ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਮੁੰਡਾ ਪਿੰਡ
ਕੀ ਤੁਸੀਂ ਜਾਣਦੇ ਹੋ ? ਪੰਜਾਬ ਬਰਬਾਦੀ ਦੀ ਰਾਹ ਤੇ
ਕੀ ਤੁਸੀਂ ਜਾਣਦੇ ਹੋ ? ਪੰਜਾਬ ਬਰਬਾਦੀ ਦੀ ਰਾਹ ਤੇ
Page Visitors: 2782

ਕੀ ਤੁਸੀਂ ਜਾਣਦੇ ਹੋ ? ਪੰਜਾਬ ਬਰਬਾਦੀ ਦੀ ਰਾਹ ਤੇ  
ਗੁਰਦੇਵ ਸਿੰਘ ਮੁੰਡਾ ਪਿੰਡ
ਪੰਥ ਦਰਦੀਓ ਕੁੱਝ ਕਰੋ ,,,,ਸਿੱਖ ਪੰਥ ਜੀ ਜੇ ਹੁਣ ਨਾ ਜਾਗੇ, ਤਾਂ ਫਿਰ ਜਾਗਣ ਦੀ ਲੋੜ ਵੀ ਕੋਈ ਨਹੀਂ। ਜਦੋਂ ਰਿਹਾ ਹੀ ਕੁਝ ਨਾ, ਫਿਰ ਜਾਗੇ ਤਾਂ ਕੀ ਜਾਗੇ।
ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ॥
ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ
॥1॥
ਗੁਰਾਂ ਦੇ ਨਾਂ 'ਤੇ ਜਿਉਣ ਵਾਲਾ ਪੰਜਾਬ ਅੱਜ ਨਸ਼ਿਆਂ ਵਿਚ ਮਰ ਚੱਲਿਆ ਹੈ। ਉਹ ਵੀ ਦਿਨ ਸਨ, ਜਦੋਂ ਹਰ ਦੁਖੀਆ ਸਾਡੇ ਘਰ 'ਤੇ ਆਸ ਰੱਖਦਾ ਸੀ, ਅਜ ਸਾਡਾ ਆਪਣਾ ਘਰ ਹੀ ਦੁੱਖਾਂ ਦਾ ਘਰ ਬਣ ਚੁੱਕਾ ਹੈ। ਉਹ ਵੀ ਦਿਨ ਸਨ, ਜਦੋਂ ਅਸੀਂ ਕਿਸੇ ਮਾਂ ਦੀਆਂ ਅੱਖਾਂ ਵਿੱਚ ਅੱਥਰੂ ਦੇਖ ਕੇ ਆਪਣੀ ਜਾਨ 'ਤੇ ਖੇਡ ਜਾਦੇਂ ਸੀ। ਅੱਜ ਸਾਡੇ ਆਪਣੇ ਹੀ ਘਰ ਅੰਦਰ ਮਾਂਵਾਂ ਰੋ ਰਹੀਆਂ ਹਨ, ਉਹਨਾ ਦੇ ਅੱਥਰੂ ਪੂੰਝਣ ਵਾਲਾ ਕੋਈ ਨਹੀਂ।
ਸਿੱਖ ਪੰਥ ਜੀ ਮਾਫ ਕਰਨਾ, ਜੋ ਮੈ ਲਿਖਣ ਜਾ ਰਿਹਾਂ ਹਾਂ, ਲਿਖਣਾ ਨਹੀਂ ਸੀ ਚਾਹੁੰਦਾ, ਪਰ ਗੁਰੂ ਦਾ ਕੂਕਰ ਹੋਣ ਦੇ ਨਾਤੇ ਭੌਂਕ ਰਿਹਾ ਹਾਂ। ਪੰਜਾਬ ਦੇ ਹਲਾਤ ਕਿਸੇ ਕੋਲੋ ਛੁਪੇ ਨਹੀਂ, ਪਰ ਮੈਂ ਆਪਣੇ ਇਲਾਕੇ (ਤਰਨ ਤਾਰਨ) ਨੂੰ ਮੁੱਖ ਰੱਖ ਕੇ ਗਲ ਕਰਾਂ। ਅਸੀਂ 6 ਸਾਲ ਤੋਂ ਤਰਨਤਾਰਨ ਦੇ ਵੱਖ ਵੱਖ ਸਕੂਲਾਂ, ਗੁਰਦੁਅਰਿਆਂ ਵਿੱਚ ਸਿੱਖੀ ਦਾ ਹੋਕਾ ਦੇ ਰਹੇ ਹਾਂ। ਆਪਣੇ ਇਲਾਕੇ ਨੂੰ ਸਮਝਣਾ ਸਾਡੇ ਲਈ ਔਖੀ ਗਲ ਨਹੀਂ। ਪੰਜਾਬ ਵਿਚ ਛੇਵੀਂ ਕਲਾਸ ਦੇ ਬੱਚੇ ਤੋਂ ਲੈ ਕੇ 70 ਸਾਲ ਦੇ ਬਜ਼ੁਰਗ ਤੱਕ ਨਸ਼ੇ ਦੀ ਲਪੇਟ ਵਿਚ ਹਨ। ਜਿਹੜੇ ਬਚੇ ਹਨ, ਜੇ ਨਾ ਜਾਗੇ ਤਾਂ ਉਹ ਵੀ ਨਸ਼ੇ ਅੱਗੇ ਬਹੁਤਾ ਚਿਰ ਅੜ ਨਹੀਂ ਸਕਣਗੇ।
