ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ‘ਸੰਜੋਗ’ ਬਾਰੇ ਵਿਚਾਰ ਭਾਗ 2 :-
-: ‘ਸੰਜੋਗ’ ਬਾਰੇ ਵਿਚਾਰ ਭਾਗ 2 :-
Page Visitors: 2578

-: ‘ਸੰਜੋਗ’ ਬਾਰੇ ਵਿਚਾਰ ਭਾਗ 2 :-
ਚਮਕੌਰ ਸਿੰਘ ਜੀ! ਮੇਰੀ ਪੋਸਟ ਬਾਰੇ ਤੁਸੀਂ ਬੜਾ ਲੰਬਾ ਚੌੜਾ ਜਵਾਬ ਲਿਖਿਆ ਹੈ ਪਰ ਪੋਸਟ ਨਾਲ ਸੰਬੰਧਤ ਤਾਂ ਦੋ-ਚਾਰ ਹੀ ਗੱਲਾਂ ਹਨ। ਤੁਸੀਂ ਲਿਖਿਆ ਹੈ- “ਭਾਈ ਵਿਆਹ ਹੋਣਾ ਮੈਨ ਮੇਡ ਰਿਸਤਾ ਹੈ ਹਾਲਾਤਾ ਤੇ ਮੁਨਸਰ ਹੈ।”
 ਇਸ ਸੰਬੰਧੀ ਮੇਰਾ ਸਵਾਲ ਹੈ ਕਿ ਸਾਰੇ ਕੰਮ ਤਾਂ ਮਨੁੱਖ ਨੇ ਖੁਦ ਹੀ ਕਰਨੇ ਹਨ। ਕੀਤੇ ਕੰਮਾਂ ਦਾ ਫਲ ਵੀ ਉਸ ਨੇ ਕੁਦਰਤੀ ਨਿਯਮਾਂ ਅਧੀਨ ਨਾਲ ਦੀ ਨਾਲ ਭੁਗਤੀ ਜਾਣਾ ਹੈ ਤਾਂ - ਤੁਸੀਂ ਰੱਬ ਦੀ ਹੋਂਦ ਨੂੰ ਮੰਨਦੇ ਹੋ, ਜਾਂ ਕੁਦਰਤ ਅਤੇ ਕੁਦਰਤੀ ਨਿਯਮਾਂ ਵਿੱਚ ਤਬਦੀਲ ਹੋਣ ਤੇ, ਹੁਣ ਉਸ ਦਾ ਕੋਈ ਸੂਖਮ ਅਰਥਾਤ ਨਿਰਾਕਾਰ ਰੂਪ ਬਾਕੀ ਨਹੀਂ ਬਚਿਆ?
 ਜੇ ਸੂਖਮ-ਰੂਪ ਵਿੱਚ ਉਸ ਦੀ ਹੋਂਦ ਮੰਨਦੇ ਹੋ ਤਾਂ ਉਸ ਦਾ ਹੁਣ ਮੌਜੂਦਾ ਸਮੇਂ ਕੋਈ ਰੋਲ ਵੀ ਹੈ ਜਾਂ ਕੁਦਰਤ ਨੂੰ ਰਚਕੇ ਆਪ ਉਹ ਕਿਤੇ ਜਾ ਕੇ ਸੌਂ ਗਿਆ ਹੈ?
 ਜੇ ਸਾਰੇ ਕੰਮ ਕੁਦਰਤੀ ਨਿਯਮਾਂ ਅਧੀਨ ਮਨੁੱਖ ਖੁਦ ਕਰਦਾ ਹੈ ਤਾਂ, ਫੇਰ ਐਸਾ ਕਿਹੜਾ ਕੰਮ ਹੈ ਜੋ ਰੱਬ ਕਰਦਾ ਹੈ?
 ਕੀ ਉਹ ਸਾਡੇ ਕੀਤੇ ਚੰਗੇ ਮੰਦੇ ਕੰਮਾਂ ਨੂੰ ਵਾਚਦਾ ਹੈ ਜਾਂ ਨਹੀਂ?
 ਜੇ ਵਾਚਦਾ ਹੈ ਤਾਂ ਸਿਰਫ ਮੂਕ ਦਰਸ਼ਕ ਹੋ ਕੇ ਹੀ ਵਾਚਦਾ ਹੈ ਜਾਂ ਕੀਤੇ ਕਰਮਾਂ ਅਨੁਸਾਰ ਕੁਝ ਹੁਕਮ ਵੀ ਚਲਾਉਂਦਾ ਹੈ?
