿਆ ਅਤੇ ਫਿਰ ਉਨ੍ਹਾਂ ਦੀ ਸਿਲਾਈ ਨੇ ਜਿਵੇਂ ਜਿਵੇਂ ਮਨੁੱਖ ਸਰੀਰ ਨੂੰ ਕਪੜਿਆਂ ਨਾਲ ਢਕਦਾ ਗਿਆ, ਇਸ ਨੂੰ ਸਮਾਜਿਕ ਵਿਕਾਸ ਦਾ ਨਾਂਅ ਦਿੱਤਾ ਗਿਆ ਅੱਜ ਜਿਸ ਵੇਲੇ ਸਭ ਕੁਝ ਹੁੰਦਿਆਂ ਪੂਰਨ ਸਤਿਕਾਰ ਦੀ ਪਾਤਰ ਔਰਤ ਨੂੰ ਜਿਸ ਤਰ੍ਹਾਂ ਨੰਗੇਜ਼ ਵੱਲ ਧੱਕਿਆ ਜਾ ਰਿਹਾ ਹੈ ਤਾਂ ਇਸ ਨੂੰ ਕੀ ਨਾਂਅ ਦੇਵਾਂਗੇ
ਅੱਜ ਜ਼ਬਰ-ਜਨਾਹ ਦੇ ਖਿਲਾਫ ਕਰੜੇ ਕਾਨੂੰਨ ਬਣਾਏ ਜਾ ਰਹੇ ਹਨ ਲੇਕਿਨ ਇਤਨੇ ਕਰੜੇ ਕਾਨੂੰਨ ਬਣਾਉਣ ਦੇ ਬਾਵਜੂਦ ਇਨ੍ਹਾਂ ਅਤਿ ਘਿਨੌਣੀਆਂ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.