ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
ਲੋਕ ਪਰਲੋਕ ਵਾਲੀ ਥਿਉਰੀ !
ਲੋਕ ਪਰਲੋਕ ਵਾਲੀ ਥਿਉਰੀ !
Page Visitors: 2543

ਲੋਕ  ਪਰਲੋਕ  ਵਾਲੀ  ਥਿਉਰੀ  !
ਚਮਕੌਰ ਸਿੰਘ ਬਰਾੜ ਜੀ! ਤੁਸੀਂ ਲਿਖਿਆ ਹੈ:-
“ਪਾਛੈ—ਲੰਘ ਗਏ ਸਮੇਂ ਵਿੱਚ { ਏਥੇ ਸਾਰੇ ਟੀਕਿਆਂ ਵਾਲਿਆਂ ਨੇ ਲੋਕ ਪਰਲੋਕ ਅਰਥ ਕੀਤੇ ਹਨ ਪਰ ਮੇਰੀ ਸਮਝ ਮੁਤਾਬਕ ਆਗੇ ਅਤੇ ਪਿਛੈ ਦੇ ਅਰਥ ਲੋਕ ਪਰਲੋਕ ਨਹੀਂ ਸਗੋ ਭੂਤ ਕਾਲ ਅਤੇ ਭਵਿਖ ਕਾਲ ਹੋਣੇ ਚਾਹੀਦੇ ਹਨ। ਕਿਉਂਕਿ ਲੋਕ ਪ੍ਰਲੋਕ ਵਾਲੀ ਥਿਉਰੀ ਕਿਸੇ ਹੋਰ ਧਰਮ ਦੀ ਹੈ। ਗੁਰੂ ਸਾਹਿਬ ਤਾਂ ਏਸੇ ਜੀਵਨ ਦੀ ਹੀ ਗੱਲ ਕਰਦੇ ਹਨ। ਹਾਂ ਕਈ ਥਾਵਾਂ ਤੇ ਲੋਕ ਪ੍ਰਲੋਕ ਉਦਾਹਰਣ ਦੇ ਤੌਰ ਤੇ ਜਰੂਰ ਵਰਤਿਆ ਹੈ। ਪ੍ਰਲੋਕ ਕਿਸੇ ਹੋਰ ਧਰਤੀ ਜਾਂ ਜਗਾਹ ਨਹੀ ਹੈ । ਏਸੇ ਧਰਤੀ ਤੇ ਹੈ। },
” ਇਸ ਸੰਬੰਧੀ ਮੇਰਾ ਸਵਾਲ ਸੀ—“
ਚਮਕੌਰ ਸਿੰਘ ਬਰਾੜ ਜੀ! ਤੁਸੀਂ ਲਿਖਿਆ ਹੈ- ‘ਲੋਕ ਪਰਲੋਕ ਵਾਲੀ ਥਿਉਰੀ ਕਿਸੇ ਹੋਰ ਧਰਮ ਦੀ ਹੈ।ਗੁਰੂ ਸਾਹਿਬ ਤਾਂ ਇਸੇ ਜੀਵਨ ਦੀ ਹੀ ਗੱਲ ਕਰਦੇ ਹਨ।’ ਚਮਕੌਰ ਸਿੰਘ ਜੀ! ਗੁਰਬਾਣੀ ਦੀ ਕੋਈ ਉਦਾਹਰਣ ਪੇਸ਼ ਕਰ ਸਕਦੇ ਹੋ ਜਿਸ ਵਿੱਚ ਇਸ ਜਨਮ ਤੋਂ ਬਾਅਦ ਫੇਰ ਜਨਮ ਮਿਲਣ ਵਾਲੇ ਪਰਲੋਕ ਦਾ ਖੰਡਣ ਕੀਤਾ ਗਿਆ ਹੋਵੇ? ਜਾਂ ਗੁਰੂ ਸਾਹਿਬ ਨੇ ਇਸ ਜਨਮ ਤੋਂ ਬਾਅਦ ਫੇਰ ਜਨਮ ਦਾ ਖੰਡਣ ਕੀਤਾ ਹੋਵੇ?” ਤੁਸੀਂ ਆਪਣੀਆਂ ਸ਼ਬਦ-ਵਿਆਖਿਆਵਾਂ ਵਿੱਚ ਆਮ ਹੀ ਡਿਕਲੇਰ ਕਰਦੇ ਰਹਿੰਦੇ ਹੋ ਕਿ ਤੁਸੀਂ ਗੁਰਬਾਣੀ ਦੇ ਅਰਥ ਕਰਨ ਦੀ ਸੇਧ ਪ੍ਰੋ: ਸਾਹਿਬ ਸਿੰਘ ਜੀ ਤੋਂ ਲਈ ਹੈ।