 (ਬਰਾੜ ਜੀ! ਹੋਰ-ਹੋਰ ਲੰਬੀਆਂ ਚੌੜੀਆਂ ਕਹਾਣੀਆਂ ਘੜਨ ਦੀ ਬਜਾਏ ਟੂ ਦਾ ਪੌਇੰਟ ਵਿਚਾਰ ਦਿਉ)
 ਤੁਸੀਂ ਲਿਖਿਆ ਹੈ:- “ਹੁਣ ਆਂਦੇ ਹਾਂ ਤੁਹਾਡੀਆ ਪਾਈਆ ਪੰਗਤੀਆਂ ਵਲ-
 (1) ਮਨ ਰੇ ਗੁਰਮੁਖਿ ਨਾਮੁ ਧਿਆਇ
 ਪਹਿਲਾਂ ਤਾਂ ਏਸ ਪੰਗਤੀ ਨੂੰ ਸਮਝੋ ਕਿ ਹੇ ਮਨ! ਗੁਰਮੁਖ ਬਣਕੇ ਪ੍ਰਭੂ ਦੇ ਗੁਣਾ ਵਾਲੇ ਹੁਕਮ ਨੂੰ ਹਿਰਦੇ ਵਿਚ ਵਸਾ। ਪਹਿਲੀ ਸ਼ਰਤ ਹੈ ਗੁਰਮੁਖ ਬਣਕੇ ਭਾਵ ਗੁਰੂ ਦੇ ਉਪਦੇਸ ਨੂੰ ਇੰਨ ਬਿੰਨ ਮੰਨਕੇ। ਕੀ ਇਸ ਵਿਚ ਪਿਛਲੇ ਜਨਮ ਬਾਬਤ ਲਿਖਿਆ ਹੈ ਜਾਂ ਐਸ ਜਨਮ ਬਾਬਤ। ਜੇ ਤਾਂ ਇਹ ਪਹਿਲੇ ਜਨਮ ਵਿਚ ਗੁਰਮੁਖ ਬਣਿਆ ਸੀ ਤਾਂ ਕਿਹੜੀ ਜੂਂਨ ਵਿਚ ਗੁਰਮੁਖ ਬਣਿਆ ਸੀ। ਜੇ ਉਹ ਮਨੁਖਾ ਜੂਂਨ ਵਿਚ ਬਣਿਆ ਤਾਂ ਫੇਰ ਉਸਦਾ ਜਨਮ ਮਰਨ ਤਾਂ ਮਿਟ ਚੁਕਾ ਸੀ। ਹੁਣ ਉਹ ਕਿਊਂ ਮਨੁਖੀ ਜੂਂਨ ਵਿਚ ਆ ਗਿਆ ਹੈ।
 ਭਾਈ ਸਾਹਿਬ ਇਹ ਗਲ ਨਹੀਂ ਹੈ। ਮਨੁਖ ਨੂੰ ਐਸ ਜੂਂਨ ਵਿਚ ਗੁਰੂ ਦਾ ਉਪਦੇਸ ਮੰਨ ਕੇ ਪ੍ਰਭੂ ਦੇ ਗੁਣਾ ਵਾਲਾ ਹੁਕਮ ਹਿਰਦੇ ਦਿਲ ਵਿਚ ਵਸਾਉਣ ਨੂੰ ਕਿਹਾ ਹੈ।
   ” ਜਵਾਬ- ਬਰਾੜ ਜੀ! ਪਹਿਲਾਂ ਤੁਸੀਂ ਸਵਾਲ ਦੇਖਿਆ ਕਰੋ ਫੇਰ ਉਸ ਮੁਤਾਬਕ ਆਪਣੇ ਵਿਚਾਰ ਦਿਆ ਕਰੋ।
ਤੁਸੀਂ ਲਿਖਿਆ ਸੀ – “ਵੀਰ! ਰੱਬ ਕਿਸੇ ਦਾ ਕੋਈ ਨਹੀਂ ਲਿਖਦਾ” ਉਹ **ਲਿਖਦਾ ਹੈ ਜਾਂ ਨਹੀਂ**, ਇਸ ਸੰਬੰਧੀ ਮੈਂ ਗੁਰਬਾਣੀ ਉਦਾਹਰਣਾਂ ਪੇਸ਼ ਕੀਤੀਆਂ ਸਨ।
