ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਆਤਮਾ ਅਮਰ ਹੈ’ ਬਾਰੇ :-
-: ਆਤਮਾ ਅਮਰ ਹੈ’ ਬਾਰੇ :-
Page Visitors: 2586

-: ਆਤਮਾ ਅਮਰ ਹੈ’ ਬਾਰੇ :-
ਭਜਨ ਬਰਾੜ:- “ਸੋਚਣ ਵਾਲੀ ਗੱਲ ਹੈ, ਗੀਤਾ ਵਿੱਚ ਲਿਖਿਆ ਹੈ, ਕਿ ਆਤਮਾ ਨਾ ਤਾਂ ਪਾਣੀ ਵਿੱਚ ਡੁੱਬ ਸਕਦੀ ਹੈ। ਨਾ ਹਵਾ ਵਿੱਚ ਉੱਡ ਸਕਦੀ ਹੈ। ਅਤੇ ਨਾ ਹੀ ਅੱਗ ਵਿੱਚ ਜਲ ਸਕਦੀ ਹੈ। ਮਤਲਬ ਆਤਮਾ ਤੇ ਕਿਸੇ ਵੀ ਚੀਜ਼ ਦਾ ਅਸਰ ਨਹੀਂ ਹੁੰਦਾ। ਆਤਮਾ ਅਮਰ ਹੈ, ਜਿਸ ਤਰ੍ਹਾਂ ਇਨਸਾਨ ਕਪੜੇ ਬਦਲਦਾ ਹੈ ਉਸੇ ਤਰ੍ਹਾਂ ਆਤਮਾ ਸ਼ਰੀਰ ਬਦਲਦੀ ਹੈ।
ਚਲੋ ਮੰਨ ਲਿਆ, ਪਰ ਜਦੋਂ ਕਿਸੇ ਪਾਪੀ ਨੂੰ ਨਰਕ ਵਿੱਚ ਸਜ਼ਾ ਦਿੱਤੀ ਜਾਂਦੀ ਹੈ, ਉਹ ਕਿਵੇਂ ਦਿੱਤੀ ਜਾਂਦੀ ਹੈ? ਕਿਉਂਕਿ ਸਰੀਰ ਤਾਂ ਧਰਤੀ ਤੇ ਲੂਹ ਦਿੱਤਾ ਜਾਂਦਾ ਹੈ। ਅਤੇ ਆਤਮਾ ਤੇ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ।ਤਾਂ ਫਿਰ ਲੋਕਾਂ ਨੂੰ ਸਵਰਗ ਦਾ ਲਾਲਚ ਅਤੇ ਨਰਕ ਦਾ ਡਰ ਕਿਉਂ ਦਿਖਾਇਆ ਜਾਂਦਾ ਹੈ?
ਜਸਬੀਰ ਸਿੰਘ ਵਿਰਦੀ:- ਭਜਨ ਬਰਾੜ ਜੀ! ਜਦੋਂ ਤੁਸੀਂ ਆਪਣੀ ਸੋਚ ਤੋਂ ਉਲਟ, ਦੂਸਰਿਆਂ ਦੀ ਸੋਚ ਬਾਰੇ ਸਵਾਲ ਕਰਦੇ ਹੋ ਅਤੇ ਅੱਗੋਂ ਕੋਈ ਜਵਾਬ ਦਿੰਦਾ ਹੈ ਜਾਂ ਸਵਾਲ ਕਰਦਾ ਹੈ ਤਾਂ ਤੁਹਾਨੂੰ ਇਤਰਾਜ ਹੋ ਜਾਂਦਾ ਹੈ। ਸ਼ਾਇਦ ਤੁਸੀਂ ਪੋਸਟ ਪਾਉਂਦੇ ਹੀ ਇਹ ਸੋਚਕੇ ਹੋ ਕਿ ਤੁਹਾਨੂੰ ਲੱਗਦਾ ਹੈ, ਤੁਹਾਡੇ ਸਵਾਲਾਂ ਦਾ ਜਵਾਬ ਕਿਸੇ ਕੋਲ ਹੋਣਾ ਨਹੀਂ।
  ਦੂਸਰੀ ਗੱਲ, ਸਵਾਲ ਉਹ ਕਰਨਾ ਚਾਹੀਦਾ ਹੈ ਜਿਸ ਬਾਰੇ ਇਮਾਨਦਾਰੀ ਨਾਲ ਥੋੜੀ ਬਹੁਤ ਸਟਡੀ ਕੀਤੀ ਹੋਵੇ। ਆਤਮਾ ਬਾਰੇ ਤੁਸੀਂ ਸਵਾਲ ਕੀਤਾ ਹੈ। ਪਰ ਆਤਮਾ ਬਾਰੇ ਤੁਸੀਂ ਸਟਡੀ ਤਾਂ ਕੀ ਕਰਨੀ ਸੀ, ਤੁਸੀਂ ਤਾਂ ਇਸ ਦੀ ਹੋਂਦ ਮੰਨਣ ਤੋਂ ਵੀ ਇਨਕਾਰੀ ਹੋ।
 ਤੁਸੀਂ ਹਵਾਲਾ ਦਿੱਤਾ ਹੈ ਕਿ ਆਤਮਾ ਨਾ ਪਾਣੀ ਵਿੱਚ ਡੁੱਬ ਸਕਦੀ ਹੈ, ਨਾ ਹਵਾ ਵਿੱਚ ਉਡ ਸਕਦੀ ਹੈ ਅਤੇ ਨਾ ਹੀ ਅੱਗ ਵਿੱਚ ਜਲ ਸਕਦੀ ਹੈ। ਮਤਲਬ ਆਤਮਾ ਤੇ ਕਿਸੇ ਵੀ ਚੀਜ਼ ਦਾ ਅਸਰ ਨਹੀਂ ਹੁੰਦਾ, ਆਤਮਾ ਅਮਰ ਹੈ, ਜਿਸ ਤਰ੍ਹਾਂ ਇਨਸਾਨ ਕੱਪੜੇ ਬਦਲਦਾ ਹੈ ਉਸੇ ਤਰ੍ਹਾਂ ਆਤਮਾ ਸ਼ਰੀਰ ਬਦਲਦੀ ਹੈ।
  ਤੁਸੀਂ ਇਸ ਹਵਾਲੇ ਨੂੰ ਪੜ੍ਹੇ ਬਗੈਰ ਹੀ ਅੱਗੇ ਸਵਾਲ ਕਰ ਦਿੱਤਾ ਹੈ। ਅਸਲ ਗੱਲ ਇਹ ਹੈ ਕਿ ਤੁਹਾਡੀ ਸੋਚ ਤੇ ਨਾਸਤਕਤਾ ਦਾ ਪੜਦਾ ਪਿਆ ਹੋਣ ਕਰਕੇ ਅਤੇ ਸੋਚ ਦਾ ਦਾਇਰਾ ਬਹੁਤ ਹੀ ਸੀਮਿਤ ਹੋਣ ਕਰਕੇ, ਜੋ ਇਥੇ ਲਿਖਿਆ ਹੈ, ਇਹ ਸਭ ਤੁਹਾਡੇ ਉਪਰੋਂ ਦੀ ਹੀ ਲੰਘ ਗਿਆ ਹੈ।
  ਆਪਣੀ ਸੋਚ ਦਾ ਦਾਇਰਾ ਥੋੜ੍ਹਾ ਵਿਸ਼ਾਲ ਕਰਕੇ ਇਸ ਛੋਟੀ ਜਿਹੀ ਗੱਲ ਤੇ ਜ਼ਰਾ ਧਿਆਨ ਦੇ ਕੇ ਵਿਚਾਰ ਕਰੋ ਕਿ-
  “ਜਿਸ ਤਰ੍ਹਾਂ ਇਨਸਾਨ ਕੱਪੜੇ ਬਦਲਦਾ ਹੈ ਉਸੇ ਤਰ੍ਹਾਂ ਆਤਮਾ ਸ਼ਰੀਰ ਬਦਲਦੀ ਹੈ।” ਕੁਝ ਸਮਝ ਆਇਆ? ਨਹੀਂ?
