ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਟਕਸਾਲ,ਅਖੌਤੀ ਸੰਤ-ਸਮਾਜ ਤੇ ਡੇਰਿਆਂ ‘ਤੇ ਕਰਮ-ਕਾਂਡ ਅਤੇ ਰਾਜਨੀਤਕ ਸ਼ਕਤੀਆਂ ਹੇਠ ਪਲਣ ਵਾਲਿਓ
ਟਕਸਾਲ,ਅਖੌਤੀ ਸੰਤ-ਸਮਾਜ ਤੇ ਡੇਰਿਆਂ ‘ਤੇ ਕਰਮ-ਕਾਂਡ ਅਤੇ ਰਾਜਨੀਤਕ ਸ਼ਕਤੀਆਂ ਹੇਠ ਪਲਣ ਵਾਲਿਓ
Page Visitors: 2471

ਟਕਸਾਲ, ਅਖੌਤੀ ਸੰਤ ਸਮਾਜ ਤੇ ਡੇਰਿਆਂ 'ਤੇ ਕਰਮਕਾਂਡ ਅਤੇ ਰਾਜਨਿਤਿਕ ਸ਼ਕਤੀਆਂ ਹੇਠ ਪੱਲਣ ਵਾਲਿਓ !
ਆਪਣੇ ਹਰਬੇ ਆਪਣੇ ਘਰਾਂ ਵਿੱਚ ਰਹਿਣ ਦਿਓ, ਕੌਮ ਨੂੰ ਇੱਜ਼ਤ ਨਾਲ ਜੀਣ ਦਿਓ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ
 ਤੇਜਿੰਦਰ ਪਾਲ ਸਿੰਘ, ਦਿੱਲੀ
  ਜੋ ਅੱਜ ਦੇ ਹਾਲਤ ਕੌਮ ਵਿਚ ਵਾਪਰ ਰਹੇ ਦੇਸਾਂ ਵਿਦੇਸਾਂ ਵਿਚ ਉਹ ਸਾਰੀ ਕੌਮ ਦੇ ਸਾਹਮਣੇ ਹੈ ਕਿ ਕਿਸ ਤਰਾਂ ਰਾਜਨੀਤਿਕ ਸ਼ਕਤੀਆਂ ਤੇ ਉਨ੍ਹਾਂ ਦੇ ਰਹਿਮੋ ਕਰਮ 'ਤੇ ਮਾਣ ਰਹੇ ਧਾਰਮਿਕ ਪਦਵੀਆਂ ਦੇ ਲੋਕ ਇਹ ਨਹੀਂ ਸੋਚ ਰਹੇ ਕਿ ਇਹ ਧਾਰਮਿਕ ਪਦਵੀਆਂ 'ਤੇ ਇਹ ਰਾਜਨੀਤਿਕ ਸ਼ਕਤੀਆਂ ਹਮੇਸ਼ਾਂ ਹਰ ਮਨੁੱਖ ਕੋਲ ਨਹੀਂ ਰਹਿੰਦੀਆਂ। ਇਸ ਦੀ ਜਾਇਜ਼ ਵਰਤੋਂ ਹੋਵੇ ਨਾਜਾਇਜ਼ ਵਰਤੋਂ ਨਾਲ ਮਨੁੱਖ ਆਪਣੇ ਇਤਿਹਾਸ ਨੂੰ ਕਲੰਕਿਤ ਕਰ ਜਾਂਦਾ ਹੈ। ਜਿਹੜਾ ਇਤ੍ਹਿਹਾਸ ਫਿਰ ਸਦੀਆਂ ਤੱਕ ਮਨੁੱਖ ਨੂੰ ਬਖ਼ਸ਼ਦਾ ਨਹੀਂ ਇਸ ਲਈ ਚੰਗਾ ਹੋਂਦਾ ਕਿ ਮਨੁੱਖ ਆਪਣੇ ਅਸਲੀਅਤ ਨੂੰ ਸਮਝ ਕੇ ਯੋਗ ਢੰਗ ਨਾਲ ਬਣਦੀਆਂ ਸੇਵਾਵਾਂ ਨੂੰ ਨਿਭਾਏ, ਧਰਮ ਕਦੀ ਵੀ ਜਿਹੜਾ ਕਿ ਜ਼ੋਰ ਜਬਰ ਨਾਲ ਤੇ ਬੰਦੂਕ ਲਾਠੀਆਂ ਨਾਲ ਤੇ ਸ਼ਕਤੀਆਂ ਨਾਲ ਨਹੀਂ ਚਲਦੇ ਧਰਮ ਇਕ ਪਿਆਰ ਦਾ ਸੌਦਾ ਹੈ।
    ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥
    ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ

  ਪਰ ਹੋ ਕੀ ਰਹਿਆ ਹੈ ਕਿ ਕੁਛ ਲੋਕ ਲਾਠੀਆਂ ਦੇ ਮੁਜ਼ਾਹਰੇ ਨਾਲ ਦੂਜੇ ਨੂੰ ਆਪਣੀ ਕਿਸਮ ਦਾ ਧਰਮੀ ਬਨਾਉਣਾ ਚਾਹੁੰਦੇ ਨੇ ਉਹ ਆਏ ਦਿਨ ਗੁਰੁਦਆਰੇ 'ਤੇ ਭੀ ਹਮਲਾ ਕਰਦੇ ਨੇ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਪਾਤਸ਼ਾਹ 'ਤੇ ਵੀ ਹਮਲਾ ਕਰਦੇ ਨੇ, ਪਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਉਪਾਸ਼ਕ ਕਦੀ ਇਸ ਰਾਹ ਪੈ ਹੀ ਨਹੀਂ ਸਕਦਾ, ਜ਼ਰੂਰ ਉਹਨਾਂ ਨੂੰ ਦੂਜੇ ਅਖੌਤੀ ਗ੍ਰੰਥਾਂ ਵਿੱਚੋ ਜਿਹੜੇ ਕਿ ਕਾਲਕਾ ਦੇ ਪੁਜਾਰੀ ਗਰੰਥ ਨੇ ਉਨ੍ਹਾਂ ਵਿੱਚੋਂ ਮਿਲੀਆਂ ਹੋਈਆਂ ਹਦਾਇਤਾਂ ਤੇ ਪ੍ਰਰੇਣਾ ਨਾਲ ਹੀ ਕੋਈ ਮਨੁੱਖ ਇਸ ਤਰਾਂ ਹੋ ਸਕਦਾ ਹੈ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਅਦਬ ਭੀ ਕਾਇਮ ਨਾ ਰੱਖੇ। ਪਰ ਐਸੇ ਹਾਲਤ ਪੈਦਾ ਹੋ ਰਹੇ ਹਨ।
 ਦੇਖੋ ਇਹ ਰਾਜਨੀਤਿਕ ਲੋਕਾਂ ਨੇ ਇਕ ਹਥਿਆਰ ਬਣਾਇਆ ਹੋਇਆ ਹੈ ਉਹ ਆਪਣੇ ਅਸਥਾਨਾਂ 'ਤੇ ਜਿਵੇਂ ਕਿ ਟਕਸਾਲ ਆਦਿਕ ਤੇ ਅਨੇਕਾਂ ਅਸਥਾਨਾਂ ਤੇ ਮਨਮੱਤ ਤੇ ਕਰਮ ਕਾਂਡ, ਅਖੌਤੀ ਸੰਤ ਸਮਾਜ ਅਖਵਾਉਣ ਵਾਲੇ ਆਪਣੇ ਡੇਰਿਆਂ 'ਤੇ ਅਨੇਕਾਂ ਤਰ੍ਹਾਂ ਦੇ ਕਰਮ ਕਾਂਡ ਕਰਦੇ ਨੇ, ਪਰ ਦੱਸੋ ਕਦੀ ਕੋਈ ਦੂਜਾ ਤੁਹਾਡੇ ਵਿਚ ਆਕੇ ਦਖ਼ਲ ਅੰਦਾਜੀ ਕਰਦਾ ਹੈ? ਬਲਕਿ ਉਹ ਕਹਿੰਦੇ ਨੇ ਚਲੋ ਇਹ ਜੋ ਕਰਦੇ ਨੇ ਇਨੂੰ ਜ਼ਬਰਨ ਤਾਂ ਰੋਕਿਆ ਨਹੀਂ ਜਾ ਸਕਦਾ, ਜਦ ਅਸੀਂ ਲੋਕ ਤੁਹਾਡੇ ਵਿਚ ਜਾਕੇ ਦਖ਼ਲ ਅੰਦਾਜੀ ਨਹੀਂ ਕਰਦੇ ਤੇ ਅਖੌਤੀ ਲੋਕ ਤੁਹਾਨੂੰ ਵੀ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਇਸ ਦਾ ਅਧਿਕਾਰ ਨਹੀਂ ਕਿ ਤੁਸੀਂ ਸਾਡੇ ਵਿਚ ਦਖ਼ਲ ਅੰਦਾਜੀ ਕਰੋ, ਕਿ ਅਸੀਂ ਕਿਸ ਅਸਥਾਨ 'ਤੇ ਕਿਸਨੂੰ ਸੁਣਦੇ ਹਾਂ ਤੇ ਕਿਸ ਦੀ ਵਿਚਾਰ ਕਰਦੇ ਹਾਂ ਅਤੇ ਕਿਵੇਂ ਅਤੇ ਕਿਸ ਤਰ੍ਹਾਂ ਧਰਮ ਕਮਾਉਂਦੇ ਹਾਂ। ਪਰ ਦੂਜੇ ਪਾਸੇ ਤੁਸੀਂ ਹਮੇਸ਼ਾਂ ਆਪਣੀ ਸ਼ਕਤੀ ਦਾ ਮੁਜ਼ਾਹਰਾ ਕਰਦੇ ਹੋ ਦੂਜੇ ਨੂੰ ਦਬਾ ਕੇ ਆਪਣੀ ਅਖੌਤੀ ਕਿਸਮ ਦਾ ਧਰਮ ਚਲਾਣਾ ਚਾਹੁੰਦੇ ਹੋ।
    ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥
    ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥
   ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ

    ਉਸਦਾ ਨਤੀਜਾ ਇਹ ਨਿਕਲਦਾ ਹੈ ਕਿ ਦੇਸ਼ ਵਿਚ ਵੀ ਧਰਮ ਦੇ ਨਾਂ ਤੋਂ ਮੁਨਕਰ ਹੋ ਰੱਹੇ ਬਚੇ ਧਰਮ ਤੋਂ ਦੂਰ ਹੋ ਰਹੇ ਨੇ, ਸਿੱਖੀ ਨੂੰ ਛੱਡ ਕੇ ਨਸ਼ੇ ਵਿੱਚ ਪੈ ਰਹੇ ਨੇ ਉਹ ਕਹਿੰਦੇ ਨੇ ਕਿ ਲੰਬੇ ਚੋਲੇ ਵਾਲੇ ਵਾਲੇ ਸਾਨੂੰ ਕੀ ਧਰਮ ਸਿਖਾਉਣਗੇ ਜਿਹੜੇ ਆਪ ਧਰਮ ਨਹੀਂ ਕਮਾ ਰਹੇ ਅਤੇ ਇਹੋ ਚੀਜ਼ ਇਹ ਅਖੌਤੀ ਧਰਮੀ ਵਿਦੇਸ਼ਾਂ ਵਿੱਚ ਵੀ ਪੈਦਾ ਕਰ ਰਹੇ ਨੇ।
