ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ‘ਸੰਜੋਗ’ ਬਾਰੇ ਭਾਗ 3 :-
-: ‘ਸੰਜੋਗ’ ਬਾਰੇ ਭਾਗ 3 :-
Page Visitors: 2522

-: ‘ਸੰਜੋਗ’ ਬਾਰੇ ਭਾਗ 3 :-
ਚਮਕੌਰ ਸਿੰਘ ਬਰਾੜ ਜੀ!
 ਤੁਸੀ ਲਿਖਿਆ ਹੈ:- “ਵਿਰਦੀ ਜੀ ਮੈਂ ਤੁਹਾਨੂੰ ਅਗੇ ਵੀ ਲਿਖਿਆ ਹੈ ਕਿ ਮੈਂ ਪ੍ਰੋ: ਸਾਹਿਬ ਸਿੰਘ ਜੀ ਦੇ ਪੈਰ ਵਰਗਾ ਵੀ ਨਹੀਂ। *ਉਸ ਨੇ* ਜੋ ਸਿਧਾਂਤ ਬਣਾਏ ਹਨ ਕਿ ਸ਼ਬਦ ਨੂੰ ਵਿਚਾਰਨਾ ਕਿਵੇਂ ਹੈ ਮੈਂ ਉਸੇ ਸਿਧਾਤਾਂ ਨੂੰ ਮੰਨਦਾ ਹਾਂ।
 *ਉਸ ਦੇ* ਸਿਧਾਂਤ ਸਨ। ਕਿ- -
 ਰਹਾਉ ਵਾਲੀ ਪੰਗਤੀ ਮੇਨ ਹੁੰਦੀ ਹੈ ਬਾਕੀ ਸਾਰਾ ਸ਼ਬਦ ਇਸ ਨੂੰ ਹੀ ਵਿਖਿਆਣ ਕਰਦਾ ਹੈ। -
 ਦੂਜਾ ਸਿਧਾਂਤ ਗੁਰਬਾਣੀ ਵਿਆਕਰਣ ਨੂੰ ਅਪਣਾਉਣਾ ਅਤੇ -
 ਤੀਜਾ ਸਿਧਾਂਤ ਉਸ ਵਰਗਾ ਹੋਰ ਸ਼ਬਦ ਨੂੰ ਲੈਕੇ ਦੋਹਾਂ ਨੂੰ ਇੱਕ ਦੂਜੇ ਦੇ ਸਾਹਮਣੇ ਰਖ ਕੇ ਵਿਚਾਰਨਾ। -
 ਚੌਥਾ *ਉਸਨੇ* ਆਪ ਹੀ ਲਿਖਿਆ ਸੀ ਉਸਦੇ ਅਰਥ ਆਖਰੀ ਨਹੀਂ।
 “ੴ ਸਤਿਗੁਰ ਪ੍ਰਸਾਦਿ ॥ ਗੂਜਰੀ ਮਹਲਾ ੪ ਘਰੁ ੩ ॥
 ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ ॥ ਸਭਨਾ ਕਉ ਸਨਬੰਧੁ ਹਰਿ ਕਰਿ ਦੀਏ ॥੧॥
 ਹਮਰਾ ਜੋਰੁ ਸਭੁ ਰਹਿਓ ਮੇਰੇ ਬੀਰ ॥ ਹਰਿ ਕਾ ਤਨੁ ਮਨੁ ਸਭੁ ਹਰਿ ਕੈ ਵਸਿ ਹੈ ਸਰੀਰ ॥੧॥ ਰਹਾਉ ॥
 ਭਗਤ ਜਨਾ ਕਉ ਸਰਧਾ ਆਪਿ ਹਰਿ ਲਾਈ ॥ ਵਿਚੇ ਗ੍ਰਿਸਤ ਉਦਾਸ ਰਹਾਈ ॥੨॥
 ਜਬ ਅੰਤਰਿ ਪ੍ਰੀਤਿ ਹਰਿ ਸਿਉ ਬਨਿ ਆਈ ॥ ਤਬ ਜੋ ਕਿਛੁ ਕਰੇ ਸੁ ਮੇਰੇ ਹਰਿ ਪ੍ਰਭ ਭਾਈ ॥੩॥
 ਜਿਤੁ ਕਾਰੈ ਕੰਮਿ ਹਮ ਹਰਿ ਲਾਏ ॥ ਸੋ ਹਮ ਕਰਹ ਜੁ ਆਪਿ ਕਰਾਏ ॥੪॥