ਦੇਖੋ- “ਆਤਮਾ ਸਰੀਰ ਬਦਲਦੀ ਹੈ” ਦਾ ਮਤਲਬ ਹੈ ਕਿ ਇਕ ਸਰੀਰਕ ਚੋਲਾ ਛੁੱਟ ਜਾਣ ਤੇ ਦੂਸਰਾ ਸ਼ਰੀਰਕ ਚੋਲਾ ਧਾਰਣ ਕਰ ਲੈਂਦੀ ਹੈ। *ਬਦਲਦੀ ਹੈ* ਲਫਜ਼ਾਂ ਤੇ ਗ਼ੌਰ ਕਰੋ। ਜਦੋਂ ਇਕ ਸਰੀਰਕ ਚੋਲਾ ਤਿਆਗਿਆ ਗਿਆ ਅਤੇ ਦੂਸਰਾ ਧਾਰਣ ਕਰ ਲਿਆ ਤਾਂ ਜੀਵ ਨੂੰ ਸੁਖ ਦੁਖ ਨਵੇਂ ਸਰੀਰ ਦੇ ਜਰੀਏ ਹੈ। ਇਸ ਸਰੀਰ ਵਿੱਚ ਤੁਸੀਂ ਦੁਖ-ਸੁਖ ਮਹਿਸੂਸ ਕਰਦੇ ਹੋ ਕਿ ਨਹੀਂ? ਜਿਸ ਤਰ੍ਹਾਂ ਇਸ ਸਰੀਰ ਵਿੱਚ ਦੁਖ-ਸੁਖ ਮਹਿਸੂਸ ਕਰਦੇ ਹੋ ਉਸੇ ਤਰ੍ਹਾਂ ਬਦਲੇ ਹੋਏ ਨਵੇਂ ਸਰੀਰ ਦੇ ਜ਼ਰੀਏ ਵੀ ਦੁਖ ਸੁਖ ਭੋਗਿਆ ਜਾਂਦਾ ਹੈ। ਇਸ ਵਿੱਚ ਤਾਂ ਕੋਈ ਦੁਬਿਧਾ ਵਾਲੀ ਗੱਲ ਨਜ਼ਰ ਨਹੀਂ ਆ ਰਹੀ। ਪਤਾ ਨਹੀਂ ਤੁਸੀਂ ਕਿਵੇਂ ਆਪਣੀ ਗੱਲ ਨੂੰ ਬਦਲ ਕੇ ਵਿੱਚ ਪਾਪ ਅਤੇ ਨਰਕ ਵਰਗੀਆਂ ਗੱਲਾਂ ਵਾੜ ਕੇ ਸਵਾਲ ਹੋਰ ਦਾ ਹੋਰ ਹੀ ਕਰ ਦਿੱਤਾ ਹੈ। ਸਵਾਲ ਤਾਂ ਸਿੱਧਾ ਇਹ ਬਣਦਾ ਹੈ ਕਿ ਜਦੋਂ ਆਤਮਾ ਨੂੰ ਕੋਈ ਦੁਖ-ਸੁਖ ਨਹੀਂ ਤਾਂ ਇਹ ਸਰੀਰਕ ਚੋਲਾ ਤਿਆਗਿਆ ਜਾਣ ਤੇ ਦੁਖ ਸੁਖ ਕਿਸ ਨੂੰ ਹੈ? ਜਵਾਬ ਬੜਾ ਸਿੱਧਾ ਹੈ ਕਿ ਇਕ ਸਰੀਰਕ ਚੋਲਾ ਤਿਆਗਿਆ ਜਾਣ ਤੇ ਆਤਮਾ ਦੂਸਰਾ ਚੋਲਾ ਧਾਰਣ ਕਰ ਲੈਂਦੀ ਹੈ। ਹੋਰ ਸਰੀਰਕ ਚੋਲਾ ਧਾਰਣ ਤੇ ਉਸ ਨਵੇਂ ਸਰੀਰ ਦੇ ਜਰੀਏ ਦੁਖ ਸੁਖ ਜੀਵ ਨੂੰ ਉਸੇ ਤਰ੍ਹਾਂ ਹੈ ਜਿਵੇਂ ਹੁਣ ਇਸ ਸਰੀਰਕ ਚੋਲੇ ਵਿੱਚ ਹੈ। ਆਤਮਾ, ਮਨ, ਜੀਵਨ-ਸੱਤਾ, ਚੇਤਨ-ਸੱਤਾ.. ਇਹ ਕਈ ਸੰਕਲਪ ਹਨ ਜਿਹਨਾਂ ਬਾਰੇ ਤੁਹਾਨੂੰ ਆਪਣੀ ਬਣੀ ਨਾਸਤਕ ਸੋਚ ਨੂੰ ਪਾਸੇ ਰੱਖਕੇ ਸਟਡੀ ਕਰਨ ਦੀ ਜਰੂਰਤ ਹੈ। ਪਰ ਤੁਹਾਡੇ ਲਈ ਇਹ ਕੰਮ ਮੁਸ਼ਕਿਲ ਹੀ ਨਹੀਂ ਨਾ ਮੁਲਕਿਨ ਹੈ। ਕਿਉਂਕਿ ਤੁਸੀਂ ਕੁਝ ਸਮੇਂ ਲਈ ਵੀ ਆਪਣੀ ਬਣੀ ਸੋਚ ਨੂੰ ਪਾਸੇ ਰੱਖਕੇ ਆਪਣੀ ਬਣੀ ਸੋਚ ਦੇ ਉਲਟ ਸਟਡੀ ਨਹੀਂ ਕਰ ਸਕਦੇ ।
