ਕੈਟੇਗਰੀ

ਤੁਹਾਡੀ ਰਾਇ



ਪ੍ਰਭਜੀਤ ਸਿੰਘ ‘ਧਵਨ’
ਪੁਆੜੇ ਦੀ ਦੂਸਰੀ ਜੜ੍ਹ – (ਗੁਰੂ ਗ੍ਰੰਥ ਸਾਹਬਿ ਜੀ ਦਾ) ਪਹਿਲਾ ਪ੍ਰਕਾਸ਼ ਦਿਵਸ (ਭਾਗ 4)
ਪੁਆੜੇ ਦੀ ਦੂਸਰੀ ਜੜ੍ਹ – (ਗੁਰੂ ਗ੍ਰੰਥ ਸਾਹਬਿ ਜੀ ਦਾ) ਪਹਿਲਾ ਪ੍ਰਕਾਸ਼ ਦਿਵਸ (ਭਾਗ 4)
Page Visitors: 2517

ਪੁਆੜੇ ਦੀ ਦੂਸਰੀ ਜੜ੍ਹ – (ਗੁਰੂ ਗ੍ਰੰਥ ਸਾਹਬਿ ਜੀ ਦਾ) ਪਹਿਲਾ ਪ੍ਰਕਾਸ਼ ਦਿਵਸ
                                                                                      (ਭਾਗ 4)
ਹਰਿਮੰਦਰ ਕੋ ਚਾਰ ਦਰ ਸੁੰਦਰ ਰਚੋ ਅਪਾਰ ।
ਤਲਾਵ ਮਧਿ ਮੰਦਰੁ ਰਚੋ ਕਰਿਹੋ ਪੁਲ ਸੁਖੁ ਧਾਰਿ
॥44॥
ਇਹ ਮੰਦਰ ਮਮ ਰੂਪ ਹੈ ਹਰਿਮੰਦਰ ਇਹੁ ਨਾਮੁ ।
ਰਿਧਿ ਸਿਧਿ ਇਹ ਨਾਂ ਰਹੈ ਨਿਸ ਦਿਨ ਆਠੋਜਾਮ
॥45॥
ਇਹ ‘ਮੰਦਰ’ ਅਸਲ ਵਿਚ ਮੇਰਾ (ਵਿਸ਼ਨੂੰ) ਦਾ ਹੀ ਸਾਖਸ਼ਾਤ ਰੂਪ ਹੈ । (ਭਾਵ, ਹਰਿਮੰਦਰ ਦੇ ਰੂਪ ਵਿਚ ਮੈਂ ਆਪ ਉਵੇਂ ਹੀ ਅਸਥਿਤ ਹਾਂ, ਜਿਵੇਂ ਭਾਰਤ ਦੇ ਬਾਕੀ ਹਿਦੂੰ ਦੇਵ-ਮੰਦਰਾਂ ਵਿਚ ਮੂਰਤੀ ਰੂਪ ਵਿਚ ਸਥਾਪਤ ਹੋ ਕੇ ਪੂਜਿਆ ਜਾ ਰਿਹਾ ਹਾਂ । ਰਾਤ ਦਿਨ ਅਠੇ ਪਹਿਰ ਰਿਧੀਆਂ ਸਿਧੀਆਂ ਇਸ ਥਾਂ ਤੇ ਹਾਜ਼ਿਰ ਰਹਿਣਗੀਆਂ ॥45॥ ਸੁਜਾਨ ਪਾਠਕ ਨੂੰ ਜਪੁ ਸਾਹਿਬ ਦੀ 29ਵੀਂ ਪਉੜੀ ਦੀ ਇਸ ਪੰਗਤੀ ਵਿਚਲਾ ਗੁਰਮਤਿ-ਸਿਧਾਂਤ ਰੂਪ ਫੁਰਮਾਨ ਵੀ ਜਰੂਰ ਯਾਦ ਹੋਵੇਗਾ- “ਰਿਧਿ ਸਿਧਿ ਅਵਰਾ ਸਾਦ” ਭਾਵ ਰਿਧੀਆਂ ਸਿਧੀਆਂ ਮਨੁੱਖ ਨੂੰ ਪ੍ਰਭੂ ਨਾਮ ਤੋਂ ਹਟਾ ਕੇ ਮਾਇਆ ਦੇ ਸੁਆਦ ਵਲ ਨੂੰ ਧੂ ਖੜਦੀਆਂ ਹਨ । ਸੋ ਜੋਗੀਆਂ ਵਾਲੀਆਂ ਇਨ੍ਹਾਂ ਰਿਧੀਆਂ ਸਿਧੀਆਂ ਦਾ ਗੁਰੂ  ਦਰਬਾਰ ਦੇ ਨੇੜੇ ਆਉਣ ਦਾ ਕੀ ਕੰਮ ਸੀ ?