 ਜਿਨ ਕੀ ਭਗਤਿ ਮੇਰੇ ਪ੍ਰਭ ਭਾਈ ॥ ਤੇ ਜਨ ਨਾਨਕ ਰਾਮ ਨਾਮ ਲਿਵ ਲਾਈ ॥੫॥੧॥੭॥੧੬॥ {ਪੰਨਾ 494}”
 ਹੁਣ ਇਸ ਸ਼ਬਦ ਵਿਚ ਰਹਾਉ ਵਾਲੀ ਪੰਗਤੀ ਦੇਖੋ । ਇਹ ਹਰੀ ਦੀਆ ਦਾਤਾ ਬਾਬਤ ਹੈ। ਇਹ ਸਾਰਾ ਕੁਝ ਹਰੀ ਦੇ ਹੁਕਮ ਦੀ ਵਿਧੀ ਵਿਚ ਹੋਇਆ ਹੈ। ਇਸ ਤੋਂ ਕੋਈ ਮੁਨਕਰ ਨਹੀਂ।”
 ਵਿਚਾਰ:- ਚਮਕੌਰ ਸਿੰਘ ਬਰਾੜ ਜੀ! ਤੁਸੀਂ ਗੁਰਬਾਣੀ ਅਰਥਾਂ ਨੂੰ ਜਿਵੇਂ ਆਪਣੀ ਸੋਚ ਮੁਤਾਬਕ ਢਾਲ ਲੈਂਦੇ ਹੋ ਉਸੇ ਤਰ੍ਹਾਂ ਪ੍ਰੋ: ਸਾਹਿਬ ਸਿੰਘ ਜੀ ਦੇ ਸਿਧਾਂਤਾਂ ਨੂੰ ਵੀ ਤੁਸੀਂ ਆਪਣੀ ਮਰਜੀ ਮੁਤਾਬਕ ਹੀ ਸਮਝ ਰੱਖਿਆ ਹੈ।
ਰਹਾਉ ਦੀ ਪੰਗਤੀ ਵਾਲਾ (ਪਹਿਲਾ) ਨੁਕਤਾ ਅਤੇ ਵਿਆਕਰਣ ਵਾਲਾ (ਦੂਸਰਾ) ਨੁਕਤਾ ਵਾਲੀ ਗੱਲ ਤਾਂ ਠੀਕ ਹੈ।ਪਰ ਉਸ ਵਰਗਾ ਹੋਰ ਸ਼ਬਦ ਲੈ ਕੇ… ਵਾਲਾ (ਤੀਜਾ) ਨੁਕਤਾ ਅਤੇ *ਉਸਦੇ* ਅਰਥ ਆਖਰੀ ਨਹੀਂ ਵਾਲੇ ਨੁਕਤਿਆਂ ਨੂੰ ਤੁਸੀਂ ਆਪਣੀ ਮਰਜੀ ਮੁਤਾਬਕ ਹੀ ਵਰਤ ਰਹੇ ਹੋ।
 ਤੁਹਾਡਾ ਤੀਜਾ ਨੁਕਤਾ:- ਬਰਾੜ ਜੀ! ਉਸ ਵਰਗਾ ਕੋਈ ਹੋਰ ਸ਼ਬਦ ਵਾਲਾ ਨੁਕਤਾ ਵਰਤਣ ਦੀ ਜਰੂਰਤ ਤਾਂ ਹੈ ਜੇ ਕਿਸੇ ਸ਼ਬਦ ਦੇ ਸਿੱਧੇ ਅਰਥ ਨਾ ਕਰਕੇ ਭਾਵਾਰਥ ਕਰਨੇ ਜਰੂਰੀ ਹੋਣ। ਅਤੇ ਇਹ ਤੈਅ ਕਰਨਾ ਜਰੂਰੀ ਹੋਵੇ ਕਿ ਤੁਕ ਦੇ ਸਹੀ ਭਾਵਾਰਥ ਕੀ ਹੋ ਸਕਦੇ ਹਨ। ਜੇ ਕਿਸੇ ਸ਼ਬਦ ਦੇ ਅਰਥ ਪਹਿਲਾਂ ਹੀ ਸਾਫ ਅਤੇ ਸਪੱਸ਼ਟ ਹੋਣ ਫੇਰ ਹੋਰ ਸ਼ਬਦ ਨਾਲ ਮੇਲ ਕਰਕੇ ਅਰਥ ਕਰਨ ਦੀ ਕੀ ਜਰੂਰਤ ਹੈ ?  