ਪਰ ਆਪਣੇ ਜਿੰਨੇ ਵੀ ਵਿਚਾਰ ਵਟਾਂਦਰੇ ਹੋਏ ਹਨ, ਉਹਨਾਂ ਸਭ ਵਿੱਚ ਤੁਸੀਂ ਪ੍ਰੋ: ਸਾਹਿਬ ਸਿੰਘ ਜੀ ਤੇ ਅਰਥਾਂ ਦਾ ਖੰਡਣ ਹੀ ਕੀਤਾ ਹੈ।ਪ੍ਰੋ: ਸਾਹਿਬ ਦੇ ਅਰਥਾਂ ਦਾ ਖੰਡਣ ਤੁਸੀਂ ਇਸ ਆਧਾਰ ਤੇ ਕਰਦੇ ਹੋ ਕਿ (ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਵਾਲੇ) ਸਿਧਾਂਤ ਨੂੰ ਗੁਰਮਤਿ ਵਿੱਚ ਮਾਨਤਾ ਨਹੀਂ ਹੈ, ਇਸ ਹੋਰ ਧਰਮ ਦੀ ਫਲੌਸਫੀ ਹੈ।ਪਰ ਹਰ ਵਾਰੀਂ ਪੁੱਛੇ ਜਾਣ ਤੇ ਤੁਸੀਂ ਕਦੇ ਵੀ ਗੁਰਬਾਣੀ ਉਦਾਹਰਣ ਪੇਸ਼ ਨਹੀਂ ਕਰਦੇ।
ਇਸ ਮੌਜੂਦਾ ‘ਪਰਲੋਕ’ ਵਾਲੀ ਵਿਚਾਰ ਨੂੰ ਵੀ ਤੁਸੀਂ ਹੋਰ ਧਰਮ ਦੀ ਫਲੌਸਫੀ ਦੱਸਦੇ ਹੋ। ਪਰ ਆਪਣੇ ਪੱਖ ਵਿੱਚ ਤੁਸੀਂ ਕੋਈ ਇੱਕ ਵੀ ਗੁਰਬਾਣੀ ਉਦਾਹਰਣ ਪੇਸ਼ ਨਹੀਂ ਕਰ ਰਹੇ। ਕੀ ਇਸ ਦਾ ਸਾਫ ਮਤਲਬ ਇਹ ਨਹੀਂ ਨਿਕਲਦਾ ਕਿ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥ ਹੀ ਠੀਕ ਹਨ, ਪਰ ਤੁਸੀਂ ਨਿਜੀ ਤੌਰ ਤੇ ਗੁਰਮਤਿ ਦੇ ਇਹਨਾਂ ਸੰਕਲਪਾਂ ਨੂੰ ਮੰਨਣ ਤੋਂ ਇਨਕਾਰੀ ਹੋ, ਇਸ ਲਈ ਉਪਰੋਂ ਉਪਰੋਂ ਤਾਂ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਦੀ ਪ੍ਰਸ਼ੰਸਾ ਕਰਦੇ ਹੋ, ਪਰ ਅਸਲ ਵਿੱਚ ਤੁਸੀਂ ਉਹਨਾਂ ਦੇ ਅਰਥਾਂ ਦਾ ਖੰਡਣ ਕਰਦੇ ਹੋ ਅਤੇ ਵਿਆਂਕਰਣ ਆਧਾਰਿਤ ਅਰਥਾਂ ਦੇ ਨਾਂ ਤੇ ਤੁਸੀਂ ਆਪਣੀ ਨਿਜੀ ਸੋਚ ਨੂੰ ਗੁਰਮਤਿ ਸਿਧਾਂਤ ਨਾਮ ਦੇ ਰਹੇ ਹੋ????  
