ਕੈਟੇਗਰੀ

ਤੁਹਾਡੀ ਰਾਇ



ਬਲਦੀਪ ਸਿੰਘ ਰਾਮੂੰਵਾਲੀਆ
ਕੌੜਾ ਸੱਚ .........ਸੇਵਾ
ਕੌੜਾ ਸੱਚ .........ਸੇਵਾ
Page Visitors: 3098

ਕੌੜਾ ਸੱਚ .........ਸੇਵਾ
ਸਜੱਣ ਸਿਉ ਪਿੰਡ ਦਾ ਬਹੁਤ ਧਨਾਡ ਬੰਦਾ ਸੀ। ਪੜ੍ਹਿਆ ਲਿਖਿਆ ਵੀ ਚੰਗਾ ਸੀ ਲੋਕਾ ਨੂੰ ਧਰਮ ਦੇ ਉਪਦੇਸ਼ ਬੜੇ ਦਿੰਦਾ ਸੀ ਕਿ ਭਾਈ ਲੋਕਾ ਚ ਰਬ ਵਸਦਾ ਲੋਕਾਈ ਦੀ ਸੇਵਾ ਕਰਿਆ ਕਰੋ । ਜਿਸ ਕਾਰਨ ਲੋਕ ਉਸਦਾ ਬਹੁਤ ਸਤਿਕਾਰ ਕਰਦੇ ਸਨ। ਜ਼ਮੀਨ ਖੁਲੀ ਡੁਲੀ ਹੋਣ ਕਾਰਨ ਇਕ ਸੀਰੀ ਗੈਬਾ ਵੀ ਰਖਿਆ ਹੋਇਆ ਸੀ ਜੋ ਬਚਪਨ ਤੋ ਇਸ ਦੇ ਘਰ ਸੀਰ ਤੇ ਰਲਿਆ ਤੇ ਪਤਾ ਹੀ ਨਹੀ ਲਗਾ ਕਦ ਜਵਾਨੀ ਟਪ ਚਿਟੇ ਆ ਗਏ। ਮਿਹਨਤੀ ਬਹੁਤ ਸੀ ਉਸਦੀ ਮਿਹਨਤ ਕਰਕੇ ਸਜਣ ਸਿਉ ਦੀ ਫਸਲ ਸਭ ਤੋ ਵੱਧ ਨਿਕਲਦੀ ਸੀ।
ਗੈਬਾ ਦੇ ਘਰ ਚ ਇਕ ਧੀ ਤੇ ਇਕ ਪੁਤ ਸੀ। ਘਰ ਦੀ ਕਮਾਈ ਸਾਰੀ ਮਾਂ ਦੇ ਇਲਾਜ ਤੇ ਲਗ ਗਈ ਸੀ ਪਰ ਉਹ ਵਿਚਾਰੀ ਫਿਰ ਵੀ ਰੱਬ ਨੂੰ ਪਿਆਰੀ ਹੋ ਗਈ। ਕੋਠੇ ਜਿਡੀ ਮੁਟਿਆਰ ਧੀ ਦੇ ਲਈ ਰਿਸ਼ਤਾ ਆਇਆ ਗੈਬੇ ਨੇ ਝਟ ਹਾਂ ਕਰ ਦਿਤੀ ਕਿਉਕਿ ਰਿਸ਼ਤਾ ਚੰਗਾ ਸੀ ਪਰ ਉਹ ਅੰਦਰੋ ਸੋਚ ਰਿਹਾ ਸੀ ਮਨਾ ਵਿਆਹ ਕਿਥੋ ਕਰੇਗਾ ਖਰਚੇ ਪਾਣੀ ਦਾ ਪ੍ਰਬੰਧ ਸਾਰਾ ਕਿਵੇ ਹੋਵੇਗਾ..ਪਰ ਫਿਰ ਪਤਾ ਨਹੀ ਕਿਵੇ ਉਸਦੇ ਉਤਰੇ ਚਿਹਰੇ ਤੇ ਮੁਸਕਰਾਹਟ ਆਈ ਕਿ ਧੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਸਜਣ ਸਿਉ ਕਹਿੰਦਾ ਹੁੰਦਾ ਉਹ ਮੇਰੀ ਮਦਦ ਕਰੇਗਾ ਲਾਜ਼ਮੀ।
ਅਜ ਜਦ ਗੈਬਾ ਸਜਣ ਸਿਉ ਦੇ ਘਰ ਆਇਆ ਦੁਪਿਹਰੇ ਰੋਟੀ ਖਾਣ ਤਾਂ ਉਹ ਦੇਖਦਾ ਹੈ ਕਿ ਸਜਣ ਸਿਉ ਕੋਲ ਵਡੇ ਗੁਰਦੁਆਰੇ ਵਾਲੀ ਕਮੇਟੀ ਦੇ ਬੰਦੇ ਬੈਠੇ ਹਨ...ਗੈਬਾ ਸਭ ਨੂੰ ਫਤਿਹ ਬੁਲਾਉਦਾ...