ਇਹ ਨਹੀਂ ਕਿ ਜੇ ਤੁਹਾਨੂੰ ਕੋਈ ਅਰਥ ਤੁਹਾਡੀ ਸੋਚ ਮੁਤਬਕ ਠੀਕ ਨਹੀਂ ਬੈਠਦੇ ਤਾਂ ਅਰਥਾਂ ਵਿੱਚ ਘਾਲਾ-ਮਾਲਾ ਕਰਨ ਲਈ ਹੋਰ ਹੋਰ ਉਦਾਹਰਣਾਂ ਦੇ ਕੇ ਪਾਠਕਾਂ/ ਸ਼ਰੋਤਿਆਂ ਨੂੰ ਭੁਲੇਖੇ ਵਿੱਚ ਪਾ ਕੇ ਸ਼ਬਦ ਦੇ ਅਰਥ ਬਦਲ ਦਿਉ। ਜਿਵੇਂ ਕਿ ਪਿਛਲੇ ਦਿਨੀਂ ਤੁਸੀਂ ‘ਪੁਰਬ ਜਨਮ’ ਦੇ ਅਰਥ ਬਦਲਣ ਲਈ ਕੀਤਾ ਸੀ। ਜੇ ਤੁਹਾਨੂੰ ਲੱਗਦਾ ਹੈ ਕਿ ‘ਪੁਰਬ ਜਨਮ’ ਸ਼ਬਦ ਪਿਛਲੇ ਜਨਮ ਲਈ ਵਰਤਿਆ ਜਾਣਾ ਗੁਰਮਤਿ ਫਲੌਸਫੀ ਅਨੁਸਾਰੀ ਨਹੀਂ ਹੈ ਤਾਂ ਗੁਰਬਾਣੀ ਦੀਆਂ ਉਹ ਉਦਾਹਰਣਾਂ ਪੇਸ਼ ਕਰੋ ਜਿਹੜੀਆਂ ਇਸ ਜਨਮ ਤੋਂ ਅੱਗੋਂ-ਪਿੱਛੋਂ ਜਨਮ ਵਾਲੇ ਸਿਧਾਂਤ ਦਾ ਖਡਣ ਕਰਦੀਆਂ ਹੋਣ। ਇਹ ਨਹੀਂ ਕਿ ਪੁਰਬ ਜਨਮ ਵਾਲੀਆਂ ਉਦਾਹਰਣਾਂ ਪੇਸ਼ ਕਰਕੇ ਉਹਨਾਂ ਦੇ ਵੀ ਆਪਣੀ ਮਰਜ਼ੀ ਦੇ ਅਰਥ/ ਭਾਵਾਰਥ ਘੜਕੇ ਕਹਿ ਦਿਉ ਕਿ ਜੀ ਦੇਖੋ ਗੁਰਬਾਣੀ ਇਸੇ ਜਨਮ ਦੀ ਗੱਲ ਕਰਦੀ ਹੈ। ਇਹ ਗੱਲ ਚੇਤੇ ਰੱਖਣ ਦੀ ਜਰੂਰਤ ਹੈ ਕਿ ਇਸੇ ਜਨਮ ਵਾਲੀਆਂ ਉਦਾਹਰਣਾਂ ਨਾਲ ਅਗਲੇ ਪਿਛਲੇ ਜਨਮ ਵਾਲੇ ਸਿਧਾਂਤ ਦਾ ਖੰਡਣ ਨਹੀਂ ਕੀਤਾ ਜਾ ਸਕਦਾ।
 ਅਗਲੇ ਪਿਛਲੇ ਜਨਮ ਵਾਲੇ ਸਿਧਾਂਤ ਦਾ ਖੰਡਣ ਕਰਨ ਲਈ ਅਗਲੇ ਪਿਛਲੇ ਜਨਮ ਦਾ **ਖੰਡਣ ਕਰਨ ਵਾਲੀਆਂ** ਉਦਾਹਰਣਾਂ ਹੀ ਪੇਸ਼ ਕਰਨੀਆਂ ਪੈਣਗੀਆਂ। ਇਸ ਜਨਮ ਤੋਂ ਪਹਿਲਾਂ ਜਾਂ ਅਗਲੇ ਜਨਮ ਦਾ ਖੰਡਣ ਕਰਨ ਵਾਲੀ ਕੋਈ ਇੱਕ ਵੀ ਉਦਾਹਰਣ ਪੇਸ਼ ਕਰਕੇ ਮੰਨਿਆ ਜਾ ਸਕਦਾ ਹੈ ਕਿ ਵਿਚਾਰ-ਅਧੀਨ ਸ਼ਬਦ ਦੇ ਇਸ ਜਨਮ ਤੋਂ ਅਗਲੇ ਪਿਛਲੇ ਜਨਮ ਵਾਲੇ ਅਰਥ ਇਸ ਵਜ੍ਹਾ ਕਰਕੇ ਨਹੀਂ ਕੀਤੇ ਜਾ ਸਕਦੇ। ਭਾਵਾਰਥ ਕਰਨ ਵੇਲੇ ਕੁਝਕੁ ਗੱਲਾਂ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੈ:-
 1.  ਦੇਖਣਾ ਪਏਗਾ ਕਿ ਸ਼ਬਦ ਦੇ ਸਿੱਧੇ ਹੀ ਅਰਥ ਕਿਉਂ ਨਹੀਂ ਕੀਤੇ ਜਾ ਸਕਦੇ, ਅਤੇ ਭਾਵਾਰਥ ਕਰਨੇ ਕਿਉਂ ਜਰੂਰੀ ਹਨ ?
  ਕੀ ਸੰਬੰਧਤ ਤੁਕ ਜਾਂ ਸ਼ਬਦ ਦੇ ਸਿੱਧੇ ਹੀ ਅਰਥ ਕਰਨੇ ਅਸੰਭਵ ਜਾਂ ਨਾ ਮੁਮਕਿਨ ਹਨ ?
 ਜਾਂ ਕੀ ਸਿੱਧੇ ਹੀ ਅਰਥ ਕਰਨੇ ਗੁਰਮਤਿ ਸਿਧਾਂਤਾਂ ਦੇ ਉਲਟ ਹਨ ?
 2  ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਸ਼ਬਦ ਦੇ ਸਿੱਧੇ ਹੀ ਅਰਥ ਕਰਨੇ ਗੁਰਮਤਿ ਸਿਧਾਂਤਾਂ ਦੇ ਉਲਟ ਹਨ ਤਾਂ ਪਹਿਲਾਂ ਕੋਈ ਐਸੀਆਂ ਉਦਾਹਰਣਾਂ ਪੇਸ਼ ਕਰੋ, ਜਿਹਨਾਂ ਵਿੱਚ *ਸਾਫ ਲਫਜ਼ਾਂ ਵਿੱਚ* ਸੰਬੰਧਤ ਸਿੱਧੇ ਅਰਥ ਕਰਨ ਵਾਲੇ ਸਿਧਾਂਤ ਦਾ ਖੰਡਣ ਕੀਤਾ ਗਿਆ ਹੋਵੇ।
(ਆਪਣੇ ਹੀ ਭਾਵਾਰਥ ਘੜਕੇ ਖੰਡਣ ਨਹੀਂ ਕੀਤਾ ਜਾ ਸਕਦਾ)
 ਪਿਛਲੇ ਸਮੇਂ ਹੋਏ ਆਪਣੇ ਵਿਚਾਰ ਵਟਾਂਦਰੇ ਦੌਰਾਨ, ਬਾਰ ਬਾਰ ਮੰਗ ਕਰਨ ਤੇ ਵੀ ਤੁਸੀਂ ਕੋਈ ਇੱਕ ਵੀ ਉਦਾਹਰਣ ਪੇਸ਼ ਨਹੀਂ ਕਰ ਸਕੇ ਜਿਸ ਵਿੱਚ ਇਸ ਜਨਮ ਤੋਂ ਬਾਅਦ ਜੂਨਾਂ ਵਿੱਚ ਪੈਣ ਵਾਲੇ ਸਿਧਾਂਤ ਦਾ ਖੰਡਣ ਕੀਤਾ ਗਿਆ ਹੋਵੇ। ਇਸ ਜਨਮ ਤੋਂ ਬਾਅਦ ਫੇਰ ਜੂਨਾਂ ਵਿੱਚ ਪੈਣ ਦਾ ਖੰਡਣ ਕਰਨ ਵਾਲੀ ਕੋਈ ਇਕ ਵੀ ਉਦਾਹਰਣ ਪੇਸ਼ ਕਰਨ ਦੀ ਬਜਾਏ ਹੋਰ ਬਹੁਤ ਸਾਰੀਆਂ ਉਦਾਹਰਣਾਂ ਪੇਸ਼ ਕਰਦੇ ਰਹੇ ਹੋ ਜਿਹਨਾਂ ਬਾਰੇ ਤੁਸੀਂ ਖੁਦ ਹੀ ਕਿਹਾ ਸੀ ਕਿ ਇਹਨਾਂ ਤੁਕਾਂ ਵਿੱਚ ਅਗਲੇ ਪਿਛਲੇ ਜਨਮ ਦੀ ਗੱਲ ਨਹੀਂ ਕਹੀ ਗਈ।
 ਸਵਾਲ ਪੈਦਾ ਹੁੰਦਾ ਹੈ ਕਿ ਜੇ ਅਗਲੇ ਪਿਛਲੇ ਜਨਮ ਦੀ ਗੱਲ ਹੀ ਨਹੀਂ ਕੀਤੀ ਗਈ ਤਾਂ ਅਗਲੇ ਪਿਛਲੇ ਜਨਮ ਦਾ ਖੰਡਣ ਕਿਵੇਂ ਹੋ ਗਿਆ?
