ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: “ਜਨਮ ਜਨਮ ਕੇ ਕਿਲਵਿਖ ਜਾਹੀ ” ਦੇ ਅਰਥਾਂ ਬਾਰੇ :-
-: “ਜਨਮ ਜਨਮ ਕੇ ਕਿਲਵਿਖ ਜਾਹੀ ” ਦੇ ਅਰਥਾਂ ਬਾਰੇ :-
Page Visitors: 2722

-: “ਜਨਮ ਜਨਮ ਕੇ ਕਿਲਵਿਖ ਜਾਹੀ ” ਦੇ ਅਰਥਾਂ ਬਾਰੇ :-
 ਪੰਗਤੀ ਹੈ-
 “ਸੰਤ ਪ੍ਰਸਾਦਿ ਵਸੈ ਮਨ ਮਾਹੀ ॥ ਜਨਮ ਜਨਮ ਕੇ ਕਿਲਵਿਖ ਜਾਹੀ ॥੩॥ ”
 ਇਸ ਪੰਗਤੀ ਦੇ ਚਮਕੌਰ ਸਿੰਘ ਬਰਾੜ ਨੇ ਅਰਥ ਕੀਤੇ ਹਨ:-
 “ਔਖੇ ਸ਼ਬਦਾਂ ਦੇ ਅਰਥ--- ਸੰਤ – ਗੂਰੂ ਦੀ { ਸੰਬੰਧ ਕਾਰਕ, ਇੱਕ ਵਚਨ },ਪ੍ਰਸਾਦਿ--- ਮਿਹਰ ਕਰਕੇ {ਪੂਰਬ ਪੂਰਣ ਕਿਰਦੰਤ ਹੈ}, ਵਸੈ—ਵਸਦਾ ਹੈ, ਜਾਂ ਬਿਲਕੁਲ ਮਂਨ ਮੰਨ ਲੈਂਦਾ ਹੈ { ਇਕੱਵਚਨ ਵਰਤਮਾਨਕਾਲ ਦੀ ਕਿਰਿਆ ਹੈ} ਜਾਂ ਹੋਂਦ ਮਹਿਸੂਸ ਹੁੰਦੀ ਹੈ ਜਾਂ ਦਿਸਦੀ ਹੈ, ਜਨਮ ਜਨਮ ਕੇ— ਹਰ ਇੱਕ ਜੀਵਨ ਦੇ ਜਾਂ ਹਰ ਇੱਕ ਜਿੰਦਗੀ ਦੇ, { ਏਥੇ ਜਨਮ ਜਨਮ ਨੂੰ ਸਾਰੇ ਟੀਕਿਆ ਵਾਲਿਆਂ ਨੇ ਕਈ ਜਨਮ ਜਾਂ ਜਨਮ ਜਨਮਾਂਤਰਾਂ ਦੇ ਅਰਥ ਕੀਤੇ ਹਨ ਪਰ ਮੈਨੂੰ ਇਹ ਓਪਰੇ ਲਗਦੇ ਹਨ ਕਿਉਂਕਿ ਜਦੋਂ ਅਸੀਂ ਕੁਝ ਹੋਰ ਏਹੋ ਜਿਹੇ ਸ਼ਬਦਾਂ ਦੇ ਅਰਥ ਕਰਦੇ ਹਾਂ ਤਾਂ ਅਰਥ ਹੋਰ ਕਰਦੇ ਹਾਂ । ਉਦਾਹਰਣ ਦੇ ਤੌਰ ਤੇ ਘਟਿ ਘਟਿ ਹਰਿ ਜੂ ਵਸੈ, ਪਲ ਪਲ, ਘੜੀ ਘੜੀ, ਥਾਂ ਥਾਂ, ਸੁਆਸ, ਸੁਆਸ, ਸਾਹ ਸਾਹ ਆਦਿ। ਇਨਾਂ ਸਾਰਿਆਂ ਨੂੰ ਅਸੀ ਇਸ ਤਰਾਂ ਅਰਥ ਕਰਦੇ ਹਾਂ ਕਿ ਹਰ ਹਿਰਦੇ ਵਿੱਚ, ਹਰ ਪਲ, ਹਰ ਘੜੀ, ਹਰ ਥਾਂ, ਹਰ ਸੁਆਸ, ਹਰ ਸਾਹ। ਜੇ ਇਂਨਾ ਜੜੁਤ ਸ਼ਬਦਾਂ ਦੇ ਅਰਥ ਅਸ਼ੀਂ ਇਸ ਤਰਾਂ ਕਰਦੇ ਹਾਂ ਤਾਂ ਜਨਮ ਜਨਮ ਦੇ ਵੀ ਅਰਥ ਹਰ ਜੀਵਨ ਜਾਂ ਹਰ ਜਿੰਦਗੀ ਹੋਣੇ ਚਾਹੀਦੇ ਹਨ} ਕਿਲਵਿਖ-- ਦੁਖ ਤਕਲੀਫਾਂ{ ਕਰਤਾ ਕਾਰਕ ਬਹੁਵਚਨ,}, ਜਾਹੀ-- ਚਲੇ ਜਾਂਦੇ ਹਨ ਜਾਂ ਖਤਮ ਹੋ ਜਾਂਦੇ ਹਨ{ ਕਿਰਿਆ ਹੈ ਵਰਤਮਾਨ ਬਹੁਵਚਨ }”
 ਪੰਗਤੀ ਦੇ ਚਮਕੌਰ ਸਿੰਘ ਬਰਾੜ ਦੁਆਰਾ ਕੀਤੇ ਅਰਥ:- “ਅਰਥ==ਹੇ ਭਾਈ ! ਗੁਰੂ ਦੀ ਮਿਹਰ ਕਰਕੇ ਜਾਂ ਨਾਲ ਉਹ ਪ੍ਰਭੂ ਮਨ ਵਿੱਚ ਵਸ ਜਾਂਦਾ ਹੈ ਜਾ ਵਸਿਆ ਹੋਇਆ ਅਨੁਭਵ ਹੋ ਜਾਂਦਾ ਹੈ { ਕਿਉਂਕਿ ਪ੍ਰਭੂ ਤਾਂ ਹਰ ਇੱਕ ਦੇ ਹਿਰਦੇ ਮਨ ਵਿੱਚ ਵਸਦਾ ਹੈ ਪਰ ਗੂਰੂ ਦੀ ਸ਼ਰਨ ਲੈਣ ਨਾਲ ਜਿਹੜੀ ਆਤਮਾ ਅਤੇ ਪ੍ਰਭੂ ਦੇ ਵਿਚਕਾਰ ਕੂੜ ਦੀ ਕੰਧ ਹੈ ਟੁੱਟ ਜਾਂਦੀ ਹੈ ਅਤੇ ਪ੍ਰਭੂ ਦੇ ਵਾਸ ਦਾ ਜੀਵ ਨੂੰ ਅਨੁਭਵ ਹੋ ਜਾਂਦਾ ਹੈ}। ਇਸ ਤਰਾਂ ਹੋਣ ਨਾਲ ਹਰ ਇੱਕ ਜੀਵ ਦੇ ਜਨਮ ਦੇ ਜਾਂ ਹਰ ਜੀਵਨ ਦੇ ਜਾਂ ਹਰ ਜਿੰਦਗੀ ਦੇ ਦੁੱਖ ਦੂਰ ਹੋ ਜਾਂਦੇ ਹਨ॥ 3॥”
 ਵਿਚਾਰ:- :- ਚਮਕੌਰ ਸਿੰਘ ਬਰਾੜ ਜੀ! ਤੁਸੀਂ ਲਿਖਿਆ ਹੈ— “..ਇਸ ਤਰ੍ਹਾਂ ਜਨਮ ਜਨਮ ਦੇ ਵੀ ਅਰਥ-- **ਹਰ ਜੀਵਨ** ਜਾਂ **ਹਰ ਜਿੰਦਗ਼ੀ** ਹੋਣੇ ਚਾਹੀਦੇ ਹਨ”। ਚਮਕੌਰ ਸਿੰਘ ਜੀ! **ਹਰ ਜੀਵਨ** ਦਾ ਮਤਲਬ ਇਕ ਜੀਵਨ ਤੋਂ ਵੱਧ ਜੀਵਨ ਹੋਇਆ ਜਾਂ ਇੱਕ ਜੀਵਨ ਹੋਇਆ? **ਹਰ ਜਿੰਦਗ਼ੀ** ਦਾ ਅਰਥ ਇਕ ਜਿੰਦਗ਼ੀ ਤੋਂ ਵੱਧ ਜਿੰਦਗ਼ੀਆਂ ਹੋਇਆ ਜਾਂ ਇੱਕ ਜਿੰਦਗ਼ੀ ਹੋਇਆ?