ਸਰਦਾਰ ਸਜਣ ਸਿਉ ਨੇ ਅਲਮਾਰੀ ਚੋ ਪੰਜ ਲਖ ਕਢ ਕੇ ਕਮੇਟੀ ਵਾਲਿਆ ਨੂੰ ਗੁਰੂ ਘਰ ਸੰਗਮਰਮਰ ਲਾਉਣ ਲਈ ਸੇਵਾ ਦਿਤੀ...ਕਮੇਟੀ ਵਾਲੇ ਬਹੁਤ ਖੁਸ਼ ਸਨ ਤੇ ਕਹਿ ਰਹੇ ਸਨ ਸਜਣ ਸਿੰਘ ਜੀ ਤੁਹਾਡੇ ਨਾਮ ਦੀ ਸਿਲ ਲਾਉਣੀ ਹੈ ਗੁਰਦੁਆਰੇ ਰਹਿੰਦੀ ਦੁਨੀਆ ਤਕ ਨਾਮ ਰਹੋ...ਉਹ ਪੈਸੇ ਲੈ ਕੇ ਚਲਦੇ ਬਣੇ ਤਾਂ ਗੈਬੇ ਨੇ ਸਰਦਾਰ ਨੂੰ ਕਿਹਾ ਸਰਦਾਰਾ ਮੇਰੀ ਧੀ ਦਾ ਵਿਆਹ ਹੈ ਮੇਰੇ ਕੋਲ ਧੀ ਨੂੰ ਦੇਣ ਲਈ ਕੁਝ ਨਹੀ ਜੇ ਮੇਰੀ ਥੌੜੀ ਮਦਦ ਕਰ ਦੇਵੇ ਮੈ ਤੇਰੀ ਪਾਈ ਪਾਈ ਚੁਕਾਦਾਗਾਂ!
ਸਜਣ ਸਿੰਘ ਕਹਿਣ ਲਗਾ ਗੈਬੇ ਜੇ ਨਿਆਣਿਆ ਦਾ ਭਾਰ ਚੁਕ ਨਹੀ ਸਕਦਾ ਸੀ ਤਾਂ ਜੰਮੇ ਕਿਉ ਮੇਰੇ ਕੋਲ ਪੈਸੇ ਹੈ ਨਹੀ ਮੈ ਤਾਂ ਗੁਰੂ ਘਰ ਸੇਵਾ ਚ ਦੇ ਦਿਤੇ ਆ...ਜਦ ਤੇਰੇ ਕੋਲ ਪੈਸੇ ਹੋਇ ਕੁੜੀ ਦਾ ਵਿਆਹ ਉਦੋ ਕਰ ਲਈ ਨਹੀ ਤਾਂ ਹੋ ਸਕਦਾ..!
ਗੈਬਾ ਕਸੀਸ ਵਟ ਕੇ ਰਹਿ ਗਿਆ ਤੇ ਸੋਚਣ ਲਗਾ ਬੰਦਿਆ ਚ ਵਸਣ ਵਾਲਾ ਪਥਰ ਦੀਆਂ ਇਮਰਾਤਾਂ ਚ ਕਦੋ ਤੋ ਵਸਣ ਲਗ ਪਿਆ....ਕੀ ਅਮੀਰ ਤੇ ਗਰੀਬ ਦੇ ਰਬ ਚ ਫਰਕ ਹੈ? ਲੋਕਾ ਨੂੰ ੳਪਦੇਸ਼ ਦੇਣ ਵਾਲਾ ਸਜਣ ਸਿਉ ਅਜ ਮੇਰੀ ਧੀ ਚੋ ਰਬ ਕਿਉ ਨਹੀ ਦੇਖ ਸਕਿਆ....ਉਸੇ ਵਕਤ ਸਪੀਕਰ ਚੋ ਆਵਾਜ਼ ਆ ਰਹੀ ਸੀ .....ਮਾਥੇ ਤਿਲਕ ਹਥਿ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ...ਗਰੀਬ ਦੀ ਧੀ ਦਾ ਘਰ ਵਸਣ ਤੋ ਪਹਿਲਾ ਖਤਮ ਹੋ ਰਿਹਾ ਸੀ ਤੇ ਦੂਸਰੇ ਪਾਸੇ ਸੰਗਮਰਮਰ ਦੇ ਭਏ ਟਰਕ ਗੁਰਦੁਆਰੇ ਵਲ ਜਾ ਰਹੇ
  ਸਨ !
ਬਲਦੀਪ ਸਿੰਘ ਰਾਮੂੰਵਾਲੀਆ
96543-42039

( ਵਧੀਆ  ਹੈ , ਸਾਫ ਦਿਸਦਾ ਪਿਆ ਹੈ ਕਿ , ਜੇ ਸਿਖਾਂ ਨੇ  ਮਾਇਆ ਧਾਰੀ ਲੀਡਰਾਂ ਨੂੰ ਨਾ ਤਿਆਗਿਆ , ਤਾਂ ਸਿਖੀ ਤੁਹਾਨੂ ਤਿਆਗ ਦੇਵੇਗੀ !
ਅਮਰ ਜੀਤ ਸਿੰਘ ਚੰਦੀ)
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.