ਤੁਸੀਂ ਵਿਚਾਰ ਨੂੰ ਹੋਰ ਦਾ ਹੋਰ ਰੁਖ ਦੇਣ ਦੀ ਕੋਸ਼ਿਸ਼ ਕਰ ਰਹੇ ਹੋ।ਮੈਂ ਪੂਰੀ ਪੰਗਤੀ ਲਿਖੀ ਸੀ-
 “ਮਨ ਰੇ ਗੁਰਮੁਖਿ ਨਾਮੁ ਧਿਆਇ ॥ ਧੁਰਿ ਪੂਰਬਿ ਕਰਤੈ ਲਿਖਿਆ ਤਿਨਾ ਗੁਰਮਤਿ ਨਾਮਿ ਸਮਾਇ ॥੧॥ ਰਹਾਉ ॥  (**ਕਰਤੈ ਲਿਖਿਆ**) (ਪੰਨਾ 65)”
 ਤੁਸੀਂ ਗੱਲ ਨੂੰ ਘੁਮਾ ਕੇ ਹੋਰ ਮੋੜ ਦੇਣ ਦੇ ਮਕਸਦ ਨਾਲ “ਧੁਰਿ ਪੂਰਬਿ ਕਰਤੈ ਲਿਖਿਆ…॥ ਵਾਲੇ ਹਿੱਸੇ ਨੂੰ ਛੱਡਕੇ, “ਮਨ ਰੇ ਗੁਰਮੁਖਿ ਨਾਮੁ ਧਿਆਇ॥” ਪੇਸ਼ ਕਰ ਕੇ ‘ਉਹ ਲਿਖਦਾ ਹੈ ਜਾਂ ਨਹੀਂ’ ਵਾਲੀ ਗੱਲ ਨੂੰ ਵਿੱਚੇ ਛੱਡਕੇ ਚੱਲਦੇ ਵਿਸ਼ੇ ਤੋਂ ਵੱਖਰੇ ਹੋਰ ਹੀ ਵਿਚਾਰ ਦੇ ਦਿੱਤੇ ਹਨ।
ਤੁਸੀਂ ਲਿਖਿਆ ਸੀ- “ਵੀਰ ਰੱਬ ਕਿਸੇ ਦਾ ਕੋਈ ਨਹੀਂ ਲਿਖਦਾ” ਦੱਸੋ ਮੇਰੇ ਵੱਲੋਂ ਪੇਸ਼ ਕੀਤੀ ਪੰਗਤੀ ਅਨੁਸਾਰ ਉਹ ਲਿਖਦਾ ਹੈ ਜਾਂ ਨਹੀਂ?
ਦੇਖ ਕੇ ਦੱਸੋ ਤੁਹਾਡੇ ਜਵਾਬ ਦਾ ਮੇਰੇ ਸਵਾਲ ਨਾਲ ਕੋਈ ਮੇਲ ਹੈ?
 (2) ਮੇਰੇ ਵੱਲੋਂ ਪੇਸ਼ ਕੀਤੀ ਗੱਈ ਦੂਸਰੀ ਪੰਗਤੀ ਸੀ-
ਹਰਿ ਤਿਨ ਕਾ ਦਰਸਨੁ ਨਾ ਕਰਹੁ ਜੋ ਦੂਜੈ ਭਾਇ ਚਿਤੁ ਲਾਹੀ ॥
ਧੁਰਿ ਕਰਤੈ ਆਪਿ ਲਿਖਿ ਪਾਇਆ ਤਿਸੁ ਨਾਲਿ ਕਿਹੁ ਚਾਰਾ ਨਾਹੀ
॥  ( **ਕਰਤੈ ਆਪਿ ਲਿਖਿ ਪਾਇਆ**) {ਪੰਨਾ 309}”