ਭਜਨ ਬਰਾੜ:- You are the most intelligent in the world so dear I won't comment Thank you
ਜਸਬੀਰ ਸਿੰਘ ਵਿਰਦੀ:- ਠੀਕ ਹੈ ਜੀ! ਧੰਨਵਾਦ
ਪਰ ਉਮੀਦ ਹੈ ਕਿ ਤੁਸੀਂ ਆਪਣੀ ਨਾਸਤਕਤਾ ਨੂੰ ਆਪਣੇ ਤੱਕ ਹੀ ਸੀਮਿਤ ਰੱਖੋਗੇ। ਕਿਉਂਕਿ ਜਿਸ ਸਬਜੈਕਟ ਬਾਰੇ ਕੁਝ ਪੜ੍ਹਿਆ ਜਾਂ ਜਾਣਿਆ ਨਾ ਹੋਵੇ ਉਸ ਬਾਰੇ ਕਿੰਤੂ-ਪ੍ਰੰਤੂ ਕਰਨੀ ਸੂਝਵਾਨ ਬੰਦੇ ਦਾ ਕੰਮ ਨਹੀਂ।
ਭਜਨ ਬਰਾੜ:- Mr Virdi every body has right to view his own thought if I say don't preach your view how you feel ? You write a long long theory I never commented of course I read those so if you have different opinion you carry on Please do not waste time on my opinion thanks
ਜਸਬੀਰ ਸਿੰਘ ਵਿਰਦੀ:- ਭਜਨ ਬਰਾੜ ਜੀ! ਮੇਰਾ ਕਹਿਣਾ ਇਹ ਹੈ ਕਿ ਜਿਸ ਸਬਜੈਕਟ ਬਾਰੇ ਕਿਸੇ ਦੀ ਸਟਡੀ ਨਹੀਂ ਹੈ, ਉਸ ਸਬਜੈਕਟ ਬਾਰੇ ਕਿੰਤੂ ਪ੍ਰੰਤੂ ਕਰਨਾ ***ਸੂਝਵਾਨ ਬੰਦੇ*** ਦਾ ਕੰਮ ਨਹੀਂ।ਮੈਂ ਤੁਹਾਨੂੰ ਆਪਣੇ ਵਿਚਾਰ ਦੇਣ ਤੋਂ ਨਹੀਂ ਰੋਕ ਰਿਹਾ। ਜੇ ਤੁਹਾਡੀ ***ਆਤਮਾ*** ਵਾਲੇ ਸਮਜੈਕਟ ਬਾਰੇ ਕੋਈ ਸਟਡੀ ਹੈ ਤਾਂ, ਆਪਣੇ ਵਿਚਾਰ ਜਰੂਰ ਦਿਉ, ਸਾਡੀ ਜਾਣਕਾਰੀ ਵਿੱਚ ਕੁਝ ਵਾਧਾ ਹੋ ਜਾਏਗਾ। ਤੁਸੀਂ ਖੁਦ ਹੀ ਦੱਸੋ, ਜਿਸ ਬੰਦੇ ਦੀ ਕਿਸੇ ਸਮਜੈਕਟ ਬਾਰੇ ਕੋਈ ਸਟਡੀ ਹੀ ਨਹੀਂ ਫੇਰ ਵੀ ਉਸ ਬਾਰੇ ਕਿੰਤੂ ਪ੍ਰੰਤੂ ਕਰਦਾ ਹੈ ਤਾਂ ਕੀ ਤੁਸੀਂ ਉਸ ਨੂੰ ****ਸੂਝਵਾਨ**** ਕਹੋਗੇ?????