 ਸੋ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਅਰਥ ਗੁਰਮਤਿ ਦੇ ਉਲਟ ਹਨ ਤਾਂ ਉਸ ਸਿਧਾਂਤ ਦਾ ਖੰਡਣ ਕਰਨ ਵਾਲੀਆਂ ਉਦਾਹਰਣਾਂ ਪਹਿਲਾਂ ਪੇਸ਼ ਕਰੋ।
 ਤੁਹਾਡਾ ਚੌਥਾ ਨੁਕਤਾ ਕਿ- ਉਸਨੇ (ਪ੍ਰੋ: ਸਾਹਿਬ ਸਿੰਘ ਜੀ ਨੇ) ਲਿਖਿਆ ਸੀ ਕਿ ਉਸਦੇ ਅਰਥ ਆਖਰੀ ਨਹੀਂ।
 ਚਮਕੌਰ ਸਿੰਘ ਜੀ! ਪ੍ਰੋ: ਸਾਹਿਬ ਵੱਲੋਂ ਸੁਹਿਰਦਤਾ ਨਾਲ ਕਹੀ ਹੋਈ ਇਸ ਗੱਲ ਨੂੰ ਤੁਸੀਂ ਸਿਧਾਂਤ ਕਹਿਕੇ ਆਪਣੇ ਅਰਥਾਂ ਵਿੱਚ ਕਿਵੇਂ ਲਗੂ ਕਰ ਰਹੇ ਹੋ ?
 ਇਸ ਗੱਲ ਨੂੰ ਜੇ ਸਿਧਾਂਤ ਵਜੋਂ ਲਈਏ ਤਾਂ ਇਹ ਤਾਂ ਕਹਿ ਸਕਦੇ ਹੋ ਕਿ ਜੇ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥ ਆਖਰੀ ਨਹੀਂ ਤਾਂ ਤੁਹਾਡੇ ਵੀ ਆਖਰੀ ਨਹੀਂ। ਪਰ ਤੁਸੀਂ ਤਾਂ ਇਸ ਗੱਲ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਪ੍ਰੋ: ਸਾਹਿਬ ਦੇ ਅਰਥਾਂ ਨੂੰ ਇਸ ਤਰੀਕੇ ਨਾਲ ਗ਼ਲਤ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਿਵੇਂ ਉਹਨਾਂ ਦੇ ਅਰਥ ਗ਼ਲਤ ਸਿੱਧ ਹੋਣ ਨਾਲ ਤੁਹਾਡੇ ਅਰਥ (ਕਿਸੇ ਸਿਥਾਂਤ ਦੇ ਤਹਤ) ਆਟੋਮੈਟੀਕਲੀ ਸਹੀ ਸਾਬਤ ਹੋ ਜਾਣਗੇ।
 ਬਰਾੜ ਜੀ! ਮੰਨ ਲਵੋ ਜੇ ਪ੍ਰੋ: ਸਾਹਿਬ ਦੇ ਅਰਥ ਗ਼ਲਤ ਸਾਬਤ ਹੋ ਵੀ ਜਾਂਦੇ ਹਨ ਤਾਂ ਫੇਰ ਵੀ ਤੁਹਾਡੇ ਅਰਥ ਤਾਂ ਪਰਖ ਕਰਕੇ ਹੀ ਸਹੀ ਜਾਂ ਗ਼ਲਤ ਸਾਬਤ ਹੋਣਗੇ।  ਤੁਸੀਂ ਵੀ ਆਪਣੇ ਅਰਥਾਂ ਦੇ ਨਾਲ ਇਹ ਗੱਲ ਹਮੇਸ਼ਾਂ ਲਿਖ ਦਿੰਦੇ ਹੋ ਕਿ ਤੁਹਾਡੇ ਅਰਥ ਆਖਰੀ ਨਹੀਂ ਹਨ।  ਪਰ ਸਿਰਫ ਇਹ ਗੱਲ ਕਹਣ ਜਾਂ ਲਿਖਣ ਨਾਲ ਨਹੀਂ ਮੰਨਣ ਨਾਲ ਗੱਲ ਬਣਦੀ ਹੈ।
