ਕੈਟੇਗਰੀ

ਤੁਹਾਡੀ ਰਾਇ



ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਪਹਿਲਾ ਵਿਸ਼ਾ-ਸਾਨੂੰ ਮਨੁੱਖਾ ਜਨਮ ਕਿਉਂ ਮਿਲਿਆ ਹੈ ?) (ਭਾਗ ਤੀਜਾ ) ਸਾਧੋ ਗੋਬਿੰਦ ਕੇ ਗੁਨ ਗਾਉ ॥ (219)
(ਪਹਿਲਾ ਵਿਸ਼ਾ-ਸਾਨੂੰ ਮਨੁੱਖਾ ਜਨਮ ਕਿਉਂ ਮਿਲਿਆ ਹੈ ?) (ਭਾਗ ਤੀਜਾ ) ਸਾਧੋ ਗੋਬਿੰਦ ਕੇ ਗੁਨ ਗਾਉ ॥ (219)
Page Visitors: 3025

                         (ਪਹਿਲਾ ਵਿਸ਼ਾ-ਸਾਨੂੰ ਮਨੁੱਖਾ ਜਨਮ ਕਿਉਂ ਮਿਲਿਆ ਹੈ ?) 

                                             (ਭਾਗ ਤੀਜਾ  )     

           ਸਾਧੋ ਗੋਬਿੰਦ ਕੇ ਗੁਨ ਗਾਉ ॥ (219)

     (ੳ) ਸਾਧੋ ਗੋਬਿੰਦ ਕੇ ਗੁਨ ਗਾਉ ॥

           ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹੇ ਗਵਾਵਉ ॥1॥ਰਹਾਉ॥

           ਪਤਿਤ ਪੁਨੀਤ ਦੀਨ ਬੰਧ ਹਰਿ ਸਰਨਿ ਤਾਹਿ ਤੁਮ ਆਵਉ ॥

           ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ ॥1॥

           ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ ॥

           ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥2॥5॥   (219)

   ਵਿਆਖਿਆ;- 

          ਸਾਧੋ ਗੋਬਿੰਦ ਕੇ ਗੁਨ ਗਾਉ ॥
          ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹੇ ਗਵਾਵਉ ॥1॥ਰਹਾਉ॥
      ਹੇ ਸੰਤ ਜਨੋ , ਸਤਸੰਗੀਉ , ਗੋਬਿੰਦ ਦੇ ਗੁਣ ਗਾਉਂਦੇ ਰਿਹਾ ਕਰੋ , ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦੇ ਰਿਹਾ ਕਰੋ । ਇਹ ਜੋ ਅਮੋਲਕ ਮਨੁੱਖਾ ਜਨਮ ਮਿਲਿਆ ਹੈ , ਇਸ ਨੂੰ ਬੇਜਾਰ ਵਿਚ ਹੀ ਕਿਉਂ ਗਵਾਉਂਦੇ ਹੋ ?

          ਪਤਿਤ ਪੁਨੀਤ ਦੀਨ ਬੰਧ ਹਰਿ ਸਰਨਿ ਤਾਹਿ ਤੁਮ ਆਵਉ ॥
         ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ ॥1॥
     ਹੇ ਸਤਸੰਗੀਉ ਪ੍ਰਭੂ ਤਾਂ ਪਤਿਤਾਂ , ਵਿਕਾਰੀ ਬੰਦਿਆਂ ਨੂੰ ਵੀ ਪੁਨੀਤ , ਪਵਿਤ੍ਰ ਕਰਨ ਵਾਲਾ , ਅਤੇ ਨਿਮਾਣੇ ਬੰਦਿਆਂ ਨੂੰ ਵੀ ਸਹਾਰਾ ਦੇਣ ਵਾਲਾ ਹੈ , ਤੁਸੀਂ ਵੀ ਉਸ ਦਾ ਹੀ ਆਸਰਾ ਲਵੋ । ਜਿਸ ਦਾ ਸਿਮਰਨ ਕਰਨ ਨਾਲ ਹਾਥੀ ਵਰਗੇ ਜਾਨਵਰ ਦਾ ਵੀ ਡਰ ਦੂਰ ਹੋ ਗਿਆ ਸੀ , ਤੁਸੀਂ ਅਜਿਹੇ ਸਮਰੱਥ ਵਾਹਿਗੁਰੂ ਨੂੰ ਕਿਉਂ ਭੁੱਲ ਰਹੇ ਹੋ ?

          ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ ॥
         ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥2॥5॥            (219)
     ਹੇ ਸਤਸੰਗੀਉ ਤੁਸੀਂ ਅਹੰਕਾਰ ਅਤੇ ਮਾਇਆ ਦੇ ਮੋਹ ਨੂੰ ਤਿਆਗ ਕੇ , ਆਪਣਾ ਚਿੱਤ ਪਰਮਾਤਮਾ ਦੀ ਭਗਤੀ ਵਿਚ ਜੋੜੀ ਰੱਖੋ ।
   ਨਾਨਕ ਆਖਦਾ ਹੈ ਕਿ ਵਿਕਾਰਾਂ ਤੋਂ ਬਚਣ ਦਾ , ਇਹੀ ਇਕ ਰਸਤਾ ਹੈ , ਪਰ ਇਹ ਰਸਤਾ ਤੁਸੀਂ ਗੁਰੂ ਦੀ ਸ਼ਰਨ ਵਿਚ ਪੈ ਕੇ , ਸ਼ਬਦ-ਵਿਚਾਰ ਆਸਰੇ ਹੀ ਲੱਭ ਸਕੋਗੇ ।
           …………………………………………….

                     ਕਾ ਕੀ ਮਾਈ ਕਾ ਕੋ ਬਾਪ ॥  (188)

   (ਅ)  ਕਾ ਕੀ ਮਾਈ ਕਾ ਕੋ ਬਾਪ ॥

          ਨਾਮ ਧਾਰੀਕ ਝੂਠੇ ਸਭਿ ਸਾਕ ॥1॥

          ਕਾਹੇ ਕਉ ਮੂਰਖ ਭਖਲਾਇਆ ॥

          ਮਿਲਿ ਸੰਜੋਗਿ ਹੁਕਮਿ ਤੂੰ ਆਇਆ ॥1॥ਰਹਾਉ॥ 

          ਏਕਾ ਮਾਟੀ ਏਕਾ ਜੋਤਿ ॥

          ਏਕੋ ਪਵਨੁ ਕਹਾ ਕਉਨੁ ਰੋਤਿ ॥2॥

          ਮੇਰਾ ਮੇਰਾ ਕਰਿ ਬਿਲਲਾਹੀ ॥

          ਮਰਣਹਾਰੁ ਇਹੁ ਜੀਅਰਾ ਨਾਹੀ ॥3॥

          ਕਹੁ ਨਾਨਕ ਗੁਰਿ ਖੋਲੇ ਕਪਾਟ ॥

          ਮੁਕਤੁ ਭਏ ਬਿਨਸੇ ਭ੍ਰਮ ਥਾਟ ॥4॥43 ॥                (188) 

       ਵਿਆਖਿਆ;- 

          ਕਾਹੇ ਕਉ ਮੂਰਖ ਭਖਲਾਇਆ ॥
         ਮਿਲਿ ਸੰਜੋਗਿ ਹੁਕਮਿ ਤੂੰ ਆਇਆ ॥1॥ਰਹਾਉ॥
      ਹੇ ਮੂਰਖ ਤੂੰ ਕਿਉਂ ਸੁਪਨੇ ਵਿਚ ਹੀ ਬੜਾਉਂਦਾ ਪਿਆ ਹੈਂ ? ਤੂੰ ਕਰਤਾਰ ਦੇ ਹੁਕਮ ਅਨੁਸਾਰ ਹੀ ਇਸ ਸੰਸਾਰ ਵਿਚ ਆਇਆ ਹੈਂ , ਤੇਰਾ ਇਨ੍ਹਾਂ ਰਿਸ਼ਤੇਦਾਰਾਂ ਨਾਲ ਸੰਜੋਗ ਬਣਿਆ ਹੈ ।