    ਇਸ ਲਈ ਮੈਂ ਰਾਜਨੀਤੀ ਤੇ ਧਾਰਮਿਕ ਪਦਵੀਆਂ 'ਤੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਅਖੌਤੀ ਲੋਕਾਂ ਨੂੰ ਵਿਦੇਸ਼ਾ ਵਿੱਚ ਵੀ ਪ੍ਰਵੇਸ਼ ਕਰਾ ਦਿੱਤਾ ਹੈ, ਜਿਨ੍ਹਾਂ ਨੇ ਕੌਮ ਵਿਚ ਵਿਚਰ ਕੇ ਇਨ੍ਹਾਂ ਲੋਕਾਂ ਨੇ ਆਪਣੇ ਚਾਰ ਦਿਨ ਇਜ਼ਤ ਮਾਣ ਨਾਲ ਕਰ ਗੁਜ਼ਾਰਨੇ ਸਨ। ਲੇਕਿਨ ਏਥੇ ਵੀ ਵਿਦੇਸ਼ਾਂ ਵਿੱਚ ਕੌਮ ਨੂੰ ਬਦਨਾਮ ਕਰ ਰਹੇ ਨੇ, ਅਤੇ ਗੈਰ ਕੌਮਾਂ ਸੋਚ ਰਹੀਆਂ ਨੇ ਕਿ ਕਿਸੀ ਚਰਚ, ਮੰਦਿਰ, ਮਸੀਤ ਵਿਚ ਹਰ ਰੋਜ਼ ਝਗੜੇ ਨਹੀਂ ਹੋਂਦੇ, ਡਾਂਗਾ ਨਹੀਂ ਚੁੱਕਿਆਂ ਜਾਂਦੀਆਂ, ਲੇਕਿਨ ਤੁਹਾਡੇ ਇਕ ਅਸਥਾਨ ਇਹੋ ਜਿਹੇ ਨੇ ਗੁਰੁਦਆਰੇ ਅਖਵਾਉਣ ਵਾਲੇ ਜਿਥੇ ਇਕ ਅਸਥਾਨ ਦੂਜੇ ਅਸਥਾਨ ਨੂੰ ਬਰਦਾਸ਼ਤ ਨਹੀਂ ਕਰ ਰਿਹਾ, ਅਤੇ ਖਾਸ ਕਰਕੇ ਲੰਬੇ ਚੋਲੇ ਵਾਲੇ ਤੇ ਨੀਲੀ ਪੱਗਾਂ ਵਾਲੇ ਨਕਲੀ ਅਕਾਲੀ ਉਪਰੋਂ ਦੀ ਕਿਰਪਾਨਾਂ ਪਾਉਣ ਵਾਲੇ ਆਪਣੇ ਆਪ ਨੂੰ ਧਰਮੀ ਤੇ ਮੁੱਖ ਧਰਮੀ ਅਖਵਾਉਣ ਵਾਲੇ ਲੋਕ ਆਪਣੇ ਅਖੌਤੀ ਧਰਮ ਨੂੰ ਦੂਜਿਆਂ ਦੇ ਧਰਮ 'ਤੇ ਤਾਕਤ ਦਾ ਮੁਜ਼ਾਹਰਾ ਕਰਦਿਆਂ ਆਏ ਦਿਨ ਕਿਸੀ ਨਾ ਕਿਸੀ ਗੁਰੁਦਆਰੇ ਵਿੱਚ ਝਗੜੇ ਖੜ੍ਹੇ ਕਰਦੇ ਨੇ ਕਿ ਇਹੋ ਗੈਰ ਕੌਮਾਂ ਤੁਹਾਡੇ ਲਈ ਮਾਨ ਸਨਮਾਨ ਹਿਰਦੇ ਵਿਚ ਰੱਖਣਗੀਆਂ ?
ਤੁਸੀਂ ਦੱਸੋ ਕੌਮ ਨੂੰ ਤੁਸੀਂ ਕਿਸ ਹੱਦ ਤਕ ਜਲਾਲਤ ਵਿੱਚ ਲਿਜਾਣਾ ਚਾਹੁੰਦੇ ਹੋ?
    ਬੇਨਤੀ ਹੈ ਆਪਣੇ ਸਟੈਂਡ ਨੂੰ ਬਦਲੋ ਅਤੇ ਲੋਕਾਂ ਨੂੰ ਸੁਖੀ ਅਤੇ ਧਰਮ ਵਿਚ ਪਿਆਰ ਨਾਲ ਵਸਣ ਦਿਓ।
ਆਪਣੇ ਹਰਬੇ ਅਤੇ ਆਪਣੇ ਰਾਜਨੀਤਿਕ ਸ਼ਕਤੀਆਂ ਦੇ ਮੁਜ਼ਾਹਰੇ ਆਪਣੇ ਘਰ ਰਹਿਣ ਦਿਉ, ਦੂਰ ਤਕ ਨਾ ਫੈਲਾਓ ਤਾਂ ਕਿ ਕੌਮ ਇਜ਼ੱਤ ਨਾਲ ਸੁਖੀ ਜੀ ਸਕੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.