 ਹੁਣ ਆਈਏ ਮੇਰੇ ਵੱਲੋਂ ਪੇਸ਼ ਕੀਤੀ ਗਈ ਉਦਾਹਰਣ ਵੱਲ।ਤੁਸੀਂ ਲਿਖਿਆ ਹੈ। “ਹੁਣ ਇਸ ਸ਼ਬਦ ਵਿਚ ਰਹਾਉ ਵਾਲੀ ਪੰਗਤੀ ਦੇਖੋ । ਇਹ ਹਰੀ ਦੀਆ ਦਾਤਾ ਬਾਬਤ ਹੈ। ਇਹ ਸਾਰਾ ਕੁਝ ਹਰੀ ਦੇ ਹੁਕਮ ਦੀ ਵਿਧੀ ਵਿਚ ਹੋਇਆ ਹੈ। ਇਸ ਤੋਂ ਕੋਈ ਮੁਨਕਰ ਨਹੀਂ।”
 ਰਹਾਉ ਦੀ ਪੰਗਤੀ ਹੈ-
 “ਹਮਰਾ ਜੋਰੁ ਸਭੁ ਰਹਿਓ ਮੇਰੇ ਬੀਰ ॥ ਹਰਿ ਕਾ ਤਨੁ ਮਨੁ ਸਭੁ ਹਰਿ ਕੈ ਵਸਿ ਹੈ ਸਰੀਰ ॥੧॥ ਰਹਾਉ ॥”
 ਸ਼ਬਦ ਦਾ ਪਹਿਲਾ ਬੰਦ ਹੈ-
 “ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ ॥ ਸਭਨਾ ਕਉ ਸਨਬੰਧੁ ਹਰਿ ਕਰਿ ਦੀਏ ॥੧॥”
 ਗੁਰਬਾਣੀ ਦੀ ਇਹ ਉਦਾਹਰਣ ਵਿਆਹ ਦੇ ਰਿਸਤੇ ਬਾਰੇ ਚੱਲ ਰਹੀ ਵਿਚਾਰ ਦੌਰਾਨ ਪੇਸ਼ ਕੀਤੀ ਗਈ ਸੀ। ਪਰ ਮੈਂ ਨਹੀਂ ਸਮਝ ਸਕਿਆ ਕਿ ਇਸ ਵਿੱਚ ਦਾਤਾਂ ਵਾਲੀ ਗੱਲ ਤੋਂ ਤੁਹਾਡਾ ਕੀ ਮਤਲਬ ਹੈ। ਬਿਹਤਰ ਹੋਵੇ ਜੇ ਤੁਸੀਂ ਇਸ ਸ਼ਬਦ ਦੇ ਆਪਣੇ ਅਰਥ ਕਰਕੇ ਠੀਕ ਤਰ੍ਹਾਂ ਸਮਝਾਉਣ ਦੀ ਖੇਚਲ ਕਰੋ ਕਿ ਵਿਆਹ ਆਦਿ ਰਿਸਤੇ ਵਾਲੀ ਮੇਰੀ ਦਲੀਲ ਨੂੰ ਤੁਸੀਂ ਕਿਵੇਂ ਰੱਦ ਕਰਦੇ ਹੋ ਅਤੇ ਇਸ ਸ਼ਬਦ ਦੀ ਅਸਲੀ ਮੁਖ ਸਿਖਿਆ ਤੁਹਾਡੇ ਮੁਤਾਬਕ ਕੀ ਹੈ ?
 ਜਸਬੀਰ ਸਿੰਘ ਵਿਰਦੀ"
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.