    ਬਰਾੜ ਜੀ! ਉਚਿਤ ਤਾਂ ਇਹ ਹੈ ਕਿ ਜਦੋਂ ਤੁਸੀਂ ਹੋਰ ਟੀਕਿਆਂ ਵਾਲਿਆਂ ਖਾਸ ਕਰਕੇ **ਪ੍ਰੋ: ਸਾਹਿਬ ਸਿੰਘ ਜੀ** ਦੇ ਕਿਸੇ ਅਰਥਾਂ ਦਾ ਖੰਡਣ ਕਰਦੇ ਹੋ ਤਾਂ ਨਾਲ ਖੰਡਣ ਕਰਨ ਵਾਲੀਆਂ ਇਕ-ਦੋ ਉਦਾਹਰਣਾਂ ਜਰੂਰ ਦੇ ਦਿਆ ਕਰੋ।
   (ਨੋਟ: ਗੁਰਬਾਣੀ ਵਿੱਚ ਇਸ ਜਨਮ ਦੀ ਗੱਲ ਕੀਤੀ ਹੈ, ਇਸ ਦਾ ਮਤਲਬ ਇਹ ਨਹੀਂ ਬਣ ਜਾਂਦਾ ਕਿ ਅਗਲੇ-ਪਿਛਲੇ ਜਨਮ, ਆਵਾਗਵਣ ਜਾਂ ਲੋਕ-ਪਰਲੋਕ ਦਾ ਖੰਡਣ ਹੋ ਗਿਆ।  ਜੇ ਤੁਹਾਨੂੰ ਲੱਗਦਾ ਹੈ ਕਿ ਗੁਰਬਾਣੀ ਅਗਲੇ-ਪਿਛਲੇ ਜਨਮ ਜਾਂ ਲੋਕ ਪਰਲੋਕ ਦਾ ਖੰਡਣ ਕਰਦੀ ਹੈ ਤਾਂ ਇਹਨਾਂ ਸੰਕਲਪਾਂ ਦੇ **ਖਡਣ** ਵਾਲੀਆਂ ਉਦਾਹਰਣਾਂ ਪੇਸ਼ ਕਰਿਆ ਕਰੋ ਜੀ)
ਦੂਸਰੀ ਗੱਲ, ਤੁਸੀਂ ਲਿਖਿਆ ਹੈ- “ਹਾਂ ਕਈ ਥਾਵਾਂ ਤੇ ਲੋਕ ਪ੍ਰਲੋਕ ਉਦਾਹਰਣ ਦੇ ਤੌਰ ਤੇ ਜਰੂਰ ਵਰਤਿਆ ਹੈ।” ਬਰਾੜ ਜੀ! ‘ਉਦਾਹਰਣ’ ਤੋਂ ਤੁਸੀਂ ਕੀ ਮਤਲਬ ਸਮਝਦੇ ਹੋ? ਕੀ ਉਦਾਹਰਣ ਦਾ ਮਤਲਬ ਸੰਬੰਧਤ ਵਿਸ਼ੇ ਅਨੁਸਾਰੀ ਕੋਈ ਹੋਰ ਦ੍ਰਿਸ਼ਟਾਂਤ ਜਾਂ ਮਿਸਾਲ ਹੁੰਦਾ ਹੈ ਜਾਂ ਵਿਸ਼ੇ ਦਾ ਖੰਡਣ ਹੁੰਦਾ ਹੈ?
ਜਸਬੀਰ ਸਿੰਘ ਵਿਰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.