ਮਾਝੇ ਦੇ 61% ਮਾਲਵੇ ਦੇ 64% ਅਤੇ ਦੁਆਬੇ ਦੇ 68% ਪਰਿਵਾਰਾਂ ਵਿੱਚ ਘੱਟੋ-ਘੱਟ ਇੱਕ ਨਸ਼ੇੜੀ ਜਰੂਰ ਹੈ। ਬਾਰਡਰ ਏਰੀਏ ਦੇ 71% ਨੌਜਵਾਨ ਨਸ਼ਿਆਂ ਦੇ ਆਦੀ ਹਨ। ਇਸ ਤੋਂ ਇਲਾਵਾ 66% ਸਕੂਲੀ ਵਿਦਿਆਰਥੀ ਵੀ ਤੰਬਾਕੂ ਉਤਪਾਦ ਵਰਤਦੇ ਹਨ। ਪਿੰਡਾਂ ਵਿੱਚੋਂ ਤਰਨਤਾਰਨ ਜ਼ਿਲੇ ਦੇ ਪਿੰਡ ਨਸ਼ਾ ਕਰਨ ਦੇ ਮਾਮਲੇ ਵਿੱਚ ਅੱਵਲ ਹਨ, ਜਦ ਕਿ ਸ਼ਹਿਰਾਂ ਵਿੱਚੋਂ ਅੰਮ੍ਰਿਤਸਰ ਮੋਹਰੀ ਹੈ। ਨਸ਼ੇ ਦਾ ਪਸਾਰ ਪੰਜਾਬ ਵਿੱਚ ਇਸ ਪੱਧਰ 'ਤੇ ਵਧਿਆ ਹੈ ਕਿ ਇਸ ਦਾ ਅੰਦਾਜਾ ਇਸ ਗੱਲ ਤੋਂ ਲੱਗਦਾ ਹੈ, ਕਿ ਅੰਮ੍ਰਿਤਸਰ ਵਰਗੇ ਪਾਕ ਸ਼ਹਿਰ ਵਿੱਚ ਹਰ ਰੋਜ 1 ਕਰੋੜ ਦੀ ਸ਼ਰਾਬ ਪੀਤੀ ਜਾਂਦੀ ਹੈ। ਮਾਲਵੇ ਦੇ ਰਾਜਸਥਾਨ ਨਾਲ ਲੱਗਦੇ ਪਿੰਡਾਂ ਦੀ 70% ਅਬਾਦੀ ਭੁੱਕੀ ਖਾਂਦੀ ਹੈ। ਪੰਜਾਬ ਦੇ 70% ਨਸ਼ੇੜੀ ਮੈਡੀਕਲ ਨਸ਼ਾ ਕਰਦੇ ਹਨ, ਜਿੰਨ੍ਹਾਂ ਵਿੱਚ ਗੋਲੀਆਂ, ਕੈਪਸੂਲ, ਆਇਓਡੈਕਸ ਅਤੇ ਟੀਕੇ ਸ਼ਾਮਲ ਹਨ, ਜਦੋਂ ਕਿ 16% ਨਸ਼ੇੜੀ ਸਮੈਕ, ਹੀਰੋਇਨ, ਕੋਕੀਨ ਆਦਿ ਵਰਗੇ ਤਗੜੇ ਨਸ਼ੇ ਕਰਦੇ ਹਨ। (ਇਸ ਪੈਰਾ ਫੇਸਬੁੱਕ 'ਚੋਂ ਲਿਆ ਗਿਆ ਹੈ)
80% ਜਵਾਨੀ ਨਸ਼ਿਆਂ ਦੀ ਭੇਂਟ ਚੜ ਚੁਕੀ ਹੈ, ਮਾਂਵਾਂ ਦੀਆਂ ਆਂਦਰਾਂ ਸੜ ਰਹੀਆਂ ਹਨ, ਮਾਂਵਾਂ ਦੇ ਦਿਲ ਰੋਂਦੇ ਹਨ, ਭੈਣਾਂ ਦੀਆਂ ਅੱਖਾਂ ਵਿਚੋਂ ਅੱਥਰੂ ਨਹੀਂ ਸੁਕਦੇ। ਸਿੱਖ ਪੰਥ ਜੀ, ਦੇਰ ਨਾ ਕਰੋ, ਆਓ ਇਕੱਠੇ ਹੋ ਕੇ, ਪੰਜਾਬ ਦੀ ਜਵਾਨੀ ਨੂੰ ਬਚਾਈਏ।

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.