ਭਜਨ ਬਰਾੜ:- I already told you that you are the only one intellectual person in the world No body can compete you sir thanks
ਜਸਬੀਰ ਸਿੰਘ ਵਿਰਦੀ:- ਭਜਨ ਬਰਾੜ ਜੀ! ਤੁਹਾਡੇ ਵਰਗਾ ਵੀ ਸੂਝਵਾਨ ਦੁਨੀਆਂ ਤੇ ਕੋਈ ਨਹੀਂ ਹੋਵੇਗਾ ਜੇ ਤੁਸੀਂ ਉਸੇ ਗੱਲ ਤੇ ਕਿੰਤੂ-ਪ੍ਰੰਤੂ ਕਰੋ, ਜਿਸ ਬਾਰੇ ਤੁਹਾਡੀ ਸਟਡੀ ਹੈ।
ਦੂਸਰਾ- ਹਰ ਇੱਕ ਨੂੰ ਆਸਤਕ ਜਾਂ ਨਾਸਤਕ ਹੋਣ ਦਾ ਹੱਕ ਹੈ। ਹਰ ਇੱਕ ਨੂੰ ਆਪਣੇ ਵਿਚਾਰ ਵਿਅਕਤ ਕਰਨ ਦਾ ਹੱਕ ਹੈ ਪਰ ਜਿਸ ਨੇ ਸਬਜੈਕਟ ਬਾਰੇ ਸਟਡੀ ਤਾਂ ਕੀਤੀ ਨਹੀਂ ਆਪਣੀ ਸੋਚ ਨੂੰ ਅੰਤਿਮ ਸੋਚ ਸਮਝਕੇ ਅਤੇ ਇਹ ਸਮਝਕੇ ਸਵਾਲ ਖੜ੍ਹੇ ਕਰਦਾ ਹੈ ਅਤੇ ਤਰਕ-ਵਿਤਰਕ ਕਰਦਾ ਹੈ, ਸੋਚਦਾ ਹੈ ਕਿ ਅੱਗੋਂ ਕਿਸੇ ਕੋਲ ਵੀ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਹੋ ਸਕਦਾ, ਤੁਸੀਂ ਖੁਦ ਸਮਝਦਾਰ ਹੋ ਕਿ ਐਸੇ ਵਿਅਕਤੀ ਨੂੰ ਕੀ ਸਮਝਿਆ ਜਾ ਸਕਦਾ ਹੈ।
ਐਸਾ ਵਿਅਕਤੀ ਜਿਹੜਾ ਆਪਣੀ ਸੋਚ ਨੂੰ ਅੰਤਿਮ ਸੋਚ ਮੰਨ ਕੇ ਤਰਕ-ਵਿਤਰਕ ਕਰਦਾ ਹੈ ਉਸ ਦੇ ਸਵਾਲਾਂ ਦੇ ਜਵਾਬ ਮਿਲਣ ਤੇ ਉਸ ਨੂੰ ਬਹੁਤ ਦੁਖ ਮਹਿਸੂਸ ਹੁੰਦਾ ਹੈ।ਇਸ ਲਈ ਆਪਣੀ ਸੋਚ ਦੂਜਿਆਂ ਤੇ ਥੋਪਣ ਦੀ ਬਜਾਏ ਕਿਸੇ ਕੋਲੋਂ ਸਵਾਲਾਂ ਦੇ ਜਵਾਬ ਆਉਣ ਤੇ ਜਵਾਬ ਹਜਮ ਕਰਨ ਦਾ ਵੀ ਮਾਦਾ ਰੱਖਣਾ ਚਾਹੀਦਾ ਹੈ।
--------
ਨੋਟ:- ਕੁਝ ਗੁਰਮਤਿ ਪ੍ਰੇਮੀ ਵੀਰਾਂ ਨੂੰ ਲੱਗ ਸਕਦਾ ਹੈ ਕਿ ਮੈਂ ਤਾਂ ਗੀਤਾ ਦੀ ਫਲੌਸਫੀ ਦਾ ਸਮਰਥਨ ਕਰ ਰਿਹਾ ਹਾਂ।ਇਸ ਲਈ ਭੁਲੇਖਾ ਦੂਰ ਕਰ ਦਿਆਂ ਕਿ ਗੁਰਮਤਿ ਵੀ ਪਰਮਾਤਮਾ ਦੀ ਤਰ੍ਹਾਂ ਆਤਮਾ ਨੂੰ ਅਵਿਨਾਸ਼ੀ ਮੰਨਦੀ ਹੈ-