           ਕਾ ਕੀ ਮਾਈ ਕਾ ਕੋ ਬਾਪ ॥
         ਨਾਮ ਧਾਰੀਕ ਝੂਠੇ ਸਭਿ ਸਾਕ ॥1॥
     ਇਨ੍ਹਾਂ ਵਿਚੋਂ ਕੌਣ ਕਿਸੇ ਦੀ ਮਾਂ ਹੈ ? ਕੌਣ ਕਿਸੇ ਦਾ ਬਾਪ ਹੈ ? ਇਹ ਸਾਰੇ ਸਾਕ ਨਾਮ-ਧ੍ਰੀਕ  ਹਨ ਝੂਠੇ ਹਨ , ਸਰੀਰ ਵਿਚੋਂ ਜਾਨ ਨਿਕਲਣ ਦੇ ਨਾਲ ਹੀ , ਸਾਰੇ ਸਾਕ ਖਤਮ ਹੋ ਜਾਂਦੇ ਹਨ । 

           ਏਕਾ ਮਾਟੀ ਏਕਾ ਜੋਤਿ ॥
         ਏਕੋ ਪਵਨੁ ਕਹਾ ਕਉਨੁ ਰੋਤਿ ॥2॥
       ਇਹ ਸਾਰੇ ਜੀਵ , ਇਕੋ ਮਿੱਟੀ (ਪੰਜਾਂ ਤੱਤਾਂ) ਦੇ ਬਣੇ ਹੋਏ ਹਨ , ਸਭ ਵਿਚ ਇਕੋ (ਪ੍ਰਭੂ ਦੀ) ਜੋਤ ਹੈ , ਸਭ ਵਿਚ ਹਵਾ ਦੇ ਆਸਰੇ ਪ੍ਰਾਣ ਚਲਦੇ ਹਨ । ਸੰਜੋਗ ਮੁੱਕਣ ਦੇ ਨਾਲ ਹੀ ਸਭ ਪਰਾਏ ਹੋ ਜਾਂਦੇ ਹਨ , ਕਿਸੇ ਨੂੰ ਕਿਸੇ ਲਈ ਰੋਣ ਦਾ ਕੋਈ ਲਾਭ ਨਹੀਂ ਹੁੰਦਾ । 

           ਮੇਰਾ ਮੇਰਾ ਕਰਿ ਬਿਲਲਾਹੀ ॥
         ਮਰਣਹਾਰੁ ਇਹੁ ਜੀਅਰਾ ਨਾਹੀ ॥3॥
       ਲੋਕ ਮੇਰਾ ਮੇਰਾ ਕਰ ਕੇ ਵਿਲਕਦੇ ਹਨ , ਪਰ ਇਹ ਸਰੀਰ , ਸਦਾ ਲਈ ਕਿਸੇ ਦਾ ‘ਮੇਰਾ’ ਨਹੀਂ ਹੈ ਅਤੇ ਸਰੀਰ ਦੇ ਅੰਦਰਲਾ ਜੀਅ , ਮਰਨ ਵਾਲਾ ਨਹੀਂ ਹੈ । 

          ਕਹੁ ਨਾਨਕ ਗੁਰਿ ਖੋਲੇ ਕਪਾਟ ॥
         ਮੁਕਤੁ ਭਏ ਬਿਨਸੇ ਭ੍ਰਮ ਥਾਟ ॥4॥43 ॥                (188)  
      ਹੇ ਨਾਨਕ ਆਖ , ਜਿਨ੍ਹਾਂ ਦੇ ਗੁਰੂ ਨੇ ਕਪਾਟ ਖੋਲ੍ਹ ਦਿੱਤੇ ਹਨ , ਜਿਨ੍ਹਾਂ ਨੂੰ ਗੁਰੂ ਨੇ ਸੋਝੀ ਦੇ ਦਿੱਤੀ , ਉਨ੍ਹਾਂ ਦੇ ਇਸ ਮਾਇਆ ਦੇ ਪਸਾਰੇ ਵਲੋਂ ਸਾਰੇ ਭਰਮ-ਭੁਲੇਖੇ ਦੂਰ ਹੋ ਗਏ , ਅਤੇ ਉਹ ਤ੍ਰਿਸ਼ਨਾਵਾਂ ਤੋਂ ਮੁਕਤ ਹੋ ਗਏ ।

                                                                                                             ਅਮਰ ਜੀਤ ਸਿੰਘ ਚੰਦੀ     

                                                                                                                   10-9-2014
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.