ਇਸ ਦੇ ਜਵਾਬ ਵਿੱਚ ਤੁਸੀਂ ਲਿਖ ਰਹੇ ਹੋ:- “ਹੁਣ ਲਵੋ ਦੂਜੀ ਪੰਗਤੀ। ਜਿਥੇ ਪੂਰਬਿ ਲਿਖਿਆ ਸ਼ਬਦ ਆ ਗਇਆ ਬਸ ਉਥੇ ਹੀ ਬਰੇਕ ਲਾ ਦਿਤੇ। ਉਸ ਤੋਂ ਅੱਗੇ ਨਹੀਂ ਜਾਣਾ। ਉਹ ਭਾਈ ਪੂਰਬ ਦਾ ਮਤਲਬ ਪਾਸਟ ਹੈ। ਅੱਜ ਤੋਂ ਪਹਿਲਾਂ ਜਿਹੜਾ ਜੀਵਨ ਦਾ ਸਮਾ ਬਤੀਤ ਗਇਆ ਉਹ ਪੂਰਬ ਸਮਾਂ ਸੀ। ਮੇਰੇ ਕੀਤੇ ਹੋਏ ਕੰਮਾ ਦਾ ਹਿਸਾਬ ਕਿਤਾਬ ***ਕਰਤੇ ਨੇ*** ਮੇਰੇ ਅੰਦਰ ਹੀ ***ਲਿਖਿਆ ਹੋਇਆ ਹੈ **। ਕੋਈ ਬਾਹਰ ਵਹੀ ਖਾਤਾ ਨਹੀਂ ਖੌਲਿਆ ਹੋਇਆ। ਪਰ ਅੰਦ ਵਿਸ਼ਵਾਸ਼ੀ ਇਸਦਾ ਚਿਤਰਗੁਪਤ ਦਾ ਲਿਖਿਆ ਕਹੇਗਾ। ਕੋਈ ਚਿਤਰ ਗੁਪਤ ਨਹੀਂ ਹੈ। ਸਾਡੇ ਕੀਤੇ ਕੰਮਾਂ ਤੋਂ ਬਣੇ ਹੋਏ ਸਾਡੇ ਸੰਸਕਾਰ ਹੀ ਸਾਡਾ ਲਿਖਿਆ ਹੋਇਆ ਹੈ। ਕਿਸੇ ਨੇ ਨਹੀਂ ***ਕਰਤੇ ਨੇ ਹੀ ਮੁਢ ਤੋਂ ਹੀ ਲਿਖਿਆ ਹੋਇਆ ਹੈ***। ਜਿੰਨਾ ਦੇ ਕੀਤੇ ਕੰਮਾਂ ਦੇ ਬਣੇ ਹੋਏ ਸੰਸਕਾਰਾ ਦਾ ਲੇਖਾ ਜੋਖਾ ਕਰਤੇ ਨੇ ਕੀਤਾ ਹੋਇਆ ਹੈ ਉਹ ਹੀ ( ਗੁਰਮੁਖ ਬਣਕੇ)ਗੁਰੂ ਦੀ ਮਤ ਨਾਲ ਪ੍ਰਭੂ ਦੇ ਗੁਣਾ ਵਾਲੇ ਹੁਕਮ ਵਿਚ ਸਮਾਅ ਗਏ ਹਨ।”
ਭਾਈ ਚਮਕੌਰ ਸਿੰਘ ਬਰਾੜ ਜੀ! ਤੁਸੀਂ ਲਿਖਿਆ ਸੀ-
 “ਰੱਬ ਕਿਸੇ ਦਾ ਕੋਈ ਨਹੀਂ ਲਿਖਦਾ” ਇਸ ਸੰਬੰਧੀ ਮੈਂ ਗੁਰਬਾਣੀ ਉਦਾਹਰਣ ਦਿੱਤੀ ਸੀ।ਜਿਸ ਗੱਲ ਦਾ ਤੁਸੀਂ ਖੰਡਣ ਕਰ ਰਹੇ ਸੀ ਅਤੇ ਕਹਿ ਰਹੇ ਸੀ ਕਿ ‘ਰੱਬ ਕਿਸੇ ਦਾ ਕੋਈ ਨਹੀਂ ਲਿਖਦਾ’ ਹੁਣ ਇਸ ਏਨੇ ਲੰਬੇ ਚੌੜੇ ਜਵਾਬ ਵਿੱਚ ਤੁਸੀਂ ਖੁਦ ਹੀ ਮੰਨ ਰਹੇ ਹੋ ਕਿ “---ਮੇਰੇ ਕੀਤੇ ਹੋਏ ਕੰਮਾ ਦਾ ਹਿਸਾਬ ਕਿਤਾਬ ***ਕਰਤੇ ਨੇ*** ਮੇਰੇ ਅੰਦਰ ਹੀ **ਲਿਖਿਆ ਹੋਇਆ ਹੈ **।” ਆਪਣੀ ਗੱਲ ਨੂੰ ਖੁਦ ਹੀ ਕੱਟਕੇ ਹੁਣ ਤੁਸੀਂ ਜਾਹਰ ਇਹ ਕਰ ਰਹੇ ਹੋ ਜਿਵੇਂ ਮੈਂ ਗੁਰਮਤਿ ਦੇ ਉਲਟ ਕੋਈ ਨਜਾਇਜ ਗੱਲ ਕਹਿ ਦਿੱਤੀ ਹੋਵੇ
(3) ਮੇਰੇ ਵੱਲੋਂ ਪੇਸ਼ ਕੀਤੀ ਗਈ ਤੀਜੀ ਉਦਾਹਰਣ
ਅੰਤਰਿ ਪ੍ਰੀਤਮੁ ਵਸਿਆ ਧੁਰਿ ਕਰਮੁ ਲਿਖਿਆ ਕਰਤਾਰਿ ॥  ( **ਲਿਖਿਆ ਕਰਤਾਰਿ**)  (ਪੰਨਾ 551}”
 ਸੰਬੰਧੀ ਤੁਸੀਂ ਲਿਖਿਆ ਹੈ- “ਹੁਣ ਦੇਖੌ ਗਲ ਇਸ ਦੀ ਅਖ਼ੀਰਲੀ ਪੰਗਤੀ ਵੀ ਪੜ ਲਵੋ। ਗੁਰਿਪ੍ਰਸਾਦੀ ਪਾਈਐ ਕਰਮਿ ਪ੍ਰਾਪਤ ਹੋਇ। ਇਹ ਪ੍ਰਭੂ ਦਾ ਹੁਕਮ ਜਾਂ ਪ੍ਰਭੂ ਦੇ ਗੁਣ ਗੁਰੂ ਦੀ ਮਿਹਰ ਨਾਲ ਆਪਣੇ ਕੀਤੇ ਕਰਮਾ ਕਰਕੇ ਪ੍ਰਾਪਤ ਹੁੰਦਾ ਹੈ। ਹੁਣ ਮਹਾਂ ਪੁਰਸ਼ ਜੀ ਜੇ ਤੁਸੀ ਇਸ ਨੂੰ ਅੰਧਿਵਿਸ਼ਵਾਸ਼ ਨਾਲ ਅਰਥ ਕਰਨੇ ਹਨ ਤਾਂ ਕਰੀ ਜਾਵੋ ਮੈਂਨੂੰ ਕੋਈ ਇਤਰਾਜ ਨਹੀ। ਜਿਵੇਂ ਜਿਵੇਂ ਗੁਰਸਿਖ ਜਾਗਣਗੇ ਤੁਹਾਨੂੰ ਸੁਆਲ ਕਰਦੇ ਰਹਿਣਗੇ।
 ਬਰਾੜ ਜੀ! ਪੰਗਤੀ ਵਿੱਚ ਧੁਰਿ ਕਰਮ **ਲਿਖਿਆ ਕਰਤਾਰਿ** ਹੈ ਜਾਂ ਨਹੀਂ?
 ਮੇਰੇ ਮੁਤਾਬਕ ਇਸ ਦਾ ਅਰਥ **ਕਰਤਾਰ ਨੇ ਲਿਖਿਆ** ਹੈ।ਜੇ ਮੈਂ ਅੰਧ ਵਿਸ਼ਵਾਸ਼ੀ ਹਾਂ ਤਾਂ ਤੁਸੀਂ ਦੱਸ ਦਿਉ **ਲਿਖਿਆ ਕਰਤਾਰਿ** ਦਾ ਕੀ ਅਰਥ ਹੁੰਦਾ ਹੈ? ਜੇ ਕਰਤਾਰ ਨੇ ਲਿਖਿਆ ਹੈ, ਅਰਥ ਹਨ ਤਾਂ ਤੁਹਾਡੀ ਗੱਲ ਕਿ “ਰੱਬ ਕਿਸੇ ਦਾ ਕੁਝ ਨਹੀਂ ਲਿਖਦਾ” ਗ਼ਲਤ ਸਾਬਤ ਹੋਈ ਕਿ ਨਹੀਂ?