“ਗੋਂਡ ਮਹਲਾ ੫ ॥
ਅਚਰਜ ਕਥਾ ਮਹਾ ਅਨੂਪ ॥ ਪ੍ਰਾਤਮਾ ਪਾਰਬ੍ਰਹਮ ਕਾ ਰੂਪੁ ॥ ਰਹਾਉ ॥
ਨਾ ਇਹੁ ਬੂਢਾ ਨਾ ਇਹੁ ਬਾਲਾ ॥ ਨਾ ਇਸੁ ਦੂਖੁ ਨਹੀ ਜਮ ਜਾਲਾ ॥
ਨਾ ਇਹੁ ਬਿਨਸੈ ਨਾ ਇਹੁ ਜਾਇ ॥ ਆਦਿ ਜੁਗਾਦੀ ਰਹਿਆ ਸਮਾਇ
॥੧॥
ਨਾ ਇਸੁ ਉਸਨੁ ਨਹੀ ਇਸੁ ਸੀਤੁ ॥ ਨਾ ਇਸੁ ਦੁਸਮਨੁ ਨਾ ਇਸੁ ਮੀਤੁ ॥
ਨਾ ਇਸੁ ਹਰਖੁ ਨਹੀ ਇਸੁ ਸੋਗੁ ॥ ਸਭੁ ਕਿਛੁ ਇਸ ਕਾ ਇਹੁ ਕਰਨੈ ਜੋਗੁ
॥੨॥
ਨਾ ਇਸੁ ਬਾਪੁ ਨਹੀ ਇਸੁ ਮਾਇਆ ॥ ਇਹੁ ਅਪਰੰਪਰੁ ਹੋਤਾ ਆਇਆ ॥
ਪਾਪ ਪੁੰਨ ਕਾ ਇਸੁ ਲੇਪੁ ਨ ਲਾਗੈ ॥ ਘਟ ਘਟ ਅੰਤਰਿ ਸਦ ਹੀ ਜਾਗੈ
॥੩॥
ਤੀਨਿ ਗੁਣਾ ਇਕ ਸਕਤਿ ਉਪਾਇਆ ॥ ਮਹਾ ਮਾਇਆ ਤਾ ਕੀ ਹੈ ਛਾਇਆ ॥
ਅਛਲ ਅਛੇਦ ਅਭੇਦ ਦਇਆਲ ॥ ਦੀਨ ਦਇਆਲ ਸਦਾ ਕਿਰਪਾਲ ॥
ਤਾ ਕੀ ਗਤਿ ਮਿਤਿ ਕਛੂ ਨ ਪਾਇ ॥ ਨਾਨਕ ਤਾ ਕੈ ਬਲਿ ਬਲਿ ਜਾਇ
॥੪॥੧੯॥੨੧॥ {ਪੰਨਾ 868}”
ਪਰ, ਹਿੰਦੂ ਮੱਤ ਅਤੇ ਗੁਰਮਤਿ ਵਿੱਚ ਫਰਕ ਇਹ ਹੈ ਕਿ ਹਿੰਦੂ (ਸਾਂਖ) ਮੱਤ ਅਨੁਸਾਰ ਪਰਮਾਤਮਾ ਦੀ ਤਰ੍ਹਾਂ ਜੀਵਾਤਮਾ ਵੀ ਅਨਾਦੀ ਹੈ।ਅਰਥਾਤ ਅੲਤਮਾ ਦੀ ਪ੍ਰਭੂ ਤੋਂ ਵਖਰੀ ਹੋਂਦ ਮੰਨਦੇ ਹਨ।ਇਸ ਲਈ ਪ੍ਰਭੂ ਵਰਗੇ ਗੁਣ ਹਾਸਲ ਹੋਣ ਤੇ ਵੀ ਇਹ ਪ੍ਰਭੂ ਨਾਲ ਇੱਕਮਿੱਕ ਨਹੀਂ ਹੋ ਸਕਦੀ।
ਪਰ ਗੁਰਮਤਿ ਅਨੁਸਾਰ ਜੀਵਾਤਮਾ ਪ੍ਰਭੂ ਦਾ ਹੀ ਅੰਸ਼ ਹੈ।ਪ੍ਰਭੂ ਦਾ ਹੀ ਅੰਸ਼ ਹੋਣ ਕਰਕੇ ਪ੍ਰਭੂ ਵਰਗੇ ਗੁਣ ਹਾਸਲ ਹੋਣ ਤੇ ਇਹ ਪ੍ਰਭੂ ਵਿੱਚ ਹੀ ਸਮਾਉਣ ਦੇ ਕਾਬਲ ਹੋ ਸਕਦੀ ਹੈ।

ਜਸਬੀਰ ਸਿੰਘ ਵਿਰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.