   ਗੁਰੂ ਨਾਨਕ ਸਾਹਿਬ ਜੀ ਦੇ ਧਰਮਸ਼ਾਲਾ ਸੰਕਲਪ ਨੂੰ ਮੰਦਰ ਦਾ ਰੂਪ ਦੇਣ ਦੀ ਸਿਰਫ਼ ਇਸੀ ਕਿਤਾਬਚੇ ‘ਗੁਰ ਬਿਲਾਸ ਪਾਤਿਸ਼ਾਹੀ 6’ ਦੀ ਹੀ ਦੇਣ ਹੈ । ਦਰਬਾਰ ਸਾਹਿਬ ਚ ਸ਼ਸ਼ੋਬਿਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਗਤਾਂ ਮੰਦਰ ਵਾਂਗ ਪੈਸੇ ਰੱਖ ਮੱਥਾ ਟੇਕਦੇ ਹਨ ਅਤੇ ਪਿੱਛੋਂ ਸੇਵਾਦਾਰ ਬਾਹਰ ਦਾ ਰਸਤੇ ਵੱਲ ਨੂੰ ਵਧਣ ਲਈ ਕਹਿ ਰਹੇ ਹੁੰਦੇ ਹਨ, ਖੜ੍ਹੋਨ ਜਾਂ ਬੈਠਣ ਦੀ ਕਮੀ ? ਸੇਵਾਦਾਰ ਇਹ ਸੇਵਾ ਨਿਭਾਉਂਦੇ ਅੱਜ ਵੀ ਟੈਲੀਵਿਯਨ ਤੇ ਦੇਖਿਆ ਜਾ ਸਕਦਾ ਹੈ ।
   ਪਾਠਕ ਜੀ ਨੋਟ ਕਰਿਓ, ਕਿ
1) ਪੰਚਮ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਜੀ ਨੇ ਸੀਨਾ-ਬਸੀਨਾ ਪਹਿਲੇ ਚਾਰ ਗੁਰੂ ਸਾਹਿਬਾਨਾਂ ਵਲੋਂ ਮਿਲੀ ਗੁਰਬਾਣੀ ਦੇ ਨਾਲ ਆਪਣੀ ਬਾਣੀ ਦੀ ਸੰਪਾਦਨਾ ਇਕ ਗ੍ਰੰਥ ਰੂਪ ਪੋਥੀ
2) ਇਸ ਪੋਥੀ ਦਾ ਪਹਿਲਾ ਪ੍ਰਕਾਸ਼ ਅਤੇ
3) ਪਹਿਲਾ ਹੁਕਮਨਾਮਾ (ਅਤੇ ਹੋਰ ਬਹੁਤ ਕੁਝ) ਸਿਰਫ਼ ਤੇ ਸਿਰਫ਼ ਇਸ ‘ਗੁਰ ਬਿਲਾਸ ਪਾਤਿਸ਼ਾਹੀ 6’ ਪੁਸਤਕ, ਜਿਹੜਾ ਕਿਸੇ ਗੁੰਮਨਾਮ ਲਿਖਾਰੀ ਨੇ ਸੰਨ 1718 ਵਿਚ ਲਿਖਿਆ ਸੀ ਅਤੇ ਜੋ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ 400 ਸਾਲਾ ਜਨਮ ਦਿਵਸ ਤੇ ਜੂਨ 1998 ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮੋਹਰ ਹੇਠ ਪੰਥਕ ਤੌਰ ਤੇ ਜ਼ਾਰੀ ਕੀਤਾ ਗਿਆ ਸੀ । ਜਿਸ ਦੀ ਪੁਨਰ-ਸੰਪਾਦਨਾ ਸਿੰਘ ਸਾਹਿਬ ਜੋਗਿੰਦਰ ਸਿੰਘ ਵੇਦਾਂਤੀ ਸਾਬਕਾ ਸੀਨੀਅਰ ਗ੍ਰੰਥੀ ਹਰਿਮੰਦਰ ਸਾਹਿਬ ਅਤੇ ਪ੍ਰੋਫੈਸਰ ਅਮਰਜੀਤ ਜੀ ਦੇ ਨਾਮ ਹੇਠ 12 ਸਿਰਮੌਰ ਵਿਦਵਾਨਾਂ ਨੇ ‘ਸਿਰਲੇਖਾਂ’ ਤੇ ਪ੍ਰਸੰਸਾ-ਪੱਤਰਾਂ ਦੁਆਰਾ ਛਪਿਆ ।
   ਇਸ ਪੁਸਤਕ ਨੂੰ ਜਦੋਂ ਗੁਰੂ ਬਾਣੀ ਦੀ ਕਸਵੱਟੀ ੳੁੱਪਰ ਸਰਦਾਰ ਗੁਰਬਖਸ਼ ਸਿੰਘ ਜੀ ‘ਕਾਲ਼ਾ ਅਫ਼ਗਾਨਾ’ ਨੇ ਪਰਖਣਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਪੰਥ ਚੋਂ ਛੇਕ ਦਿੱਤਾ ਗਿਆ । ਜਦੋਂ ਹਰਮਨ ਪਿਆਰੇ ਰੋਜ਼ਾਨਾ ਸਪੋਕਸਮੈਨ ਦੇ ਚੀਫ਼ ਓਦਟਿੋਿਰ ਸਰਦਾਰ ਜੋਗਿੰਦਰ ਸਿੰਘ ਜੀ ਨੇ ਕਾਲ਼ਾ ਅਫ਼ਗਾਨਾ ਜੀ ਦੀ ਬੇ-ਖੌਫ਼ ਹਿਮਾਇਤ ਕੀਤੀ ਤਾਂ ਉਹਨਾਂ ਨੂੰ ਵੀ ਪੰਥ ਚੋਂ ਛੇਕ ਦਿੱਤਾ ਗਿਆ ।
   ਹੁਕਮ ਨਾ ਮੰਨਣਾ ਹੁਕਮ ਅਦੁੱਲੀ ਹੁੰਦਾ ਹੈ ਪਰ ਹੁਕਮ ਤੋਂ ਵੀ ਅੱਗੇ ਤੁਰ ਪੈਣਾ ਵੀ ਹੁਕਮ ਅਦੂਲੀ ਹੁੰਦਾ ਹੈ। ਦਸਮ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ‘ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਜੋ ਉਹਨਾਂ ਨੇ 1708 ਈਸਵੀ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਸੌਂਪਣ ਤੇ ਉਚਾਰਿਆ ਸੀ, ਉਹਨਾਂ ਤੋਂ 104 ਸਾਲ ਪਹਿਲਾਂ ਇਕ ਅਗਿਆਤ ਲਿਖਾਰੀ ਦੇ ਲਿਖਣ ਤੇ 1604 ਸੰਨ ਵਿਚ (ਗੁਰੂ) ਗ੍ਰੰਥ (ਸਾਹਿਬ) ਦਾ ਪਹਿਲਾ ਪ੍ਰਕਾਸ਼ ਦਿਵਸ ਅੱਜ ਤੱਕ ਮਨਾ ਰਹੇ ਹਾਂ । ਕੀ ਇਹ ਹੁਕਮ ਤੋਂ ਵੀ ਅੱਗੇ ਤੁਰ ਪੈਣ ਵੱਲ ਘੋਰ ਹੁਕਮ ਅਦੂਲੀ ਤਾਂ ਨਹੀਂ ਕਰ ਰਹੇ ?
ਪਾਠਕ ਜੀ, ਜਿਸ ਵਿੱਚ ਨੋਵੇਂ ਪਾਤਸ਼ਾਹ ਦੀ ਬਾਣੀ ਅੰਕਤਿ ਹੀ ਨਹੀਂ ਅਤੇ ਗੁਰੁ ਅਰਜਨ ਪਾਤਸ਼ਾਹ ਜੀ ਨੇ ਗ੍ਰੰਥ ਨੂੰ ਗੁਰੂ ਉਪਾਧੀ ਵੀ ਨਹੀਂ ਦਿੱਤੀ, ਕੀ ਓਸ ਪੋਥੀ ਨੂੰ ਗੁਰੂ ਦਾ ਨਾਮ ਦੇ ਕੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿੱਠ ਤਾਂ ਨਹੀਂ ਦੇ ਰਹੇ ? ਕੀ ਅਸੀਂ ਜਦੋਂ ਪਹਿਲਾ ਪ੍ਰਕਾਸ਼ ਦਿਵਸ ਮਨਾਉਂਦੇ ਹਾਂ ਤਾਂ ਅਸੀਂ ਛੇਵੇਂ ਪਾਤਸ਼ਾਹ, ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਅਤੇ ਦਸਵੇਂ ਪਾਤਸ਼ਾਹ ਜੀ ਨੂੰ ਪਿੱਠ ਨਹੀਂ ਦੇ ਰਹੇ ਹੁੰਦੇ ਜੀ ।
ਸ਼ਬਦ ਵਿਚਾਰ ਨਾਲ ਜੁੜੇ ਸਿੱਖਾਂ ਦੀ ਚਰਣ ਧੂੜ ।
ਪ੍ਰਭਜੀਤ ਸਿੰਘ ‘ਧਵਨ’
ਡੁਬਈ (ਯੂ.ਏ.ਈ.)
ਸੰਪਰਕ ਨੰ. +971-50-8954294
 
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.