 ਇਸ ਪੰਗਤੀ ਸੰਬੰਧੀ ਤੁਸੀਂ ਮੇਰੇ ਤੇ ਸਵਾਲ ਕੀਤਾ ਹੈ, ਕਿ ‘ਇਸ ਵਿੱਚ ਕਿਹੜੇ ਪਿਛਲੇ ਜਨਮ ਦੀ ਗੱਲ ਕੀਤੀ ਹੈ’?
  ਬਰਾੜ ਜੀ ਵਿਚਾਰ ਲਿਖਣ ਲੱਗੇ ਮਿਸਪਲੇਸ ਨਾ ਰਿਹਾ ਕਰੋ।ਜੋ ਵਿਚਾਰ ਚੱਲ ਰਹੀ ਹੁੰਦੀ ਹੈ ਉਸੇ ਦਾਇਰੇ ਵਿੱਚ ਰਿਹਾ ਕਰੋ।ਵਿਚਾਰ “ਰੱਬ ਕਿਸੇ ਦਾ ਕੋਈ ਨਹੀਂ ਲਿਖਦਾ” ਬਾਰੇ ਚੱਲ ਰਹੀ ਹੈ, ਨਾ ਕਿ ਪਿਛਲੇ ਜਨਮ ਬਾਰੇ। ਮੈਨੂੰ ਪਤਾ ਹੈ ਕਿ ਗੱਲ ਨੂੰ ਉਲਝਾਉਣ ਦੀ ਖਾਤਰ ਜਾਣ ਬੁੱਝਕੇ ਤੁਸੀਂ ਚੱਲਦੇ ਵਿਸ਼ੇ ਤੋਂ ਬਾਹਰ ਦਾ ਸਵਾਲ ਕਰ ਰਹੇ ਹੋ। ਅਗੇ ਤੁਸੀਂ “ਸੰਜੋਗ” ਸ਼ਬਦ ਬਾਰੇ ਵਿਚਾਰ ਦਿੰਦੇ ਹੋਏ ਲਿਖਿਆ ਹੈ- “ਅਗਲੀ ਪੰਗਤੀ ਹੈ ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਏ। ਰਹਾਉ ਵਾਲੀ ਪੰਗਤੀ “ਮਨ ਰੇ ਸਚੁ ਮਿਲੈ ਭਉ ਜਾਇ।“ ( ਪੰਨਾ 11) ਏਥੇ ਅਰਥ ਦੇਖੋ ਸੰਜੋਗੀ ਸ਼ਬਦ ਕਰਤਰੀ ਵਾਚ ਕਿਰਦੰਤ ਹੈ ਸਹਿਯੋਗ ਕਰਨੇ ਵਾਲੇ ਜਾਂ ਸੰਜੋਗ ਕਰਨ ਵਾਲੇ ਭਾਵੇ ਜਿਹੜੇ ਸਿਰ ਜੋੜਨ ਵਾਲੇ ਹਨ ਅਤੇ ਵਿਜੋਗੀ—ਜਿਹੜੇ ਪੁਆੜੇ ਪਾਉਣ ਵਾਲੇ ਜਾਂ ਜਿਹੜੇ ਤੋੜਨ ਵਾਲੇ ਹਨ। ਏਕਸੇ –ਇਕਠੇ ਹੁੰਦੇ ਹਨ। ਹੁਣ ਅਰਥ ਇਸ ਦੇ ਕਿਸੇ ਤੋਂ ਵੀ ਗੁਜੇ ਨਹੀਂ ਹੋਣੇ।