 ਤੁਹਾਡੇ ਅਰਥ == … ਇਸ ਤਰਾਂ ਹੋਣ ਨਾਲ **ਹਰ ਇੱਕ ਜੀਵ ਦੇ**- ** ਜਨਮ ਦੇ** ਜਾਂ **ਹਰ ਜੀਵਨ** ਦੇ ਜਾਂ **ਹਰ ਜਿੰਦਗੀ ਦੇ** ਦੁੱਖ ਦੂਰ ਹੋ ਜਾਂਦੇ ਹਨ॥ 3॥
  ਚਮਕੌਰ ਸਿੰਘ ਜੀ! --- ਜੇ ਲਫਜ਼ 'ਜੀਵ ਜੀਵ' ਹੁੰਦਾ ਤਾਂ ਤੁਸੀਂ ਕਹਿ ਵੀ ਸਕਦੇ ਸੀ ਕਿ ਅਰਥ 'ਹਰ ਇਕ ਜੀਵ ' ਹੋਣੇ ਚਾਹੀਦੇ ਹਨ।ਪਰ ਲਫਜ਼ **ਜੀਵ ਜੀਵ** ਨਹੀਂ ‘ਜਨਮ ਜਨਮ’ ਹੈ। ਇਸ ਤਰ੍ਹਾਂ 'ਜਨਮ ਜਨਮ' ਦਾ ਅਰਥ ਹਰ ਜਨਮ ਬਣਦਾ ਹੈ। ਨਾ ਕਿ ਹਰ ਜੀਵ ਦੇ ਜਨਮ !
ਵਿਚਾਰ 2:- ਚਮਕੌਰ ਸਿੰਘ ਜੀ! ਤੁਸੀਂ ਅਰਥ ਲਿਖੇ ਹਨ:==“ਹੇ ਭਾਈ ! ਗੁਰੂ ਦੀ ਮਿਹਰ ਕਰਕੇ ਜਾਂ ਨਾਲ ਉਹ ਪ੍ਰਭੂ ਮਨ ਵਿੱਚ ਵਸ ਜਾਂਦਾ ਹੈ ਜਾ ਵਸਿਆ ਹੋਇਆ **ਅਨੁਭਵ ਹੋ ਜਾਂਦਾ ਹੈ** { ਕਿਉਂਕਿ ਪ੍ਰਭੂ ਤਾਂ ਹਰ ਇੱਕ ਦੇ ਹਿਰਦੇ ਮਨ ਵਿੱਚ ਵਸਦਾ ਹੈ ਪਰ ਗੂਰੂ ਦੀ ਸ਼ਰਨ ਲੈਣ ਨਾਲ ਜਿਹੜੀ ਆਤਮਾ ਅਤੇ ਪ੍ਰਭੂ ਦੇ ਵਿਚਕਾਰ ਕੂੜ ਦੀ ਕੰਧ ਹੈ ਟੁੱਟ ਜਾਂਦੀ ਹੈ ਅਤੇ ਪ੍ਰਭੂ ਦੇ ਵਾਸ ਦਾ ਜੀਵ ਨੂੰ ਅਨੁਭਵ ਹੋ ਜਾਂਦਾ ਹੈ}। ਇਸ ਤਰਾਂ ਹੋਣ ਨਾਲ ਹਰ ਇੱਕ ਜੀਵ ਦੇ ਜਨਮ ਦੇ ਜਾਂ ਹਰ ਜੀਵਨ ਦੇ ਜਾਂ ਹਰ ਜਿੰਦਗੀ ਦੇ ਦੁੱਖ ਦੂਰ ਹੋ ਜਾਂਦੇ ਹਨ॥”
 ਚਮਕੌਰ ਸਿੰਘ ਜੀ!