– ‘ਸਿਰ ਜੋੜਨ ਵਾਲੇ ਇਕਠੇ ਹੁੰਦੇ ਹਨ ਅਤੇ ਪੁਆੜੈ ਪਾਉਣ ਵਾਲੇ ਜਾਂ ਤੋੜਨ ਵਾਲੇ ਖਿੰਡ ਪੁੰਡ ਜਾਂਦੇ ਹਨ’। ਬੜੀ ਪਰੈਕਟੀਕਲ ਗਲ ਹੈ ਪਰ ਮਹਾਂ ਪੁਰਸ਼ ਜੀ ਇਸ ਨੂੰ ਏਸ ਨੂੰ ਵਿਆਹ ਦੇ ਸੰਜੋਗ ਨਾਲ ਪਤਾ ਨਹੀਂ ਕਿਵੇਂ ਜੋੜਦੇ ਹਨ। ਕਿਉਂਕਿ ਸ਼ਬਦ ਸੰਜੋਗੀ ਆ ਗਇਆ ਤਾਂ ਅਸੀ ਝਟ ਪਟ ਹੀ ਸੰਜੋਗ ਨਾਲ ਜੋੜ ਦਿਤਾ। ਇਹ ਤਾਂ ਆਮ ਕੀਰਤਨੀਆ ਦੀ ਤਰਾ ਹੋਈ ਕਿ ਦਿਵਾਲੀ ਵਾਲੀ ਰਾਤਿ ਦੀਵੇ ਬਾਲੀਐ। ਜਾ ਲਖ ਖੁਸ਼ੀਆ ਪਾਤ ਸਾਹੀਆ। ਬਸ ਖੁਸ਼ੀਆ ਸ਼ਬਦ ਆ ਗਇਆ ਤਾਂ ਸਾਨੂੰ ਬਸ ਖੁਸ਼ੀਆ ਬਖਸ਼ ਦਿਤੀਆ। ਇਹ ਹੈ ਸਾਡਾ ਅੰਧਿਵਿਸ਼ਵਾਸ਼। ”
ਬਰਾੜ ਜੀ! ਆਪਣੇ ਕੁਝਕੁ ਸਾਥੀਆਂ ਨੂੰ ਤੁਸੀਂ ਸ਼ਬਦ-ਜਾਲ ਵਿੱਚ ਉਲਝਾ ਕੇ ਬੇਵਕੂਫ ਬਣਾ ਸਕਦੇ ਹੋ, ਸਾਰਿਆਂ ਨੂੰ ਨਹੀਂ। “ਸੰਜੋਗੀ” ਦਾ ਅਰਥ ਤੁਸੀਂ ਕਿਸ ‘ਵਿਆਕਰਣ’ ਜਾਂ ਕਿਸ ‘ਡਿਕਸ਼ਨਰੀ’ ਅਨੁਸਾਰ “ਸਹਿਜੋਗੀ” ਕਰ ਲਿਆ???
‘ਵਿਜੋਗੀ’ ਦਾ ਅਰਥ ‘ਪੁਆੜੇ ਪਾਉਣ ਵਾਲਾ’ ਕਿਹੜੀ ਵਿਆਕਰਣ/ ਡਿਕਸ਼ਨਰੀ ਅਨੁਸਾਰ ਅਰਥ ਕਰ ਲਿਆ। ਜਾਂ ਫੇਰ ਤੁਹਾਡੀ ਆਪਣੀ ਕੋਈ ਵੱਖਰੀ ਡਿਕਸ਼ਨਰੀ ਹੈ???
 ਬਰਾੜ ਜੀ! ‘ਸਹਿਜੋਗ ਤਾਂ ਚੰਗੇ ਕੰਮ ਲਈ ਵੀ ਹੋ ਸਕਦਾ ਹੈ, ਮਾੜੇ ਕੰਮ ਲਈ ਵੀ।ਫਿਰ ‘ਸਿਰ ਜੋੜਨ ਵਾਲੇ ਇਕੱਠੇ ਹੁੰਦੇ ਹਨ’ ਦਾ ਕੀ ਮਤਲਬ ਬਣਿਆ?