1 **ਅਨੁਭਵ ਹੋ ਜਾਂਦਾ ਹੈ** ਕਿਹੜੀ ਵਿਆਕਰਣ ਅਨੁਸਾਰ ਅਰਥ ਬਣਦੇ ਹਨ?
 2 **ਜਿਹੜੇ ਗੁਰੂ ਦੀ ਸ਼ਰਣ ਲੈ ਲੈਂਦੇ** ਹਨ ਉਹਨਾਂ ਦੀ ਕੂੜ ਦੀ ਕੰਧ ਟੁੱਟ ਜਾਂਦੀ ਹੈ ਜਾਂ (**ਜਿਹੜੇ ਗੁਰੂ ਦੀ ਸ਼ਰਣ ਲੈ ਲੈਂਦੇ ਹਨ ਉਹਨਾਂ ਦੇ ਨਾਲ**) ਹਰ ਇੱਕ ਜੀਵ ਦੇ ਜਨਮ ਦੀ**** ਕੰਧ ਟੁੱਟ ਜਾਂਦੀ ਹੈ?
 3 ਤੁਸੀਂ ‘ਘਟਿ ਘਟਿ ਹਰਿ ਜੂ ਵਸੈ ਦੀ ਤਰਜ ਤੇ ‘ਜਨਮ ਜਨਮ ਦੇ ਅਰਥ ਕਰਨ ਦੀ ਸਿਫਾਰਸ਼ ਕਰ ਰਹੇ ਹੋ। ਪ੍ਰਭੂ ਤਾਂ ਵਿਆਪਕ ਹੋਣ ਕਰਕੇ ਗੁਰਮੁਖ, ਮਨਮੁਖ, ਚੋਰ, ਸਾਧ, ਵਿਕਾਰੀ, ਪਰਉਪਕਾਰੀ ਹਰ ਜੀਵ ਦੇ ਅੰਦਰ ਵਸਦਾ ਹੈ।
ਕੀ ਉਹ ਹਰ ਇੱਕ ਦੇ ਮਨ ਵਿੱਚ ਵੀ ਵਸਿਆ ਹੋਇਆ ਹੈ?
 ਕੀ ਹਰ ਇਕ ਜੀਵ ਦੀ ਕੂੜ ਦੀ ਕੰਧ ਟੁੱਟੀ ਹੋਈ ਹੈ?
 ਤੁਸੀਂ ਲਿਖਿਆ ਹੈ:- **ਇਸ ਤਰਾਂ** ਹੋਣ ਨਾਲ ਹਰ ਇੱਕ ਜੀਵ ਦੇ ਜਨਮ ਦੇ ਜਾਂ ਹਰ ਜੀਵਨ ਦੇ ਜਾਂ ਹਰ ਜਿੰਦਗੀ ਦੇ ਦੁੱਖ ਦੂਰ ਹੋ ਜਾਂਦੇ ਹਨ॥
 ਚਮਕੌਰ ਸਿੰਘ ਜੀ! ਕੀ **ਇਸ ਤਰ੍ਹਾਂ** ਵਾਲੀ ਸ਼ਰਤ ਪੂਰੀ ਹੋਣ ਨਾਲ ਉਸ ਦੀ ਮਿਹਰ ਹੋ ਜਾਂਦੀ ਹੈ, ਕੂੜ ਦੀ ਕੰਧ ਟੁੱਟ ਜਾਂਦੀ ਹੈ ਅਤੇ ਦੁਖ ਦੂਰ ਹੋ ਜਾਂਦੇ ਹਨ ਜਾਂ ਜਿਸ ਤਰ੍ਹਾਂ ਉਹ **ਘਟ ਘਟ ਵਿੱਚ ਵਸਿਆ ਹੋਇਆ ਹੈ*** ਉਸੇ ਤਰ੍ਹਾਂ ਹਰ ਜੀਵ ਦੀ ਕੂੜ ਦੀ ਕੰਧ ਟੁਟੀ ਹੋਈ ਹੈ ਅਤੇ ਹਰ ਇਕ ਦੇ ਦੂਖ ਦੂਰ ਹਨ?
 ਜਸਬੀਰ ਸਿੰਘ ਵਿਰਦੀ"


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.