 ਪੂਰਾ ਬੰਦ ਹੈ-
 “ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ ॥
 ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਇ ॥
 ਜੋ ਤਿਸੁ ਭਾਣਾ ਸੋ ਥੀਐ ਅਵਰੁ ਨ ਕਰਣਾ ਜਾਇ
॥੩॥”
 ਅਰਥ- ਜਗਤ (ਮਾਨੋ) ਸੁਪਨਾ ਹੈ, ਜਗਤ ਇਕ ਖੇਡ ਬਣੀ ਹੋਈ ਹੈ, ਜੀਵ ਇਕ ਖਿਨ ਵਿਚ (ਜ਼ਿੰਦਗੀ ਦੀ) ਖੇਡ ਖੇਡ ਕੇ ਚਲਾ ਜਾਂਦਾ ਹੈ । (ਪ੍ਰਭੂ ਦੀ) ਸੰਜੋਗ-ਸੱਤਿਆ ਨਾਲ ਪ੍ਰਾਣੀ ਮਿਲ ਕੇ ਇਕੱਠੇ ਹੁੰਦੇ ਹਨ, ਵਿਜੋਗ-ਸੱਤਿਆ ਅਨੁਸਾਰ ਜੀਵ (ਇਥੋਂ) ਉੱਠ ਕੇ ਤੁਰ ਪੈਂਦਾ ਹੈ । ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ, (ਉਸ ਦੇ ਉਲਟ) ਹੋਰ ਕੁਝ ਨਹੀਂ ਕੀਤਾ ਜਾ ਸਕਦਾ ।3।
   ਇਸ ਵਿੱਚ ਦੱਸਿਆ ਹੈ ਕਿ ਜੀਵ ਸੁਪਨੇ ਦੀ ਤਰ੍ਹਾਂ ਖੇਲ ਖੇਡ ਕੇ ਚਲਾ ਜਾਂਦਾ ਹੈ। ਸੰਜੋਗ-ਸੱਤਿਆ ਨਾਲ ਪ੍ਰਾਣੀ ਮਿਲ ਕੇ ਇਕੱਠੇ ਹੁੰਦੇ ਹਨ, ਵਿਜੋਗ-ਸੱਤਿਆ ਅਨੁਸਾਰ ਜੀਵ (ਇਥੋਂ) ਉੱਠ ਕੇ ਤੁਰ ਪੈਂਦਾ ਹੈ । ਦੱਸੋਗੇ ਕਿ ਕੀ ਸੰਜੋਗੀ/ਸਹਿਜੋਗ ਦੇਣ ਵਾਲੇ ਖਿਨ ਮਹਿ ਜੀਵਨ ਦੀ ਬਾਜੀ ਖੇਲ ਕੇ ਨਹੀਂ ਤੁਰ ਜਾਂਦੇ, ਉਹ ਬੈਠੇ ਰਹਿੰਦੇ ਹਨ?
 (ਉਪਰ ਦਿੱਤੇ ਅਰਥ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਹਨ।ਤੁਸੀਂ ਉਹਨਾਂ ਦੀ ਬਹੁਤ ਕਦਰ ਵੀ ਕਰਦੇ ਹੋ ਪਰ ਉਹਨਾਂ ਦੇ ਕੀਤੇ ਅਰਥ ਤੁਹਾਨੂੰ ਕਦੇ ਵੀ ਮਨਜ਼ੂਰ ਨਹੀਂ ਹੋਏ)
 ਤੁਸੀਂ ਕਹਿੰਦੇ ਹੋ ਕਿ ਵਿਜੋਗੀ(ਪੁਆੜੇ ਪਾਉਣ ਵਾਲੇ) ਖਿੰਡ ਪੁੰਡ ਜਾਂਦੇ ਹਨ।ਪਰ ਦੇਖੋ ਗੁਰਬਾਣੀ ਕੀ ਕਹਿੰਦੀ ਹੈ-
 “ਪਉੜੀ ॥
ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ ॥
 ਓਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ ॥
 ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ ॥
 ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ ॥
 ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ
॥੨੬॥ {ਪੰਨਾ 314}”
 ਕੁੜਿਆਰ ਵੀ ਖਿੰਡ ਪੁੰਡ ਨਹੀਂ ਜਾਂਦੇ ਉਹ ਕੁੜਿਆਰਾਂ ਨਾਲ ਜਾ ਰਲਦੇ ਹਨ।ਕੁੜਿਆਰਾਂ ਨਾਲ ਆਪਸ ਵਿੱਚ ਸਿਰ ਜੋੜ ਲੈਂਦੇ ਹਨ।
   ਚਮਕੌਰ ਸਿੰਘ ਬਰਾੜ ਜੀ! ਤੁਸੀਂ ਰੱਬ ਦੀ ਹੋਂਦ ਤੋਂ ਮੁਨਕਰ ਵੀ ਨਹੀਂ ਹੁੰਦੇ ਪਰ ਉਸ ਦੀ ਹੋਂਦ ਨੂੰ ਮੰਨਦੇ ਵੀ ਨਹੀਂ। ਤੁਸੀਂ ਪ੍ਰੋ: ਸਾਹਿਬ ਸਿੰਘ ਜੀ ਦੀ ਬੜੀ ਕਦਰ ਵੀ ਕਦਰੇ ਹੋ ਪਰ ਉਹਨਾਂ ਦੀ ਧਰੀ ਇੱਟ ਰਹਿਣ ਵੀ ਨਹੀਂ ਦਿੰਦੇ।
 ਜਸਬੀਰ ਸਿੰਘ ਵਿਰਦੀ"

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.